(Source: ECI/ABP News/ABP Majha)
Share Market Opening 21 December: ਦੂਜੇ ਦਿਨ ਵੀ ਗਿਰਾਵਟ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ, ਖੁੱਲ੍ਹਦੇ ਹੀ ਧੜਾਮ ਹੋਏ ਸੈਂਸੈਕਸ-ਨਿਫਟੀ
Share Market Open Today: ਇਸ ਤੋਂ ਪਹਿਲਾਂ ਬੀਤੇ ਦਿਨ ਨੂੰ ਘਰੇਲੂ ਬਾਜ਼ਾਰ ਵਿੱਚ ਭਾਰੀ ਗਿਰਾਵਟ ਵੇਖੀ ਗਈ ਸੀ। ਜਾਣੋ ਅੱਜ ਦਾ ਹਾਲ
Share Market Opening on 21 December: ਘਰੇਲੂ ਸ਼ੇਅਰ ਬਾਜ਼ਾਰ (Share Market) ਵੀਰਵਾਰ ਨੂੰ ਲਗਾਤਾਰ ਦੂਜੇ ਦਿਨ ਗਿਰਾਵਟ ਦੇ ਰਾਹ 'ਤੇ ਹਨ। ਦੁਨੀਆ ਭਰ ਦੇ ਬਾਜ਼ਾਰਾਂ 'ਤੇ ਦਬਾਅ ਹੈ, ਜਿਸ ਕਾਰਨ ਦੋਵੇਂ ਪ੍ਰਮੁੱਖ ਸੂਚਕਾਂਕ BSE ਸੈਂਸੈਕਸ ਅਤੇ NSE ਨਿਫਟੀ ਨੇ ਰੈੱਡ ਜ਼ੋਨ 'ਚ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਦਿਨ ਦੇ ਕਾਰੋਬਾਰ 'ਚ ਬਾਜ਼ਾਰ ਦੇ ਘਾਟੇ 'ਚ ਰਹਿਣ ਦੀ ਸੰਭਾਵਨਾ ਹੈ।
ਇੰਝ ਹੋਈ ਅੱਜ ਦੀ ਸ਼ੁਰੂਆਤ
ਘਰੇਲੂ ਬਾਜ਼ਾਰ 'ਚ ਗਿਰਾਵਟ ਦੇ ਸੰਕੇਤ ਪਹਿਲਾਂ ਹੀ ਦਿਖਾਈ ਦੇ ਰਹੇ ਸਨ। ਪ੍ਰੀ-ਓਪਨ ਸੈਸ਼ਨ 'ਚ ਸੈਂਸੈਕਸ ਕਰੀਬ 600 ਅੰਕ ਡਿੱਗ ਕੇ 70 ਹਜ਼ਾਰ ਅੰਕਾਂ ਦੇ ਪੱਧਰ ਤੋਂ ਹੇਠਾਂ ਆ ਗਿਆ। ਇਸ ਦੇ ਨਾਲ ਹੀ ਨਿਫਟੀ 115 ਅੰਕਾਂ ਤੋਂ ਵੱਧ ਡਿੱਗ ਕੇ 21,030 ਅੰਕਾਂ ਦੇ ਨੇੜੇ ਆ ਗਿਆ ਸੀ। ਗਿਫਟੀ ਸਿਟੀ 'ਚ ਨਿਫਟੀ ਫਿਊਚਰਜ਼ ਲਗਭਗ 30 ਅੰਕ ਡਿੱਗ ਕੇ 21,140 ਅੰਕ ਦੇ ਨੇੜੇ ਕਾਰੋਬਾਰ ਕਰ ਰਿਹਾ ਸੀ। ਜਦੋਂ ਸਵੇਰੇ 9:15 ਵਜੇ ਕਾਰੋਬਾਰ ਸ਼ੁਰੂ ਹੋਇਆ ਸੀ, ਤਾਂ ਸੈਂਸੈਕਸ ਅਤੇ ਨਿਫਟੀ 0.70 ਫੀਸਦੀ ਹੇਠਾਂ ਸਨ।
ਕਾਰੋਬਾਰ ਦੇ ਪਹਿਲੇ ਕੁਝ ਮਿੰਟਾਂ ਵਿੱਚ, ਘਰੇਲੂ ਬਾਜ਼ਾਰ ਨੇ ਮਾਮੂਲੀ ਰਿਕਵਰੀ ਦਿਖਾਈ ਅਤੇ ਘਾਟੇ ਦਾ ਮਾਰਜਨ ਥੋੜ੍ਹਾ ਘੱਟ ਗਿਆ। ਸਵੇਰੇ 9.20 ਵਜੇ ਤੱਕ ਬੀਐਸਈ ਸੈਂਸੈਕਸ ਦਾ ਨੁਕਸਾਨ 300 ਅੰਕਾਂ ਤੋਂ ਹੇਠਾਂ ਆ ਗਿਆ ਸੀ। ਇਹ ਸੂਚਕਾਂਕ ਕਰੀਬ 290 ਅੰਕਾਂ ਦੇ ਨੁਕਸਾਨ ਨਾਲ 70,215 ਅੰਕਾਂ ਦੇ ਨੇੜੇ ਕਾਰੋਬਾਰ ਕਰ ਰਿਹਾ ਸੀ। ਜਦੋਂ ਕਿ ਨਿਫਟੀ ਕਰੀਬ 85 ਅੰਕਾਂ ਦੀ ਗਿਰਾਵਟ ਨਾਲ 21,060 ਅੰਕਾਂ ਦੇ ਨੇੜੇ ਸੀ।
ਗਲੋਬਲ ਬਾਜ਼ਾਰਾਂ 'ਤੇ ਬਣਿਆ ਲਗਾਤਾਰ ਦਬਾਅ
ਗਲੋਬਲ ਬਾਜ਼ਾਰਾਂ 'ਤੇ ਲਗਾਤਾਰ ਦਬਾਅ ਬਣਿਆ ਹੋਇਆ ਹੈ। ਬੁੱਧਵਾਰ ਨੂੰ ਅਮਰੀਕੀ ਬਾਜ਼ਾਰਾਂ 'ਚ ਭਾਰੀ ਗਿਰਾਵਟ ਵੇਖਣ ਨੂੰ ਮਿਲੀ। ਡਾਓ ਜੋਂਸ ਇੰਡਸਟਰੀਅਲ ਔਸਤ 1.27 ਫੀਸਦੀ ਡਿੱਗ ਕੇ 37,100 ਅੰਕਾਂ ਤੋਂ ਹੇਠਾਂ ਆ ਗਿਆ। S&P 500 ਵਿੱਚ 1.47 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ। ਇਹ ਦੋ ਮਹੀਨਿਆਂ ਵਿੱਚ ਇਸ ਸੂਚਕਾਂਕ ਲਈ ਸਭ ਤੋਂ ਮਾੜਾ ਦਿਨ ਸਾਬਤ ਹੋਇਆ। ਟੈਕ-ਫੋਕਸਡ ਨੈਸਡੈਕ 1.5 ਫੀਸਦੀ ਡਿੱਗਿਆ।
ਦੱਸਣਯੋਗ ਹੈ ਕਿ ਅੱਜ ਅਮਰੀਕਾ ਵਿੱਚ ਜੀਡੀਪੀ ਅਤੇ ਮਹਿੰਗਾਈ ਦੇ ਅੰਕੜੇ ਜਾਰੀ ਹੋਣ ਜਾ ਰਹੇ ਹਨ।
ਏਸ਼ੀਆਈ ਬਾਜ਼ਾਰਾਂ ਦਾ ਬੁਰਾ ਹਾਲ
ਇਸ ਤੋਂ ਬਾਅਦ ਵੀਰਵਾਰ ਨੂੰ ਏਸ਼ੀਆਈ ਬਾਜ਼ਾਰ ਵੀ ਘਾਟੇ 'ਚ ਕਾਰੋਬਾਰ ਕਰ ਰਹੇ ਹਨ। ਜਾਪਾਨ ਦਾ ਨਿੱਕੇਈ 1.31 ਫੀਸਦੀ ਹੇਠਾਂ ਹੈ, ਜਦੋਂ ਕਿ ਟੌਪਿਕਸ 1.18 ਫੀਸਦੀ ਹੇਠਾਂ ਹੈ। ਦੱਖਣੀ ਕੋਰੀਆ ਦਾ ਕੋਸਪੀ 0.36 ਫੀਸਦੀ ਅਤੇ ਕੋਸਡੈਕ 0.20 ਫੀਸਦੀ ਹੇਠਾਂ ਹੈ। ਆਸਟ੍ਰੇਲੀਆ ਦਾ S&P ASX 200 0.57 ਫੀਸਦੀ ਹੇਠਾਂ ਹੈ। ਹਾਂਗਕਾਂਗ ਦਾ ਹੈਂਗ ਸੇਂਗ ਫਿਊਚਰਜ਼ ਘਾਟੇ ਨਾਲ ਸ਼ੁਰੂ ਹੋਣ ਦੇ ਸੰਕੇਤ ਦੇ ਰਿਹਾ ਹੈ।
ਕੱਲ੍ਹ ਬਾਜ਼ਾਰ ਵਿੱਚ ਅਜਿਹੀ ਵੇਖਣ ਨੂੰ ਮਿਲੀ ਗਿਰਾਵਟ
ਘਰੇਲੂ ਬਾਜ਼ਾਰ ਦੀ ਗੱਲ ਕਰੀਏ ਤਾਂ ਬੁੱਧਵਾਰ ਨੂੰ ਦੋਵਾਂ ਸੂਚਕਾਂਕ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਸੀ।ਬੁੱਧਵਾਰ ਦੇ ਕਾਰੋਬਾਰ 'ਚ ਸੈਂਸੈਕਸ ਅਤੇ ਨਿਫਟੀ ਦੋਵਾਂ ਨੇ ਆਪਣੀ ਨਵੀਂ ਆਲ ਟਾਈਮ ਹਾਈ ਨੂੰ ਛੂਹਿਆ ਸੀ ਪਰ ਬਾਅਦ 'ਚ ਇਹ ਹੇਠਾਂ ਡਿੱਗ ਗਏ। BSE ਸੈਂਸੈਕਸ 930.88 ਅੰਕ ਜਾਂ 1.30 ਫੀਸਦੀ ਡਿੱਗ ਕੇ 70,506.31 'ਤੇ ਬੰਦ ਹੋਇਆ। ਇਸੇ NSE ਦਾ ਨਿਫਟੀ 302.95 ਅੰਕ ਜਾਂ 1.41 ਫੀਸਦੀ ਡਿੱਗ ਕੇ 21,150.15 ਅੰਕ 'ਤੇ ਆ ਗਿਆ।
ਸ਼ੁਰੂਆਤੀ ਕਾਰੋਬਾਰ ਵਿੱਚ ਵੱਡੇ ਸ਼ੇਅਰ
ਸ਼ੁਰੂਆਤੀ ਕਾਰੋਬਾਰ 'ਚ ਲਗਭਗ ਸਾਰੇ ਵੱਡੇ ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ। ਸ਼ੁਰੂਆਤੀ ਸੈਸ਼ਨ 'ਚ ਸਿਰਫ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ਹੀ ਕਰੀਬ 1 ਫੀਸਦੀ ਮਜ਼ਬੂਤ ਹੋਏ ਸਨ। ਐਚਡੀਐਫਸੀ ਬੈਂਕ ਲਗਭਗ ਸਪਾਟ ਰਿਹਾ, ਜਦੋਂ ਕਿ ਬਾਕੀ ਦੇ 28 ਸਟਾਕ ਰੈੱਡ ਜ਼ੋਨ ਵਿੱਚ ਕਾਰੋਬਾਰ ਕਰ ਰਹੇ ਸਨ। ਟੈਕ ਮਹਿੰਦਰਾ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ। ਐਲਐਂਡਟੀ, ਮਾਰੂਤੀ ਸੁਜ਼ੂਕੀ, ਐਕਸਿਸ ਬੈਂਕ, ਆਈਟੀਸੀ, ਜੇਐਸਡਬਲਯੂ ਸਟੀਲ, ਸਨ ਫਾਰਮਾ, ਆਈਸੀਆਈਸੀਆਈ ਬੈਂਕ, ਪਾਵਰਗਰਿਡ ਕਾਰਪੋਰੇਸ਼ਨ, ਮਹਿੰਦਰਾ ਐਂਡ ਮਹਿੰਦਰਾ ਵਰਗੇ ਸ਼ੇਅਰਾਂ ਵਿੱਚ 1-1 ਫੀਸਦੀ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ।