Stock Market Crash: ਸ਼ੇਅਰ ਬਾਜ਼ਾਰ 'ਚ ਸੁਨਾਮੀ! ਸੈਂਸੈਕਸ 1000 ਤੇ ਨਿਫਟੀ 300 ਅੰਕ ਫਿਸਲੇ, 3 ਲੱਖ ਕਰੋੜ ਰੁਪਏ ਸੁਆਹ
Stock Market: ਨਿਵੇਸ਼ਕਾਂ ਦੀ ਬਿਕਵਾਲੀ ਤੇ ਬਾਜ਼ਾਰ ਦੇ ਵਿਗੜਦੇ ਮੂਡ ਕਾਰਨ ਸੈਂਸੈਕਸ 1000 ਤੇ ਨਿਫਟੀ 300 ਅੰਕਾਂ ਤੱਕ ਫਿਸਲ ਗਏ।

Stock Market Crash: ਇਸ ਹਫਤੇ ਲਗਾਤਾਰ ਤੀਜੇ ਕਾਰੋਬਾਰੀ ਸੈਸ਼ਨ ਤੇ ਅਕਤੂਬਰ ਦੇ ਮਾਸਿਕ ਐਕਸਪਾਇਰੀ ਵਾਲੇ ਦਿਨ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਦੀ ਸੁਨਾਮੀ ਦੇਖੀ ਗਈ ਹੈ। ਨਿਵੇਸ਼ਕਾਂ ਦੀ ਬਿਕਵਾਲੀ ਤੇ ਬਾਜ਼ਾਰ ਦੇ ਵਿਗੜਦੇ ਮੂਡ ਕਾਰਨ ਸੈਂਸੈਕਸ 1000 ਤੇ ਨਿਫਟੀ 300 ਅੰਕਾਂ ਤੱਕ ਫਿਸਲ ਗਏ।
ਮਿਡ ਕੈਪ ਸੂਚਕਾਂਕ ਵਿੱਚ ਗਿਰਾਵਟ ਦਾ ਰੁਝਾਨ ਅੱਜ ਵੀ ਜਾਰੀ ਰਿਹਾ ਤੇ ਐਨਐਸਈ ਮਿਡ ਕੈਪ ਸੂਚਕਾਂਕ 900 ਅੰਕ ਹੇਠਾਂ ਖਿਸਕ ਗਿਆ। ਕਾਰੋਬਾਰ ਦੇ ਅੰਤ 'ਚ ਬੀਐਸਈ ਦਾ ਸੈਂਸੈਕਸ 900 ਅੰਕਾਂ ਦੀ ਗਿਰਾਵਟ ਨਾਲ 63,148 ਅੰਕਾਂ 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 265 ਅੰਕਾਂ ਦੀ ਗਿਰਾਵਟ ਨਾਲ 18,857 ਅੰਕਾਂ 'ਤੇ ਬੰਦ ਹੋਇਆ। ਜਦਕਿ ਇਸ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ 3 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਕਿਵੇਂ ਹੋਈ ਸਟਾਕ ਮਾਰਕੀਟ ਦੀ ਸ਼ੁਰੂਆਤ?
ਅੱਜ ਦੇ ਕਾਰੋਬਾਰ 'ਚ BSE ਸੈਂਸੈਕਸ 274.90 ਅੰਕ ਜਾਂ 0.43 ਫੀਸਦੀ ਦੀ ਗਿਰਾਵਟ ਨਾਲ 63,774 ਦੇ ਪੱਧਰ 'ਤੇ ਖੁੱਲ੍ਹਿਆ। ਇਸ ਤੋਂ ਇਲਾਵਾ NSE ਦਾ ਨਿਫਟੀ 94.90 ਅੰਕ ਜਾਂ 0.50 ਫੀਸਦੀ ਦੀ ਗਿਰਾਵਟ ਨਾਲ 19,027 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਕਿਵੇਂ ਰਿਹਾ ਪ੍ਰੀ-ਓਪਨਿੰਗ ਵਿੱਚ ਸਟਾਕ ਮਾਰਕੀਟ?
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
