(Source: ECI/ABP News/ABP Majha)
Stock Market Opening: ਸ਼ੇਅਰ ਬਾਜ਼ਾਰ 'ਚ ਤੇਜ਼ੀ, ਨਿਫਟੀ 24,000 ਦੇ ਪਾਰ, ਸੈਂਸੈਕਸ 80170 'ਤੇ ਖੁੱਲ੍ਹਿਆ
Stock Market Opening: ਘਰੇਲੂ ਸ਼ੇਅਰ ਬਾਜ਼ਾਰ 'ਚ ਅੱਜ ਰਿਕਵਰੀ ਦੇਖਣ ਨੂੰ ਮਿਲੀ ਹੈ ਅਤੇ NSE-BSE 'ਚ ਤੇਜ਼ੀ ਦੇ ਨਾਲ ਸ਼ੁਰੂਆਤ ਹੋਈ ਹੈ। ਅੱਜ ਤੋਂ, ਪਹਿਲੀ ਤਿਮਾਹੀ ਦੇ ਨਤੀਜਿਆਂ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ ਜਿਸ ਵਿੱਚ TCS ਦੇ ਨਤੀਜੇ ਐਲਾਨੇ ਜਾਣਗੇ।
Stock Market Opening: ਭਾਰਤੀ ਸ਼ੇਅਰ ਬਾਜ਼ਾਰ 'ਚ ਕੱਲ੍ਹ ਦੇਖੀ ਗਈ ਭਾਰੀ ਗਿਰਾਵਟ ਤੋਂ ਬਾਅਦ ਅੱਜ ਵਾਪਸੀ ਦੇਖਣ ਨੂੰ ਮਿਲੀ ਹੈ। NSE ਦਾ ਨਿਫਟੀ ਸ਼ੁਰੂਆਤੀ ਮਿੰਟਾਂ 'ਚ ਹੀ 24,000 ਦੇ ਮਹੱਤਵਪੂਰਨ ਪੱਧਰ ਨੂੰ ਪਾਰ ਕਰ ਗਿਆ ਹੈ ਅਤੇ BSE 'ਚ 80170 ਤੱਕ ਦਾ ਵਾਧਾ ਦੇਖਣ ਨੂੰ ਮਿਲਿਆ ਹੈ। NSE ਦੇ ਵੱਧ ਰਹੇ ਅਤੇ ਡਿੱਗ ਰਹੇ ਸ਼ੇਅਰਾਂ ਵਿੱਚੋਂ 1646 ਸ਼ੇਅਰਾਂ ਵਿੱਚ ਵਾਧਾ ਅਤੇ 334 ਸ਼ੇਅਰਾਂ ਵਿੱਚ ਗਿਰਾਵਟ ਦਿਖਾਈ ਦੇ ਰਹੀ ਹੈ। ਅੱਜ ਆ ਰਹੇ ਟੀਸੀਐਸ ਦੇ ਤਿਮਾਹੀ ਨਤੀਜਿਆਂ ਦੇ ਕਾਰਨ ਅੱਜ ਬਾਜ਼ਾਰ ਵਿੱਚ ਆਈਟੀ ਸੂਚਕਾਂਕ ਵੀ ਚੜ੍ਹ ਰਿਹਾ ਹੈ।
ਕਿਵੇਂ ਦੀ ਰਹੀ ਬਾਜ਼ਾਰ ਦੀ ਓਪਨਿੰਗ
BSE ਦਾ ਸੈਂਸੈਕਸ 245.32 ਅੰਕ ਜਾਂ 0.31 ਫੀਸਦੀ ਦੇ ਵਾਧੇ ਨਾਲ 80170 'ਤੇ ਖੁੱਲ੍ਹਿਆ ਹੈ ਅਤੇ NSE ਦਾ ਨਿਫਟੀ 72.10 ਅੰਕ ਜਾਂ 0.30 ਫੀਸਦੀ ਦੇ ਵਾਧੇ ਨਾਲ 24396.55 'ਤੇ ਖੁੱਲ੍ਹਿਆ ਹੈ। ਖੁੱਲ੍ਹਣ ਦੇ ਤੁਰੰਤ ਬਾਅਦ ਬੈਂਕ ਨਿਫਟੀ 104 ਅੰਕਾਂ ਦੀ ਤੇਜ਼ੀ ਨਾਲ 52294 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਜਦੋਂ ਕਿ ਨਿਫਟੀ ਨੇ ਪਹਿਲੇ 15 ਮਿੰਟਾਂ 'ਚ ਹੀ 24,402 ਦੇ ਪੱਧਰ ਨੂੰ ਇੰਟਰਾਡੇ ਹਾਈ ਵਜੋਂ ਹਾਸਲ ਕਰ ਲਿਆ ਹੈ।
ਜੇਕਰ ਅਸੀਂ BSE ਦੇ ਮਾਰਕਿਟ ਕੈਪ 'ਤੇ ਨਜ਼ਰ ਮਾਰੀਏ ਤਾਂ ਇਸ ਸਮੇਂ ਇਹ 451.74 ਲੱਖ ਕਰੋੜ ਰੁਪਏ 'ਤੇ ਆ ਗਿਆ ਹੈ, ਜਿਸ 'ਚ ਕੱਲ੍ਹ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਬੀਐੱਸਈ 'ਚ ਕੁੱਲ 3206 ਸ਼ੇਅਰਾਂ 'ਚ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ, ਜਿਨ੍ਹਾਂ 'ਚੋਂ 2113 ਸ਼ੇਅਰਾਂ 'ਚ ਤੇਜ਼ੀ ਆਈ ਹੈ। 982 ਸ਼ੇਅਰਾਂ 'ਚ ਗਿਰਾਵਟ ਦੇਖੀ ਗਈ ਜਦਕਿ 111 ਸ਼ੇਅਰਾਂ 'ਚ ਬਿਨਾਂ ਕਿਸੇ ਬਦਲਾਅ ਦੇ ਕਾਰੋਬਾਰ ਹੋਇਆ। 140 ਸ਼ੇਅਰ 52 ਹਫਤੇ ਦੇ ਉੱਚ ਪੱਧਰ 'ਤੇ ਹਨ ਅਤੇ 11 ਸ਼ੇਅਰ ਹੇਠਲੇ ਪੱਧਰ 'ਤੇ ਹਨ। 112 ਸ਼ੇਅਰਾਂ 'ਤੇ ਅੱਪਰ ਸਰਕਟ ਅਤੇ 63 ਸ਼ੇਅਰਾਂ 'ਤੇ ਲੋਅਰ ਸਰਕਟ ਲਗਾਇਆ ਗਿਆ ਹੈ।
ਸੈਂਸੈਕਸ ਦੇ ਸ਼ੇਅਰਾਂ ਦਾ ਤਾਜ਼ਾ ਅਪਡੇਟ
ਸੈਂਸੈਕਸ ਦੇ 30 ਸ਼ੇਅਰਾਂ 'ਚੋਂ 18 ਵਧ ਰਹੇ ਹਨ ਜਦਕਿ 12 'ਚ ਗਿਰਾਵਟ ਦਿਖਾਈ ਦੇ ਰਹੀ ਹੈ। ਟਾਟਾ ਮੋਟਰਜ਼ ਟਾਪ ਗੇਨਰ ਬਣ ਗਿਆ ਹੈ ਅਤੇ 1.59 ਫੀਸਦੀ ਵਧਿਆ ਹੈ। ਨੈਸਲੇ ਇੰਡਸਟਰੀਜ਼ ਸਭ ਤੋਂ ਵੱਧ ਘਾਟੇ 'ਚ ਹੈ ਅਤੇ 1.21 ਫੀਸਦੀ ਹੇਠਾਂ ਹੈ।
ਨਿਫਟੀ ਦੇ ਸ਼ੇਅਰਾਂ ਦਾ ਹਾਲ
ਨਿਫਟੀ ਦੇ 50 ਸਟਾਕਾਂ 'ਚੋਂ 27 ਵੱਧ ਰਹੇ ਹਨ ਜਦਕਿ 22 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇੱਥੇ ਵੀ ਟਾਟਾ ਮੋਟਰਜ਼ 1.69 ਫੀਸਦੀ ਵਧ ਕੇ ਟਾਪ ਗੇਨਰ ਬਣ ਗਈ। ਨੇਸਲੇ ਇੰਡਸਟਰੀਜ਼ 1.24 ਫੀਸਦੀ ਦੀ ਗਿਰਾਵਟ ਦੇ ਨਾਲ ਟਾਪ ਲੋਜ਼ਰ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ।
ਬੈਂਕ ਨਿਫਟੀ ਅੱਜ ਬਾਜ਼ਾਰ 'ਚ ਉਤਸ਼ਾਹ ਪੈਦਾ ਕਰ ਰਿਹਾ ਹੈ ਅਤੇ ਇਸ ਦੇ 12 'ਚੋਂ 10 ਸ਼ੇਅਰਾਂ 'ਚ ਵਾਧਾ ਦੇਖਿਆ ਜਾ ਰਿਹਾ ਹੈ। ਬੈਂਕ ਨਿਫਟੀ ਨੇ ਅੱਜ ਬਾਜ਼ਾਰ ਖੁੱਲ੍ਹਣ ਦੇ ਅੱਧੇ ਘੰਟੇ ਦੇ ਅੰਦਰ ਹੀ 52,400 ਦਾ ਹਾਈ ਪੱਧਰ ਹਾਸਲ ਕਰ ਲਿਆ ਸੀ। ਇਸ ਨੇ 52110 ਦਾ ਨੀਵਾਂ ਦਿਖਾਇਆ ਪਰ ਬੈਂਕ ਸ਼ੇਅਰਾਂ 'ਚ ਖਰੀਦਦਾਰੀ ਦੇ ਆਧਾਰ 'ਤੇ ਸੂਚਕਾਂਕ ਵਧਿਆ ਅਤੇ ਵਧਦਾ ਜਾ ਰਿਹਾ ਹੈ।