Share Market Opening 20 September: ਵੈਸ਼ਵਿਕ ਸਪੋਰਟ ਨਾਲ 350 ਅੰਕ ਚੜ੍ਹ ਕੇ ਖੁੱਲ੍ਹਿਆ ਸੈਂਸੈਕਸ, 4 ਫੀਸਦੀ ਉਛਲਿਆ JSWU ਸਟੀਲ ਦਾ ਸ਼ੇਅਰ
Share Market Open Today: ਇੱਕ ਦਿਨ ਪਹਿਲਾਂ ਵੀਰਵਾਰ ਦੇ ਕਾਰੋਬਾਰ ਵਿੱਚ ਘਰੇਲੂ ਸ਼ੇਅਰ ਬਾਜ਼ਾਰ ਨੇ ਇੱਕ ਨਵਾਂ ਆਲਟਾਈਮ ਹਾਈ ਬਣਾਇਆ ਸੀ। ਹਾਲਾਂਕਿ ਬਾਅਦ 'ਚ ਬਾਜ਼ਾਰ ਉੱਚ ਪੱਧਰ ਤੋਂ ਥੋੜ੍ਹਾ ਹੇਠਾਂ ਡਿੱਗ ਗਿਆ...
Share Market Opening 20 September: ਗਲੋਬਲ ਬਾਜ਼ਾਰ ਤੋਂ ਮਿਲੇ ਸਮਰਥਨ ਦੇ ਆਧਾਰ 'ਤੇ ਹਫਤੇ ਦੇ ਆਖਰੀ ਦਿਨ ਘਰੇਲੂ ਬਾਜ਼ਾਰ ਨੇ ਮੁਨਾਫੇ 'ਚ ਕਾਰੋਬਾਰ ਕਰਨਾ ਸ਼ੁਰੂ ਕੀਤਾ। ਹਾਲਾਂਕਿ, ਉੱਚ ਪੱਧਰਾਂ 'ਤੇ ਮੁਨਾਫਾਵਸੂਲੀ ਕਰਕੇ ਬੀਐਸਈ ਸੈਂਸੈਕਸ ਅਤੇ ਐਨਐਸਈ ਨਿਫਟੀ 'ਤੇ ਕੁਝ ਦਬਾਅ ਦਿਖ ਰਿਹਾ ਹੈ।
ਸਵੇਰੇ 9.15 ਵਜੇ ਸੈਂਸੈਕਸ 350 ਅੰਕਾਂ ਤੋਂ ਵੱਧ ਦੇ ਵਾਧੇ ਨਾਲ ਖੁੱਲ੍ਹਿਆ। ਨਿਫਟੀ ਨੇ ਵੀ 100 ਤੋਂ ਜ਼ਿਆਦਾ ਅੰਕਾਂ ਦੇ ਵਾਧੇ ਨਾਲ ਸ਼ੁਰੂਆਤ ਕੀਤੀ। ਸਵੇਰੇ 9:20 ਵਜੇ, ਸੈਂਸੈਕਸ ਦਾ ਲਾਭ 175 ਅੰਕਾਂ 'ਤੇ ਆ ਗਿਆ ਸੀ ਅਤੇ ਇਹ 83,370 ਅੰਕ ਦੇ ਨੇੜੇ ਕਾਰੋਬਾਰ ਕਰ ਰਿਹਾ ਸੀ। ਜਦੋਂ ਕਿ NSE ਦਾ ਨਿਫਟੀ 50 ਇੰਡੈਕਸ ਲਗਭਗ 80 ਅੰਕਾਂ ਦੇ ਵਾਧੇ ਨਾਲ 25,500 ਅੰਕਾਂ ਦੇ ਨੇੜੇ ਸੀ।
ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ ਮਿਲੇ ਇਦਾਂ ਦੇ ਸੰਕੇਤ
ਘਰੇਲੂ ਬਾਜ਼ਾਰ 'ਚ ਕਾਰੋਬਾਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਤੇਜ਼ੀ ਜਾਰੀ ਰਹਿਣ ਦੇ ਸੰਕੇਤ ਮਿਲੇ ਹਨ। ਪ੍ਰੀ-ਓਪਨ ਸੈਸ਼ਨ 'ਚ ਸੈਂਸੈਕਸ ਲਗਭਗ 420 ਅੰਕਾਂ ਦੇ ਵਾਧੇ ਨਾਲ 83,600 ਅੰਕਾਂ ਦੇ ਉੱਪਰ ਕਾਰੋਬਾਰ ਕਰ ਰਿਹਾ ਸੀ, ਜਦਕਿ ਨਿਫਟੀ ਲਗਭਗ 110 ਅੰਕਾਂ ਦੇ ਵਾਧੇ ਨਾਲ 25,525 ਅੰਕਾਂ ਦੇ ਪਾਰ ਕਾਰੋਬਾਰ ਕਰ ਰਿਹਾ ਸੀ। ਸਵੇਰੇ ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ, ਗਿਫਟ ਸਿਟੀ ਵਿੱਚ ਨਿਫਟੀ ਫਿਊਚਰਜ਼ ਲਗਭਗ 35 ਅੰਕਾਂ ਦੇ ਪ੍ਰੀਮੀਅਮ ਦੇ ਨਾਲ 25,525 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ: Liver Disease: ਨੀਂਦ ਦੀ ਕਮੀ ਕਾਰਨ ਡੈਮੇਜ ਹੋ ਸਕਦਾ ਹੈ ਲਿਵਰ, ਇਨ੍ਹਾਂ ਲੱਛਣਾਂ ਨੂੰ ਦੇਖ ਕੇ ਨਾ ਕਰੋ ਅਨਗਹਿਲੀ
ਕੱਲ੍ਹ ਉੱਚ ਪੱਧਰ ਤੋਂ ਹੇਠਾਂ ਆ ਗਿਆ ਸੀ ਬਾਜ਼ਾਰ
ਇਸ ਤੋਂ ਪਹਿਲਾਂ ਵੀਰਵਾਰ ਨੂੰ ਘਰੇਲੂ ਬਾਜ਼ਾਰ 'ਚ ਚੰਗੀ ਤੇਜ਼ੀ ਦੇਖਣ ਨੂੰ ਮਿਲੀ ਸੀ ਅਤੇ ਬਾਜ਼ਾਰ ਨਵੇਂ ਸਿਖਰ ਨੂੰ ਛੂਹਣ 'ਚ ਸਫਲ ਰਿਹਾ ਸੀ। ਕੱਲ੍ਹ ਦੇ ਕਾਰੋਬਾਰ 'ਚ ਸੈਂਸੈਕਸ 236.57 ਅੰਕ (0.29 ਫੀਸਦੀ) ਦੇ ਵਾਧੇ ਨਾਲ 83,184.80 'ਤੇ ਬੰਦ ਹੋਇਆ। ਇਸ ਤੋਂ ਪਹਿਲਾਂ, ਸੈਂਸੈਕਸ ਨੇ ਇੰਟਰਾਡੇ ਵਿੱਚ 83,773.61 ਅੰਕ ਦੇ ਨਵੇਂ ਆਲਟਾਈਮ ਹਾਈ ਲੈਵਲ ਨੂੰ ਛੂਹਿਆ ਸੀ। ਬਾਅਦ 'ਚ ਮੁਨਾਫਾਵਸੂਲੀ ਦੇ ਦਬਾਅ ਕਾਰਨ ਬਾਜ਼ਾਰ ਉੱਚ ਪੱਧਰ ਤੋਂ ਡਿੱਗ ਗਿਆ।
ਨਿਫਟੀ50 ਇੰਡੈਕਸ ਨੇ ਵੀ ਬਣਾਇਆ ਆਪਣਾ ਰਿਕਾਰਡ
NSE ਦੇ ਨਿਫਟੀ50 ਸੂਚਕਾਂਕ 'ਚ ਵੀ ਕੱਲ੍ਹ ਚੰਗੀ ਤੇਜ਼ੀ ਆਈ ਸੀ। ਕਾਰੋਬਾਰ ਦੀ ਸਮਾਪਤੀ ਤੋਂ ਬਾਅਦ ਨਿਫਟੀ 38.25 ਅੰਕ (0.15 ਫੀਸਦੀ) ਦੇ ਵਾਧੇ ਨਾਲ 25,415.95 'ਤੇ ਬੰਦ ਹੋਇਆ। ਦਿਨ ਦੇ ਕਾਰੋਬਾਰ ਦੌਰਾਨ ਨਿਫਟੀ ਨੇ 25,611.95 ਅੰਕਾਂ ਦੇ ਨਵੇਂ ਆਲਟਾਈਮ ਹਾਈ ਦੇ ਪੱਧਰ ਨੂੰ ਛੂਹ ਲਿਆ ਸੀ।
ਸ਼ੁਰੂਆਤੀ ਵਪਾਰ ਵਿੱਚ, JSW ਸਟੀਲ ਦੇ ਸ਼ੇਅਰ ਲਗਭਗ 4 ਪ੍ਰਤੀਸ਼ਤ ਦੇ ਵਾਧੇ ਦੇ ਨਾਲ ਸੈਂਸੈਕਸ ਦੀ ਅਗਵਾਈ ਕਰ ਰਹੇ ਹਨ। ਟਾਟਾ ਸਟੀਲ, ਮਹਿੰਦਰਾ ਐਂਡ ਮਹਿੰਦਰਾ ਵਰਗੇ ਸ਼ੇਅਰ ਵੀ 1% ਤੋਂ ਵੱਧ ਚੜ੍ਹੇ ਹੋਏ ਹਨ। ਦੂਜੇ ਪਾਸੇ ਐਕਸਿਸ ਬੈਂਕ, ਟਾਟਾ ਮੋਟਰਸ, ਟਾਈਟਨ ਵਰਗੇ ਸ਼ੇਅਰ ਘਾਟੇ 'ਚ ਕਾਰੋਬਾਰ ਕਰ ਰਹੇ ਹਨ।
ਇਹ ਵੀ ਪੜ੍ਹੋ: Weather Update: ਪੰਜਾਬ 'ਚ ਮੌਸਮ ਨੂੰ ਲੈਕੇ ਵੱਡੀ ਅਪਡੇਟ, ਇਨ੍ਹਾਂ 7 ਜ਼ਿਲ੍ਹਿਆਂ 'ਚ ਪਵੇਗਾ ਜ਼ੋਰਦਾਰ ਮੀਂਹ