Stock market opening: ਬਜ਼ਾਰ ਦੀ ਕਮਜ਼ੋਰ ਸ਼ੁਰੂਆਤ, ਸੈਂਸੇਕਸ 73,000 ਅੰਕ ਹੇਠਾਂ ਡਿੱਗਿਆ
Stock Market Opening: ਘਰੇਲੂ ਸ਼ੇਅਰ ਬਜ਼ਾਰ ਦੀ ਸ਼ੁਰੂਆਤ ਅੱਜ ਫਿਰ ਮੱਠੀ ਹੋਈ ਹੈ। ਇਸ ਦੇ ਨਾਲ ਹੀ ਬੈਂਕ ਦੇ ਸ਼ੇਅਰਾਂ ਵਿੱਚ ਗਿਰਾਵਟ ਆਉਣ ਕਰਕੇ ਬਜ਼ਾਰ ਵਿੱਚ ਨਿਰਾਸ਼ਾ ਹੈ। ਬੈਂਕ ਨਿਫਟੀ ਕਰੀਬ 450 ਅੰਕ ਟੁੱਟਿਆ ਹੈ ਅਤੇ ਆਈਟੀ ਵੀ 1 ਫੀਸਦੀ ਹੇਠਾਂ ਹੈ।
Stock Market Opening: ਭਾਰਤੀ ਸ਼ੇਅਰ ਬਾਜ਼ਾਰ 'ਚ ਕਮਜ਼ੋਰੀ ਦਾ ਸਿਲਸਿਲਾ ਜਾਰੀ ਹੈ ਅਤੇ ਅੱਜ ਵੀ ਸ਼ੇਅਰ ਬਜ਼ਾਰ ਗਿਰਾਵਟ ਨਾਲ ਖੁੱਲ੍ਹਿਆ ਹੈ। ਸੈਂਸੈਕਸ-ਨਿਫਟੀ ਵੱਡੀ ਕਮਜ਼ੋਰੀ ਨਾਲ ਖੁੱਲ੍ਹੇ ਹਨ ਅਤੇ 1200 ਸ਼ੇਅਰਾਂ ਦੀ ਗਿਰਾਵਟ ਦੇ ਨਾਲ ਸਿਰਫ 300 ਸ਼ੇਅਰ ਹੀ ਵੱਧ ਰਹੇ ਹਨ। ਬੈਂਕ ਨਿਫਟੀ 'ਚ ਕਰੀਬ 450 ਅੰਕਾਂ ਦੀ ਗਿਰਾਵਟ ਕਾਰਨ ਬਜ਼ਾਰ ਨੂੰ ਸਮਰਥਨ ਨਹੀਂ ਮਿਲ ਰਿਹਾ ਹੈ।
ਇਹ ਵੀ ਪੜ੍ਹੋ: Petrol-Diesel Price: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹੋਈਆਂ ਅਪਡੇਟ, ਜਾਣੋ ਆਪਣੇ ਸ਼ਹਿਰ 'ਚ ਤੇਲ ਦੀਆਂ ਕੀਮਤਾਂ
ਕਿਵੇਂ ਖੁਲ੍ਹਿਆ ਬਜ਼ਾਰ
BSE ਦਾ ਸੈਂਸੈਕਸ 507.64 ਅੰਕ ਜਾਂ 0.69 ਫੀਸਦੀ ਦੀ ਗਿਰਾਵਟ ਨਾਲ 72,892 'ਤੇ ਖੁੱਲ੍ਹਿਆ ਅਤੇ NSE ਦਾ ਨਿਫਟੀ 147.20 ਅੰਕ ਜਾਂ 0.66 ਫੀਸਦੀ ਦੀ ਕਮਜ਼ੋਰੀ ਨਾਲ 22,125 'ਤੇ ਖੁੱਲ੍ਹਿਆ।
BSE ਦਾ ਮਾਰਕਿਟ ਕੈਪੀਟੇਲਾਈਜੇਸ਼ਨ
BSE ਦਾ ਮਾਰਕਿਟ ਕੈਪੀਟੇਲਾਈਜੇਸ਼ਨ ਘੱਟ ਕੇ 394.44 ਲੱਖ ਕਰੋੜ ਰੁਪਏ 'ਤੇ ਆ ਗਿਆ ਹੈ, ਜਦੋਂ ਕਿ ਬਜ਼ਾਰ ਦੇ ਸ਼ਿਖਰਲੇ ਪੱਧਰ 'ਤੇ ਪਹੁੰਚਣ ਤੋਂ ਬਾਅਦ ਇਹ 402 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਿਆ ਸੀ। BSE 'ਤੇ 2781 ਸ਼ੇਅਰਾਂ ਦਾ ਕਾਰੋਬਾਰ ਹੋ ਰਿਹਾ ਹੈ ਅਤੇ 1779 ਸਟਾਕਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਅੱਜ 907 ਸ਼ੇਅਰ ਗਿਰਾਵਟ 'ਤੇ ਕਾਰੋਬਾਰ ਕਰ ਰਹੇ ਹਨ ਅਤੇ 95 ਸ਼ੇਅਰ ਬਿਨਾਂ ਕਿਸੇ ਬਦਲਾਅ ਦੇ ਕਾਰੋਬਾਰ ਕਰ ਰਹੇ ਹਨ। 84 ਸ਼ੇਅਰਾਂ 'ਤੇ ਅੱਪਰ ਸਰਕਟ ਅਤੇ 41 ਸ਼ੇਅਰਾਂ 'ਤੇ ਲੋਅਰ ਸਰਕਟ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ: Gold and Silver Price : ਤਿੰਨ ਮਹੀਨਿਆਂ 'ਚ ਵਧੀਆਂ ਰਿਕਾਰਡ ਤੋੜ ਕੀਮਤਾਂ, ਜਾਣੋ ਹੁਣ ਸੋਨਾ ਸਸਤਾ ਹੋਵੇਗਾ ਜਾਂ ਮਹਿੰਗਾ?
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।