Stock Market Record: ਐਗਜ਼ਿਟ ਪੋਲ ਤੋਂ ਬਾਅਦ ਸ਼ੇਅਰ ਬਾਜ਼ਾਰ ਦੀ ਸ਼ਾਨਦਾਰ ਸ਼ੁਰੂਆਤ, 76500 ਅੰਕ ਪਾਰ ਖੁੱਲ੍ਹਿਆ ਸੈਂਸੈਕਸ, 800 ਅੰਕ ਚੱੜ੍ਹਿਆ ਨਿਫਟੀ
Stock Market Record Opening: ਪ੍ਰੀ-ਓਪਨਿੰਗ ਵਿੱਚ ਸੈਂਸੈਕਸ ਵਿੱਚ 2000 ਅੰਕਾਂ ਦੀ ਛਾਲ ਨੇ ਆਪਣੇ ਆਪ ਵਿੱਚ ਇਹ ਸਪੱਸ਼ਟ ਕਰ ਦਿੱਤਾ ਕਿ ਐਗਜ਼ਿਟ ਪੋਲ ਤੋਂ ਬਾਅਦ, ਅੱਜ ਦਾ ਦਿਨ ਬਾਜ਼ਾਰ ਲਈ ਜ਼ਬਰਦਸਤ ਤੇਜ਼ੀ ਦਾ ਦਿਨ ਹੈ।
Stock Market Opening: ਲੋਕ ਸਭਾ ਚੋਣਾਂ ਲਈ ਐਗਜ਼ਿਟ ਪੋਲ ਦੇ ਅਨੁਮਾਨਾਂ ਕਰਕੇ ਸਟਾਕ ਮਾਰਕੀਟ ਵਿਚ ਹਲਚਲ ਹੈ। ਬੀਐੱਸਈ ਦਾ ਸੈਂਸੈਕਸ 2,621.98 ਅੰਕ ਜਾਂ 3.55 ਫੀਸਦੀ ਦੇ ਵਾਧੇ ਨਾਲ 76,583 ਦੇ ਪੱਧਰ 'ਤੇ ਖੁੱਲ੍ਹਿਆ। ਇਹ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ। ਇਸ ਤੋਂ ਇਲਾਵਾ NSE ਦਾ ਨਿਫਟੀ 807.20 ਅੰਕ ਜਾਂ 3.58 ਫੀਸਦੀ ਦੇ ਸ਼ਾਨਦਾਰ ਵਾਧੇ ਨਾਲ 23,337.90 'ਤੇ ਖੁੱਲ੍ਹਿਆ। ਸ਼ੇਅਰ ਬਾਜ਼ਾਰ ਇਤਿਹਾਸਕ ਸਿਖਰ 'ਤੇ ਖੁੱਲ੍ਹਿਆ ਹੈ।
ਪ੍ਰੀ-ਓਪਨਿੰਗ 'ਚ ਸੈਂਸੈਕਸ 'ਚ 2000 ਅੰਕਾਂ ਦੀ ਛਾਲ ਦੇਖਣ ਨੂੰ ਮਿਲੀ ਹੈ। ਪ੍ਰੀ-ਓਪਨਿੰਗ ਵਿੱਚ ਹੀ 2000 ਅੰਕਾਂ ਦੀ ਛਾਲ ਤੋਂ ਇਹ ਸਪੱਸ਼ਟ ਹੋਇਆ ਹੈ ਕਿ ਐਗਜ਼ਿਟ ਪੋਲ ਤੋਂ ਬਾਅਦ, ਅੱਜ ਦਾ ਦਿਨ ਬਾਜ਼ਾਰ ਲਈ ਜ਼ਬਰਦਸਤ ਤੇਜ਼ੀ ਦਾ ਦਿਨ ਹੈ। ਸੈਂਸੈਕਸ 2596 ਅੰਕ ਜਾਂ 3.51 ਫੀਸਦੀ ਦੀ ਛਾਲ ਮਾਰਨ ਤੋਂ ਬਾਅਦ 76557 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। NSE ਦਾ ਨਿਫਟੀ 806.90 ਅੰਕ ਜਾਂ 3.58 ਫੀਸਦੀ ਦੇ ਵਾਧੇ ਨਾਲ 23,337.60 ਦੇ ਪੱਧਰ 'ਤੇ ਰਿਹਾ।
2019 'ਚ ਵੀ ਸ਼ੇਅਰ ਬਾਜ਼ਾਰ 'ਚ ਬੰਪਰ ਉਛਾਲ ਦੇਖਣ ਨੂੰ ਮਿਲਿਆ
ਸਾਲ 2019 'ਚ ਜਦੋਂ ਐਗਜ਼ਿਟ ਪੋਲ ਨੇ 300 ਤੋਂ ਜ਼ਿਆਦਾ ਸੀਟਾਂ 'ਤੇ ਭਾਜਪਾ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਸੀ, ਤਾਂ ਸ਼ੇਅਰ ਬਾਜ਼ਾਰ 'ਚ 1.45 ਫੀਸਦੀ ਦਾ ਵਾਧਾ ਦੇਖਿਆ ਗਿਆ ਸੀ।
ਅੱਜ Gift Nifty ਨੇ ਦਿਖਾਈ ਰਿਕਾਰਡ ਉੱਚਾਈ
ਬਾਜ਼ਾਰ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਅੱਜ Gift Nifty ਨੇ ਰਿਕਾਰਡ ਉਚਾਈ 'ਤੇ ਪਹੁੰਚ ਕੇ ਸ਼ੇਅਰ ਬਾਜ਼ਾਰ ਲਈ ਵੱਡੇ ਸੰਕੇਤ ਦਿੱਤੇ ਹਨ। ਗਿਫਟੀ ਨਿਫਟੀ 823.50 ਅੰਕ ਜਾਂ 3.62 ਫੀਸਦੀ ਦੇ ਵਾਧੇ ਨਾਲ 23524.50 'ਤੇ ਦੇਖੀ ਗਈ। ਇਸ ਤਰ੍ਹਾਂ ਅੱਜ 3 ਜੂਨ 2024 ਨੂੰ ਗਿਫਟੀ ਨਿਫਟੀ ਪਹਿਲੀ ਵਾਰ 23500 ਤੋਂ ਉਪਰ ਚਲਾ ਗਿਆ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।