(Source: ECI/ABP News)
Stock Market Opening: ਸ਼ੇਅਰ ਬਜ਼ਾਰ ਦੀ ਸ਼ਾਨਦਾਰ ਓਪਨਿੰਗ, ਸੈਂਸੈਕਸ 400 ਅੰਕ ਵੱਧ ਕੇ 74,000 ਤੋਂ ਪਾਰ
Stock Market Opening: ਅੱਜ ਘਰੇਲੂ ਸ਼ੇਅਰ ਬਜ਼ਾਰ ਦੀ ਸ਼ਾਨਦਾਰ ਓਪਨਿੰਗ ਹੋਈ ਹੈ। ਇਹ ਦਮਦਾਰ ਤੇਜ਼ੀ ਦਾ ਸਪੋਰਟ ਲੈ ਕੇ ਸ਼ਾਨਦਾਰ ਓਪਨਿੰਗ ਦਿਖਾਉਣ ਵਿੱਚ ਸਫਲ ਰਿਹਾ ਹੈ। ਇਸ ਦੇ ਨਾਲ ਹੀ ਸੈਂਸੈਕਸ 400 ਅੰਕ ਤਾਂ ਨਿਫਟੀ 110 ਅੰਕ ਵਾਧੇ ਨਾਲ ਖੁਲ੍ਹਿਆ ਹੈ।
![Stock Market Opening: ਸ਼ੇਅਰ ਬਜ਼ਾਰ ਦੀ ਸ਼ਾਨਦਾਰ ਓਪਨਿੰਗ, ਸੈਂਸੈਕਸ 400 ਅੰਕ ਵੱਧ ਕੇ 74,000 ਤੋਂ ਪਾਰ stock-market-opening-today-with-great-uptrend-sensex-jumps-above-74k-level Stock Market Opening: ਸ਼ੇਅਰ ਬਜ਼ਾਰ ਦੀ ਸ਼ਾਨਦਾਰ ਓਪਨਿੰਗ, ਸੈਂਸੈਕਸ 400 ਅੰਕ ਵੱਧ ਕੇ 74,000 ਤੋਂ ਪਾਰ](https://feeds.abplive.com/onecms/images/uploaded-images/2024/03/27/4da9dc4db467b48479f93162019cf0eb1711534590768267_original.jpg?impolicy=abp_cdn&imwidth=1200&height=675)
Stock Market Opening: ਭਾਰਤੀ ਸ਼ੇਅਰ ਬਾਜ਼ਾਰ 'ਚ ਫਿਰ ਤੋਂ ਤੇਜ਼ੀ ਦਾ ਸਿਲਸਿਲਾ ਜਾਰੀ ਹੈ ਅਤੇ ਅੱਜ ਸੈਂਸੈਕਸ-ਨਿਫਟੀ ਮਜ਼ਬੂਤੀ ਨਾਲ ਖੁੱਲ੍ਹਿਆ ਹੈ। ਇੰਡੀਆ ਵੋਲਟੇਲਿਟੀ ਇੰਡੈਕਸ ਇੰਡੀਆ ਵਿਕਸ ਅੱਜ ਸਭ ਤੋਂ ਹੇਠਲੇ ਪੱਧਰ 'ਤੇ ਹੈ ਅਤੇ ਬਾਜ਼ਾਰ 'ਚ ਤੇਜ਼ੀ ਦਾ ਦੌਰ ਜਾਰੀ ਹੈ। ਨਿਫਟੀ ਬੈਂਕ 'ਚ ਚੰਗਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਹ 48,000 ਦੇ ਲੈਵਲ ਤੋਂ ਉੱਪਰ ਕਾਰੋਬਾਰ ਕਰ ਰਿਹਾ ਹੈ।
ਕਿਵੇਂ ਦੀ ਰਹੀ ਬਜ਼ਾਰ ਦੀ ਓਪਨਿੰਗ
ਬੀਐਸਈ ਦਾ ਸੈਂਸੈਕਸ 400.32 ਅੰਕ ਜਾਂ 0.54 ਫੀਸਦੀ ਦੇ ਵਾਧੇ ਨਾਲ 74,048 ਦੇ ਪੱਧਰ 'ਤੇ ਖੁੱਲ੍ਹਿਆ ਹੈ ਅਤੇ ਐਨਐਸਈ ਦਾ ਨਿਫਟੀ 110.65 ਅੰਕ ਜਾਂ 0.50 ਫੀਸਦੀ ਦੇ ਵਾਧੇ ਨਾਲ 22,447 ਦੇ ਪੱਧਰ 'ਤੇ ਖੁੱਲ੍ਹਿਆ ਹੈ।
ਇਹ ਵੀ ਪੜ੍ਹੋ: Petrol Diesel Prices: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਹੋਈਆਂ ਜਾਰੀ, ਇੰਝ ਚੈੱਕ ਕਰੋ ਕਿੱਥੇ ਮਿਲ ਰਿਹਾ ਸਸਤਾ ਤੇਲ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)