ਆਨਲਾਈਨ ਖਾਣਾ ਮੰਗਾਉਣ ਵਾਲਿਆਂ ਲਈ ਵੱਡਾ ਝਟਕਾ! Swiggy, Zomato ‘ਤੇ ਆਰਡਰ ਕਰਨਾ ਪੈ ਸਕਦਾ ਮਹਿੰਗਾ
ਜੀਐਸਟੀ ਸੁਧਾਰਾਂ ਦੇ ਤਹਿਤ, ਔਨਲਾਈਨ ਫੂਡ ਡਿਲੀਵਰੀ ਅਤੇ ਕਵਿਕ ਡਿਲੀਵਰੀ ਪਲੇਟਫਾਰਮਾਂ ਨੂੰ 18% ਜੀਐਸਟੀ ਸਲੈਬ ਦੇ ਅਧੀਨ ਲਿਆਂਦਾ ਗਿਆ ਹੈ। ਇਸ ਵਧੇ ਹੋਏ ਖਰਚ ਦਾ ਦਬਾਅ ਗਾਹਕਾਂ 'ਤੇ ਪੈ ਸਕਦਾ ਹੈ।

GST on Online Food Delivery: ਭੁੱਖ ਲੱਗਣ 'ਤੇ ਲੋਕ ਅਕਸਰ ਆਨਲਾਈਨ ਖਾਣਾ ਆਰਡਰ ਕਰਦੇ ਹਨ, ਪਰ 22 ਸਤੰਬਰ ਤੋਂ ਉਨ੍ਹਾਂ ਨੂੰ ਇਸ ਲਈ ਆਪਣੀਆਂ ਜੇਬਾਂ ਥੋੜ੍ਹੀਆਂ ਹੋਰ ਢਿੱਲੀਆਂ ਕਰਨੀਆਂ ਪੈਣਗੀਆਂ। ਦਰਅਸਲ, ਪਿਛਲੇ ਹਫ਼ਤੇ ਹੋਈ GST ਕੌਂਸਲ ਦੀ ਮੀਟਿੰਗ ਵਿੱਚ ਕਈ ਮਹੱਤਵਪੂਰਨ ਫੈਸਲੇ ਲਏ ਗਏ ਸਨ।
ਇਸ ਦੇ ਤਹਿਤ, Swiggy, Zomato, Blinkit, Zepto ਵਰਗੇ ਔਨਲਾਈਨ ਫੂਡ ਡਿਲੀਵਰੀ ਅਤੇ ਕਵਿਕ ਡਿਲੀਵਰੀ ਪਲੇਟਫਾਰਮਾਂ ਨੂੰ 18 ਪ੍ਰਤੀਸ਼ਤ GST ਸਲੈਬ ਦੇ ਅਧੀਨ ਲਿਆਂਦਾ ਗਿਆ ਹੈ। ਯਾਨੀ ਕਿ, ਇਹਨਾਂ ਪਲੇਟਫਾਰਮਾਂ ਨੂੰ ਆਪਣੀਆਂ ਸੇਵਾਵਾਂ 'ਤੇ GST ਦਾ ਭੁਗਤਾਨ ਕਰਨਾ ਪਵੇਗਾ। ਅਜਿਹੀ ਸਥਿਤੀ ਵਿੱਚ, ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕੰਪਨੀਆਂ ਇਸ ਵਧੇ ਹੋਏ ਖਰਚੇ ਨੂੰ ਕਿਵੇਂ ਮੈਨੇਜ ਕਰਨਗੀਆਂ, ਕੀ ਇਸਦਾ ਬੋਝ ਗਾਹਕਾਂ 'ਤੇ ਪਵੇਗਾ?
ਇਕਨਾਮਿਕ ਟਾਈਮਜ਼ ਨੇ ਮੋਰਗਨ ਸਟੇਨਲੀ ਦਾ ਹਵਾਲਾ ਦਿੰਦਿਆਂ ਹੋਇਆਂ ਆਪਣੀ ਰਿਪੋਰਟ ਕਿਹਾ ਕਿ ਨਵੇਂ ਨਿਯਮ ਦੇ ਕਰਕੇ ਜ਼ੋਮੈਟੋ ਦੇ ਫੂਡ ਡਿਲੀਵਰੀ ਕਾਰੋਬਾਰ ਨੂੰ ਪ੍ਰਤੀ ਆਰਡਰ ਲਗਭਗ 2 ਰੁਪਏ ਅਤੇ ਸਵਿਗੀ ਨੂੰ ਪ੍ਰਤੀ ਆਰਡਰ ਲਗਭਗ 2.6 ਰੁਪਏ ਦਾ ਵਾਧੂ ਬੋਝ ਝੱਲਣਾ ਪੈ ਸਕਦਾ ਹੈ। ਫਿਲਹਾਲ, ਜ਼ੋਮੈਟੋ ਦੀ ਔਸਤ ਡਿਲੀਵਰੀ ਫੀਸ 11-12 ਰੁਪਏ ਹੈ ਅਤੇ ਸਵਿਗੀ ਦੀ ਔਸਤ ਡਿਲੀਵਰੀ ਫੀਸ 14.5 ਰੁਪਏ ਹੈ।
ਜ਼ੋਮੈਟੋ ਅਤੇ ਸਵਿਗੀ ਵਰਗੇ ਪਲੇਟਫਾਰਮ ਪਹਿਲਾਂ ਹੀ ਵਧੀਆਂ ਲਾਗਤਾਂ ਦਾ ਸਾਹਮਣਾ ਕਰ ਰਹੇ ਹਨ। ਹਾਲ ਹੀ ਵਿੱਚ, ਉਨ੍ਹਾਂ ਨੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਵਧੇਰੇ ਮੁਨਾਫਾ ਕਮਾਉਣ ਦੇ ਉਦੇਸ਼ ਨਾਲ ਆਪਣੀਆਂ ਪਲੇਟਫਾਰਮ ਫੀਸਾਂ ਵਿੱਚ ਵੀ ਵਾਧਾ ਕੀਤਾ ਹੈ। ਹੁਣ ਸਵਾਲ ਖੜ੍ਹੇ ਹੋ ਰਹੇ ਹਨ ਕਿ ਕੰਪਨੀਆਂ GST ਦੇ ਬੋਝ ਨੂੰ ਵਧਾਉਣ ਦੀ ਚੁਣੌਤੀ ਦਾ ਸਾਹਮਣਾ ਕਿਵੇਂ ਕਰਨਗੀਆਂ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਕੰਪਨੀ ਇਸ ਸਮੇਂ ਆਪਣੇ ਸੰਚਾਲਨ ਦੀ ਵਧੀ ਹੋਈ ਲਾਗਤ ਅਤੇ ਮੁਨਾਫ਼ੇ 'ਤੇ ਇਸ ਦੇ ਪ੍ਰਭਾਵ ਦਾ ਮੁਲਾਂਕਣ ਕਰ ਰਹੀ ਹੈ। ਹੁਣ ਜੇਕਰ ਇਹ ਜੀਐਸਟੀ ਗਾਹਕਾਂ 'ਤੇ ਪਾਇਆ ਜਾਂਦਾ ਹੈ, ਤਾਂ ਬੇਸ਼ੱਕ ਡਿਲੀਵਰੀ ਖਰਚੇ ਵੱਧ ਜਾਣਗੇ। ਇੰਡੀਅਨ ਐਕਸਪ੍ਰੈਸ ਨਾਲ ਗੱਲ ਕਰਦਿਆਂ ਹੋਇਆਂ ਫੂਡ ਡਿਲੀਵਰੀ ਪਲੇਟਫਾਰਮ ਦੇ ਇੱਕ ਅਧਿਕਾਰੀ ਨੇ ਇਹ ਵੀ ਕਿਹਾ ਕਿ ਸਾਡੇ ਕੋਲ ਗਾਹਕਾਂ 'ਤੇ ਇਹ ਬੋਝ ਪਾਉਣ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਹੈ।
22 ਸਤੰਬਰ ਤੋਂ ਨਵੀਆਂ ਦਰਾਂ ਲਾਗੂ ਹੋਣ ਤੋਂ ਬਾਅਦ, ਗਾਹਕ ਜ਼ੋਮੈਟੋ ਜਾਂ ਸਵਿਗੀ ਤੋਂ ਫੂਡ ਆਰਡਰ ਕਰਨ ਦੀ ਬਜਾਏ ਡੋਮਿਨੋਜ਼ ਜਾਂ ਹੋਰ ਆਪਰੇਟਰਾਂ ਦਾ ਰੁੱਖ ਕਰ ਸਕਦੇ ਹਨ। ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਦੇ ਅਨੁਸਾਰ, ਡੋਮਿਨੋਜ਼ ਫੂਡ ਆਰਡਰ 'ਤੇ ਪੈਕੇਜਿੰਗ ਚਾਰਜ ਦੇ ਨਾਲ 5% ਜੀਐਸਟੀ ਲੈਂਦਾ ਹੈ। ਦੂਜੇ ਪਾਸੇ, ਔਨਲਾਈਨ ਫੂਡ ਡਿਲੀਵਰੀ ਪਲੇਟਫਾਰਮ ਹੁਣ ਡਿਲੀਵਰੀ 'ਤੇ 18% ਜੀਐਸਟੀ ਦੇ ਨਾਲ-ਨਾਲ 88 ਰੁਪਏ ਰੈਸਟੋਰੈਂਟ ਜੀਐਸਟੀ, ਪੈਕਿੰਗ ਚਾਰਜ ਅਤੇ ਪਲੇਟਫਾਰਮ ਫੀਸ ਸਣੇ 15 ਰੁਪਏ ਜੀਐਸਟੀ ਵਸੂਲਣਗੇ।






















