(Source: ECI/ABP News/ABP Majha)
Russia-Ukraine War: ਅਮਰੀਕਾ ਯੂਰੋਪੀਅਨ ਯੂਨੀਅਨ ਵਲੋਂ ਪਾਬੰਦੀਆਂ ਲਗਾਉਣ ਮਗਰੋਂ SBI ਨੇ ਰੂਸ ਦੀਆਂ ਪਾਬੰਦੀਸ਼ੁਦਾ ਸੰਸਥਾਵਾਂ ਨਾਲ ਲੈਣ-ਦੇਣ 'ਤੇ ਲਾਈ ਬ੍ਰੇਕ
SBI Latest News: ਐਸਬੀਆਈ ਸੂਤਰਾਂ ਦੇ ਅਨੁਸਾਰ, ਅਮਰੀਕਾ, ਯੂਰਪੀਅਨ ਯੂਨੀਅਨ ਜਾਂ ਸੰਯੁਕਤ ਰਾਸ਼ਟਰ ਦੀ ਪਾਬੰਦੀਸ਼ੁਦਾ ਸੂਚੀ ਵਿੱਚ ਸ਼ਾਮਲ ਸੰਸਥਾਵਾਂ, ਬੈਂਕਾਂ, ਬੰਦਰਗਾਹਾਂ ਜਾਂ ਜਹਾਜ਼ਾਂ ਨਾਲ ਕੋਈ ਲੈਣ-ਦੇਣ ਨਹੀਂ ਕੀਤਾ ਜਾਵੇਗਾ।
Russia-Ukraine War Inpact SBI Stops Transaction And Dealing with Banned Organization of Russia
Russia-Ukraine War: ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ (SBI) ਨੇ ਯੂਕਰੇਨ ਵਿੱਚ ਰੂਸ ਦੇ ਹਮਲੇ ਨੂੰ ਲੈ ਕੇ ਪੱਛਮੀ ਦੇਸ਼ਾਂ ਵਲੋਂ ਪਾਬੰਦੀਸ਼ੁਦਾ ਰੂਸੀ ਸੰਸਥਾਵਾਂ ਨਾਲ ਲੈਣ-ਦੇਣ ਬੰਦ ਕਰ ਦਿੱਤਾ ਹੈ। ਸੂਤਰਾਂ ਨੇ ਦੱਸਿਆ ਕਿ ਐਸਬੀਆਈ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਐਸਬੀਆਈ ਨੂੰ ਡਰ ਹੈ ਕਿ ਰੂਸ ਦੀਆਂ ਪਾਬੰਦੀਸ਼ੁਦਾ ਸੰਸਥਾਵਾਂ ਨਾਲ ਲੈਣ-ਦੇਣ ਕਰਨ ਲਈ ਪੱਛਮੀ ਦੇਸ਼ ਐਸਬੀਆਈ 'ਤੇ ਪਾਬੰਦੀ ਨਾ ਲਗਾ ਦੇਣ।
ਐਸਬੀਆਈ ਦੇ ਸੂਤਰਾਂ ਮੁਤਾਬਕ ਅਮਰੀਕਾ, ਯੂਰਪੀਅਨ ਯੂਨੀਅਨ ਜਾਂ ਸੰਯੁਕਤ ਰਾਸ਼ਟਰ (ਯੂਐਨ) ਦੀ ਪਾਬੰਦੀਸ਼ੁਦਾ ਸੂਚੀ ਵਿੱਚ ਸ਼ਾਮਲ ਸੰਸਥਾਵਾਂ, ਬੈਂਕਾਂ, ਬੰਦਰਗਾਹਾਂ ਜਾਂ ਜਹਾਜ਼ਾਂ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਲੈਣ-ਦੇਣ ਨਹੀਂ ਕੀਤਾ ਜਾਵੇਗਾ। ਰੂਸ ਦੀਆਂ ਪਾਬੰਦੀਸ਼ੁਦਾ ਸੰਸਥਾਵਾਂ ਨੂੰ ਭੁਗਤਾਨ ਕੀਤੀ ਜਾਣ ਵਾਲੀ ਰਕਮ ਦਾ ਭੁਗਤਾਨ ਬੈਂਕਿੰਗ ਮਾਧਿਅਮ ਤੋਂ ਇਲਾਵਾ ਕਿਸੇ ਹੋਰ ਵਿਵਸਥਾ ਰਾਹੀਂ ਕੀਤਾ ਜਾਵੇਗਾ।
SBI ਰੂਸ ਦੇ ਮਾਸਕੋ ਵਿੱਚ ਕਮਰਸ਼ੀਅਲ ਇੰਡੋ ਬੈਂਕ ਨਾਮਕ ਇੱਕ ਸੰਯੁਕਤ ਉੱਦਮ ਚਲਾਉਂਦਾ ਹੈ। ਇਸ 'ਚ ਕੇਨਰਾ ਬੈਂਕ 40 ਫੀਸਦੀ ਹਿੱਸੇਦਾਰੀ ਵਾਲਾ ਦੂਜਾ ਭਾਈਵਾਲ ਹੈ।
ਭਾਰਤ-ਰੂਸ ਵਪਾਰਕ ਅੱਪਡੇਟ
ਰੂਸ ਭਾਰਤ ਦੇ ਪ੍ਰਮੁੱਖ ਵਪਾਰਕ ਭਾਈਵਾਲਾਂ ਚੋਂ ਇੱਕ ਹੈ। ਕੱਚੇ ਤੇਲ ਤੋਂ ਇਲਾਵਾ ਭਾਰਤ ਰੂਸ ਤੋਂ ਗੈਸ, ਪਰਮਾਣੂ ਪਲਾਂਟ ਦੇ ਨਾਲ-ਨਾਲ ਐਲਐਨਜੀ ਅਤੇ ਹੋਰ ਬਹੁਤ ਸਾਰੀਆਂ ਵਸਤੂਆਂ ਦੀ ਦਰਾਮਦ ਕਰਦਾ ਹੈ। ਰੂਸ ਵੀ ਰੱਖਿਆ ਖੇਤਰ ਵਿੱਚ ਭਾਰਤ ਦਾ ਇੱਕ ਪ੍ਰਮੁੱਖ ਭਾਈਵਾਲ ਹੈ। 31 ਮਾਰਚ 2021 ਤੱਕ, ਰੂਸ ਅਤੇ ਭਾਰਤ ਵਿਚਕਾਰ $8.1 ਬਿਲੀਅਨ ਦਾ ਵਪਾਰ ਹੋਇਆ ਸੀ। ਜਿਸ ਵਿੱਚ ਭਾਰਤ ਰੂਸ ਨੂੰ 2.6 ਬਿਲੀਅਨ ਡਾਲਰ ਦਾ ਨਿਰਯਾਤ ਕਰਦਾ ਹੈ, ਜਦੋਂ ਕਿ ਭਾਰਤ ਰੂਸ ਤੋਂ 5.48 ਬਿਲੀਅਨ ਡਾਲਰ ਦੀ ਦਰਾਮਦ ਕਰਦਾ ਹੈ।
ਦੋਵਾਂ ਦੇਸ਼ਾਂ ਵਿਚਾਲੇ ਮੌਜੂਦਾ ਵਿੱਤੀ ਸਾਲ 'ਚ ਹੁਣ ਤੱਕ 9.4 ਅਰਬ ਡਾਲਰ ਦਾ ਦੁਵੱਲਾ ਵਪਾਰ ਹੋਇਆ ਹੈ। 2025 ਤੱਕ ਦੋਵਾਂ ਦੇਸ਼ਾਂ ਨੇ 50 ਅਰਬ ਡਾਲਰ ਦਾ ਦੁਵੱਲਾ ਨਿਵੇਸ਼ ਕਰਨ ਦਾ ਟੀਚਾ ਰੱਖਿਆ ਹੈ, ਜਦੋਂ ਕਿ 30 ਅਰਬ ਡਾਲਰ ਦੇ ਦੁਵੱਲੇ ਵਪਾਰ ਦਾ ਟੀਚਾ ਰੱਖਿਆ ਗਿਆ ਹੈ। ਰੂਸ ਭਾਰਤ ਨੂੰ ਰੱਖਿਆ ਉਤਪਾਦਾਂ ਅਤੇ ਉਪਕਰਨਾਂ ਦਾ ਪ੍ਰਮੁੱਖ ਸਪਲਾਇਰ ਹੈ।
ਇਹ ਵੀ ਪੜ੍ਹੋ: Quad Meeting Update: ਯੂਕਰੇਨ-ਰੂਸ ਯੁੱਧ ਵਿਚਕਾਰ ਕਵਾਡ ਮੀਟਿੰਗ ਵਿੱਚ ਸ਼ਾਮਲ ਹੋਏ ਮੋਦੀ ਅਤੇ ਬਾਈਡਨ