Share Market 22 December: ਹਫਤੇ ਦੇ ਆਖਰੀ ਦਿਨ ਸ਼ੇਅਰ ਬਾਜ਼ਾਰ ਨੇ ਮੁੜ ਮਾਰੀ ਛਲਾਂਗ, ਸ਼ੁਰੂਆਤ 'ਚ ਦਿੱਸੀ ਹਰਿਆਲੀ
Business news: ਘਰੇਲੂ ਸ਼ੇਅਰ ਬਾਜ਼ਾਰ ਨੇ ਅੱਜ ਸ਼ੁੱਕਰਵਾਰ ਨੂੰ ਗ੍ਰੀਨ ਜ਼ੋਨ ਵਿੱਚ ਕਾਰੋਬਾਰ ਸ਼ੁਰੂ ਕੀਤਾ। ਹਫਤੇ ਦੇ ਆਖਰੀ ਦਿਨ ਘਰੇਲੂ ਬਾਜ਼ਾਰ ਨੂੰ ਗਲੋਬਲ ਬਾਜ਼ਾਰਾਂ ਤੋਂ ਮਜ਼ਬੂਤ ਸਮਰਥਨ ਮਿਲਿਆ।
Share Market Opening on 22 December: ਘਰੇਲੂ ਸ਼ੇਅਰ ਬਾਜ਼ਾਰ ਨੇ ਅੱਜ ਸ਼ੁੱਕਰਵਾਰ ਨੂੰ ਗ੍ਰੀਨ ਜ਼ੋਨ ਵਿੱਚ ਕਾਰੋਬਾਰ ਸ਼ੁਰੂ ਕੀਤਾ। ਹਫਤੇ ਦੇ ਆਖਰੀ ਦਿਨ ਘਰੇਲੂ ਬਾਜ਼ਾਰ ਨੂੰ ਗਲੋਬਲ ਬਾਜ਼ਾਰਾਂ ਤੋਂ ਮਜ਼ਬੂਤ ਸਮਰਥਨ ਮਿਲਿਆ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸੈਂਸੈਕਸ ਤੇ ਨਿਫਟੀ ਦੋਵੇਂ ਆਪਣੀ ਗਿਰਾਵਟ ਤੋਂ ਉਭਰਨ ਵਿੱਚ ਕਾਮਯਾਬ ਰਹੇ ਸਨ।
ਅੱਜ ਦੀ ਸ਼ੁਰੂਆਤ ਇਸ ਤਰ੍ਹਾਂ ਹੋਈ
ਘਰੇਲੂ ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ ਹੀ ਮਜ਼ਬੂਤੀ ਦੇ ਸੰਕੇਤ ਦੇ ਰਿਹਾ ਸੀ। ਸ਼ੁਰੂਆਤ 'ਚ ਗਿਫਟੀ ਸਿਟੀ 'ਚ ਨਿਫਟੀ ਫਿਊਚਰਜ਼ 21,390 ਅੰਕ ਦੇ ਨੇੜੇ ਮਾਮੂਲੀ ਵਾਧੇ ਨਾਲ ਕਾਰੋਬਾਰ ਕਰ ਰਿਹਾ ਸੀ। ਪ੍ਰੀ-ਓਪਨ ਸੈਸ਼ਨ 'ਚ ਸੈਂਸੈਕਸ ਕਰੀਬ 230 ਅੰਕਾਂ ਦੇ ਵਾਧੇ ਨਾਲ 72000 ਅੰਕ ਦੇ ਨੇੜੇ ਕਾਰੋਬਾਰ ਕਰ ਰਿਹਾ ਸੀ। ਇਸ ਦੇ ਨਾਲ ਹੀ ਨਿਫਟੀ ਲਗਪਗ 40 ਅੰਕਾਂ ਦੇ ਵਾਧੇ ਨਾਲ 21,300 ਅੰਕਾਂ ਤੋਂ ਥੋੜ੍ਹਾ ਹੇਠਾਂ ਰਿਹਾ।
ਹਾਲਾਂਕਿ ਕਾਰੋਬਾਰ ਦੇ ਸ਼ੁਰੂਆਤੀ ਕੁਝ ਮਿੰਟਾਂ 'ਚ ਹੀ ਘਰੇਲੂ ਬਾਜ਼ਾਰ ਨੇ ਰਿਕਵਰੀ ਦਿਖਾਈ। ਸਵੇਰੇ 9.20 ਵਜੇ, ਬੀਐਸਈ ਸੈਂਸੈਕਸ ਲਗਪਗ 90 ਅੰਕ ਵਧ ਕੇ 70,950 ਅੰਕ ਦੇ ਨੇੜੇ ਕਾਰੋਬਾਰ ਕਰ ਰਿਹਾ ਸੀ। ਨਿਫਟੀ 21,300 ਅੰਕਾਂ ਨੂੰ ਪਾਰ ਕਰ ਗਿਆ ਸੀ। ਅੱਜ ਸ਼ੁਰੂਆਤੀ ਸੰਕੇਤ ਦੇ ਰਹੇ ਹਨ ਕਿ ਬਾਜ਼ਾਰ 'ਚ ਸੀਮਤ ਹਲਚਲ ਹੋ ਸਕਦੀ ਹੈ।
ਅਮਰੀਕੀ ਬਾਜ਼ਾਰ 'ਚ ਸੁਧਾਰ
ਕ੍ਰਿਸਮਸ ਤੋਂ ਪਹਿਲਾਂ ਹਫਤੇ 'ਚ ਗਿਰਾਵਟ ਤੋਂ ਬਾਅਦ ਗਲੋਬਲ ਬਾਜ਼ਾਰਾਂ ਨੇ ਮੁੜ ਤੇਜ਼ੀ ਫੜੀ ਹੈ। ਮਜ਼ਬੂਤ ਆਰਥਿਕ ਅੰਕੜਿਆਂ ਤੋਂ ਬਾਅਦ ਵੀਰਵਾਰ ਨੂੰ ਅਮਰੀਕੀ ਬਾਜ਼ਾਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ। ਡਾਓ ਜੋਂਸ ਇੰਡਸਟਰੀਅਲ ਔਸਤ 0.87 ਫੀਸਦੀ ਮਜ਼ਬੂਤ ਹੋਇਆ ਤੇ 37,400 ਅੰਕਾਂ ਨੂੰ ਪਾਰ ਕਰ ਗਿਆ। S&P 500 ਇੱਕ ਪ੍ਰਤੀਸ਼ਤ ਤੋਂ ਵੱਧ ਉਛਲਿਆ ਜਦੋਂਕਿ ਟੈਕ-ਫੋਕਸਡ ਨੈਸਡੈਕ ਇੰਡੈਕਸ 1.26 ਫੀਸਦੀ ਮਜ਼ਬੂਤ ਹੋਇਆ। ਦਰਅਸਲ ਮਜ਼ਬੂਤ ਜੀਡੀਪੀ ਡੇਟਾ ਨੇ ਉਮੀਦਾਂ ਵਧਾ ਦਿੱਤੀਆਂ ਹਨ ਕਿ ਯੂਐਸ ਸੈਂਟਰਲ ਬੈਂਕ ਫੈਡਰਲ ਰਿਜ਼ਰਵ ਜਲਦੀ ਹੀ ਵਿਆਜ ਦਰਾਂ ਨੂੰ ਘਟਾਉਣਾ ਸ਼ੁਰੂ ਕਰ ਸਕਦਾ ਹੈ।
ਏਸ਼ਿਆਈ ਬਾਜ਼ਾਰਾਂ 'ਚ ਵੀ ਤੇਜ਼ੀ ਦੇਖਣ ਨੂੰ ਮਿਲੀ
ਅੱਜ ਹਫਤੇ ਦੇ ਆਖਰੀ ਦਿਨ ਸ਼ੁੱਕਰਵਾਰ ਨੂੰ ਏਸ਼ਿਆਈ ਬਾਜ਼ਾਰਾਂ 'ਚ ਵੀ ਤੇਜ਼ੀ ਦੇ ਨਾਲ ਕਾਰੋਬਾਰ ਹੋ ਰਿਹਾ ਹੈ। ਜਾਪਾਨ ਦਾ ਨਿੱਕੇਈ 0.36 ਫੀਸਦੀ, ਟੌਪਿਕਸ 0.51 ਫੀਸਦੀ ਚੜ੍ਹਿਆ। ਦੱਖਣੀ ਕੋਰੀਆ ਦਾ ਕੋਸਪੀ 0.43 ਫੀਸਦੀ ਤੇ ਕੋਸਡੈਕ 0.33 ਫੀਸਦੀ ਮਜ਼ਬੂਤ ਰਿਹਾ। ਹਾਂਗਕਾਂਗ ਦਾ ਹੈਂਗ ਸੇਂਗ ਫਿਊਚਰਜ਼ ਵੀ ਮੁਨਾਫੇ ਵਾਲੀ ਸ਼ੁਰੂਆਤ ਦੇ ਸੰਕੇਤ ਦੇ ਰਿਹਾ ਹੈ।
ਕੱਲ੍ਹ ਬਾਜ਼ਾਰ ਵਿੱਚ ਸੁਧਾਰ ਹੋਇਆ
ਬੁੱਧਵਾਰ ਨੂੰ ਦੋਵੇਂ ਪ੍ਰਮੁੱਖ ਘਰੇਲੂ ਸੂਚਕਾਂਕ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਬੁੱਧਵਾਰ ਨੂੰ, ਬੀਐਸਈ ਸੈਂਸੈਕਸ 930.88 ਅੰਕ ਜਾਂ 1.30 ਪ੍ਰਤੀਸ਼ਤ ਤੇ ਐਨਐਸਈ ਨਿਫਟੀ 302.95 ਅੰਕ ਜਾਂ 1.41 ਪ੍ਰਤੀਸ਼ਤ ਡਿੱਗਿਆ ਸੀ। ਇਸ ਤੋਂ ਬਾਅਦ ਵੀਰਵਾਰ ਨੂੰ ਬਾਜ਼ਾਰ ਨੇ ਸ਼ੁਰੂਆਤੀ ਗਿਰਾਵਟ ਤੋਂ ਬਾਅਦ ਚੰਗੀ ਵਾਪਸੀ ਕੀਤੀ ਤੇ ਕਾਰੋਬਾਰ ਨੂੰ ਸਕਾਰਾਤਮਕ ਨੋਟ 'ਤੇ ਖਤਮ ਕੀਤਾ। ਕੱਲ੍ਹ ਸੈਂਸੈਕਸ 358.79 ਅੰਕ ਜਾਂ 0.51 ਫੀਸਦੀ ਦੇ ਵਾਧੇ ਨਾਲ 70,865.10 ਅੰਕਾਂ 'ਤੇ ਬੰਦ ਹੋਇਆ ਸੀ। ਨਿਫਟੀ 104.90 ਅੰਕ ਜਾਂ 0.50 ਫੀਸਦੀ ਦੇ ਵਾਧੇ ਨਾਲ 21,255.05 'ਤੇ ਰਿਹਾ।