ਪੜਚੋਲ ਕਰੋ
Advertisement
Stock Market Opening : ਬਾਜ਼ਾਰ 'ਚ ਗਿਰਾਵਟ, ਸੈਂਸੈਕਸ 215 ਅੰਕ ਟੁੱਟ ਕੇ 59500 ਦੇ ਨੇੜੇ ਫਿਸਲਿਆ , ਨਿਫਟੀ 17800 ਦੇ ਨੀਚੇ ਖੁੱਲ੍ਹਿਆ
ਸ਼ੇਅਰ ਬਾਜ਼ਾਰ 'ਚ ਕੱਲ੍ਹ ਦੇਖਣ ਨੂੰ ਮਿਲੀ ਸ਼ਾਨਦਾਰ ਤੇਜ਼ੀ ਗਾਇਬ ਹੋ ਗਈ ਹੈ ਅਤੇ ਅੱਜ ਭਾਰਤੀ ਸ਼ੇਅਰ ਬਾਜ਼ਾਰ ਫਿਰ ਤੋਂ ਗਿਰਾਵਟ ਦੇ ਦੌਰ 'ਚ ਫਿਸਲ ਗਿਆ ਹੈ। ਬੈਂਕ ਨਿਫਟੀ 'ਚ ਅੱਧੇ ਫੀਸਦੀ ਦਾ ਦਬਾਅ ਦੇਖਿਆ ਰਿਹਾ ਹੈ ਅਤੇ ਸ਼ੁਰੂਆਤੀ ਦੌਰ 'ਚ ਬਾਜ਼ਾਰ 'ਚ ਗਿਰਾਵਟ ਜਾਰੀ ਹੈ।
Stock Market Opening : ਸ਼ੇਅਰ ਬਾਜ਼ਾਰ 'ਚ ਕੱਲ੍ਹ ਦੇਖਣ ਨੂੰ ਮਿਲੀ ਸ਼ਾਨਦਾਰ ਤੇਜ਼ੀ ਗਾਇਬ ਹੋ ਗਈ ਹੈ ਅਤੇ ਅੱਜ ਭਾਰਤੀ ਸ਼ੇਅਰ ਬਾਜ਼ਾਰ ਫਿਰ ਤੋਂ ਗਿਰਾਵਟ ਦੇ ਦੌਰ 'ਚ ਫਿਸਲ ਗਿਆ ਹੈ। ਬੈਂਕ ਨਿਫਟੀ 'ਚ ਅੱਧੇ ਫੀਸਦੀ ਦਾ ਦਬਾਅ ਦੇਖਿਆ ਰਿਹਾ ਹੈ ਅਤੇ ਸ਼ੁਰੂਆਤੀ ਦੌਰ 'ਚ ਬਾਜ਼ਾਰ 'ਚ ਗਿਰਾਵਟ ਜਾਰੀ ਹੈ। ਬੈਂਕ ਸਟਾਕਾਂ 'ਚ ਕਮਜ਼ੋਰੀ ਨੇ ਬਾਜ਼ਾਰ ਨੂੰ ਹੇਠਾਂ ਖਿਚਿਆ। ਅਮਰੀਕੀ ਬਾਜ਼ਾਰਾਂ 'ਚ 1 ਫੀਸਦੀ ਦੀ ਗਿਰਾਵਟ ਕਾਰਨ ਗਲੋਬਲ ਬਾਜ਼ਾਰ ਫਿਸਲ ਗਏ ਹਨ ਅਤੇ ਭਾਰਤੀ ਬਾਜ਼ਾਰ ਵੀ ਹੇਠਾਂ ਆ ਗਏ ਹਨ।
ਅੱਜ ਕਿਵੇਂ ਖੁੱਲਿਆ ਸ਼ੇਅਰ ਬਾਜ਼ਾਰ
ਅੱਜ ਕਿਵੇਂ ਖੁੱਲਿਆ ਸ਼ੇਅਰ ਬਾਜ਼ਾਰ
ਅੱਜ ਦੇ ਬਾਜ਼ਾਰ ਦੀ ਸ਼ੁਰੂਆਤ 'ਚ BSE ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 215.60 ਅੰਕ ਯਾਨੀ 0.36 ਫੀਸਦੀ ਦੀ ਗਿਰਾਵਟ ਨਾਲ 59,504 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ NSE ਦਾ 50 ਸ਼ੇਅਰਾਂ ਵਾਲਾ ਸੂਚਕਾਂਕ ਨਿਫਟੀ ਕਾਰੋਬਾਰ ਦੀ ਸ਼ੁਰੂਆਤ 'ਚ 49.90 ਅੰਕ ਯਾਨੀ 0.28 ਫੀਸਦੀ ਦੀ ਗਿਰਾਵਟ ਨਾਲ 17,766 'ਤੇ ਟਰੈਂਡਿੰਗ ਦੀ ਸ਼ੁਰੂਆਤ 'ਚ ਦੇਖਿਆ ਜਾ ਰਿਹਾ ਹੈ।
ਬਾਜ਼ਾਰ ਖੁੱਲਣ ਦੇ 15 ਮਿੰਟ ਬਾਅਦ ਸੈਂਸੈਕਸ ਅਤੇ ਨਿਫਟੀ ਦੀ ਕਿਵੇਂ ਹੈ ਚਾਲ ?
ਸਵੇਰੇ 9.30 ਵਜੇ ਸੈਂਸੈਕਸ ਅਤੇ ਨਿਫਟੀ ਹਰੇ ਨਿਸ਼ਾਨ ਵਿੱਚ ਦੇਖੇ ਗਏ। ਨਿਫਟੀ 4 ਅੰਕ ਚੜ੍ਹ ਕੇ 17820 'ਤੇ ਨਜ਼ਰ ਆ ਰਿਹਾ ਹੈ ਅਤੇ ਸੈਂਸੈਕਸ 18 ਅੰਕ ਚੜ੍ਹ ਕੇ 59738 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਨੇ ਇਕ ਵਾਰ ਫਿਰ 17800 ਦੇ ਪੱਧਰ ਨੂੰ ਪਾਰ ਕਰ ਲਿਆ ਹੈ।
ਸੈਂਸੈਕਸ ਦੇ ਚੜ੍ਹਨ ਵਾਲੇ ਸ਼ੇਅਰ
ਸੈਂਸੈਕਸ ਦੇ ਚੜ੍ਹਨ ਵਾਲੇ ਸ਼ੇਅਰਾਂ ਵਿੱਚ ਅੱਜ 30 ਵਿੱਚੋਂ 18 ਸ਼ੇਅਰ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਹਨ। ਜੇ ਅਸੀਂ ਚੋਟੀ ਦੇ ਵਧ ਰਹੇ ਸਟਾਕਾਂ 'ਤੇ ਨਜ਼ਰ ਮਾਰੀਏ ਤਾਂ ਨੇਸਲੇ, ਐਚਯੂਐਲ, ਮਾਰੂਤੀ, ਟਾਟਾ ਸਟੀਲ, ਡਾ. ਰੈੱਡੀਜ਼ ਲੈਬਜ਼ ਅਤੇ ਐਮਐਂਡਐਮ ਹਨ। ਇਨ੍ਹਾਂ 'ਚ 1.37 ਫੀਸਦੀ ਤੋਂ 0.60 ਫੀਸਦੀ ਦਾ ਉਛਾਲ ਦੇਖਿਆ ਜਾ ਰਿਹਾ ਹੈ।
ਅੱਜ ਦੇ ਡਿੱਗਣ ਵਾਲੇ ਸ਼ੇਅਰ
ਸੈਂਸੈਕਸ ਦੇ 30 'ਚੋਂ 12 ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਅਤੇ ਸਭ ਤੋਂ ਜ਼ਿਆਦਾ ਐਕਸਿਸ ਬੈਂਕ ਟੁੱਟਿਆ ਹੈ। Bajaj Finserv, HCL Tech, Wipro, NTPC ਵੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਟੀਸੀਐਸ, ਕੋਟਕ ਬੈਂਕ, ਆਈਸੀਆਈਸੀਆਈ ਬੈਂਕ, ਇੰਫੋਸਿਸ, ਐਚਡੀਐਫਸੀ ਅਤੇ ਇੰਡਸਇੰਡ ਬੈਂਕ ਕਮਜ਼ੋਰੀ ਨਾਲ ਕਾਰੋਬਾਰ ਕਰ ਰਹੇ ਹਨ।
ਪ੍ਰੀ-ਓਪਨਿੰਗ 'ਚ ਕਿਵੇਂ ਰਿਹਾ ਬਾਜ਼ਾਰ
ਬਾਜ਼ਾਰ ਦੀ ਪ੍ਰੀ-ਓਪਨਿੰਗ 'ਚ ਅੱਜ ਗਿਰਾਵਟ ਦਰਜ ਕੀਤੀ ਗਈ ਅਤੇ ਸੈਂਸੈਕਸ-ਨਿਫਟੀ 'ਚ ਲਾਲ ਨਿਸ਼ਾਨ ਛਾਇਆ ਰਿਹਾ। ਸੈਂਸੈਕਸ 'ਚ 167 ਅੰਕ ਯਾਨੀ 0.28 ਫੀਸਦੀ ਦੀ ਗਿਰਾਵਟ ਤੋਂ ਬਾਅਦ 59552 ਦੇ ਪੱਧਰ 'ਤੇ ਕਾਰੋਬਾਰ ਚੱਲ ਰਿਹਾ ਸੀ। ਇਸ ਦੇ ਨਾਲ ਹੀ ਨਿਫਟੀ 'ਚ 65 ਅੰਕਾਂ ਦੀ ਗਿਰਾਵਟ ਤੋਂ ਬਾਅਦ 0.37 ਫੀਸਦੀ ਹੇਠਾਂ 17751 ਦਾ ਪੱਧਰ ਦੇਖਿਆ ਜਾ ਰਿਹਾ ਹੈ। SGX ਨਿਫਟੀ ਵੀ 17,772 'ਤੇ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਸੀ
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਰਾਸ਼ੀਫਲ
ਕ੍ਰਿਕਟ
ਪੰਜਾਬ
Advertisement