Stock Market Opening : ਸ਼ੁਰੂਆਤੀ ਕਾਰੋਬਾਰ 'ਚ ਤੇਜ਼ੀ, 53,000 ਦੇ ਪਾਰ ਪਹੁੰਚਿਆ ਸੈਂਸੈਕਸ, ਨਿਫਟੀ 15800 ਦੇ ਕਰੀਬ
ਅੱਜ ਦੇ ਕਾਰੋਬਾਰ ਦੀ ਸ਼ੁਰੂਆਤ 'ਚ BSE ਸੈਂਸੇਕਸ 56.26 ਅੰਕ ਡਿੱਗ ਕੇ 52851.67 ਦੇ ਪੱਧਰ 'ਤੇ ਖੁੱਲ੍ਹਿਆ। ਦੂਜੇ ਪਾਸੇ NSE ਦਾ ਨਿਫਟੀ 42 ਅੰਕਾਂ ਦੀ ਗਿਰਾਵਟ ਨਾਲ 15710 ਦੇ ਪੱਧਰ 'ਤੇ ਖੁੱਲ੍ਹਿਆ। ਹਾਲਾਂਕਿ, ਜਿਵੇਂ ਹੀ ਬਾਜ਼ਾਰ ਖੁੱਲ੍ਹਿਆ।
Stock Market Opening : ਗਿਰਾਵਟ 'ਤੇ ਖੁੱਲ੍ਹਦੇ ਹੀ ਸ਼ੇਅਰ ਬਾਜ਼ਾਰ ਨੇ ਤੇਜ਼ੀ ਦਿਖਾਉਣੀ ਸ਼ੁਰੂ ਕਰ ਦਿੱਤੀ ਸੀ ਅਤੇ ਸ਼ੁਰੂਆਤੀ ਕਾਰੋਬਾਰ 'ਚ ਹੀ ਸੈਂਸੇਕਸ 53,000 ਦੇ ਪੱਧਰ ਨੂੰ ਪਾਰ ਕਰ ਗਿਆ ਸੀ। ਨਿਫਟੀ ਵੀ ਵਾਧੇ ਦੇ ਨਾਲ ਨਜ਼ਰ ਆ ਰਿਹਾ ਹੈ। ਬੈਂਕਿੰਗ ਸਟਾਕਾਂ ਦੇ ਜ਼ੋਰ 'ਤੇ ਅੱਜ ਭਾਰਤੀ ਸ਼ੇਅਰ ਬਾਜ਼ਾਰ 'ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ।
ਕਿਵੇਂ ਖੁੱਲਿਆ ਬਾਜ਼ਾਰ
ਅੱਜ ਦੇ ਕਾਰੋਬਾਰ ਦੀ ਸ਼ੁਰੂਆਤ 'ਚ BSE ਸੈਂਸੇਕਸ 56.26 ਅੰਕ ਡਿੱਗ ਕੇ 52851.67 ਦੇ ਪੱਧਰ 'ਤੇ ਖੁੱਲ੍ਹਿਆ। ਦੂਜੇ ਪਾਸੇ NSE ਦਾ ਨਿਫਟੀ 42 ਅੰਕਾਂ ਦੀ ਗਿਰਾਵਟ ਨਾਲ 15710 ਦੇ ਪੱਧਰ 'ਤੇ ਖੁੱਲ੍ਹਿਆ ਹੈ। ਹਾਲਾਂਕਿ, ਜਿਵੇਂ ਹੀ ਬਾਜ਼ਾਰ ਖੁੱਲ੍ਹਿਆ, ਇਹ ਤੁਰੰਤ ਹਰੇ ਨਿਸ਼ਾਨ 'ਤੇ ਵਾਪਸ ਆ ਗਿਆ ਅਤੇ ਸੈਂਸੇਕਸ 53,000 ਤੋਂ ਉੱਪਰ ਚਲਾ ਗਿਆ। ਨਿਫਟੀ 15777 ਦੇ ਪੱਧਰ 'ਤੇ ਨਜ਼ਰ ਆ ਰਿਹਾ ਸੀ।
ਸ਼ੁਰੂਆਤੀ ਮਿੰਟਾਂ ਵਿੱਚ ਕਿਵੇਂ ਰਿਹਾ ?
ਅੱਜ ਦੇ ਕਾਰੋਬਾਰ 'ਚ ਸੈਂਸੇਕਸ ਸ਼ੁਰੂਆਤੀ ਮਿੰਟ 'ਚ ਹੀ 120.74 ਅੰਕ ਜਾਂ 0.23 ਫੀਸਦੀ ਦੇ ਵਾਧੇ ਨਾਲ 53,028.67 'ਤੇ ਕਾਰੋਬਾਰ ਕਰ ਰਿਹਾ ਹੈ ਅਤੇ ਨਿਫਟੀ 25.15 ਅੰਕ ਜਾਂ 0.16 ਫੀਸਦੀ ਦੇ ਵਾਧੇ ਨਾਲ 15,777.20 'ਤੇ ਕਾਰੋਬਾਰ ਕਰ ਰਿਹਾ ਹੈ।
ਕੀ ਹੈ ਨਿਫਟੀ ਦੀ ਰਫਤਾਰ
ਅੱਜ ਨਿਫਟੀ 'ਚ 22 ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ 28 ਸ਼ੇਅਰ ਗਿਰਾਵਟ ਦੇ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਬੈਂਕ ਨਿਫਟੀ ਦੀ ਗੱਲ ਕਰੀਏ ਤਾਂ ਇਹ 140.75 ਅੰਕ ਜਾਂ 0.42 ਫੀਸਦੀ ਦੇ ਵਾਧੇ ਨਾਲ 33,680.20 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਅੱਜ ਬੈਂਕ ਨਿਫਟੀ ਦੇ ਸਾਰੇ 12 ਸਟਾਕ ਤੇਜ਼ੀ ਦੇ ਹਰੇ ਨਿਸ਼ਾਨ ਵਿੱਚ ਰਹੇ।