(Source: ECI/ABP News/ABP Majha)
Share Market Opening on 12 October: ਸ਼ੇਅਰ ਬਾਜ਼ਾਰ ਦੀ ਮੱਠੀ ਸ਼ੁਰੂਆਤ, ਆਈਟੀ ਸ਼ੇਅਰਾਂ ਦਾ ਬੁਰਾ ਹਾਲ
Share Market Opening on 12 October: ਹਫਤੇ ਦੇ ਚੌਥੇ ਦਿਨ ਵੀਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਨੇ ਕਾਰੋਬਾਰ ਦੀ ਮੱਠੀ ਸ਼ੁਰੂਆਤ ਕੀਤੀ। ਘਰੇਲੂ ਬਾਜ਼ਾਰ ਨੂੰ ਵਿਦੇਸ਼ੀ ਬਾਜ਼ਾਰਾਂ ਤੋਂ ਸਪੋਰਟ ਮਿਲ ਰਹੀ ਹੈ, ਪਰ ਦੂਜੇ ਪਾਸੇ ਆਈਟੀ ਸ਼ੇਅਰਾਂ...
Share Market Opening on 12 October: ਹਫਤੇ ਦੇ ਚੌਥੇ ਦਿਨ ਵੀਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਨੇ ਕਾਰੋਬਾਰ ਦੀ ਮੱਠੀ ਸ਼ੁਰੂਆਤ ਕੀਤੀ। ਘਰੇਲੂ ਬਾਜ਼ਾਰ ਨੂੰ ਵਿਦੇਸ਼ੀ ਬਾਜ਼ਾਰਾਂ ਤੋਂ ਸਪੋਰਟ ਮਿਲ ਰਹੀ ਹੈ, ਪਰ ਦੂਜੇ ਪਾਸੇ ਆਈਟੀ ਸ਼ੇਅਰਾਂ 'ਚ ਗਿਰਾਵਟ ਕਾਰਨ ਦਬਾਅ ਬਣਿਆ ਹੋਇਆ ਹੈ। ਇਸ ਕਾਰਨ ਸੈਂਸੈਕਸ ਤੇ ਨਿਫਟੀ ਦੋਵਾਂ ਨੇ ਮਾਮੂਲੀ ਵਾਧੇ ਨਾਲ ਹੀ ਕਾਰੋਬਾਰ ਦੀ ਸ਼ੁਰੂਆਤ ਕੀਤੀ।
ਸਵੇਰੇ 9.20 ਵਜੇ ਸੈਂਸੈਕਸ ਸਿਰਫ 45 ਅੰਕਾਂ ਦੇ ਵਾਧੇ ਨਾਲ 66,520 ਅੰਕਾਂ ਤੋਂ ਹੇਠਾਂ ਕਾਰੋਬਾਰ ਕਰ ਰਿਹਾ ਸੀ, ਜਦੋਂਕਿ ਨਿਫਟੀ ਲਗਪਗ 20 ਅੰਕਾਂ ਦੇ ਵਾਧੇ ਨਾਲ 19,830 ਅੰਕਾਂ ਦੇ ਨੇੜੇ ਸੀ।
ਪ੍ਰੀ-ਓਪਨ ਸੈਸ਼ਨ ਸਿਗਨਲ
ਅੱਜ ਪ੍ਰੀ-ਓਪਨ ਸੈਸ਼ਨ ਵਿੱਚ ਮਾਮੂਲੀ ਵਾਧਾ ਹੋਇਆ। ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਪ੍ਰੀ-ਓਪਨ ਸੈਸ਼ਨ 'ਚ ਕਰੀਬ 100 ਅੰਕ ਚੜ੍ਹਿਆ, ਜਦਕਿ ਨਿਫਟੀ ਕਰੀਬ 12 ਅੰਕ ਚੜ੍ਹ ਕੇ ਕਾਰੋਬਾਰ ਕਰ ਰਿਹਾ ਸੀ। ਗਿਫਟੀ ਸਿਟੀ 'ਚ ਨਿਫਟੀ ਫਿਊਚਰ ਵੀ ਸਵੇਰੇ ਗ੍ਰੀਨ ਜ਼ੋਨ 'ਚ ਸੀ। ਇਸ ਤਰ੍ਹਾਂ ਮਾਰਕੀਟ ਗ੍ਰੀਨ ਜ਼ੋਨ ਵਿੱਚ ਦਾਖਲ ਹੋਣ ਦੇ ਸੰਕੇਤ ਸਨ।
ਪਿਛਲੇ ਦੋ ਦਿਨਾਂ ਤੋਂ ਬਾਜ਼ਾਰ 'ਚ ਤੇਜ਼ੀ
ਸ਼ੇਅਰ ਬਾਜ਼ਾਰ ਨੇ ਹਫਤੇ ਦੀ ਸ਼ੁਰੂਆਤ ਭਾਵੇਂ ਗਿਰਾਵਟ ਨਾਲ ਕੀਤੀ ਹੋਵੇ ਪਰ ਇਸ ਤੋਂ ਬਾਅਦ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸੋਮਵਾਰ ਦੇ ਨੁਕਸਾਨ ਤੋਂ ਬਾਅਦ ਮੰਗਲਵਾਰ ਤੇ ਬੁੱਧਵਾਰ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ। ਬੁੱਧਵਾਰ ਨੂੰ ਸੈਂਸੈਕਸ ਲਗਪਗ 400 ਅੰਕਾਂ ਦੀ ਛਾਲ ਮਾਰ ਕੇ 66,475 ਅੰਕਾਂ ਦੇ ਨੇੜੇ ਪਹੁੰਚ ਗਿਆ। ਨਿਫਟੀ 120 ਅੰਕਾਂ ਤੋਂ ਵੱਧ ਮਜ਼ਬੂਤ ਹੋ ਕੇ 19,800 ਅੰਕਾਂ ਨੂੰ ਪਾਰ ਕਰ ਗਿਆ।
ਗਲੋਬਲ ਬਾਜ਼ਾਰ ਮਜ਼ਬੂਤ ਬਣੇ ਹੋਏ
ਗਲੋਬਲ ਬਾਜ਼ਾਰ 'ਚ ਤੇਜ਼ੀ ਦਾ ਰੁਝਾਨ ਹੈ। ਅਮਰੀਕੀ ਬਾਜ਼ਾਰ ਬੁੱਧਵਾਰ ਨੂੰ ਮੁਨਾਫੇ 'ਚ ਸਨ। ਡਾਓ ਜੋਂਸ ਇੰਡਸਟਰੀਅਲ ਔਸਤ 0.19 ਫੀਸਦੀ ਵਧਿਆ। ਜਦੋਂਕਿ NASDAQ ਕੰਪੋਜ਼ਿਟ ਇੰਡੈਕਸ 'ਚ 0.71 ਫੀਸਦੀ ਤੇ S&P 500 'ਚ 0.43 ਫੀਸਦੀ ਦੀ ਤੇਜ਼ੀ ਰਹੀ। ਅੱਜ ਦੇ ਕਾਰੋਬਾਰ 'ਚ ਏਸ਼ੀਆਈ ਬਾਜ਼ਾਰਾਂ 'ਚ ਵੀ ਮਜ਼ਬੂਤੀ ਬਣੀ ਰਹੀ। ਜਾਪਾਨ ਦਾ ਨਿਕੇਈ 1.21 ਫੀਸਦੀ ਦੇ ਮੁਨਾਫੇ 'ਚ ਹੈ। ਹਾਂਗਕਾਂਗ ਦਾ ਹੈਂਗ ਸੇਂਗ ਕਰੀਬ 1.85 ਫੀਸਦੀ ਚੜ੍ਹ ਕੇ ਕਾਰੋਬਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ: Gold Price Today: ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸੋਨੇ ਦੀਆਂ ਕੀਮਤਾਂ ਚੜ੍ਹਨੀਆਂ ਸ਼ੁਰੂ, ਫਿਰ ਖਰੀਦਣ ਦਾ ਸੁਨਹਿਰੀ ਮੌਕਾ, ਜਾਣੋ ਅੱਜ ਦੇ ਰੇਟ
ਸ਼ੁਰੂਆਤੀ ਵਪਾਰ ਵਿੱਚ ਵੱਡੇ ਸ਼ੇਅਰ
ਅੱਜ ਸ਼ੁਰੂਆਤੀ ਕਾਰੋਬਾਰ 'ਚ ਆਈਟੀ ਸ਼ੇਅਰਾਂ 'ਤੇ ਕਾਫੀ ਦਬਾਅ ਹੈ। TCS ਸਭ ਤੋਂ ਵੱਧ ਲਗਪਗ 1 ਪ੍ਰਤੀਸ਼ਤ ਹੇਠਾਂ ਹੈ। ਕੰਪਨੀ ਦੇ ਸਤੰਬਰ ਤਿਮਾਹੀ ਦੇ ਨਤੀਜੇ ਬਾਜ਼ਾਰ ਦੀਆਂ ਉਮੀਦਾਂ ਤੋਂ ਘੱਟ ਰਹਿਣ ਕਾਰਨ ਅੱਜ ਕੀਮਤ ਡਿੱਗੀ ਹੈ। ਟੈਕ ਮਹਿੰਦਰਾ ਤੇ ਐਚਸੀਐਲ ਟੈਕ ਵਰਗੇ ਆਈਟੀ ਸਟਾਕ ਵੀ ਰੈੱਡ ਜ਼ੋਨ ਵਿੱਚ ਹਨ। ਸ਼ੁਰੂਆਤੀ ਸੈਸ਼ਨ 'ਚ ਸੈਂਸੈਕਸ ਦੇ 30 'ਚੋਂ 11 ਸ਼ੇਅਰ ਘਾਟੇ 'ਚ ਹਨ। ਦੂਜੇ ਪਾਸੇ ਇੰਡਸਇੰਡ ਬੈਂਕ ਸਭ ਤੋਂ ਵੱਧ 1.25 ਫੀਸਦੀ ਚੜ੍ਹਿਆ ਹੈ। ਐਸਬੀਆਈ, ਟਾਟਾ ਮੋਟਰਜ਼, ਐਕਸਿਸ ਬੈਂਕ ਵਰਗੇ ਸ਼ੇਅਰ ਵੀ ਬਾਜ਼ਾਰ ਨੂੰ ਕੰਟਰੋਲ ਕਰ ਰਹੇ ਹਨ।
ਇਹ ਵੀ ਪੜ੍ਹੋ: Sidhu Moosewala: ਮੂਸੇਵਾਲਾ ਕਤਲ ਕਾਂਡ 'ਚ ਸਭ ਤੋਂ ਵੱਡਾ ਖੁਲਾਸਾ, ਕਬੱਡੀ ਕੱਪ ਕਰਕੇ ਹੋਇਆ ਕਤਲ