ਪੜਚੋਲ ਕਰੋ

SSY Account Transfer : ਸੁਕੰਨਿਆ ਸਮ੍ਰਿਧੀ ਖਾਤੇ ਨੂੰ ਇੱਕ ਬੈਂਕ ਤੋਂ ਦੂਜੇ ਬੈਂਕ ਵਿੱਚ ਕਿਵੇਂ ਕਰਨਾ ਹੈ ਟ੍ਰਾਂਸਫਰ 

ਜੇਕਰ ਤੁਸੀਂ ਕਿਸੇ ਬੈਂਕ ਜਾਂ ਡਾਕਖਾਨੇ ਦੀ ਸ਼ਾਖਾ ਵਿੱਚ ਸੁਕੰਨਿਆ ਸਮ੍ਰਿਧੀ ਖਾਤਾ ਖੋਲ੍ਹਿਆ ਹੈ ਅਤੇ ਇਸਨੂੰ ਬਾਅਦ ਵਿੱਚ ਕਿਸੇ ਹੋਰ ਬੈਂਕ ਜਾਂ ਬ੍ਰਾਂਚ ਵਿੱਚ ਟ੍ਰਾਂਸਫਰ ਕਰਨਾ ਚਾਹੁੰਦੇ ਹੋ ਤਾਂ ਇਹ ਕੰਮ ਆਸਾਨ ਹੈ।

ਜੇਕਰ ਤੁਸੀਂ ਕਿਸੇ ਬੈਂਕ ਜਾਂ ਡਾਕਖਾਨੇ ਦੀ ਸ਼ਾਖਾ ਵਿੱਚ ਸੁਕੰਨਿਆ ਸਮ੍ਰਿਧੀ ਖਾਤਾ (Sukanya samriddhi account) ਖੋਲ੍ਹਿਆ ਹੈ ਅਤੇ ਇਸਨੂੰ ਬਾਅਦ ਵਿੱਚ ਕਿਸੇ ਹੋਰ ਬੈਂਕ ਜਾਂ ਬ੍ਰਾਂਚ ਵਿੱਚ ਟ੍ਰਾਂਸਫਰ ਕਰਨਾ ਚਾਹੁੰਦੇ ਹੋ ਤਾਂ ਇਹ ਕੰਮ ਆਸਾਨ ਹੈ। ਟ੍ਰਾਂਸਫਰ ਦੀ ਗੱਲ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਅਜਿਹਾ ਹੋ ਸਕਦਾ ਹੈ ਕਿ ਕਿਸੇ ਕਾਰਨ ਤੁਹਾਨੂੰ ਬੈਂਕ ਖਾਤਾ ਬੰਦ ਕਰਨਾ ਪਵੇ।

ਜੇਕਰ ਸੁਕੰਨਿਆ ਸਮ੍ਰਿਧੀ ਖਾਤਾ ਉਸ ਬੈਂਕ ਖਾਤੇ ਨਾਲ ਲਿੰਕ ਹੈ ਤਾਂ ਪਹਿਲਾਂ ਇਸਨੂੰ ਕਿਸੇ ਹੋਰ ਬੈਂਕ ਵਿੱਚ ਟ੍ਰਾਂਸਫਰ ਕਰਨਾ ਹੋਵੇਗਾ। ਨਹੀਂ ਤਾਂ ਸੁਕੰਨਿਆ ਸਮ੍ਰਿਧੀ ਖਾਤਾ ਬੰਦ ਕਰ ਦਿੱਤਾ ਜਾਵੇਗਾ। ਅਜਿਹਾ ਵੀ ਹੋ ਸਕਦਾ ਹੈ ਕਿ ਜਿਸ ਬੈਂਕ ਦੀ ਸ਼ਾਖਾ ਵਿੱਚ ਤੁਸੀਂ ਸੁਕੰਨਿਆ ਖਾਤਾ ਖੋਲ੍ਹਿਆ ਹੈ, ਉਹ ਦੂਰ ਹੈ ਜਾਂ ਤੁਹਾਨੂੰ ਉਸਦੀ ਸੇਵਾ ਪਸੰਦ ਨਹੀਂ ਹੈ। ਅਜਿਹੀ ਸਥਿਤੀ ਵਿੱਚਤੁਸੀਂ ਖਾਤੇ ਨੂੰ ਉਸੇ ਬੈਂਕ ਦੀ ਕਿਸੇ ਹੋਰ ਸ਼ਾਖਾ ਵਿੱਚ ਟ੍ਰਾਂਸਫਰ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਸੀਂ ਚਾਹੋ ਤਾਂ ਸੁਕੰਨਿਆ ਖਾਤੇ ਨੂੰ ਪੋਸਟ ਆਫਿਸ ਤੋਂ ਬੈਂਕ ਜਾਂ ਬੈਂਕ ਤੋਂ ਕਿਸੇ ਵੀ ਪੋਸਟ ਆਫਿਸ ਬ੍ਰਾਂਚ ਵਿੱਚ ਟ੍ਰਾਂਸਫਰ ਕਰ ਸਕਦੇ ਹੋ।

ਉਦਾਹਰਨ ਲਈ ਮੰਨ ਲਓ ਕਿ ਤੁਹਾਡੀ ਧੀ ਦਾ ICICI ਬੈਂਕ ਵਿੱਚ ਸੁਕੰਨਿਆ ਖਾਤਾ ਹੈ ਅਤੇ ਤੁਸੀਂ ਇਸਨੂੰ ਕਿਸੇ ਹੋਰ ਬੈਂਕ ਵਿੱਚ ਤਬਦੀਲ ਕਰਨਾ ਚਾਹੁੰਦੇ ਹੋ। ਇਸਦੇ ਲਈ ਤੁਹਾਨੂੰ ਮੌਜੂਦਾ ਬੈਂਕ ਨੂੰ SSY ਟ੍ਰਾਂਸਫਰ ਬੇਨਤੀ ਪੱਤਰ ਦੇਣਾ ਪਵੇਗਾ। ਬੇਨਤੀ ਪੱਤਰ ਵਿੱਚ ਆਈਸੀਆਈਸੀਆਈ ਬੈਂਕ ਦੀ ਸ਼ਾਖਾ ਦੇ ਪਤੇ ਦਾ ਜ਼ਿਕਰ ਕਰਨਾ ਹੋਵੇਗਾ। ਇਹੀ ਨਿਯਮ ਡਾਕਘਰ ਲਈ ਵੀ ਲਾਗੂ ਹੁੰਦਾ ਹੈ।
ਬੈਂਕ ਦਾ ਪਤਾ ਜਿੱਥੇ ਸੁਕੰਨਿਆ ਖਾਤਾ ਟਰਾਂਸਫਰ ਕੀਤਾ ਜਾਣਾ ਹੈ, ਬੇਨਤੀ ਫਾਰਮ ਵਿੱਚ ਦੇਣਾ ਹੋਵੇਗਾ। ਇਸ ਤੋਂ ਬਾਅਦ ਮੌਜੂਦਾ ਸ਼ਾਖਾ ਸੁਕੰਨਿਆ ਖਾਤੇ ਦੀ ਅਸਲ ਕਾਪੀ ਜਾਂ ਦਸਤਾਵੇਜ਼ ਉਸ ਬੈਂਕ ਨੂੰ ਟ੍ਰਾਂਸਫਰ ਕਰੇਗੀ। ਇਸ ਦਸਤਾਵੇਜ਼ ਦੇ ਨਾਲ ਖਾਤਾ ਖੋਲ੍ਹਣ ਦੀ ਅਰਜ਼ੀ, ਹਸਤਾਖਰ ਦਾ ਨਮੂਨਾ, ਡੀਡੀ ਜਾਂ ਸੁਕੰਨਿਆ ਖਾਤੇ ਵਿੱਚ ਜਮ੍ਹਾਂ ਰਕਮ ਦਾ ਚੈੱਕ ਕਿਸੇ ਹੋਰ ਬੈਂਕ ਸ਼ਾਖਾ ਵਿੱਚ ਭੇਜਣ ਦਾ ਪ੍ਰਬੰਧ ਕੀਤਾ ਜਾਵੇਗਾ।

ਕਿਵੇਂ ਟ੍ਰਾਂਸਫਰ ਹੁੰਦਾ ਹੈ ਸੁਕੰਨਿਆ ਖਾਤਾ 

ਅਜਿਹਾ ਵੀ ਹੋ ਸਕਦਾ ਹੈ ਕਿ ਮੌਜੂਦਾ ਬੈਂਕ ਇਹ ਸਾਰੇ ਦਸਤਾਵੇਜ਼ ਸਿੱਧੇ ਕਿਸੇ ਹੋਰ ਬੈਂਕ ਨੂੰ ਨਾ ਭੇਜ ਕੇ ਤੁਹਾਨੂੰ ਦੇਵੇ। ਅਜਿਹੇ 'ਚ ਤੁਸੀਂ ਇਹ ਦਸਤਾਵੇਜ਼ ਖੁਦ ਵੀ ਉਸ ਬੈਂਕ 'ਚ ਜਮ੍ਹਾ ਕਰਵਾ ਸਕਦੇ ਹੋ, ਜਿੱਥੇ ਸੁਕੰਨਿਆ ਖਾਤਾ ਟਰਾਂਸਫਰ ਕੀਤਾ ਜਾਣਾ ਹੈ। ਜਿਸ ਬੈਂਕ ਵਿੱਚ ਤੁਸੀਂ ਸੁਕੰਨਿਆ ਖਾਤਾ ਟ੍ਰਾਂਸਫਰ ਕਰਨਾ ਚਾਹੁੰਦੇ ਹੋ ਤੁਹਾਨੂੰ ਨਵਾਂ SSY ਖਾਤਾ ਖੋਲ੍ਹਣ ਦਾ ਫਾਰਮ ਭਰਨਾ ਹੋਵੇਗਾ। ਇਸ ਦੇ ਨਾਲ ਪੁਰਾਣੇ ਬੈਂਕ ਤੋਂ ਪ੍ਰਾਪਤ ਦਸਤਾਵੇਜ਼ ਅਤੇ ਕੇਵਾਈਸੀ ਦਸਤਾਵੇਜ਼ ਨੱਥੀ ਕਰਨੇ ਹੋਣਗੇ। ਕੇਵਾਈਸੀ ਵਿੱਚ ਖਾਤਾ ਧਾਰਕ ਅਤੇ ਮਾਤਾ-ਪਿਤਾ ਜਾਂ ਸਰਪ੍ਰਸਤ ਦੇ ਦਸਤਾਵੇਜ਼ ਜਮ੍ਹਾਂ ਕਰਾਉਣੇ ਪੈਂਦੇ ਹਨ।

ਸੁਕੰਨਿਆ ਖਾਤਾ ਨਵੇਂ ਬੈਂਕ ਵਿੱਚ ਉਦੋਂ ਹੀ ਖੋਲ੍ਹਿਆ ਜਾਵੇਗਾ, ਜਦੋਂ ਪੁਰਾਣੇ ਬੈਂਕ ਵਿੱਚ ਪਹਿਲਾਂ ਵਾਲਾ ਖਾਤਾ ਬੰਦ ਹੋ ਜਾਵੇਗਾ। ਨਵਾਂ ਬੈਂਕ ਸੁਕੰਨਿਆ ਖਾਤੇ ਲਈ ਨਵੀਂ ਪਾਸਬੁੱਕ ਬਣਾਏਗਾ, ਜਿਸ ਵਿੱਚ ਖਾਤਾਧਾਰਕ ਨਾਲ ਸਬੰਧਤ ਸਾਰੀ ਜਾਣਕਾਰੀ ਦਰਜ ਹੋਵੇਗੀ। ਜੇਕਰ ਤੁਸੀਂ ਐਕਸਿਸ ਬੈਂਕ ਵਿੱਚ ਕਿਸੇ ਵੀ ਸੁਕੰਨਿਆ ਖਾਤੇ ਨੂੰ ਟ੍ਰਾਂਸਫਰ ਕਰਨਾ ਚਾਹੁੰਦੇ ਹੋ, ਤਾਂ ਵੀ ਇਹੀ ਨਿਯਮ ਹੈ। ਖਾਤਾ ਟ੍ਰਾਂਸਫਰ ਫਾਰਮ ਮੌਜੂਦਾ ਬੈਂਕ ਵਿੱਚ ਜਾਂ ਡਾਕਖਾਨੇ ਵਿੱਚ ਜਾ ਕੇ ਭਰਨਾ ਪੈਂਦਾ ਹੈ। ਤੁਹਾਡੀ ਸਾਰੀ ਜਾਣਕਾਰੀ ਦੀ ਪੁਸ਼ਟੀ ਅਤੇ ਤਸਦੀਕ ਕਰਨ ਤੋਂ ਬਾਅਦ ਮੌਜੂਦਾ ਬੈਂਕ ਸੁਕੰਨਿਆ ਖਾਤੇ ਨਾਲ ਸਬੰਧਤ ਸਾਰੇ ਦਸਤਾਵੇਜ਼ ਅਤੇ ਡੀਡੀ ਜਾਂ ਜਮ੍ਹਾਂ ਰਕਮ ਦਾ ਚੈੱਕ ਐਕਸਿਸ ਬੈਂਕ ਨੂੰ ਭੇਜ ਦੇਵੇਗਾ,ਜਿੱਥੇ ਸੁਕੰਨਿਆ ਖਾਤਾ ਟ੍ਰਾਂਸਫਰ ਕੀਤਾ ਜਾਣਾ ਹੈ। ਇੱਥੇ ਤੁਹਾਨੂੰ ਨਵਾਂ ਖਾਤਾ ਫਾਰਮ ਭਰਨਾ ਹੋਵੇਗਾ ਅਤੇ ਕੇਵਾਈਸੀ ਵੇਰਵੇ ਦੇਣੇ ਹੋਣਗੇ।

 

 

ਟਾਪ ਹੈਡਲਾਈਨ

Post Office FD News : 5 ਲੱਖ ਦੀ ਪੋਸਟ ਆਫਿਸ FD 'ਤੇ ਕਿੰਨਾ ਮਿਲੇਗਾ ਰਿਟਰਨ? 1 ਤੋਂ 5 ਸਾਲ ਤੱਕ ਦਾ ਕੈਲਕੁਲੇਸ਼ਨ
Post Office FD News : 5 ਲੱਖ ਦੀ ਪੋਸਟ ਆਫਿਸ FD 'ਤੇ ਕਿੰਨਾ ਮਿਲੇਗਾ ਰਿਟਰਨ? 1 ਤੋਂ 5 ਸਾਲ ਤੱਕ ਦਾ ਕੈਲਕੁਲੇਸ਼ਨ
8th Pay Commission: 8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਵੱਡਾ ਅਪਡੇਟ, ਸਰਕਾਰੀ ਮੁਲਾਜ਼ਮ ਹੋਣਗੇ ਮਾਲੋਮਾਲ, ਤਨਖਾਹਾਂ-ਪੈਨਸ਼ਨ 'ਚ ਦੁੱਗਣਾ ਵਾਧਾ, ਹੁਣ 2 ਜਾਂ 3 ਨਹੀਂ ਸਿੱਧਾ 18% ਤੱਕ ਆਮਦਨ ਵਧੇਗੀ!
8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਵੱਡਾ ਅਪਡੇਟ, ਸਰਕਾਰੀ ਮੁਲਾਜ਼ਮ ਹੋਣਗੇ ਮਾਲੋਮਾਲ, ਤਨਖਾਹਾਂ-ਪੈਨਸ਼ਨ 'ਚ ਦੁੱਗਣਾ ਵਾਧਾ, ਹੁਣ 2 ਜਾਂ 3 ਨਹੀਂ ਸਿੱਧਾ 18% ਤੱਕ ਆਮਦਨ ਵਧੇਗੀ!
Gold-Silver Price Today: ਸੋਨਾ-ਚਾਂਦੀ ਕੱਲ੍ਹ ਦੇ ਮੁਕਾਬਲੇ ਅੱਜ ਕਿੰਨਾ ਮਹਿੰਗਾ ਜਾਂ ਸਸਤਾ, 24 ਅਤੇ 22-ਕੈਰੇਟ ਦਾ ਇੰਨਾ ਰੇਟ, ਜਾਣੋ ਕੀਮਤਾਂ 'ਚ ਅਚਾਨਕ ਤਬਦੀਲੀ ਦਾ ਕਾਰਨ...
ਸੋਨਾ-ਚਾਂਦੀ ਕੱਲ੍ਹ ਦੇ ਮੁਕਾਬਲੇ ਅੱਜ ਕਿੰਨਾ ਮਹਿੰਗਾ ਜਾਂ ਸਸਤਾ, 24 ਅਤੇ 22-ਕੈਰੇਟ ਦਾ ਇੰਨਾ ਰੇਟ, ਜਾਣੋ ਕੀਮਤਾਂ 'ਚ ਅਚਾਨਕ ਤਬਦੀਲੀ ਦਾ ਕਾਰਨ...
14 ਕਿਲੋ ਅਤੇ 19 ਕਿਲੋ ਵਾਲਾ ਸਿਲੰਡਰ ਕਿੰਨੇ 'ਚ ਮਿਲੇਗਾ? ਕਿੰਨੇ ਡਿੱਗਣਗੇ ਰੇਟ; ਜਾਣੋ ਆਪਣੇ ਸ਼ਹਿਰ 'ਚ ਕੀਮਤਾਂ
14 ਕਿਲੋ ਅਤੇ 19 ਕਿਲੋ ਵਾਲਾ ਸਿਲੰਡਰ ਕਿੰਨੇ 'ਚ ਮਿਲੇਗਾ? ਕਿੰਨੇ ਡਿੱਗਣਗੇ ਰੇਟ; ਜਾਣੋ ਆਪਣੇ ਸ਼ਹਿਰ 'ਚ ਕੀਮਤਾਂ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Train 'ਚ ਹਨੀਮੂਨ ਤੋਂ ਬਾਅਦ ਹੁਣ ਸ਼ਤਾਬਦੀ ਐਕਸਪ੍ਰੈੱਸ 'ਚ ਬਰਥਡੇ ਸੈਲੀਬ੍ਰੇਸ਼ਨ ! ਵਾਇਰਲ ਵੀਡੀਓ ਦੀ ਜਾਂਚ 'ਚ ਜੁਟਿਆ ਰੇਲਵੇ
Train 'ਚ ਹਨੀਮੂਨ ਤੋਂ ਬਾਅਦ ਹੁਣ ਸ਼ਤਾਬਦੀ ਐਕਸਪ੍ਰੈੱਸ 'ਚ ਬਰਥਡੇ ਸੈਲੀਬ੍ਰੇਸ਼ਨ ! ਵਾਇਰਲ ਵੀਡੀਓ ਦੀ ਜਾਂਚ 'ਚ ਜੁਟਿਆ ਰੇਲਵੇ
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ, ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ
ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ, ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ
Chandigarh 'ਚ  inDrive ਕੈਬ ਜਾਂ ਬਾਈਕ ਬੁੱਕ ਕਰਨ ਵਾਲੇ ਸਾਵਧਾਨ ! ਹੋ ਸਕਦੀ ਹੈ ਪ੍ਰੇਸ਼ਾਨੀ 
Chandigarh 'ਚ  inDrive ਕੈਬ ਜਾਂ ਬਾਈਕ ਬੁੱਕ ਕਰਨ ਵਾਲੇ ਸਾਵਧਾਨ ! ਹੋ ਸਕਦੀ ਹੈ ਪ੍ਰੇਸ਼ਾਨੀ 
Rape Case ਦੇ 26 ਸਾਲ ਪੁਰਾਣੇ ਮਾਮਲੇ 'ਚ ਡੇਰਾ ਮੁਖੀ ਦੀ 10 ਸਾਲ ਦੀ ਸਜ਼ਾ ਬਰਕਰਾਰ, ਹਾਈਕੋਰਟ ਨੇ ਭੇਜਿਆ ਜੇਲ੍ਹ ,ਜਾਣੋ ਪੂਰਾ ਮਾਮਲਾ  
Rape Case ਦੇ 26 ਸਾਲ ਪੁਰਾਣੇ ਮਾਮਲੇ 'ਚ ਡੇਰਾ ਮੁਖੀ ਦੀ 10 ਸਾਲ ਦੀ ਸਜ਼ਾ ਬਰਕਰਾਰ, ਹਾਈਕੋਰਟ ਨੇ ਭੇਜਿਆ ਜੇਲ੍ਹ ,ਜਾਣੋ ਪੂਰਾ ਮਾਮਲਾ  
Free Wi-Fi : ਹੋਟਲ ਜਾਂ ਏਅਰਪੋਰਟ 'ਤੇ Wi-Fi ਵਰਤਦੇ ਹੋ? ਅੱਜ ਹੀ ਛੱਡ ਦਿਓ, ਨਹੀਂ ਤਾਂ ਖਾਲੀ ਹੋ ਸਕਦਾ ਹੈ ਬੈਂਕ ਅਕਾਊਂਟ !
Free Wi-Fi : ਹੋਟਲ ਜਾਂ ਏਅਰਪੋਰਟ 'ਤੇ Wi-Fi ਵਰਤਦੇ ਹੋ? ਅੱਜ ਹੀ ਛੱਡ ਦਿਓ, ਨਹੀਂ ਤਾਂ ਖਾਲੀ ਹੋ ਸਕਦਾ ਹੈ ਬੈਂਕ ਅਕਾਊਂਟ !
Ram Rahim ਦੀ ਸਜ਼ਾ ਖ਼ਿਲਾਫ਼ ਅਪੀਲ 'ਤੇ ਵੱਡਾ ਅੱਪਡੇਟ , ਹਾਈਕੋਰਟ ਦੀ ਜਸਟਿਸ ਸੁਖਵਿੰਦਰ ਕੌਰ ਨੇ ਕੇਸ ਤੋਂ ਖੁਦ ਨੂੰ ਕੀਤਾ ਵੱਖ
Ram Rahim ਦੀ ਸਜ਼ਾ ਖ਼ਿਲਾਫ਼ ਅਪੀਲ 'ਤੇ ਵੱਡਾ ਅੱਪਡੇਟ , ਹਾਈਕੋਰਟ ਦੀ ਜਸਟਿਸ ਸੁਖਵਿੰਦਰ ਕੌਰ ਨੇ ਕੇਸ ਤੋਂ ਖੁਦ ਨੂੰ ਕੀਤਾ ਵੱਖ
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ 'ਆਪ' ਵਿੱਚ ਸ਼ਾਮਲ ਹੋਇਆ ਸੀਨੀਅਰ ਆਗੂ, ਮੰਤਰੀ ਅਰੋੜਾ ਅਤੇ ਮੇਅਰ ਨਾਲ ਤਸਵੀਰਾਂ ਵਾਇਰਲ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ 'ਆਪ' ਵਿੱਚ ਸ਼ਾਮਲ ਹੋਇਆ ਸੀਨੀਅਰ ਆਗੂ, ਮੰਤਰੀ ਅਰੋੜਾ ਅਤੇ ਮੇਅਰ ਨਾਲ ਤਸਵੀਰਾਂ ਵਾਇਰਲ...
Embed widget