Stock Market Update: ਸ਼ੇਅਰ ਬਾਜ਼ਾਰ ਦੀ ਸ਼ਾਨਦਾਰ ਸ਼ੁਰੂਆਤ, ਸੈਂਸੈਕਸ 80,300 ਦੇ ਨੇੜੇ ਤਾਂ ਨਿਫਟੀ ਨੇ ਛੂਹਿਆ 24,440 ਦਾ ਲੈਵਲ
Stock Market Opening: ਹਫਤੇ ਦੇ ਆਖਰੀ ਕਾਰੋਬਾਰੀ ਦਿਨ ਅਤੇ ਮਾਰਕੀਟ ਕੈਪ ਦੇ ਲਿਹਾਜ਼ ਨਾਲ ਸ਼ੇਅਰ ਬਾਜ਼ਾਰ ਦੀ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਇੰਡਸਟ੍ਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਦੇ ਪੁੱਤ ਦੇ ਵਿਆਹ ਨੂੰ ਲੈ ਕੇ ਮੁੰਬਈ ਸ਼ਹਿਰ ਲਾਈਮਲਾਈਟ ਵਿੱਚ ਹੈ।

Stock Market Updates: ਮਜ਼ਬੂਤ ਗਲੋਬਲ ਸੰਕੇਤਾਂ ਦੇ ਕਰਕੇ ਭਾਰਤੀ ਬਾਜ਼ਾਰ ਨੂੰ ਵੀ ਮਜ਼ਬੂਤ ਸ਼ੁਰੂਆਤ ਕਰਨ 'ਚ ਮਦਦ ਮਿਲੀ ਹੈ। ਘਰੇਲੂ ਸ਼ੇਅਰ ਬਾਜ਼ਾਰ ਤੇਜ਼ੀ ਨਾਲ ਖੁੱਲ੍ਹਿਆ ਹੈ ਅਤੇ ਸੈਂਸੈਕਸ-ਨਿਫਟੀ ਕ੍ਰਮਵਾਰ 80 ਹਜ਼ਾਰ ਅਤੇ 24,300 ਦੇ ਉੱਪਰ ਖੁੱਲ੍ਹਿਆ ਹੈ। ਬੈਂਕ ਸਟਾਕ 'ਚ ਵਾਧਾ ਹੋਇਆ ਹੈ ਅਤੇ ਬੈਂਕ ਨਿਫਟੀ ਚੰਗੇ ਨੋਟ 'ਤੇ ਖੁੱਲ੍ਹਣ ਤੋਂ ਬਾਅਦ 52500 ਨੂੰ ਪਾਰ ਕਰ ਗਿਆ ਹੈ। ਬੈਂਕ ਨਿਫਟੀ ਦੇ 12 'ਚੋਂ 10 ਸ਼ੇਅਰ ਚੜ੍ਹ ਕੇ ਕਾਰੋਬਾਰ ਕਰ ਰਹੇ ਹਨ।
ਕਿਵੇਂ ਦੀ ਰਹੀ ਬਾਜ਼ਾਰ ਦੀ ਓਪਨਿੰਗ
BSE ਸੈਂਸੈਕਸ 196.28 ਅੰਕ ਜਾਂ 0.25 ਫੀਸਦੀ ਦੇ ਵਾਧੇ ਨਾਲ 80,093 'ਤੇ ਖੁੱਲ੍ਹਿਆ। NSE ਦਾ ਨਿਫਟੀ 72 ਅੰਕ ਜਾਂ 0.30 ਫੀਸਦੀ ਦੇ ਵਾਧੇ ਨਾਲ 24387 'ਤੇ ਖੁੱਲ੍ਹਿਆ।
ਸ਼ੇਅਰਾਂ ਦਾ ਹਾਲ
ਸੈਂਸੈਕਸ 250.16 ਅੰਕ ਜਾਂ 0.31 ਪ੍ਰਤੀਸ਼ਤ ਦੇ ਵਾਧੇ ਨਾਲ 80,147 'ਤੇ ਬਣਿਆ ਹੋਇਆ ਹੈ ਅਤੇ ਹੁਣ ਤੱਕ 80,294 ਦਾ ਉੱਚ ਪੱਧਰ ਬਣਾ ਚੁੱਕਿਆ ਹੈ। ਨਿਫਟੀ 95.80 ਅੰਕ ਜਾਂ 0.39 ਫੀਸਦੀ ਵਧ ਕੇ 24,411 'ਤੇ ਪਹੁੰਚ ਗਿਆ ਹੈ ਅਤੇ 24,440 ਦੇ ਹਾਈ ਲੈਵਲ ਨੂੰ ਛੂਹ ਗਿਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
