ਪੜਚੋਲ ਕਰੋ
Stock Market Update : ਸ਼ੇਅਰ ਬਾਜ਼ਾਰ ਨੇ ਖੋਈ ਬਚਤ , ਸੈਂਸੈਕਸ 460 ਅੰਕ ਟੁੱਟ ਕੇ 57,060 'ਤੇ ਬੰਦ, 17100 ਦੇ ਨੇੜੇ ਫਿਸਲਾ ਨਿਫਟੀ
ਅੱਜ ਸਵੇਰੇ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਤੇਜ਼ੀ ਨਾਲ ਹੋਈ ਪਰ ਦਿਨ ਦੇ ਕਾਰੋਬਾਰ 'ਚ ਬਾਜ਼ਾਰ ਨੇ ਸਾਰੀ ਬੱਚਤ ਗੁਆ ਦਿੱਤੀ ਹੈ। ਅੱਜ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਬੰਦ ਹੋਇਆ ਹੈ। ਅੱਜ ਹਫਤੇ ਦੇ ਆਖਰੀ ਕਾਰੋਬਾਰੀ ਸੈਸ਼ਨ 'ਚ ਸ਼ੇਅਰ ਬਾਜ਼ਾਰ ਦੀ ਗਿਰਾਵਟ ਨਾਲ ਕਲੋਜਿੰਗ ਹੋਈ ਹੈ।

Stock Market Update
Stock Market Closing : ਅੱਜ ਸਵੇਰੇ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਤੇਜ਼ੀ ਨਾਲ ਹੋਈ ਪਰ ਦਿਨ ਦੇ ਕਾਰੋਬਾਰ 'ਚ ਬਾਜ਼ਾਰ ਨੇ ਸਾਰੀ ਬੱਚਤ ਗੁਆ ਦਿੱਤੀ ਹੈ। ਅੱਜ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਬੰਦ ਹੋਇਆ ਹੈ। ਅੱਜ ਹਫਤੇ ਦੇ ਆਖਰੀ ਕਾਰੋਬਾਰੀ ਸੈਸ਼ਨ 'ਚ ਸ਼ੇਅਰ ਬਾਜ਼ਾਰ ਦੀ ਗਿਰਾਵਟ ਨਾਲ ਕਲੋਜਿੰਗ ਹੋਈ ਹੈ।
ਕਿਵੇਂ ਬੰਦ ਹੋਇਆ ਬਾਜ਼ਾਰ
ਅੱਜ ਦੇ ਕਾਰੋਬਾਰ 'ਚ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 460.19 ਅੰਕ ਭਾਵ 0.80 ਫੀਸਦੀ ਦੀ ਗਿਰਾਵਟ ਨਾਲ 57,060.87 'ਤੇ ਬੰਦ ਹੋਇਆ। ਦੂਜੇ ਪਾਸੇ ਐੱਨਐੱਸਈ ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 142.50 ਅੰਕ ਯਾਨੀ 0.83 ਫੀਸਦੀ ਦੀ ਕਮਜ਼ੋਰੀ ਨਾਲ 17,102.55 ਦੇ ਪੱਧਰ 'ਤੇ ਬੰਦ ਹੋਇਆ ਹੈ।
ਅੱਜ ਦੇ ਚੜਨ ਵਾਲੇ ਅਤੇ ਡਿੱਗਣ ਵਾਲੇ ਸ਼ੇਅਰ
ਅੱਜ ਦੇ ਚੜਨ ਵਾਲੇ ਅਤੇ ਡਿੱਗਣ ਵਾਲੇ ਸ਼ੇਅਰ ਦੀ ਗੱਲ ਕਰੀਏ ਤਾਂ HDFC ਲਾਈਫ 1.79 ਫੀਸਦੀ ਚੜ੍ਹ ਕੇ ਬੰਦ ਹੋਇਆ ਹੈ। ਟਾਟਾ ਕੰਸੋਰਟੀਅਮ 1.56 ਫੀਸਦੀ ਤੇਜ਼ੀ 'ਤੇ ਰਿਹਾ। ਕੋਟਕ ਮਹਿੰਦਰਾ ਬੈਂਕ 'ਚ 1.36 ਫੀਸਦੀ ਦੀ ਤੇਜ਼ੀ 'ਤੇ ਬੰਦ ਦੇਖਣ ਨੂੰ ਮਿਲਿਆ ਹੈ ਅਤੇ ਸਨ ਫਾਰਮਾ 'ਚ 0.98 ਫੀਸਦੀ ਦਾ ਉਛਾਲ ਰਿਹਾ ਹੈ। HDFC ਬੈਂਕ ਵਿੱਚ 0.78 ਫੀਸਦੀ ਦੀ ਵੱਡੀ ਮਜ਼ਬੂਤੀ ਨਾਲ ਕਾਰੋਬਾਰ ਬੰਦ ਕਰ ਦਿੱਤਾ ਹੈ।
ਅੱਜ ਦੇ ਡਿੱਗਣ ਵਾਲੇ ਸ਼ੇਅਰ
ਐਕਸਿਸ ਬੈਂਕ 6.39 ਫੀਸਦੀ ਅਤੇ ਕੋਲ ਇੰਡੀਆ 3.89 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਇਆ ਹੈ। ਅਡਾਨੀ ਪੋਰਟਸ 3.42 ਫੀਸਦੀ ਅਤੇ ਵਿਪਰੋ 2.78 ਫੀਸਦੀ ਦੀ ਕਮਜ਼ੋਰੀ ਨਾਲ ਬੰਦ ਹੋਏ। ਓਐਨਜੀਸੀ 2.70 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਇਆ ਹੈ।
ਨਿਫਟੀ ਦਾ ਕਿਵੇਂ ਰਿਹਾ ਹਾਲ ?
ਅੱਜ ਦੇ ਕਾਰੋਬਾਰ ਵਿੱਚ ਨਿਫਟੀ ਦੇ 50 ਵਿੱਚੋਂ 12 ਸ਼ੇਅਰ ਵਾਧੇ ਦੇ ਨਾਲ ਬੰਦ ਹੋਏ ਹਨ ਅਤੇ 38 ਸ਼ੇਅਰਾਂ ਵਿੱਚ ਗਿਰਾਵਟ ਦਾ ਲਾਲ ਨਿਸ਼ਾਨ ਬਾਕੀ ਰਿਹਾ ਹੈ। ਬੈਂਕ ਨਿਫਟੀ ਦੀ ਗੱਲ ਕਰੀਏ ਤਾਂ ਇਹ 334 ਅੰਕ ਡਿੱਗ ਕੇ 36,088 'ਤੇ ਬੰਦ ਹੋਇਆ ਹੈ
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















