ਪੜਚੋਲ ਕਰੋ

Share Market Opening 23 May: ਸ਼ੁਰੂੂਆਤੀ ਸੈਸ਼ਨ 'ਚ ਦਿਖ ਰਹੀ ਉਥਲ-ਪੁਥਲ, ਘਰੇਲੂ ਬਾਜ਼ਾਰ ਨੇ ਕੀਤੀ ਸੁਸਤ ਸ਼ੁਰੂਆਤ

Share Market Open Today: ਇਹ ਸਾਲ ਘਰੇਲੂ ਸ਼ੇਅਰ ਬਾਜ਼ਾਰ ਲਈ ਰਿਕਾਰਡਾਂ ਵਿੱਚੋਂ ਇੱਕ ਸਾਬਤ ਹੋ ਰਿਹਾ ਹੈ। ਭਾਰਤੀ ਸ਼ੇਅਰ ਬਾਜ਼ਾਰ ਦਾ ਆਕਾਰ ਪਹਿਲੀ ਵਾਰ 5 ਟ੍ਰਿਲੀਅਨ ਡਾਲਰ ਨੂੰ ਪਾਰ ਕਰਨ 'ਚ ਕਾਮਯਾਬ ਹੋਇਆ ਹੈ।

Share Market Open Today: ਘਰੇਲੂ ਸ਼ੇਅਰ ਬਾਜ਼ਾਰ ਨੇ ਹਫਤੇ ਦੇ ਚੌਥੇ ਦਿਨ ਕਾਰੋਬਾਰ ਦੀ ਸੁਸਤ ਸ਼ੁਰੂਆਤ ਕੀਤੀ। ਵੀਰਵਾਰ ਦੇ ਕਾਰੋਬਾਰ ਦੇ ਸ਼ੁਰੂਆਤੀ ਸੈਸ਼ਨ 'ਚ ਬਾਜ਼ਾਰ 'ਚ ਉਥਲ-ਪੁਥਲ ਰਹੀ। ਵਪਾਰ ਦੇ ਕੁਝ ਮਿੰਟਾਂ ਵਿੱਚ, ਮਾਰਕੀਟ ਨੇ ਹਰੇ ਨਿਸ਼ਾਨ ਅਤੇ ਲਾਲ ਨਿਸ਼ਾਨ ਦੇ ਵਿਚਕਾਰ ਕਈ ਵਾਰ ਚੱਕਰ ਲਗਾ ਦਿੱਤਾ। ਸ਼ੁਰੂਆਤੀ ਸੈਸ਼ਨ 'ਚ ਪਾਵਰ ਗਰਿੱਡ ਕਾਰਪੋਰੇਸ਼ਨ ਅਤੇ ਸਨ ਫਾਰਮਾ ਵਰਗੇ ਵੱਡੇ ਸ਼ੇਅਰਾਂ 'ਚ 5-5 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।

ਵੋਲੇਟਾਈਲ ਰਹਿ ਸਕਦਾ ਬਾਜ਼ਾਰ
ਸਵੇਰੇ 9.15 ਵਜੇ ਕਾਰੋਬਾਰ ਸ਼ੁਰੂ ਹੁੰਦੇ ਹੀ ਸੈਂਸੈਕਸ ਅਤੇ ਨਿਫਟੀ ਦੋਵੇਂ ਮਾਮੂਲੀ ਗਿਰਾਵਟ ਦੇ ਨਾਲ ਲਾਲ ਨਿਸ਼ਾਨ 'ਤੇ ਰਹੇ। ਹਾਲਾਂਕਿ ਕੁਝ ਸਮੇਂ ਬਾਅਦ ਦੋਵੇਂ ਫਿਰ ਹਰੇ ਹੋ ਗਏ। ਕੁਝ ਮਿੰਟਾਂ ਦੇ ਸ਼ੁਰੂਆਤੀ ਕਾਰੋਬਾਰ ਵਿੱਚ, ਬਾਜ਼ਾਰ ਵਾਰ-ਵਾਰ ਲਾਲ ਅਤੇ ਹਰਾ ਹੁੰਦਾ ਰਿਹਾ। ਸਵੇਰੇ 9.25 ਵਜੇ ਸੈਂਸੈਕਸ ਸਿਰਫ 20 ਅੰਕਾਂ ਦੇ ਵਾਧੇ ਨਾਲ 74,240 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਸੀ। ਨਿਫਟੀ ਸਿਰਫ 5 ਅੰਕਾਂ ਨਾਲ ਸਕਾਰਾਤਮਕ ਰਿਹਾ ਅਤੇ 22,600 ਅੰਕ ਦੇ ਨੇੜੇ ਸੀ।

ਇਹ ਵੀ ਪੜ੍ਹੋ: Bank Holiday: ਅੱਜ ਚੰਡੀਗੜ੍ਹ ਸਣੇ ਇਨ੍ਹਾਂ ਸੂਬਿਆਂ 'ਚ ਬੰਦ ਰਹਿਣਗੇ ਬੈਂਕ

ਪ੍ਰੀ-ਓਪਨ 'ਚ ਮਿਲ ਰਹੇ ਆਹ ਸੰਕੇਤ

ਪ੍ਰੀ-ਓਪਨ ਸੈਸ਼ਨ ਤੋਂ ਬਾਅਦ ਬਾਜ਼ਾਰ ਗ੍ਰੀਨ ਜ਼ੋਨ 'ਚ ਹੈ। ਪ੍ਰੀ-ਓਪਨ ਸੈਸ਼ਨ 'ਚ ਸੈਂਸੈਕਸ 30 ਅੰਕਾਂ ਦੇ ਵਾਧੇ ਨਾਲ ਗ੍ਰੀਨ ਜ਼ੋਨ 'ਚ ਰਿਹਾ। ਨਿਫਟੀ 'ਚ ਵੀ 16 ਅੰਕ ਤੋਂ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲਿਆ। ਇਸ ਤੋਂ ਪਹਿਲਾਂ ਗਿਫਟ ਨਿਫਟੀ ਫਿਊਚਰ ਸਿਰਫ 8 ਅੰਕਾਂ ਦੇ ਮੁਨਾਫੇ 'ਤੇ ਕਾਰੋਬਾਰ ਕਰ ਰਿਹਾ ਸੀ। ਅਜਿਹਾ ਲੱਗ ਰਿਹਾ ਸੀ ਕਿ ਅੱਜ ਬਾਜ਼ਾਰ ਦੀ ਚਾਲ ਸੀਮਤ ਦਾਇਰੇ ਵਿੱਚ ਰਹਿ ਸਕਦੀ ਹੈ।

ਪਹਿਲੀ ਵਾਰ ਇਸ ਮੁਕਾਮ 'ਤੇ ਬਾਜ਼ਾਰ
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਘਰੇਲੂ ਬਾਜ਼ਾਰ 'ਚ ਤੇਜ਼ੀ ਦਰਜ ਕੀਤੀ ਗਈ ਸੀ। ਬੁੱਧਵਾਰ ਨੂੰ ਕਾਰੋਬਾਰ ਦੀ ਸਮਾਪਤੀ ਤੋਂ ਬਾਅਦ, ਬੀਐਸਈ ਸੈਂਸੈਕਸ 267.75 ਅੰਕ (0.36 ਪ੍ਰਤੀਸ਼ਤ) ਵਧਿਆ ਸੀ ਅਤੇ 74,221.06 ਅੰਕ 'ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ NSE ਨਿਫਟੀ 68.75 ਅੰਕ (0.31 ਫੀਸਦੀ) ਦੇ ਵਾਧੇ ਨਾਲ 22,597.80 ਅੰਕ 'ਤੇ ਰਿਹਾ। ਭਾਰਤੀ ਸ਼ੇਅਰ ਬਾਜ਼ਾਰ ਨੇ ਵੀ ਇਸ ਹਫਤੇ ਨਵਾਂ ਰਿਕਾਰਡ ਬਣਾਇਆ ਹੈ। ਮੰਗਲਵਾਰ ਨੂੰ, ਪਹਿਲੀ ਵਾਰ, BSE 'ਤੇ ਸੂਚੀਬੱਧ ਕੰਪਨੀਆਂ ਦਾ ਸੰਯੁਕਤ ਐੱਮਕੈਪ 5 ਟ੍ਰਿਲੀਅਨ ਡਾਲਰ ਨੂੰ ਪਾਰ ਕਰ ਗਿਆ।

ਵੱਡੇ ਸ਼ੇਅਰਾਂ ਦੀ ਹਾਲਤ ਮਿਲੀ-ਜੁਲੀ ਨਜ਼ਰ ਆ ਰਹੀ

ਸ਼ੁਰੂਆਤੀ ਸੈਸ਼ਨ 'ਚ ਵੱਡੇ ਸ਼ੇਅਰਾਂ ਦੀ ਹਾਲਤ ਮਿਲੀ-ਜੁਲੀ ਨਜ਼ਰ ਆ ਰਹੀ ਹੈ। ਐਸਬੀਆਈ, ਐਲਐਂਡਟੀ, ਏਸ਼ੀਅਨ ਪੇਂਟ, ਇੰਡਸਇੰਡ, ਭਾਰਤੀ ਏਅਰਟੈੱਲ ਵਰਗੇ ਸ਼ੇਅਰ 0.50 ਫੀਸਦੀ ਤੋਂ ਵੱਧ ਚੜ੍ਹੇ। ਦੂਜੇ ਪਾਸੇ ਪਾਵਰ ਗਰਿੱਡ ਕਾਰਪੋਰੇਸ਼ਨ ਦੇ ਸ਼ੇਅਰਾਂ 'ਚ 4.50 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ। ਸਨ ਫਾਰਮਾ ਵੀ ਕਰੀਬ 4 ਫੀਸਦੀ ਦੇ ਨੁਕਸਾਨ 'ਚ ਸੀ। JSW ਸਟੀਲ 2 ਫੀਸਦੀ ਤੋਂ ਜ਼ਿਆਦਾ ਦੇ ਨੁਕਸਾਨ ਦੇ ਨਾਲ ਕਾਰੋਬਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ: Petrol and Diesel: ਬਦਲ ਗਈਆਂ ਤੇਲ ਦੀਆਂ ਕੀਮਤਾਂ! ਚੈੱਕ ਕਰੋ ਆਪਣੇ ਸਹਿਰ 'ਚ ਪੈਟਰੋਲ-ਡੀਜ਼ਲ ਦੇ ਰੇਟ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪਾਕਿਸਤਾਨ ‘ਚ ਛਿੜਿਆ ‘ਗ੍ਰਹਿ ਯੁੱਧ’ ! ਸ੍ਰੀਲੰਕਾ ਟੀਮ ਦਾ ਦੌਰਾ ਹੋਇਆ ਰੱਦ, ਹੁਣ ਗੁਆਂਢੀ ਮੁਲਕ ‘ਚ ਨਹੀਂ ਹੋਵੇਗੀ ਚੈਂਪੀਅਨ ਟਰਾਫੀ ? ਭਾਰਤ ਦਾ ਲੱਗੇਗਾ ਦਾਅ

Stubble Burning: ਪੰਜਾਬੀਆਂ ਨੇ ਪਰਾਲੀ ਸਾੜਨ 'ਤੇ ਲਾਈ ਬ੍ਰੇਕ! ਵੱਡਾ ਸਵਾਲ, ਹੁਣ ਕੌਣ ਘੋਲ ਰਿਹਾ ਦਿੱਲੀ ਦੀ ਆਬੋ-ਹਵਾ 'ਚ ਜ਼ਹਿਰ?

ਨਵਜੋਤ ਸਿੱਧੂ ਦੀ ਪਤਨੀ ਨੂੰ 850 ਕਰੋੜ ਦਾ ਨੋਟਿਸ, ਨਿੰਬੂ ਪਾਣੀ, ਹਲਦੀ ਤੇ ਨਿੰਮ ਨਾਲ ਕੈਂਸਰ ਠੀਕ ਹੋਣ ਦਾ ਕੀਤਾ ਸੀ ਦਾਅਵਾ, ਜਾਣੋ ਕਿਸਨੇ ਕੱਢਿਆ ਨੋਟਿਸ ?

Punjab News: ਪੰਜਾਬੀਆਂ ਲਈ ਖੁਸ਼ਖਬਰੀ! ਪਹਿਲੀ ਦਸੰਬਰ ਤੋਂ ਬਗੈਰ NOC ਹੋਣਗੀਆਂ ਰਜਿਸਟਰੀਆਂ
Punjab News: ਪੰਜਾਬੀਆਂ ਲਈ ਖੁਸ਼ਖਬਰੀ! ਪਹਿਲੀ ਦਸੰਬਰ ਤੋਂ ਬਗੈਰ NOC ਹੋਣਗੀਆਂ ਰਜਿਸਟਰੀਆਂ
Advertisement
ABP Premium

ਵੀਡੀਓਜ਼

ਵਿਆਹ 'ਚ ਬਾਰਾਤ ਲੈ ਕੇ ਨਹੀਂ ਪਹੁੰਚਿਆ ਲਾੜਾ, ਰੱਖ ਦਿੱਤੀ ਵੱਡੀ ਮੰਗPunjab | ਪੰਜਾਬੀਆਂ ਲਈ ਖੁਸ਼ਖਬਰੀ! ਪਹਿਲੀ ਦਸੰਬਰ ਤੋਂ ਬਗੈਰ NOC ਹੋਣਗੀਆਂ ਰਜਿਸਟਰੀਆਂ |BhagwantmaanShowroom 'ਚ Brand ਦਾ ਨਕਲੀ ਸਮਾਨ ਵੇਚ ਰਹੇ ਸੀ, ਕੰਪਨੀ ਨੇ ਕਰ ਦਿੱਤੀ ਰੇਡਦਿਲਜੀਤ ਤੋਂ ਸਿੱਖੋ ਸਾਥੀ ਕਲਾਕਾਰਾਂ ਦੀ ਇੱਜ਼ਤ ਕਰਨਾ , ਮੁੜ ਦਿਲਜੀਤ ਨੇ ਜਿੱਤ ਲਿਆ ਦਿਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਾਕਿਸਤਾਨ ‘ਚ ਛਿੜਿਆ ‘ਗ੍ਰਹਿ ਯੁੱਧ’ ! ਸ੍ਰੀਲੰਕਾ ਟੀਮ ਦਾ ਦੌਰਾ ਹੋਇਆ ਰੱਦ, ਹੁਣ ਗੁਆਂਢੀ ਮੁਲਕ ‘ਚ ਨਹੀਂ ਹੋਵੇਗੀ ਚੈਂਪੀਅਨ ਟਰਾਫੀ ? ਭਾਰਤ ਦਾ ਲੱਗੇਗਾ ਦਾਅ
ਪਾਕਿਸਤਾਨ ‘ਚ ਛਿੜਿਆ ‘ਗ੍ਰਹਿ ਯੁੱਧ’ ! ਸ੍ਰੀਲੰਕਾ ਟੀਮ ਦਾ ਦੌਰਾ ਹੋਇਆ ਰੱਦ, ਹੁਣ ਗੁਆਂਢੀ ਮੁਲਕ ‘ਚ ਨਹੀਂ ਹੋਵੇਗੀ ਚੈਂਪੀਅਨ ਟਰਾਫੀ ? ਭਾਰਤ ਦਾ ਲੱਗੇਗਾ ਦਾਅ
Stubble Burning: ਪੰਜਾਬੀਆਂ ਨੇ ਪਰਾਲੀ ਸਾੜਨ 'ਤੇ ਲਾਈ ਬ੍ਰੇਕ! ਵੱਡਾ ਸਵਾਲ, ਹੁਣ ਕੌਣ ਘੋਲ ਰਿਹਾ ਦਿੱਲੀ ਦੀ ਆਬੋ-ਹਵਾ 'ਚ ਜ਼ਹਿਰ?
Stubble Burning: ਪੰਜਾਬੀਆਂ ਨੇ ਪਰਾਲੀ ਸਾੜਨ 'ਤੇ ਲਾਈ ਬ੍ਰੇਕ! ਵੱਡਾ ਸਵਾਲ, ਹੁਣ ਕੌਣ ਘੋਲ ਰਿਹਾ ਦਿੱਲੀ ਦੀ ਆਬੋ-ਹਵਾ 'ਚ ਜ਼ਹਿਰ?
ਨਵਜੋਤ ਸਿੱਧੂ ਦੀ ਪਤਨੀ ਨੂੰ 850 ਕਰੋੜ ਦਾ ਨੋਟਿਸ, ਨਿੰਬੂ ਪਾਣੀ, ਹਲਦੀ ਤੇ ਨਿੰਮ ਨਾਲ ਕੈਂਸਰ ਠੀਕ ਹੋਣ ਦਾ ਕੀਤਾ ਸੀ ਦਾਅਵਾ, ਜਾਣੋ ਕਿਸਨੇ ਕੱਢਿਆ ਨੋਟਿਸ ?
ਨਵਜੋਤ ਸਿੱਧੂ ਦੀ ਪਤਨੀ ਨੂੰ 850 ਕਰੋੜ ਦਾ ਨੋਟਿਸ, ਨਿੰਬੂ ਪਾਣੀ, ਹਲਦੀ ਤੇ ਨਿੰਮ ਨਾਲ ਕੈਂਸਰ ਠੀਕ ਹੋਣ ਦਾ ਕੀਤਾ ਸੀ ਦਾਅਵਾ, ਜਾਣੋ ਕਿਸਨੇ ਕੱਢਿਆ ਨੋਟਿਸ ?
Punjab News: ਪੰਜਾਬੀਆਂ ਲਈ ਖੁਸ਼ਖਬਰੀ! ਪਹਿਲੀ ਦਸੰਬਰ ਤੋਂ ਬਗੈਰ NOC ਹੋਣਗੀਆਂ ਰਜਿਸਟਰੀਆਂ
Punjab News: ਪੰਜਾਬੀਆਂ ਲਈ ਖੁਸ਼ਖਬਰੀ! ਪਹਿਲੀ ਦਸੰਬਰ ਤੋਂ ਬਗੈਰ NOC ਹੋਣਗੀਆਂ ਰਜਿਸਟਰੀਆਂ
ਪ੍ਰਿਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ, ਬੇਟਾ ਰੇਹਾਨ ਅਤੇ ਧੀ ਮਿਰਾਇਆ ਵਾਡਰਾ ਵੀ ਰਹੇ ਮੌਜੂਦ

ਕੈਨੇਡਾ 'ਚ ਰੇ*ਪ ਦੇ ਦੋਸ਼ 'ਚ ਪੰਜਾਬ ਦਾ ਨੌਜਵਾਨ ਗ੍ਰਿਫ਼ਤਾਰ, 3 ਔਰਤਾਂ ਨੂੰ ਬਣਾਇਆ ਆਪਣੀ ਹਵਸ਼ ਦਾ ਸ਼ਿਕਾਰ, ਇਦਾਂ ਦਿੰਦਾ ਸੀ ਵਾਰਦਾਤ ਨੂੰ ਅੰਜਾਮ

44 ਘੰਟਿਆਂ ਬਾਅਦ ਜਗਜੀਤ ਡੱਲੇਵਾਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਨਾਲ ਸਨ ਪੁਲਿਸ ਮੁਲਾਜ਼ਮ, ਜਾਣੋ ਅਪਡੇਟ

ਪੰਜਾਬ 'ਚ ਅੱਜ ਨਹੀਂ ਹੋਵੇਗਾ ਸਰਕਾਰੀ ਕੰਮ! ਜਾਣ ਤੋਂ ਪਹਿਲਾਂ ਪੜ੍ਹ ਲਓ ਜ਼ਰੂਰੀ ਖ਼ਬਰ

Embed widget