ਪੜਚੋਲ ਕਰੋ

Budget 2024: ਸ਼ੇਅਰ ਬਾਜ਼ਾਰ ਦੀ ਕਮਾਈ 'ਤੇ ਵਧਾਇਆ ਟੈਕਸ, ਨਿਵੇਸ਼ਕ ਹੋਏ ਨਿਰਾਸ਼, ਗਿਰਾਵਟ ਨਾਲ ਬੰਦ ਹੋਏ ਸੈਂਸੈਕਸ-ਨਿਫਟੀ

Stock Market: ਅੱਜ ਦੇ ਕਾਰੋਬਾਰੀ ਸੈਸ਼ਨ 'ਚ ਸ਼ੇਅਰ ਬਾਜ਼ਾਰ 'ਚ ਕਾਫੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ। ਬਜਟ 'ਚ STCG ਅਤੇ LTCG 'ਚ ਵਾਧੇ ਨਾਲ ਬਾਜ਼ਾਰ ਨੂੰ ਨਿਰਾਸ਼ਾ ਹੋਈ ਹੈ।

Stock Market Closing On 23 July 2024: ਦਿਨ ਭਰ ਭਾਰੀ ਉਤਾਰ-ਚੜ੍ਹਾਅ ਦੇਖਣ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਬੰਦ ਹੋਇਆ ਹੈ। ਜਿਵੇਂ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 'ਚ ਸ਼ੇਅਰ ਬਾਜ਼ਾਰ ਦੀ ਕਮਾਈ 'ਤੇ ਸ਼ਾਰਟ ਟਰਮ ਕੈਪੀਟਲ ਗੇਨ ਅਤੇ ਲਾਂਗ ਟਰਮ ਕੈਪੀਟਲ ਗੇਨ ਟੈਕਸ ਵਧਾਉਣ ਦਾ ਫੈਸਲਾ ਕੀਤਾ, ਬਾਜ਼ਾਰ 'ਚ ਗਿਰਾਵਟ ਆਈ। ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਨੂੰ ਸਭ ਤੋਂ ਜ਼ਿਆਦਾ ਮਾਰ ਪਈ। 

ਹਾਲਾਂਕਿ ਬਾਜ਼ਾਰ ਨੇ ਹੇਠਲੇ ਪੱਧਰ ਤੋਂ ਵਾਪਸੀ ਕੀਤੀ ਹੈ। ਅੱਜ ਦੇ ਕਾਰੋਬਾਰ ਦੇ ਅੰਤ 'ਤੇ ਬੀਐਸਈ ਸੈਂਸੈਕਸ 73 ਅੰਕਾਂ ਦੀ ਗਿਰਾਵਟ ਨਾਲ 80,429 ਅੰਕਾਂ 'ਤੇ ਬੰਦ ਹੋਇਆ। ਉਥੇ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 30 ਅੰਕਾਂ ਦੀ ਗਿਰਾਵਟ ਨਾਲ 24,479 'ਤੇ ਬੰਦ ਹੋਇਆ।

ਅੱਜ ਦੇ ਕਾਰੋਬਾਰ 'ਚ ਸੋਨੇ 'ਤੇ ਕਸਟਮ ਡਿਊਟੀ 'ਚ ਕਮੀ ਕਾਰਨ ਟਾਈਟਨ ਦਾ ਸਟਾਕ 6.63 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ। ਇਸ ਤੋਂ ਇਲਾਵਾ ਆਈਟੀਸੀ 5.52 ਫੀਸਦੀ, ਅਡਾਨੀ ਪੋਰਟਸ 2.83 ਫੀਸਦੀ, ਐਨਟੀਪੀਸੀ 2.36 ਫੀਸਦੀ, ਇਨਫੋਸਿਸ 1.46 ਫੀਸਦੀ, ਐਚਸੀਐਲ ਟੈਕ 1.28 ਫੀਸਦੀ, ਐਚਯੂਐਲ 1.17 ਫੀਸਦੀ, ਸਨ ਫਾਰਮਾ 0.91 ਫੀਸਦੀ ਦੇ ਵਾਧੇ ਨਾਲ ਬੰਦ ਹੋਏ। ਜਦੋਂ ਕਿ ਐਲਐਂਡਟੀ 3.10 ਫੀਸਦੀ, ਬਜਾਜ ਫਾਈਨਾਂਸ 2.18 ਫੀਸਦੀ, ਐਸਬੀਆਈ 1.65 ਫੀਸਦੀ, ਐਕਸਿਸ ਬੈਂਕ 1.62 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਏ।

ਮਾਰਕੀਟ ਕੈਪ 'ਚ ਗਿਰਾਵਟ

ਪੂੰਜੀ ਲਾਭ 'ਚ ਵਾਧੇ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ 'ਚ ਖ਼ਰਾਬ ਮੂਡ ਕਾਰਨ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਬੀਐਸਈ ਦੀ ਮਾਰਕੀਟ ਪੂੰਜੀਕਰਣ ਘਟ ਕੇ 446.50 ਲੱਖ ਕਰੋੜ ਰੁਪਏ ਰਹਿ ਗਿਆ ਹੈ ਜੋ ਪਿਛਲੇ ਵਪਾਰਕ ਸੈਸ਼ਨ ਵਿੱਚ 448.32 ਲੱਖ ਕਰੋੜ ਰੁਪਏ ਸੀ। ਅੱਜ ਦੇ ਸੈਸ਼ਨ 'ਚ ਨਿਵੇਸ਼ਕਾਂ ਨੂੰ 1.82 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਅੱਜ ਦੇ ਕਾਰੋਬਾਰ 'ਚ ਆਈ.ਟੀ., ਆਟੋ, ਫਾਰਮਾ, ਐੱਫ.ਐੱਮ.ਸੀ.ਜੀ., ਮੀਡੀਆ, ਖਪਤ, ਕੰਜ਼ਿਊਮਰ ਡਿਊਰੇਬਲਸ, ਹੈਲਥਕੇਅਰ ਸੈਕਟਰਾਂ ਦੇ ਸਟਾਕ ਵਾਧੇ ਨਾਲ ਬੰਦ ਹੋਏ। ਜਦੋਂ ਕਿ ਆਇਲ ਐਂਡ ਗੈਸ, ਕਮੋਡਿਟੀਜ਼, ਇਨਫਰਾ, ਐਨਰਜੀ, ਰੀਅਲ ਅਸਟੇਟ, ਧਾਤੂ ਅਤੇ ਬੈਂਕਿੰਗ ਸਟਾਕ ਗਿਰਾਵਟ ਨਾਲ ਬੰਦ ਹੋਏ। ਅੱਜ ਦੇ ਕਾਰੋਬਾਰ 'ਚ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 13 ਸ਼ੇਅਰ ਵਾਧੇ ਨਾਲ ਬੰਦ ਹੋਏ ਜਦਕਿ 17 ਸ਼ੇਅਰ ਘਾਟੇ ਨਾਲ ਬੰਦ ਹੋਏ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

CM ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਹੋਏ ਨਤਮਸਤਕ, ਕਿਹਾ- ਗੁਰੂ ਸਾਹਿਬਾਨ ਤੇ ਸ਼ਹੀਦਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਸੂਬਾ ਸਰਕਾਰ
CM ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਹੋਏ ਨਤਮਸਤਕ, ਕਿਹਾ- ਗੁਰੂ ਸਾਹਿਬਾਨ ਤੇ ਸ਼ਹੀਦਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਸੂਬਾ ਸਰਕਾਰ
ਵੱਡੀ ਖ਼ਬਰ ! ਹੁਣ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਫੇਲ੍ਹ, ਜਾਣੋ ਕੀ ਹੈ ਨਵਾਂ ਨਿਯਮ ?
ਵੱਡੀ ਖ਼ਬਰ ! ਹੁਣ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਫੇਲ੍ਹ, ਜਾਣੋ ਕੀ ਹੈ ਨਵਾਂ ਨਿਯਮ ?
 ਯੂਪੀ 'ਚ ਤਿੰਨ ਖਾਲਿਸਤਾਨੀਆਂ ਦਾ ਐਨਕਾਊਂਟਰ! ਪੰਜਾਬ ਤੇ ਯੂਪੀ ਪੁਲਿਸ ਨੇ ਮਿਲ ਕੇ ਕੀਤਾ ਐਕਸ਼ਨ
 ਯੂਪੀ 'ਚ ਤਿੰਨ ਖਾਲਿਸਤਾਨੀਆਂ ਦਾ ਐਨਕਾਊਂਟਰ! ਪੰਜਾਬ ਤੇ ਯੂਪੀ ਪੁਲਿਸ ਨੇ ਮਿਲ ਕੇ ਕੀਤਾ ਐਕਸ਼ਨ
ਪੀਲੀਭੀਤ 'ਚ ਨੌਜਵਾਨਾਂ ਦੇ ਐਨਕਾਉਂਟਰ ਮਗਰੋਂ DGP ਪੰਜਾਬ ਨੇ ਕੀਤਾ ਵੱਡਾ ਖੁਲਾਸਾ
ਪੀਲੀਭੀਤ 'ਚ ਨੌਜਵਾਨਾਂ ਦੇ ਐਨਕਾਉਂਟਰ ਮਗਰੋਂ DGP ਪੰਜਾਬ ਨੇ ਕੀਤਾ ਵੱਡਾ ਖੁਲਾਸਾ
Advertisement
ABP Premium

ਵੀਡੀਓਜ਼

ਫਰੀਦਕੋਟ ਤੋਂ ਖਨੌਰੀ ਪਹੁੰਚਿਆ ਵੱਡਾ ਜੱਥਾ, Dhallewal ਨੂੰ ਦਿੱਤਾ ਸਮਰਥਨਖਨੌਰੀ ਬਾਰਡਰ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦਾ ਚੱਕਾ ਜਾਮ ਕਰਨ ਦਾ ਐਲਾਨSunil Jakhar ਦੇ ਬਿਆਨ 'ਤੇ Partap Bajwa ਦਾ ਪਲਟਵਾਰ!Raja Warring| Partap Bajwa| MC ਚੋਣਾਂ 'ਚ ਆਪ ਦੀ ਧੱਕੇਸ਼ਾਹੀ ਖਿਲਾਫ ਕਾਂਗਰਸ ਦਾ ਵੱਡਾ ਐਕਸ਼ਨ |

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਹੋਏ ਨਤਮਸਤਕ, ਕਿਹਾ- ਗੁਰੂ ਸਾਹਿਬਾਨ ਤੇ ਸ਼ਹੀਦਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਸੂਬਾ ਸਰਕਾਰ
CM ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਹੋਏ ਨਤਮਸਤਕ, ਕਿਹਾ- ਗੁਰੂ ਸਾਹਿਬਾਨ ਤੇ ਸ਼ਹੀਦਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਸੂਬਾ ਸਰਕਾਰ
ਵੱਡੀ ਖ਼ਬਰ ! ਹੁਣ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਫੇਲ੍ਹ, ਜਾਣੋ ਕੀ ਹੈ ਨਵਾਂ ਨਿਯਮ ?
ਵੱਡੀ ਖ਼ਬਰ ! ਹੁਣ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਫੇਲ੍ਹ, ਜਾਣੋ ਕੀ ਹੈ ਨਵਾਂ ਨਿਯਮ ?
 ਯੂਪੀ 'ਚ ਤਿੰਨ ਖਾਲਿਸਤਾਨੀਆਂ ਦਾ ਐਨਕਾਊਂਟਰ! ਪੰਜਾਬ ਤੇ ਯੂਪੀ ਪੁਲਿਸ ਨੇ ਮਿਲ ਕੇ ਕੀਤਾ ਐਕਸ਼ਨ
 ਯੂਪੀ 'ਚ ਤਿੰਨ ਖਾਲਿਸਤਾਨੀਆਂ ਦਾ ਐਨਕਾਊਂਟਰ! ਪੰਜਾਬ ਤੇ ਯੂਪੀ ਪੁਲਿਸ ਨੇ ਮਿਲ ਕੇ ਕੀਤਾ ਐਕਸ਼ਨ
ਪੀਲੀਭੀਤ 'ਚ ਨੌਜਵਾਨਾਂ ਦੇ ਐਨਕਾਉਂਟਰ ਮਗਰੋਂ DGP ਪੰਜਾਬ ਨੇ ਕੀਤਾ ਵੱਡਾ ਖੁਲਾਸਾ
ਪੀਲੀਭੀਤ 'ਚ ਨੌਜਵਾਨਾਂ ਦੇ ਐਨਕਾਉਂਟਰ ਮਗਰੋਂ DGP ਪੰਜਾਬ ਨੇ ਕੀਤਾ ਵੱਡਾ ਖੁਲਾਸਾ
ਲੁਧਿਆਣਾ ਦੇ ਹੋਟਲ 'ਚ ਵਿਅਕਤੀ ਨਾਲ ਵੱਜੀ 16 ਲੱਖ ਦੀ ਠੱਗੀ, ਫਰਜ਼ੀ CIA ਬਣ ਕੇ ਕਮਰੇ 'ਚ ਵੜੇ 5-6 ਵਿਅਕਤੀ
ਲੁਧਿਆਣਾ ਦੇ ਹੋਟਲ 'ਚ ਵਿਅਕਤੀ ਨਾਲ ਵੱਜੀ 16 ਲੱਖ ਦੀ ਠੱਗੀ, ਫਰਜ਼ੀ CIA ਬਣ ਕੇ ਕਮਰੇ 'ਚ ਵੜੇ 5-6 ਵਿਅਕਤੀ
Weather Forecast: ਤੜਕੇ ਸਵੇਰ ਹੋਈ ਬਾਰਿਸ਼ ਵਧਾਏਗੀ ਮੁਸ਼ਕਿਲ, ਕੜਾਕੇ ਦੀ ਠੰਡ ਨਾਲ ਛਿੜੇਗੀ ਕੰਬਣੀ, ਅਗਲੇ 5 ਦਿਨਾਂ ਲਈ IMD ਦਾ ਅਲਰਟ
ਤੜਕੇ ਸਵੇਰ ਹੋਈ ਬਾਰਿਸ਼ ਵਧਾਏਗੀ ਮੁਸ਼ਕਿਲ, ਕੜਾਕੇ ਦੀ ਠੰਡ ਨਾਲ ਛਿੜੇਗੀ ਕੰਬਣੀ, ਅਗਲੇ 5 ਦਿਨਾਂ ਲਈ IMD ਦਾ ਅਲਰਟ
Chhattisgarh High Court: ਮ੍ਰਿਤਕ ਦੇਹ ਨਾਲ ਜਿਨ*ਸੀ ਸਬੰਧ ਬਣਾਉਣਾ ਬਲਾਤ*ਕਾਰ ਨਹੀਂ, ਛੱਤੀਸਗੜ੍ਹ ਹਾਈਕੋਰਟ ਦੇ ਫੈਸਲੇ ਨੇ ਉਡਾਏ ਹੋਸ਼...
ਮ੍ਰਿਤਕ ਦੇਹ ਨਾਲ ਜਿਨ*ਸੀ ਸਬੰਧ ਬਣਾਉਣਾ ਬਲਾਤ*ਕਾਰ ਨਹੀਂ, ਛੱਤੀਸਗੜ੍ਹ ਹਾਈਕੋਰਟ ਦੇ ਫੈਸਲੇ ਨੇ ਉਡਾਏ ਹੋਸ਼...
Diesel Vehicle Ban: ਭਾਰਤ 'ਚ ਪੈਟਰੋਲ-ਡੀਜ਼ਲ ਵਾਹਨਾਂ 'ਤੇ ਪਾਬੰਦੀ, ਚਲਾਉਣਾ ਨਹੀਂ ਕੀਤਾ ਬੰਦ ਤਾਂ ਲੱਗੇਗਾ 20 ਹਜ਼ਾਰ ਜੁਰਮਾਨਾ
ਭਾਰਤ 'ਚ ਪੈਟਰੋਲ-ਡੀਜ਼ਲ ਵਾਹਨਾਂ 'ਤੇ ਪਾਬੰਦੀ, ਚਲਾਉਣਾ ਨਹੀਂ ਕੀਤਾ ਬੰਦ ਤਾਂ ਲੱਗੇਗਾ 20 ਹਜ਼ਾਰ ਜੁਰਮਾਨਾ
Embed widget