Stock Market Opening: ਸ਼ੇਅਰ ਬਾਜ਼ਾਰ ਦੀ ਸ਼ਾਨਦਾਰ ਓਪਨਿੰਗ, ਸੈਂਸੈਕਸ 400 ਅੰਕਾਂ ਦੀ ਛਲਾਂਗ ਨਾਲ 71800 ਦੇ ਪਾਰ, ਨਿਫਟੀ 21700 ਦੇ ਉੱਪਰ ਖੁੱਲ੍ਹਿਆ
Stock Market: ਅੱਜ ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਜ਼ਬਰਦਸਤ ਰਹੀ ਤੇ ਸੈਂਸੈਕਸ-ਨਿਫਟੀ 'ਚ ਹਰਿਆਲੀ ਦਿਖਾਈ ਦੇ ਰਹੀ ਹੈ।
Stock Market Opening: ਅੱਜ ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਜ਼ਬਰਦਸਤ ਰਹੀ ਤੇ ਸੈਂਸੈਕਸ-ਨਿਫਟੀ 'ਚ ਹਰਿਆਲੀ ਦਿਖਾਈ ਦੇ ਰਹੀ ਹੈ। ਬੀਐਸਈ ਦਾ ਸੈਂਸੈਕਸ 444.55 ਅੰਕ ਜਾਂ 0.62 ਫੀਸਦੀ ਦੇ ਵਾਧੇ ਨਾਲ 71868 ਦੇ ਪੱਧਰ 'ਤੇ ਖੁੱਲ੍ਹਿਆ ਤੇ ਐਨਐਸਈ ਦਾ ਨਿਫਟੀ 144.80 ਅੰਕ ਜਾਂ 0.67 ਫੀਸਦੀ ਦੇ ਵਾਧੇ ਨਾਲ 21716 ਦੇ ਪੱਧਰ 'ਤੇ ਖੁੱਲ੍ਹਿਆ।
ਸੈਂਸੈਕਸ ਸ਼ੇਅਰਾਂ ਦੀ ਗਤੀਵਿਧੀ
ਸੈਂਸੈਕਸ ਦੇ 30 'ਚੋਂ 26 ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਤੇ ਸਿਰਫ 4 'ਚ ਗਿਰਾਵਟ ਨਾਲ ਕਾਰੋਬਾਰ ਹੋ ਰਿਹਾ ਹੈ। ਸੈਂਸੈਕਸ ਦੇ ਸਭ ਤੋਂ ਵੱਧ ਲਾਭ ਲੈਣ ਵਾਲਿਆਂ ਵਿੱਚ, ICICI ਬੈਂਕ ਵਿੱਚ 3.21 ਪ੍ਰਤੀਸ਼ਤ ਦੀ ਮਜ਼ਬੂਤੀ ਹੈ ਤੇ ਸਭ ਤੋਂ ਅੱਗੇ ਦਿਖਾਈ ਦੇ ਰਿਹਾ ਹੈ। ਸੈਂਸੈਕਸ 3.02 ਫੀਸਦੀ ਤੇ ਭਾਰਤੀ ਏਅਰਟੈੱਲ 2.44 ਫੀਸਦੀ ਦੇ ਚੰਗੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। ਪਾਵਰਗ੍ਰਿਡ 2.32 ਫੀਸਦੀ ਤੇ ਬਜਾਜ ਫਿਨਸਰਵ 1.80 ਫੀਸਦੀ ਵਧਿਆ ਹੈ।
ਅੱਜ ਡਿੱਗ ਰਹੇ ਸੈਂਸੈਕਸ ਸਟਾਕਾਂ 'ਚ ਏਸ਼ੀਅਨ ਪੇਂਟਸ 1.79 ਫੀਸਦੀ ਤੇ ਐਚਡੀਐਫਸੀ ਬੈਂਕ 0.96 ਫੀਸਦੀ ਹੇਠਾਂ ਹੈ। HUL 0.67 ਫੀਸਦੀ ਦੀ ਕਮਜ਼ੋਰੀ ਨਾਲ ਤੇ ਮਾਰੂਤੀ 0.32 ਫੀਸਦੀ ਦੀ ਕਮਜ਼ੋਰੀ ਨਾਲ ਕਾਰੋਬਾਰ ਕਰ ਰਿਹਾ ਹੈ।
ਨਿਫਟੀ ਸਟਾਕਾਂ ਦੀ ਤਾਜ਼ਾ ਸਥਿਤੀ
ਨਿਫਟੀ ਦੇ 50 ਸਟਾਕਾਂ 'ਚੋਂ 38 'ਚ ਵਾਧਾ ਤੇ 12 ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਨਿਫਟੀ ਦਾ ਸਿਖਰਲਾ ਸਟਾਕ ਸਿਪਲਾ ਹੈ ਜੋ 6.48 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। ICICI ਬੈਂਕ 3.70 ਫੀਸਦੀ ਤੇ ਪਾਵਰ ਗਰਿੱਡ 2.57 ਫੀਸਦੀ ਚੜ੍ਹੇ ਹਨ। ਭਾਰਤੀ ਏਅਰਟੈੱਲ 1.98 ਫੀਸਦੀ ਦੀ ਗਿਰਾਵਟ ਨਾਲ ਤੇ ਹੀਰੋ ਮੋਟੋਕਾਰਪ 1.84 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ।
ਬੈਂਕ ਨਿਫਟੀ ਦਾ ਅਪਡੇਟ
ਬੈਂਕ ਨਿਫਟੀ ਅੱਜ 367 ਅੰਕ ਜਾਂ 0.80 ਫੀਸਦੀ ਦੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਿਹਾ ਹੈ ਤੇ 46425 ਦੇ ਪੱਧਰ 'ਤੇ ਪਹੁੰਚ ਗਿਆ ਹੈ। ਇਸ ਨੇ 46580 ਤੱਕ ਦਾ ਉੱਚ ਪੱਧਰ ਦਿਖਾਇਆ ਸੀ ਤੇ ਬੈਂਕ ਨਿਫਟੀ ਦੇ 12 ਵਿੱਚੋਂ 9 ਸ਼ੇਅਰ ਮਜ਼ਬੂਤੀ ਨਾਲ ਵਧ ਰਹੇ ਹਨ ਤੇ 3 ਸ਼ੇਅਰ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ।
ਅੱਜ ਦੇ ਸਭ ਤੋਂ ਵੱਧ ਚੜ੍ਹਦੇ ਤੇ ਡਿੱਗ ਰਹੇ ਸੈਕਟਰ
ਜੇਕਰ ਅਸੀਂ ਹੋਰ ਸੈਕਟਰਾਂ 'ਤੇ ਨਜ਼ਰ ਮਾਰੀਏ ਤਾਂ ਵਧ ਰਹੇ ਸਟਾਕਾਂ 'ਚ ਹੈਲਥਕੇਅਰ ਇੰਡੈਕਸ ਲਗਪਗ 2.5 ਫੀਸਦੀ ਤੇ ਫਾਰਮਾ ਸ਼ੇਅਰਾਂ 'ਚ 2.16 ਫੀਸਦੀ ਦਾ ਵਾਧਾ ਹੈ। ਅੱਜ ਡਿੱਗ ਰਹੇ ਮੀਡੀਆ ਸਟਾਕ ਵਿਚ 4.15 ਫੀਸਦੀ ਤੇ ਰਿਐਲਟੀ ਸੈਕਟਰ 1.16 ਫੀਸਦੀ ਹੇਠਾਂ ਹੈ।