Punjab News: ਸੇਵਾਮੁਕਤ ਪਟਵਾਰੀ ਅਤੇ ਫਰਜ਼ੀ ਪੱਤਰਕਾਰ ਗ੍ਰਿਫ਼ਤਾਰ, ਲੱਖਾਂ ਰੁਪਏ ਦੀ ਇੰਝ ਕੀਤੀ ਹੇਰਾਫੇਰੀ
Punjab News: ਖੰਨਾ ਵਿੱਚ ਨਹਿਰ ਵਿਭਾਗ ਦੇ ਸੇਵਾਮੁਕਤ ਪਟਵਾਰੀ ਅਤੇ ਫਰਜ਼ੀ ਪੱਤਰਕਾਰ ਜਸਵਿੰਦਰ ਸਿੰਘ ਰਿਆੜ, ਵਾਸੀ ਨਿਊ ਮਾਡਲ ਟਾਊਨ, ਚੂਨਾ ਭੱਟੀ ਵਾਲੀ ਗਲੀ, ਅਮਲੋਹ ਰੋਡ, ਖੰਨਾ ਨੂੰ ਇੱਕ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ

Punjab News: ਖੰਨਾ ਵਿੱਚ ਨਹਿਰ ਵਿਭਾਗ ਦੇ ਸੇਵਾਮੁਕਤ ਪਟਵਾਰੀ ਅਤੇ ਫਰਜ਼ੀ ਪੱਤਰਕਾਰ ਜਸਵਿੰਦਰ ਸਿੰਘ ਰਿਆੜ, ਵਾਸੀ ਨਿਊ ਮਾਡਲ ਟਾਊਨ, ਚੂਨਾ ਭੱਟੀ ਵਾਲੀ ਗਲੀ, ਅਮਲੋਹ ਰੋਡ, ਖੰਨਾ ਨੂੰ ਇੱਕ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਉਸਨੂੰ ਸਿਟੀ ਪੁਲਿਸ ਸਟੇਸ਼ਨ ਦੇ ਸਬ ਇੰਸਪੈਕਟਰ ਚਰਨਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਗ੍ਰਿਫ਼ਤਾਰ ਕੀਤਾ। ਇਸ ਮਾਮਲੇ ਵਿੱਚ, ਜ਼ਿਲ੍ਹਾ ਸੈਸ਼ਨ ਅਦਾਲਤ ਤੋਂ ਵੱਡਾ ਝਟਕਾ ਲੱਗਣ ਤੋਂ ਬਾਅਦ, ਦੋਸ਼ੀ ਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੀ ਨਿਰਾਸ਼ਾ ਦਾ ਮੂੰਹ ਵੇਖਣਾ ਪਿਆ।
ਅਗਾਊਂ ਜ਼ਮਾਨਤ 'ਤੇ ਸੁਣਵਾਈ ਦੌਰਾਨ, ਮਾਣਯੋਗ ਅਦਾਲਤ ਨੇ ਰਿਆੜ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ। ਜਿਸ ਤੋਂ ਬਾਅਦ ਉਹ ਪੁਲਿਸ ਤੋਂ ਬਚ ਰਿਹਾ ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਾਨਯੋਗ ਜ਼ਿਲ੍ਹਾ ਸੈਸ਼ਨ ਅਦਾਲਤ ਨੇ ਉਸਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਸੀ। ਪਰ ਦੋਵਾਂ ਧਿਰਾਂ ਵਿਚਕਾਰ ਬਹਿਸ ਤੋਂ ਬਾਅਦ, ਮਾਣਯੋਗ ਜੱਜ ਨੇ ਅਗਾਊਂ ਜ਼ਮਾਨਤ ਰੱਦ ਕਰ ਦਿੱਤੀ ਅਤੇ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਧਿਆਨ ਦੇਣ ਯੋਗ ਹੈ ਕਿ ਕੁਝ ਸਮਾਂ ਪਹਿਲਾਂ ਜਸਵਿੰਦਰ ਸਿੰਘ ਰਿਆੜ ਖ਼ਿਲਾਫ਼ 2 ਲੱਖ ਰੁਪਏ ਦੇ ਗਬਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਸਵਿੰਦਰ ਸਿੰਘ ਨੇ ਆਪਣੇ ਪਿਤਾ ਦੇ ਦੋ ਨਾਮ ਵਰਤੇ ਅਤੇ ਇੱਕ ਨਾਮ ਹੇਠ ਸਰਕਾਰੀ ਨੌਕਰੀ ਪ੍ਰਾਪਤ ਕੀਤੀ।
ਦੂਜੇ ਪਾਸੇ ਲਾਲ ਕਾਰਡ ਬਣਾ ਕੇ ਸਰਕਾਰੀ ਲਾਭ ਲਏ। ਸਰਕਾਰ ਤੋਂ 2 ਲੱਖ ਰੁਪਏ ਦੀ ਗ੍ਰਾਂਟ ਲਈ ਗਈ ਸੀ। ਇਹ ਕਾਰਵਾਈ ਵੀ ਦਲਜੀਤ ਕੌਰ ਦੀ ਸ਼ਿਕਾਇਤ 'ਤੇ ਕੀਤੀ ਗਈ। ਜਸਵਿੰਦਰ ਸਿੰਘ ਨੇ 1 ਨਵੰਬਰ 2023 ਤੋਂ ਪੱਤਰਕਾਰੀ ਸ਼ੁਰੂ ਕੀਤੀ। ਇਸ ਤੋਂ ਪਹਿਲਾਂ ਉਹ ਪੱਤਰਕਾਰੀ ਨਹੀਂ ਕਰਦੇ ਸਨ। ਸ਼ਿਕਾਇਤਕਰਤਾ ਦਲਜੀਤ ਕੌਰ ਨੇ ਸਬੂਤ ਵਜੋਂ ਜਸਵਿੰਦਰ ਸਿੰਘ ਦੀਆਂ ਸਾਲ 2014 ਤੋਂ 2023 ਤੱਕ ਦੀਆਂ ਖ਼ਬਰਾਂ ਦੀਆਂ ਕਟਿੰਗਜ਼, ਵੀਡੀਓ ਕਲਿੱਪਾਂ ਆਦਿ ਦਸਤਾਵੇਜ਼ ਪੇਸ਼ ਕੀਤੇ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
