Stock Market Closing: ਸੈਂਸੇਕਸ ਨੇ ਰਚਿਆ ਇਤਿਹਾਸ, ਪਹਿਲੀ ਵਾਰ BSE 74,000 ਦਾ ਅੰਕੜਾ ਪਾਰ ਕਰਨ 'ਚ ਹੋਇਆ ਸਫ਼ਲ
Stock Market Closing: ਅੱਜ ਦੇ ਕਾਰੋਬਾਰ 'ਚ ਪਹਿਲੀ ਵਾਰ BSE ਸੈਂਸੈਕਸ 74,000 ਦੇ ਅੰਕੜੇ ਨੂੰ ਪਾਰ ਕਰਨ 'ਚ ਸਫਲ ਰਿਹਾ ਹੈ।
Stock Market Closing On 6 March 2024: ਭਾਰਤੀ ਸ਼ੇਅਰ ਬਾਜ਼ਾਰ ਦਾ ਬੁੱਧਵਾਰ ਦਾ ਕਾਰੋਬਾਰੀ ਸੈਸ਼ਨ ਬਹੁਤ ਇਤਿਹਾਸਕ ਰਿਹਾ ਹੈ। BSE ਸੈਂਸੈਕਸ ਨੇ ਇਤਿਹਾਸ ਰਚ ਦਿੱਤਾ ਹੈ। ਅੱਜ ਦੇ ਕਾਰੋਬਾਰ 'ਚ ਪਹਿਲੀ ਵਾਰ BSE ਸੈਂਸੈਕਸ 74,000 ਦੇ ਅੰਕੜੇ ਨੂੰ ਪਾਰ ਕਰਨ 'ਚ ਸਫਲ ਰਿਹਾ ਹੈ।
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਅੱਜ ਦੇ ਸੈਸ਼ਨ ਵਿੱਚ 22,490 ਦੇ ਨਵੇਂ ਉੱਚੇ ਪੱਧਰ ਨੂੰ ਛੂਹਣ ਵਿੱਚ ਸਫਲ ਰਿਹਾ। ਅੱਜ ਦੇ ਕਾਰੋਬਾਰ ਦੇ ਅੰਤ 'ਚ ਸੈਂਸੈਕਸ 409 ਅੰਕਾਂ ਦੇ ਵਾਧੇ ਨਾਲ 74,086 'ਤੇ ਬੰਦ ਹੋਇਆ, ਜਦਕਿ ਨਿਫਟੀ 118 ਅੰਕਾਂ ਦੇ ਵਾਧੇ ਨਾਲ 22,474 'ਤੇ ਬੰਦ ਹੋਇਆ।
ਨਿਵੇਸ਼ਕਾਂ ਨੂੰ ਹੋਇਆ ਨੁਕਸਾਨ
ਸ਼ੇਅਰ ਬਾਜ਼ਾਰ ਭਾਵੇਂ ਨਵੀਆਂ ਇਤਿਹਾਸਕ ਉਚਾਈਆਂ ਨੂੰ ਛੂਹਣ 'ਚ ਸਫਲ ਰਿਹਾ ਹੋਵੇ ਪਰ ਅੱਜ ਦੇ ਸੈਸ਼ਨ 'ਚ ਬਾਜ਼ਾਰ ਦੀ ਕੀਮਤ 'ਚ ਗਿਰਾਵਟ ਦਰਜ ਕੀਤੀ ਗਈ। ਬੀਐਸਈ 'ਤੇ ਸੂਚੀਬੱਧ ਸਟਾਕਾਂ ਦਾ ਬਾਜ਼ਾਰ ਮੁੱਲ ਘਟ ਕੇ 391.37 ਲੱਖ ਕਰੋੜ ਰੁਪਏ ਰਹਿ ਗਿਆ ਹੈ ਜੋ ਪਿਛਲੇ ਸੈਸ਼ਨ 'ਚ 393.04 ਲੱਖ ਕਰੋੜ ਰੁਪਏ ਸੀ। ਅੱਜ ਦੇ ਸੈਸ਼ਨ 'ਚ ਬਾਜ਼ਾਰ ਮੁਲਾਂਕਣ 'ਚ 1.67 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ: Hyundai Casper EV: ਟੈਸਟਿੰਗ ਦੌਰਾਨ ਨਜ਼ਰ ਆਈ Production ready Hyundai Casper EV, ਭਾਰਤ 'ਚ ਵੀ ਹੋਵੇਗੀ ਲਾਂਚ
ਸੈਕਟਰ ਦਾ ਹਾਲ
ਅੱਜ ਦੇ ਕਾਰੋਬਾਰ 'ਚ ਬਾਜ਼ਾਰ ਹੇਠਲੇ ਪੱਧਰ ਤੋਂ ਉਭਰ ਕੇ ਬੈਂਕਿੰਗ ਸ਼ੇਅਰਾਂ 'ਚ ਖਰੀਦਦਾਰੀ ਕਾਰਨ ਬੰਦ ਹੋਇਆ ਹੈ। ਬੈਂਕ ਨਿਫਟੀ 384 ਅੰਕਾਂ ਦੇ ਵਾਧੇ ਨਾਲ ਬੰਦ ਹੋਇਆ ਹੈ। ਇਸ ਤੋਂ ਇਲਾਵਾ ਆਟੋ, ਆਈਟੀ, ਫਾਰਮਾ, ਪੀਐਸਯੂ ਬੈਂਕ, ਐਫਐਨਸੀਜੀ, ਹੈਲਥਕੇਅਰ ਸੈਕਟਰ ਦੇ ਸ਼ੇਅਰ ਤੇਜ਼ੀ ਨਾਲ ਬੰਦ ਹੋਏ। ਜਦੋਂ ਕਿ ਆਇਲ ਐਂਡ ਗੈਸ, ਇਨਫਰਾ, ਐਨਰਜੀ, ਮੀਡੀਆ, ਰੀਅਲ ਅਸਟੇਟ, ਮੈਟਲ ਸੈਕਟਰ ਦੇ ਸ਼ੇਅਰ ਡਿੱਗ ਕੇ ਬੰਦ ਹੋਏ।
ਅੱਜ ਦੇ ਕਾਰੋਬਾਰ 'ਚ ਮਿਡਕੈਪ ਅਤੇ ਸਮਾਲ ਕੈਪ ਸ਼ੇਅਰਾਂ 'ਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਇੱਕ ਸਮੇਂ ਮਿਡਕੈਪ ਸੂਚਕਾਂਕ 1000 ਅੰਕ ਅਤੇ ਸਮਾਲ ਕੈਪ ਸੂਚਕਾਂਕ 500 ਤੋਂ ਵੱਧ ਅੰਕ ਡਿੱਗ ਗਿਆ ਸੀ। ਪਰ ਹੇਠਲੇ ਪੱਧਰ ਤੋਂ ਖਰੀਦਦਾਰੀ ਵਾਪਸੀ ਹੋਈ ਪਰ ਦੋਵੇਂ ਸੂਚਕਾਂਕ ਹੇਠਾਂ ਬੰਦ ਹੋਏ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 19 ਵਧੇ ਅਤੇ 11 ਘਾਟੇ ਨਾਲ ਬੰਦ ਹੋਏ।
ਜਦੋਂ ਕਿ ਨਿਫਟੀ ਦੇ 50 ਸ਼ੇਅਰਾਂ ਵਿੱਚੋਂ 32 ਸ਼ੇਅਰ ਵਾਧੇ ਨਾਲ ਅਤੇ 18 ਗਿਰਾਵਟ ਨਾਲ ਬੰਦ ਹੋਏ। ਬਜਾਜ ਆਟੋ, ਕੋਟਕ ਮਹਿੰਦਰਾ ਬੈਂਕ, ਐਕਸਿਸ ਬੈਂਕ, ਭਾਰਤੀ ਏਅਰਟੈੱਲ ਦੇ ਸ਼ੇਅਰ ਵੱਡੇ ਵਾਧੇ ਨਾਲ ਬੰਦ ਹੋਏ।
ਇਹ ਵੀ ਪੜ੍ਹੋ: Ladakh Tour: ਗਰਮੀਆਂ ਦੀਆਂ ਛੁੱਟੀਆਂ ਦੌਰਾਨ ਲੇਹ-ਲਦਾਖ ਦੇ ਬਰਫੀਲੇ ਪਹਾੜਾਂ ਦਾ ਲਓ ਅਨੰਦ, ਕਰਨਾ ਪਵੇਗਾ ਇੰਨਾਂ ਖ਼ਰਚ