Benjamin Arrest Warrant: ਨੇਤਨਯਾਹੂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ, ਇੰਟਰਨੈਸ਼ਨਲ ਕੋਰਟ 'ਚ ਵਾਰ ਕ੍ਰਾਈਮ ਦਾ ਦੋਸ਼ ਤੈਅ, ਕਿੰਨੀ ਮਿਲੇਗੀ ਸਜ਼ਾ
Netanyahu Arrest Warrant: ਇਜ਼ਰਾਈਲ ਨੇ ICC ਵਲੋਂ ਆਪਣੇ ਨੇਤਾਵਾਂ 'ਤੇ ਲਗਾਏ ਗਏ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਫੈਸਲਾ ਆਈਸੀਸੀ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ ਹੈ। ਨੇਤਨਯਾਹੂ ਨੇ ਵੀ ਇਸ ਫੈਸਲੇ ਦੀ ਨਿੰਦਾ ਕੀਤੀ ਹੈ।
ICC Issues Arrest Warrant against Netanyahu and Gallant: ਇੰਟਰਨੈਸ਼ਨਲ ਕ੍ਰਿਮੀਨਲ ਕੋਰਟ (ICC) ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਉਨ੍ਹਾਂ ਦੇ ਰੱਖਿਆ ਮੰਤਰੀ ਯੋਆਵ ਗੈਲੇਂਟ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਹੇਗ ਸਥਿਤ ਵਿਸ਼ਵ ਅਦਾਲਤ ਨੇ ਗਾਜ਼ਾ ਅਤੇ ਲੇਬਨਾਨ ਵਿੱਚ ਸੰਘਰਸ਼ ਦੌਰਾਨ ਕੀਤੇ ਗਏ ਯੁੱਧ ਅਪਰਾਧਾਂ ਲਈ ਇਜ਼ਰਾਈਲ ਦੇ ਨੇਤਾਵਾਂ ਦੇ ਖਿਲਾਫ ਇਹ ਵਾਰੰਟ ਜਾਰੀ ਕੀਤਾ ਹੈ, ਜਿੱਥੇ ਇਹ ਹਮਾਸ ਅਤੇ ਹਿਜ਼ਬੁੱਲਾ ਨਾਲ ਜੰਗ ਵਿੱਚ ਹੈ।
ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਨੇ ਵੀ ਹਮਾਸ ਦੇ ਫੌਜੀ ਮੁਖੀ ਮੁਹੰਮਦ ਡੇਫ ਨੂੰ ਜੰਗੀ ਅਪਰਾਧੀ ਦੱਸਦਿਆਂ ਹੋਇਆਂ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਹੈ। ਇੱਕ ਅਧਿਕਾਰਤ ਬਿਆਨ ਵਿੱਚ ਵਿਸ਼ਵ ਅਦਾਲਤ ਨੇ ਕਿਹਾ ਕਿ "ਚੈਂਬਰ ਨੇ ਇਹ ਵਾਰੰਟ ਜਾਰੀ ਕੀਤਾ ਹੈ, ਜਿਸ ਵਿੱਚ ਦੋ ਵਿਅਕਤੀਆਂ, ਬੈਂਜਾਮਿਨ ਨੇਤਨਯਾਹੂ ਅਤੇ ਯੋਆਵ ਗੈਲੇਂਟ ਨੂੰ ਜੰਗੀ ਅਪਰਾਧਾਂ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ।"
ਇਜ਼ਰਾਈਲ ਦੇ ਪੀਐਮ 'ਤੇ ਲੱਗੇ ਇਹ ਇਲਜ਼ਾਮ
ਸੌਖੀ ਭਾਸ਼ਾ ਵਿੱਚ ICC ਨੇ ਨੇਤਨਯਾਹੂ ਅਤੇ ਸਾਬਕਾ ਇਜ਼ਰਾਈਲੀ ਦੇ ਰੱਖਿਆ ਮੰਤਰੀ ਯੋਆਵ ਗੈਲੇਂਟ 'ਤੇ ਕਤਲ, ਤਸ਼ੱਦਦ ਅਤੇ ਅਣਮਨੁੱਖੀ ਕਾਰਵਾਈਆਂ ਦੇ ਨਾਲ-ਨਾਲ ਯੁੱਧ ਦੇ ਢੰਗ ਵਜੋਂ ਭੁੱਖਮਰੀ ਦੇ ਯੁੱਧ ਅਪਰਾਧਾਂ ਦੇ ਨਾਲ-ਨਾਲ ਮਨੁੱਖਤਾ ਵਿਰੁੱਧ ਅਪਰਾਧਾਂ ਦਾ ਦੋਸ਼ ਲਗਾਇਆ ਹੈ।
ਇਜ਼ਰਾਈਲ ਨੇ ਦੋਸ਼ਾਂ ਨੂੰ ਕੀਤਾ ਖਾਰਜ
ਇਜ਼ਰਾਈਲ ਨੇ ICC ਦੁਆਰਾ ਆਪਣੇ ਨੇਤਾਵਾਂ 'ਤੇ ਲਗਾਏ ਗਏ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਇਜ਼ਰਾਈਲ ਦਾ ਕਹਿਣਾ ਹੈ ਕਿ ਅਜਿਹਾ ਫੈਸਲਾ ICC ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ ਹੈ। ਇਜ਼ਰਾਈਲ ਦੇ ਪ੍ਰਮੁੱਖ ਵਿਰੋਧੀ ਨੇਤਾ ਯਾਯਰ ਲਿਪਿਡ ਨੇ ਵੀ ਇਸ ਆਦੇਸ਼ ਦੀ ਨਿੰਦਾ ਕਰਦੇ ਹੋਏ ਇਸਨੂੰ ਅੱਤਵਾਦ ਦਾ ਇਨਾਮ ਕਰਾਰ ਦਿੱਤਾ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਆਈਸੀਸੀ ਦੇ ਫੈਸਲੇ ਦੇ ਕੁਝ ਘੰਟਿਆਂ ਬਾਅਦ ਆਪਣੀ ਪ੍ਰਤੀਕਿਰਿਆ ਦਿੱਤੀ। "ਹੇਗ ਵਿੱਚ ਅੰਤਰਰਾਸ਼ਟਰੀ ਅਦਾਲਤ ਦਾ ਯਹੂਦੀ ਵਿਰੋਧੀ ਫੈਸਲਾ ਇੱਕ ਆਧੁਨਿਕ ਡਰੇਫਸ ਮੁਕੱਦਮਾ ਹੈ ਅਤੇ ਇਸ ਦਾ ਖਾਤਮਾ ਉਸੇ ਤਰ੍ਹਾਂ ਹੋਵੇਗਾ," ਉਨ੍ਹਾਂ ਨੇ ਆਪਣੇ ਐਕਸ ਹੈਂਡਲ 'ਤੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਕਿਹਾ।
ਆਈਸੀਸੀ 'ਤੇ ਹਮਲਾ ਕਰਦਿਆਂ ਹੋਇਆਂ ਨੇਤਨਯਾਹੂ ਨੇ ਆਪਣੇ ਵੀਡੀਓ ਸੰਦੇਸ਼ ਵਿੱਚ ਜਿਸ ਡਰੇਫਸ ਮੁਕਦਮੇ ਦਾ ਜ਼ਿਕਰ ਕੀਤਾ , ਉਹ ਇੱਕ ਰਾਜਨੀਤਿਕ ਅਤੇ ਨਿਆਂਇਕ ਘਪਲਾ ਸੀ, ਜੋ ਕਿ 1894 ਅਤੇ 1906 ਦੇ ਵਿਚਕਾਰ ਫਰਾਂਸ ਵਿੱਚ ਹੋਇਆ ਸੀ, ਜਿਸ ਨਾਲ ਅਲਫ੍ਰੇਡ ਡਰੇਫਸ ਨਾਮ ਦਾ ਇੱਕ ਯਹੂਦੀ ਫਰਾਂਸੀਸੀ ਸੇਨਾ ਅਧਿਕਾਰੀ ਨੂੰ ਫੌਜੀ ਭੇਦ ਵੇਚਣ ਦੇ ਮਾਮਲੇ ਵਿੱਚ ਦੇਸ਼ਧ੍ਰੋਹ ਦਾ ਦੋਸ਼ੀ ਠਹਿਰਾਇਆ ਗਿਆ ਸੀ। ਬਾਅਦ ਵਿੱਚ ਉਨ੍ਹਾਂ ਨੂੰ ਦੋਸ਼ੀ ਨਹੀਂ ਪਾਇਆ ਗਿਆ ਅਤੇ ਉਸਨੂੰ ਫ੍ਰੈਂਚ ਆਰਮੀ ਵਿੱਚ ਬਹਾਲ ਕਰ ਦਿੱਤਾ ਗਿਆ।