(Source: ECI/ABP News/ABP Majha)
Share Market: ਭਾਰਤੀ ਸ਼ੇਅਰ ਮਾਰਕਿਟ ਨੇ ਬਣਾਇਆ ਨਵਾਂ ਰਿਕਾਰਡ, ਸੈਂਸੈਕਸ 55 ਹਜ਼ਾਰ ਤੋਂ ਪਾਰ, ਨਿਫ਼ਟੀ 16400 ’ਤੇ ਪੁੱਜਾ
ਭਾਰਤੀ ਸ਼ੇਅਰ ਬਾਜ਼ਾਰ ਨੇ ਇੱਕ ਨਵਾਂ ਰਿਕਾਰਡ ਬਣਾਇਆ ਹੈ। ਸ਼ੁੱਕਰਵਾਰ ਸਵੇਰੇ ਸੈਂਸੈਕਸ ਪਹਿਲੀ ਵਾਰ 55 ਹਜ਼ਾਰ ਨੂੰ ਪਾਰ ਕਰ ਗਿਆ। ਬੀਐਸਈ ਸੈਂਸੈਕਸ 220 ਅੰਕਾਂ ਦੇ ਵਾਧੇ ਨਾਲ ਖੁੱਲ੍ਹਿਆ। ਇਸ ਨਾਲ ਸੈਂਸੈਕਸ 55 ਹਜ਼ਾਰ ਨੂੰ ਪਾਰ ਕਰ ਗਿਆ।
Indian Share Market: ਭਾਰਤੀ ਸ਼ੇਅਰ ਬਾਜ਼ਾਰ ਨੇ ਇੱਕ ਨਵਾਂ ਰਿਕਾਰਡ ਬਣਾਇਆ ਹੈ। ਸ਼ੁੱਕਰਵਾਰ ਸਵੇਰੇ ਸੈਂਸੈਕਸ ਪਹਿਲੀ ਵਾਰ 55 ਹਜ਼ਾਰ ਨੂੰ ਪਾਰ ਕਰ ਗਿਆ। ਬੀਐਸਈ ਸੈਂਸੈਕਸ (BSE Sensex) 220 ਅੰਕਾਂ ਦੇ ਵਾਧੇ ਨਾਲ ਖੁੱਲ੍ਹਿਆ। ਇਸ ਨਾਲ ਸੈਂਸੈਕਸ 55 ਹਜ਼ਾਰ ਨੂੰ ਪਾਰ ਕਰ ਗਿਆ। ਜਦੋਂ ਕਿ ਨਿਫਟੀ 16400 ਤੋਂ ਉਪਰ ਹੈ। ਇਸ ਦੌਰਾਨ ਆਈਟੀ ਸ਼ੇਅਰਾਂ ਵਿੱਚ ਚੰਗੀ ਖਰੀਦਦਾਰੀ ਦੇਖਣ ਨੂੰ ਮਿਲੀ ਹੈ।
ਟੈੱਕ ਮਹਿੰਦਰਾ, ਪਾਵਰ ਗ੍ਰਿੱਡ ਤੇ ਐਚਸੀਐਲ ਟੈਕਨਾਲੌਜੀਸ ਸੈਂਸੈਕਸ ਵਿੱਚ ਸਭ ਤੋਂ ਵੱਧ ਲਾਭ ਪ੍ਰਾਪਤ ਕਰ ਰਹੇ ਹਨ, ਜਦੋਂਕਿ ਇੰਡਸਇੰਡ ਬੈਂਕ, ਸਨ ਫਾਰਮਾਸਿਊਟੀਕਲਜ਼ ਤੇ ਭਾਰਤੀ ਏਅਰਟੈਲ ਘਾਟੇ ਵਿੱਚ ਹਨ। ਵਿਸ਼ਲੇਸ਼ਕਾਂ ਨੇ ਕਿਹਾ ਕਿ ਬਾਜ਼ਾਰ ਦੇ ਮੁੱਖ ਸੂਚਕ ਉਦਯੋਗਿਕ ਉਤਪਾਦਨ ਦਾ ਡਾਟਾ (ਜੂਨ) ਤੇ ਜੁਲਾਈ ਦੇ ਪ੍ਰਚੂਨ ਮਹਿੰਗਾਈ ਦੇ ਅੰਕੜੇ ਬਾਅਦ ਵਿੱਚ ਜਾਰੀ ਕੀਤੇ ਜਾਣਗੇ।
ਇੱਕ ਦਿਨ ਪਹਿਲਾਂ ਵੀਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਬੀਐਸਈ ਸੈਂਸੈਕਸ ਵਿੱਚ 160 ਅੰਕਾਂ ਤੋਂ ਵੱਧ ਦੀ ਤੇਜ਼ੀ ਦੇਖਣ ਨੂੰ ਮਿਲੀ ਸੀ। ਵੀਰਵਾਰ ਸਵੇਰੇ ਕਰੀਬ 10.10 ਵਜੇ ਸੈਂਸੈਕਸ 164.77 ਅੰਕਾਂ ਅਤੇ 0.30 ਫੀਸਦੀ ਦੇ ਵਾਧੇ ਨਾਲ 54,690.70 'ਤੇ ਕਾਰੋਬਾਰ ਕਰ ਰਿਹਾ ਸੀ।
ਇਹ 54,641.22 ਅੰਕ 'ਤੇ ਖੁੱਲ੍ਹਿਆ ਤੇ 54,724.20 ਦੇ ਅੰਤਰ-ਦਿਨ ਦੇ ਉੱਚ ਅਤੇ 54,536.65 ਦੇ ਹੇਠਲੇ ਪੱਧਰ ਨੂੰ ਛੂਹਿਆ। ਨੈਸ਼ਨਲ ਸਟਾਕ ਐਕਸਚੇਂਜ 'ਤੇ ਨਿਫਟੀ 50 ਆਪਣੇ ਪਿਛਲੇ ਬੰਦ ਦੇ ਮੁਕਾਬਲੇ 49.75 ਅੰਕ ਤੇ 0.31 ਫੀਸਦੀ ਵਧ ਕੇ 16,332.00' ਤੇ ਕਾਰੋਬਾਰ ਕਰ ਰਿਹਾ ਸੀ।
ਭਾਰਤੀ ਸ਼ੇਅਰ ਬਾਜ਼ਾਰ ਨੇ ਇੱਕ ਨਵਾਂ ਰਿਕਾਰਡ ਬਣਾਇਆ ਹੈ। ਸ਼ੁੱਕਰਵਾਰ ਸਵੇਰੇ ਸੈਂਸੈਕਸ ਪਹਿਲੀ ਵਾਰ 55 ਹਜ਼ਾਰ ਨੂੰ ਪਾਰ ਕਰ ਗਿਆ। ਬੀਐਸਈ ਸੈਂਸੈਕਸ 220 ਅੰਕਾਂ ਦੇ ਵਾਧੇ ਨਾਲ ਖੁੱਲ੍ਹਿਆ। ਇਸ ਨਾਲ ਸੈਂਸੈਕਸ 55 ਹਜ਼ਾਰ ਨੂੰ ਪਾਰ ਕਰ ਗਿਆ। ਜਦੋਂ ਕਿ ਨਿਫਟੀ 16400 ਤੋਂ ਉਪਰ ਹੈ। ਇਸ ਦੌਰਾਨ ਆਈਟੀ ਸ਼ੇਅਰਾਂ ਵਿੱਚ ਚੰਗੀ ਖਰੀਦਦਾਰੀ ਦੇਖਣ ਨੂੰ ਮਿਲੀ ਹੈ।
ਇਹ ਵੀ ਪੜ੍ਹੋ: Corona Vaccine: ਕੋਰੋਨਾ ਵੈਕਸੀਨ ਲਵਾਉਣ ਤੋਂ ਇਨਕਾਰ ਕਾਰਨ 'ਤੇ ਫੌਜੀ ਨੂੰ ਕੀਤਾ ਬਰਖਾਸਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904