(Source: ECI/ABP News)
Petrol- Diesel: ਜਲਦ ਹੀ ਤੁਹਾਨੂੰ ਮਿਲ ਸਕਦੈ ਸਸਤੇ ਪੈਟਰੋਲ ਡੀਜ਼ਲ ਦਾ ਤੋਹਫਾ, ਸਰਕਾਰ ਤੋਂ ਆਈ ਇਹ ਅਹਿਮ ਜਾਣਕਾਰੀ
Petrol-Diesel Price : ਜਲਦ ਹੀ ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਹੋ ਸਕਦੀ ਹੈ। ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ (OMCs) ਵੱਲੋਂ ਜਲਦ ਹੀ ਈਂਧਨ ਦੀਆਂ ਕੀਮਤਾਂ ਵਿਚ ਕਮੀ ਦੀ ਸੰਭਾਵਨਾ ਹੈ।
![Petrol- Diesel: ਜਲਦ ਹੀ ਤੁਹਾਨੂੰ ਮਿਲ ਸਕਦੈ ਸਸਤੇ ਪੈਟਰੋਲ ਡੀਜ਼ਲ ਦਾ ਤੋਹਫਾ, ਸਰਕਾਰ ਤੋਂ ਆਈ ਇਹ ਅਹਿਮ ਜਾਣਕਾਰੀ Soon you can get the gift of cheap petrol diesel this important information came from the government Petrol- Diesel: ਜਲਦ ਹੀ ਤੁਹਾਨੂੰ ਮਿਲ ਸਕਦੈ ਸਸਤੇ ਪੈਟਰੋਲ ਡੀਜ਼ਲ ਦਾ ਤੋਹਫਾ, ਸਰਕਾਰ ਤੋਂ ਆਈ ਇਹ ਅਹਿਮ ਜਾਣਕਾਰੀ](https://feeds.abplive.com/onecms/images/uploaded-images/2023/05/27/c55d2128369bf4df9be9c21105c734f11685150884434666_original.jpg?impolicy=abp_cdn&imwidth=1200&height=675)
Petrol-Diesel Price : ਜਲਦ ਹੀ ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਹੋ ਸਕਦੀ ਹੈ। ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ (OMCs) ਵੱਲੋਂ ਜਲਦ ਹੀ ਈਂਧਨ ਦੀਆਂ ਕੀਮਤਾਂ ਵਿਚ ਕਮੀ ਦੀ ਸੰਭਾਵਨਾ ਹੈ। ਸਰਕਾਰ ਨੂੰ ਵੀ ਉਮੀਦ ਹੈ ਕਿ ਉਹ ਕੱਚੇ ਤੇਲ ਵਿਚ ਕਟੌਤੀ ਦਾ ਫ਼ਾਇਦਾ ਪੈਟਰੋਲ-ਡੀਜ਼ਲ ਦੇ ਰੇਟਾਂ ਵਿਚ ਕਮੀ ਕਰ ਕੇ ਆਮ ਲੋਕਾਂ ਨੂੰ ਜਲਦ ਰਾਹਤ ਦੇ ਸਕਦੀ ਹੈ।
ਰਿਫਾਇਨਰਾਂ ਨੂੰ ਪਿਛਲੇ ਵਿੱਤੀ ਸਾਲ ਦੀ ਸ਼ੁਰੂਆਤ 'ਚ ਘਾਟਾ ਪਾਇਆ ਸੀ। ਹਾਲਾਂਕਿ ਪਿਛਲੀਆਂ ਦੋ ਤਿਮਾਹੀਆਂ 'ਚ ਤੇਲ ਕੰਪਨੀਆਂ ਨੂੰ ਹੋਏ ਨੁਕਸਾਨ ਤੋਂ ਬਾਅਦ ਤੀਜੀ ਤਿਮਾਹੀ 'ਚ ਕੁਝ ਮੁਨਾਫਾ ਹੋਇਆ ਸੀ ਅਤੇ ਆਖਰੀ ਤਿਮਾਹੀ ਭਾਵ ਮਾਰਚ 2023 ਦੇ ਕਵਾਟਰ ਦੌਰਾਨ ਤੇਲ ਕੰਪਨੀਆਂ ਨੇ ਵਧ ਮੁਨਾਫਆ ਦਰਜ ਕੀਤਾ ਸੀ।
ਕਿਉਂ ਬਦਲ ਸਕਦੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ?
ਪੈਟਰੋਲੀਅਮ ਮੰਤਰਾਲੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੱਚੇ ਤੇਲ ਦੀ ਕੀਮਤ 'ਚ ਕਮੀ ਦੇ ਮੱਦੇਨਜ਼ਰ OMCS ਹੁਣ ਤੇ ਅਗਲੀ ਤਿਮਾਹੀ 'ਚ ਚੰਗਾ ਮੁਨਾਫਾ ਕਮਾਉਣਾ ਜਾਰੀ ਰਹੇਗਾ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅ ਹੋ ਸਕਦਾ ਹੈ। ਦੂਜੇ ਪਾਸੇ ਮਾਰਚ 2023 ਦੌਰਾਨ ਜਨਵਰੀ 80 ਡਾਲਰ ਦੇ ਪੱਧਰ 'ਤੇ ਸੀ, ਜੋ ਮਈ 2023 'ਚ ਘੱਟ ਹੋ ਕੇ 75 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਗਿਆ। ਉੱਥੇ ਹੀ ਭਾਰਤੀ ਕੱਚੇ ਤੇਲ ਦੀ ਕੀਮਤ ਜੂਨ 2022 ਵਿਚ 116 ਡਾਲਰ ਪ੍ਰਤੀ ਬੈਰਲ ਉੱਤੇ ਸੀ। ਇਸ ਦਾ ਮਤਬਲ ਹੈ ਕਿ ਕੱਚੇ ਤੇਲ ਦੀ ਕਮੀ ਦਾ ਫਾਇਦਾ ਦਿੱਤਾ ਜਾਂਦਾ ਤਾਂ ਈਧਨ ਦੀਆਂ ਕੀਮਤਾਂ ਵਿਚ ਵੱਡੀ ਕਮੀ ਹੋ ਸਕਦੀ ਹੈ।
ਅਪ੍ਰੈਲ ਤੋਂ ਈਂਧਨ ਦੀਆਂ ਕੀਮਤਾਂ ਵਿੱਚ ਨਹੀਂ ਹੋਇਆ ਕੋਈ ਬਦਲਾਅ
ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਿਆਪਕ ਉਤਰਾਅ-ਚੜ੍ਹਾਅ ਦੇ ਬਾਵਜੂਦ ਅਪ੍ਰੈਲ 2022 ਤੋਂ ਈਂਧਨ ਦੀਆਂ ਦਰਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਸਰਕਾਰੀ ਤੇਲ ਕੰਪਨੀਆਂ ਨੂੰ ਨੁਕਸਾਨ ਤੋਂ ਬਚਾਉਣ ਤੇ ਗਾਹਕਾਂ ਨੂੰ ਮਹੰਗਾਈ ਤੋਂ ਰਾਹਤ ਦੇਣ ਲਈ ਇਹ ਫੈਸਲਾ ਕੀਤਾ ਗਿਆ ਸੀ, ਉਸ ਦੌਰਾਨ ਕੱਚੇ ਤੇਲ ਦੇ ਰੇਟ ਜ਼ਿਆਦਾ ਸੀ। ਹੁਣ ਕੱਚੇ ਤੇਲ ਰੇਟਾਂ ਵਿਚ ਗਿਰਾਵਟ ਹੋਈ ਹੈ। ਅਜਿਹੇ ਵਿਚ ਸਰਕਾਰ ਈਧਨ ਦੀ ਕੀਮਤ ਘਟ ਕਰਨ ਉੱਤੇ ਵਿਚਾਰ ਕਰ ਰਹੀ ਹੈ।
ਕਿੰਨੀ ਘੱਟ ਸਕਦੀ ਹੈ ਪੈਟਰੋਲ-ਡੀਜ਼ਲ ਦੀ ਕੀਮਤ?
ਆਈਸੀਆਰਏ ਦੇ ਉਪ-ਪ੍ਰਧਾਨ ਅਤੇ ਸਹਿ-ਮੁਖੀ ਪ੍ਰਸ਼ਾਂਤ ਵਸ਼ਿਸ਼ਟ ਨੇ ਕਿਹਾ ਕਿ ਫਿਲਹਾਲ ਈਂਧਨ ਦੀਆਂ ਕੀਮਤਾਂ ਵਿੱਚ ਕਟੌਤੀ ਹੋਣ ਦੀ ਸੰਭਾਵਨਾ ਹੈ, ਕਿਉਂਕਿ ਕੱਚੇ ਤੇਲ ਵਿੱਚ ਗਿਰਾਵਟ ਅਤੇ ਐਮਐਸ ਅਤੇ ਐਚਐਸਡੀ ਦੋਵਾਂ ਦੇ ਕਰੈਕ ਸਪ੍ਰੈਡ ਵਿੱਚ ਕਮੀ ਕਾਰਨ ਮਾਰਕੀਟਿੰਗ ਵਿਚ ਚੰਗਾ ਮੁਨਾਫਾ ਹੋਇਆ ਹੈ। ਉਨ੍ਹਾਂ ਕਿਹਾ ਕਿ ਡੀਜ਼ਲ ਵਿੱਚ ਘੱਟੋ-ਘੱਟ 2-3 ਰੁਪਏ ਪ੍ਰਤੀ ਲੀਟਰ ਅਤੇ ਪੈਟਰੋਲ ਵਿੱਚ 5-6 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਹੋਣ ਦੀ ਸੰਭਾਵਨਾ ਹੈ।
ਰੂਸ ਤੋਂ ਤੇਲ ਦੀ ਵਧੀ ਹੈ ਦਰਾਮਦ
ਓਐਮਸੀ ਨੇ ਰੂਸੀ ਤੇਲ ਆਯਾਤ ਕਰਕੇ ਆਪਣੀ ਲਾਗਤ ਵਿੱਚ ਹੋਰ ਕਟੌਤੀ ਕੀਤੀ ਹੈ। ਭਾਰਤ ਤੋਂ ਕੁੱਲ ਕੱਚੇ-ਤੇਲ ਦੀ ਦਰਾਮਦ ਵਿੱਚ ਹਿੱਸਾ 40 ਫੀਸਦੀ ਤੋਂ ਵੱਧ ਵਧਿਆ ਹੈ। ਜੂਨ 2022 ਦੇ ਦੌਰਾਨ, IOCL ਨੇ ਪੈਟਰੋਲ ਲਈ 16 ਰੁਪਏ ਅਤੇ ਡੀਜ਼ਲ ਲਈ 23 ਰੁਪਏ ਪ੍ਰਤੀ ਲੀਟਰ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਹੈ। ਜਦੋਂ ਕਿ ਪਿਛਲੇ ਮਹੀਨੇ ਮਈ ਵਿਚ ਰਿਫਾਇਨਰੀ ਨੂੰ ਪੈਟਰੋਲ 'ਤੇ 13 ਰੁਪਏ ਅਤੇ ਡੀਜ਼ਲ 'ਤੇ 12 ਰੁਪਏ ਦਾ ਮੁਨਾਫਾ ਹੋਣ ਦੀ ਉਮੀਦ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)