Online Gaming Shares: 28 ਫ਼ੀਸਦੀ ਜੀਐਸਟੀ ਕਾਰਨ ਧੜਾਮ ਹੋਏ ਆਨਲਾਈਨ ਗੇਮਿੰਗ ਕੰਪਨੀਆਂ ਦੇ ਸ਼ੇਅਰ, ਇਹ ਸਟਾਕ 22 ਫੀਸਦੀ ਤੱਕ ਡਿੱਗਿਆ
GST Council Decision: GST ਕੌਂਸਲ ਦੀ 50ਵੀਂ ਬੈਠਕ 'ਚ ਆਨਲਾਈਨ ਗੇਮਿੰਗ ਇੰਡਸਟਰੀ 'ਚ ਕੰਪਨੀਆਂ 'ਤੇ 28 ਫੀਸਦੀ GST ਲਾਇਆ ਗਿਆ ਹੈ। ਇਸ ਦੇ ਪ੍ਰਭਾਵ ਕਾਰਨ ਅੱਜ ਸ਼ੇਅਰ ਬਾਜ਼ਾਰ 'ਚ ਗੇਮਿੰਗ ਕੰਪਨੀਆਂ ਦੇ ਸ਼ੇਅਰ ਡਿੱਗੇ।
Online Gaming Companies Stocks: GST ਕੌਂਸਲ ਵੱਲੋਂ ਆਨਲਾਈਨ ਗੇਮਿੰਗ ਇੰਡਸਟਰੀ ਲਈ 28 ਫੀਸਦੀ ਜੀਐੱਸਟੀ ਦੇ ਐਲਾਨ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ 'ਚ ਆਨਲਾਈਨ ਗੇਮਿੰਗ ਕੰਪਨੀਆਂ (Online Gaming Companies) ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਭਾਰਤੀ ਆਨਲਾਈਨ ਗੇਮਿੰਗ (Online Gaming) ਫਰਮਾਂ ਨਜ਼ਾਰਾ ਟੈਕਨੋਲੋਜੀਜ਼, ਆਨਮੋਬਾਈਲ ਗਲੋਬਲ ਅਤੇ ਡੈਲਟਾ ਕਾਰਪੋਰੇਸ਼ਨ ਵਿੱਚ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ ਹੈ। ਬੁੱਧਵਾਰ ਨੂੰ ਸ਼ੇਅਰ ਬਾਜ਼ਾਰ 'ਚ ਇਨ੍ਹਾਂ ਆਨਲਾਈਨ ਗੇਮਿੰਗ ਫਰਮਾਂ ਦੇ ਸ਼ੇਅਰ ਜ਼ਬਰਦਸਤ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ।
ਕੀ ਕਹਿੰਦੇ ਨੇ ਗੇਮਿੰਗ ਇੰਡਸਟਰੀ ਦੇ ਜਾਣਕਾਰ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੱਲ੍ਹ ਜੀਐਸਟੀ ਕੌਂਸਲ ਦੀ ਬੈਠਕ ਤੋਂ ਬਾਅਦ ਕਿਹਾ ਕਿ ਇਸ ਫੈਸਲੇ ਨੂੰ ਸੂਬਿਆਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਲਿਆ ਗਿਆ ਹੈ ਤੇ ਸਰਕਾਰ ਦੀ ਗੇਮਿੰਗ ਇੰਡਸਟਰੀ ਨੂੰ ਨੁਕਸਾਨ ਪਹੁੰਚਣ ਦੀ ਕੋਈ ਵੀ ਮੰਸ਼ਾ ਨਹੀਂ ਹੈ। ਇਸ ਦੇ ਬਾਵਜੂਦ ਗੇਮਿੰਗ ਇੰਡਸਟਰੀ ਦੇ ਕਈ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਇਹ 28 ਫੀਸਦੀ ਜੀਐਸਟੀ ਕੰਪਨੀਆਂ ਦੀ ਕਮਾਈ ਨੂੰ ਖਾ ਜਾਵੇਗਾ।
ਜਾਣੋ ਨਜ਼ਾਰਾ ਟੈਕਨੋਲੋਜੀਜ਼ ਨੇ ਕੀ ਕਿਹਾ
ਨਾਜ਼ਾਰਾ ਟੈਕਨਾਲੋਜੀਜ਼ ਨੇ ਕਿਹਾ ਹੈ ਕਿ ਇਹ 28 ਫੀਸਦੀ ਟੈਕਸ ਕੰਪਨੀ ਦੇ ਹੁਨਰ ਆਧਾਰਿਤ ਰੀਅਲ ਮਨੀ ਗੇਮਿੰਗ ਸੈਗਮੈਂਟ 'ਤੇ ਹੀ ਲਾਗੂ ਹੋਵੇਗਾ। ਇਹ FY2023 ਲਈ ਉਨ੍ਹਾਂ ਦੇ ਕੁੱਲ Consolidated Revenue ਦਾ 5.2 ਪ੍ਰਤੀਸ਼ਤ ਯੋਗਦਾਨ ਪਾਉਂਦਾ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਇਸ ਨੇ ਟੈਕਸ ਵਧਾਉਣ ਦੇ ਫੈਸਲੇ ਦਾ ਕੰਪਨੀ ਉੱਤੇ ਅਸਰ ਹੋਵੇਗਾ, ਇਸ ਦਾ ਅੰਦਾਜ਼ਾ ਲਾ ਲਿਆ ਗਿਆ ਹੈ।
ਕਿਸ ਕੰਪਨੀ 'ਚ ਕਿੰਨੀ ਹੋਈ ਗਿਰਾਵਟ
ਨਜ਼ਾਰਾ ਟੈਕਨਾਲੋਜੀਜ਼ ਦੇ ਸ਼ੇਅਰਾਂ ਵਿੱਚ 14.2 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ ਅਤੇ ਮੌਜੂਦਾ ਸਮੇਂ ਵਿੱਚ ਇਹ 677.50 ਰੁਪਏ ਪ੍ਰਤੀ ਸ਼ੇਅਰ 'ਤੇ ਵਪਾਰ ਕਰ ਰਿਹਾ ਹੈ। OnMobile ਗਲੋਬਲ ਦੇ ਸ਼ੇਅਰ 8.9 ਫ਼ੀ ਸਦੀ ਦੀ ਗਿਰਾਵਟ ਨਾਲ ਵਪਾਰ ਕਰ ਰਹੇ ਸਨ ਤੇ ਇਸ ਵੇਲੇ 76.40 ਰੁਪਏ ਪ੍ਰਤੀ ਸ਼ੇਅਰ 'ਤੇ ਦੇਖੇ ਜਾ ਰਹੇ ਹਨ। ਡੈਲਟਾ ਕਾਰਪੋਰੇਸ਼ਨ ਦੇ ਸ਼ੇਅਰਾਂ 'ਚ ਸਭ ਤੋਂ ਵੱਧ 22.70 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਤੇ ਇਹ 190.70 ਰੁਪਏ ਪ੍ਰਤੀ ਸ਼ੇਅਰ ਦੀ ਦਰ ਨਾਲ ਹੈ। ਹਾਲਾਂਕਿ ਇਸ ਸਾਲ ਹੁਣ ਤੱਕ ਨਾਜ਼ਾਰਾ ਟੈਕਨਾਲੋਜੀਜ਼ 'ਚ 21.6 ਫੀਸਦੀ ਤੇ ਡੈਲਟਾ ਕਾਰਪੋਰੇਸ਼ਨ 'ਚ 15.9 ਫੀਸਦੀ ਦੀ ਉਛਾਲ ਦੇਖਣ ਨੂੰ ਮਿਲੀ ਸੀ ਪਰ ਅੱਜ ਦੀ ਗਿਰਾਵਟ ਵਿੱਚ ਇਨ੍ਹਾਂ ਨੂੰ ਨੁਕਸਾਨ ਹੋਇਆ ਹੈ।