ਗਿਰਾਵਟ ਨਾਲ Share Market ਦੀ ਸ਼ੁਰੂਆਤ, ਸੈਂਸੈਕਸ ਕਰੀਬ 100 ਅੰਕ ਟੁੱਟ ਕੇ 58,550 ਤੋਂ ਹੇਠਾਂ, 17,590 'ਤੇ ਖੁੱਲ੍ਹਿਆ Nifty
Stock Market Opening: ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ (Stock Market) 'ਚ ਗਿਰਾਵਟ ਦਾ ਲਾਲ ਰੰਗ ਹਾਵੀ ਹੁੰਦਾ ਨਜ਼ਰ ਆ ਰਿਹਾ ਹੈ। ਮਿਲੇ-ਜੁਲੇ ਗਲੋਬਲ ਸੰਕੇਤਾਂ ਦੇ ਵਿਚਕਾਰ ਬਾਜ਼ਾਰ ਦੀ ਚਾਲ ਕੁਝ ਖਾਸ ਨਹੀਂ ਹੈ
Stock Market Opening: ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ (Stock Market) 'ਚ ਗਿਰਾਵਟ ਦਾ ਲਾਲ ਰੰਗ ਹਾਵੀ ਹੁੰਦਾ ਨਜ਼ਰ ਆ ਰਿਹਾ ਹੈ। ਮਿਲੇ-ਜੁਲੇ ਗਲੋਬਲ ਸੰਕੇਤਾਂ ਦੇ ਵਿਚਕਾਰ ਬਾਜ਼ਾਰ ਦੀ ਚਾਲ ਕੁਝ ਖਾਸ ਨਹੀਂ ਹੈ ਅਤੇ ਸੁਸਤੀ ਦਾ ਆਲਮ ਦਿਖਾਈ ਦੇ ਰਿਹਾ ਹੈ। ਪਿਛਲੇ ਹਫਤੇ ਟਾਟਾ ਸਟੀਲ ਦੇ ਚੰਗੇ ਨਤੀਜਿਆਂ ਤੋਂ ਬਾਅਦ ਅੱਜ ਸਟਾਕ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸੈਂਸੈਕਸ ਅਤੇ ਨਿਫਟੀ ਦੀ ਸ਼ੁਰੂਆਤ ਕਮਜ਼ੋਰ ਰਹੀ ਹੈ।
ਕਿਵੇਂ ਖੁੱਲ੍ਹਿਆ ਬਾਜ਼ਾਰ
ਘਰੇਲੂ ਸ਼ੇਅਰ ਬਾਜ਼ਾਰ ਅੱਜ ਕਮਜ਼ੋਰੀ ਨਾਲ ਖੁੱਲ੍ਹਿਆ ਹੈ। ਸੈਂਸੈਕਸ 96.66 ਅੰਕ ਭਾਵ 0.16 ਫੀਸਦੀ ਡਿੱਗ ਕੇ 58,548 'ਤੇ ਕਾਰੋਬਾਰ ਕਰ ਰਿਹਾ ਹੈ। NSE ਦਾ ਨਿਫਟੀ ਅੱਜ 17590 ਦੇ ਪੱਧਰ 'ਤੇ ਖੁੱਲ੍ਹਿਆ ਹੈ। ਬਾਜ਼ਾਰ ਖੁੱਲ੍ਹਦੇ ਹੀ ਬੈਂਕ ਨਿਫਟੀ ਦੇ 12 'ਚੋਂ ਸਾਰੇ 10 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆ ਰਹੇ ਹਨ।
ਨਿਫਟੀ ਦਾ ਹਾਲ
ਜੇਕਰ ਅਸੀਂ ਨਿਫਟੀ ਦੀ ਸਥਿਤੀ 'ਤੇ ਨਜ਼ਰ ਮਾਰੀਏ ਤਾਂ ਅੱਜ 50 'ਚੋਂ ਸਿਰਫ 17 ਸਟਾਕਾਂ 'ਚ ਹੀ ਤੇਜ਼ੀ ਦੇਖੀ ਜਾ ਰਹੀ ਹੈ ਅਤੇ 33 ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੈਂਕ ਨਿਫਟੀ 220 ਅੰਕਾਂ ਦੀ ਗਿਰਾਵਟ ਤੋਂ ਬਾਅਦ 38789 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ ਅਤੇ ਇਹ 38800 ਦੇ ਹੇਠਾਂ ਵੀ ਖਿਸਕ ਗਿਆ ਹੈ। ਅੱਜ ਮੈਟਲ ਸ਼ੇਅਰਾਂ 'ਚ ਚੰਗਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਉਹ 1.18 ਫੀਸਦੀ ਦੇ ਉਛਾਲ ਨਾਲ ਕਾਰੋਬਾਰ ਕਰ ਰਹੇ ਹਨ। ਐਫਐਮਸੀਜੀ ਅਤੇ ਆਈਟੀ ਸਟਾਕ ਵੀ ਮੁਸ਼ਕਲ ਨਾਲ ਹਰੇ ਰੰਗ 'ਚ ਕਾਰੋਬਾਰ ਕਰ ਰਹੇ ਹਨ।
ਮਾਰਕੀਟ ਦੇ Top gainers ਅਤੇ Top loosers
ਨਿਫਟੀ ਦੇ ਸਭ ਤੋਂ ਵੱਧ ਲਾਭ ਲੈਣ ਵਾਲਿਆਂ ਵਿੱਚ ਟਾਟਾ ਸਟੀਲ, ONGC, ਪਾਵਰਗ੍ਰਿਡ, JSW ਸਟੀਲ ਅਤੇ ਟਾਈਟਨ ਅਤੇ ਕੋਟਕ ਮਹਿੰਦਰਾ ਬੈਂਕ, ਇਨਫੋਸਿਸ, ਐਚਡੀਐਫਸੀ ਬੈਂਕ, ਐਸਬੀਆਈ ਲਾਈਫ ਇੰਸ਼ੋਰੈਂਸ ਅਤੇ L& T ਨਿਫਟੀ ਦੇ Top Loosers
'ਚ ਸ਼ਾਮਲ ਹਨ।
ਪ੍ਰੀ-ਓਪਨਿੰਗ ਵਿੱਚ ਮਾਰਕੀਟ
ਜੇਕਰ ਅਸੀਂ ਪ੍ਰੀ-ਓਪਨਿੰਗ 'ਚ ਬਾਜ਼ਾਰ ਦੀ ਸਥਿਤੀ 'ਤੇ ਨਜ਼ਰ ਮਾਰੀਏ ਤਾਂ ਬੀ.ਐੱਸ.ਈ. ਦਾ ਸੈਂਸੈਕਸ 140 ਅੰਕਾਂ ਭਾਵ 0.24 ਫੀਸਦੀ ਦੀ ਗਿਰਾਵਟ ਨਾਲ 58,505 'ਤੇ ਕਾਰੋਬਾਰ ਕਰ ਰਿਹਾ ਸੀ ਅਤੇ NSE ਦਾ ਨਿਫਟੀ 60 ਅੰਕਾਂ ਦੀ ਗਿਰਾਵਟ ਨਾਲ 17456 'ਤੇ ਕਾਰੋਬਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ: ਹੈਕਰ ਕਰ ਰਹੇ ਅਕੈਟ! ਇਨ੍ਹਾਂ ਸੌਖੇ ਤਰੀਕਿਆਂ ਨਾਲ ਜਾਣੋ ਤੁਹਾਡੀ ਜੀਮੇਲ ਹੈਕ ਹੋਈ ਜਾਂ ਨਹੀਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904