Share Market: ਸ਼ੇਅਰ ਬਾਜ਼ਾਰ ਨੇ ਬਣਾਇਆ ਨਵਾਂ ਰਿਕਾਰਡ, 56 ਹਜ਼ਾਰ ਦੇ ਪਾਰ ਖੁੱਲ੍ਹਿਆ ਸੈਂਸੈਕਸ
ਐਚਡੀਐਫਸੀ ਬੈਂਕ ਸੈਂਸੈਕਸ ਵਿੱਚ ਦੋ ਫ਼ੀਸਦੀ ਦਾ ਸਭ ਤੋਂ ਵੱਡਾ ਲਾਭ ਹਾਸਲ ਕੀਤਾ ਗਿਆ। ਇਸ ਤੋਂ ਇਲਾਵਾ ਅਲਟਰਾਟੈਕ ਸੀਮੈਂਟ, ਬਜਾਜ ਫਾਈਨਾਂਸ, ਪਾਵਰਗ੍ਰਿੱਡ, ਐਲਐਂਡਟੀ, ਬਜਾਜ ਫਿਨਸਰਵ ਤੇ ਐਚਡੀਐਫਸੀ ਵੀ ਪ੍ਰਮੁੱਖ ਲਾਭ ਹਾਸਲ ਕਰਨ ਵਾਲੇ ਸੀ।
ਮੁੰਬਈ: ਭਾਰਤੀ ਸ਼ੇਅਰ ਬਾਜ਼ਾਰ ਨੇ ਅੱਜ ਨਵਾਂ ਰਿਕਾਰਡ ਕਾਇਮ ਕੀਤਾ ਹੈ। ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ ਪਹਿਲੀ ਵਾਰ 250 ਅੰਕਾਂ ਦੇ ਵਾਧੇ ਨਾਲ 56,000 ਦੇ ਪਾਰ ਪਹੁੰਚ ਗਿਆ। ਐਚਡੀਐਫਸੀ, ਐਚਡੀਐਫਸੀ ਬੈਂਕ ਤੇ ਰਿਲਾਇੰਸ ਇੰਡਸਟਰੀਜ਼ ਵਰਗੇ ਵੱਡੇ ਸ਼ੇਅਰਾਂ ਵਿੱਚ ਤੇਜ਼ੀ ਕਾਰਨ ਸ਼ੇਅਰ ਬਾਜ਼ਾਰ ਇਤਿਹਾਸਕ ਉਚਾਈਆਂ ਤੇ ਪਹੁੰਚ ਗਿਆ ਹੈ।
ਇਸ ਮਿਆਦ ਦੇ ਦੌਰਾਨ, 30 ਸ਼ੇਅਰਾਂ ਵਾਲਾ ਸੂਚਕਾਂਕ 252.54 ਅੰਕ ਜਾਂ 0.40 ਪ੍ਰਤੀਸ਼ਤ ਦੇ ਵਾਧੇ ਨਾਲ 56,044.81 ਦੇ ਆਪਣੇ ਸਭ ਤੋਂ ਉੱਚੇ ਪੱਧਰ ਤੇ ਵਪਾਰ ਕਰ ਰਿਹਾ ਸੀ। ਜਦੋਂਕਿ ਵਿਆਪਕ ਐਨਐਸਈ ਨਿਫਟੀ 66.75 ਅੰਕ ਜਾਂ 0.40 ਫੀਸਦੀ ਵਧ ਕੇ 16,681.35 ਦੇ ਰਿਕਾਰਡ 'ਤੇ ਸੀ।
HDFC ਬੈਂਕ 2 ਫੀਸਦੀ ਵਧਿਆ
ਐਚਡੀਐਫਸੀ ਬੈਂਕ ਸੈਂਸੈਕਸ ਵਿੱਚ ਦੋ ਫ਼ੀਸਦੀ ਦਾ ਸਭ ਤੋਂ ਵੱਡਾ ਲਾਭ ਹਾਸਲ ਕੀਤਾ। ਇਸ ਤੋਂ ਇਲਾਵਾ,ਅਲਟਰਾਟੈਕ ਸੀਮੈਂਟ, ਬਜਾਜ ਫਾਈਨਾਂਸ, ਪਾਵਰਗ੍ਰਿਡ, ਐਲ ਐਂਡ ਟੀ, ਬਜਾਜ ਫਿਨਸਰਵ ਤੇ ਐਚਡੀਐਫਸੀ ਵੀ ਪ੍ਰਮੁੱਖ ਲਾਭ ਪ੍ਰਾਪਤ ਕਰਨ ਵਾਲਿਆਂ ਵਿੱਚ ਸ਼ਾਮਲ ਸੀ। ਦੂਜੇ ਪਾਸੇ ਇੰਡਸਇੰਡ ਬੈਂਕ, ਕੋਟਕ ਬੈਂਕ, ਬਜਾਜ ਆਟੋ ਤੇ ਇਨਫੋਸਿਸ ਵਿੱਚ ਗਿਰਾਵਟ ਦਰਜ ਕੀਤੀ ਗਈ। ਪਿਛਲੇ ਸੈਸ਼ਨ 'ਚ ਸੈਂਸੈਕਸ 209.69 ਅੰਕ ਜਾਂ 0.38 ਫੀਸਦੀ ਵਧ ਕੇ 55,792.27 'ਤੇ ਅਤੇ ਨਿਫਟੀ 51.55 ਅੰਕ ਜਾਂ 0.31 ਫੀਸਦੀ ਵਧ ਕੇ 16,614.60 'ਤੇ ਬੰਦ ਹੋਇਆ ਸੀ।
ਇਸ ਦੌਰਾਨ ਕੌਮਾਂਤਰੀ ਤੇਲ ਬੈਂਚਮਾਰਕ ਬ੍ਰੈਂਟ ਕੱਚਾ 0.25 ਫੀਸਦੀ ਵਧ ਕੇ 69.20 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ। ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਪੰਜ ਪੈਸੇ ਵਧ ਕੇ 74.30 ਦੇ ਪੱਧਰ 'ਤੇ ਪਹੁੰਚ ਗਿਆ।
ਇਹ ਵੀ ਪੜ੍ਹੋ: Protest Against Sukhbir Badal: ਪੰਜਾਬ ਯਾਤਰਾ ਦੇ ਪਹਿਲੇ ਦਿਨ ਹੀ ਸੁਖਬੀਰ ਨੂੰ ਕਰਨਾ ਪਿਆ ਵਿਰੋਧ ਦਾ ਸਾਹਮਣਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904