TATA Group: ਬਿਸਲੇਰੀ ਇੰਟਰਨੈਸ਼ਨਲ 'ਚ ਹਿੱਸੇਦਾਰੀ ਖਰੀਦਣ ਦੀ ਯੋਜਨਾ ਬਣਾ ਰਹੀ ਹੈ ਟਾਟਾ ਗਰੁੱਪ, ਜਾਣੋ ਕੀ ਹੈ ਪਲਾਨ?
ਵਿੱਤੀ ਸਾਲ 2020-21 'ਚ ਦੇਸ਼ ਦਾ ਬੋਤਲਬੰਦ ਪਾਣੀ ਦਾ ਬਾਜ਼ਾਰ ਲਗਭਗ 19,315 ਕਰੋੜ ਰੁਪਏ ਦਾ ਸੀ। ਲੋਕਾਂ 'ਚ ਸਿਹਤ ਅਤੇ ਸਵੱਛਤਾ ਪ੍ਰਤੀ ਜਾਗਰੂਕਤਾ ਵਧਣ ਕਾਰਨ ਬਾਜ਼ਾਰ 'ਚ 13.25 ਫ਼ੀਸਦੀ ਸਲਾਨਾ ਦੀ ਦਰ ਨਾਲ ਵਾਧਾ ਹੋਣ ਦੀ ਉਮੀਦ ਹੈ।
Tata Group & Bisleri: ਟਾਟਾ ਗਰੁੱਪ ਨੇ ਬੋਤਲਬੰਦ ਪਾਣੀ ਦੀ ਵਿਕਰੀ ਵਾਲੀ ਕੰਪਨੀ ਬਿਸਲੇਰੀ ਇੰਟਰਨੈਸ਼ਨਲ 'ਚ ਹਿੱਸੇਦਾਰੀ ਹਾਸਲ ਕਰਨ ਲਈ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਘਟਨਾਕ੍ਰਮ ਦੀ ਜਾਣਕਾਰੀ ਰੱਖਣ ਵਾਲੇ ਇੱਕ ਸੂਤਰ ਨੇ ਦੱਸਿਆ ਕਿ ਗੱਲਬਾਤ ਅਜੇ ਸ਼ੁਰੂਆਤੀ ਪੜਾਅ 'ਚ ਹੈ ਅਤੇ ਸੌਦੇ ਬਾਰੇ ਪਹਿਲਾਂ ਹੀ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।
ਟਾਟਾ ਕੰਜ਼ਿਊਮਰ ਪਹਿਲਾਂ ਹੀ ਹਿਮਾਲੀਅਨ ਬ੍ਰਾਂਡ ਦੇ ਤਹਿਤ ਵੇਚਦਾ ਹੈ ਬੋਤਲਬੰਦ ਪਾਣੀ
ਟਾਟਾ ਗਰੁੱਪ ਆਪਣੇ ਕੰਜਿਊਮਰ ਬਿਜਨੈਸ ਦਾ ਸੰਚਾਨਲ ਟਾਟਾ ਕੰਜ਼ਿਊਮਰ ਪ੍ਰੋਡਕਟਸ ਲਿਮਟਿਡ (TCPL) ਦੇ ਬੈਨਰ ਹੇਠ ਚਲਾਉਂਦਾ ਹੈ। ਕੰਪਨੀ ਪਹਿਲਾਂ ਹੀ 'ਹਿਮਾਲੀਅਨ' ਬ੍ਰਾਂਡ ਦੇ ਤਹਿਤ ਬੋਤਲਬੰਦ ਪਾਣੀ ਵੇਚਦੀ ਹੈ। ਇਸ ਤੋਂ ਇਲਾਵਾ ਇਹ ਟਾਟਾ ਕਾਪਰ ਪਲੱਸ ਵਾਟਰ ਅਤੇ ਟਾਟਾ ਗਲੂਕੋਪਲੱਸ ਦੇ ਬ੍ਰਾਂਡਾਂ ਦਾ ਵੀ ਮਾਲਕ ਹੈ। ਕਿਹਾ ਜਾਂਦਾ ਹੈ ਕਿ TCPL ਨੇ ਆਪਣੇ ਬੋਤਲਬੰਦ ਪਾਣੀ ਦੇ ਕਾਰੋਬਾਰ ਨੂੰ ਮਜ਼ਬੂਤ ਕਰਨ ਲਈ ਬਿਸਲੇਰੀ ਬ੍ਰਾਂਡ 'ਚ ਹਿੱਸੇਦਾਰੀ ਲੈਣ ਲਈ ਗੱਲਬਾਤ ਸ਼ੁਰੂ ਕੀਤੀ ਹੈ।
ਜਾਣੋ Tata Consumer ਅਤੇ Bisleri ਨੇ ਇਸ ਖਬਰ 'ਤੇ ਕੀ ਕਿਹਾ?
ਹਾਲਾਂਕਿ ਜਦੋਂ ਸੰਪਰਕ ਕੀਤਾ ਗਿਆ ਤਾਂ ਟੀਸੀਪੀਐਲ ਅਤੇ ਬਿਸਲੇਰੀ ਇੰਟਰਨੈਸ਼ਨਲ ਦੋਵਾਂ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਬਿਸਲੇਰੀ ਦੇ ਬੁਲਾਰੇ ਨੇ ਕਿਹਾ, "ਕੰਪਨੀ ਬਾਜ਼ਾਰ ਦੀਆਂ ਅਟਕਲਾਂ 'ਤੇ ਟਿੱਪਣੀ ਨਹੀਂ ਕਰਨਾ ਚਾਹੁੰਦੀ ਹੈ।"
ਉਦਯੋਗ ਮਾਹਿਰਾਂ ਦਾ ਇਹ ਹੈ ਕਹਿਣਾ
ਉਦਯੋਗ ਦੇ ਮਾਹਰਾਂ ਦੇ ਅਨੁਸਾਰ ਜੇਕਰ ਇਹ ਸੌਦਾ ਹੁੰਦਾ ਹੈ ਤਾਂ ਟਾਟਾ ਗਰੁੱਪ ਦੀ FMCG ਕੰਪਨੀ TCPL ਤੇਜ਼ੀ ਨਾਲ ਵੱਧ ਰਹੇ ਬੋਤਲਬੰਦ ਪਾਣੀ ਦੇ ਕਾਰੋਬਾਰ 'ਚ ਵੱਡੀ ਭੂਮਿਕਾ ਨਿਭਾਉਣ ਦੀ ਸਥਿਤੀ 'ਚ ਹੋਵੇਗੀ।
ਬੋਤਲਬੰਦ ਪਾਣੀ ਦੀ ਮਾਰਕੀਟ 'ਚ ਬਿਸਲੇਰੀ ਦਾ ਹੈ ਦਬਦਬਾ
ਮਾਰਕੀਟ ਰਿਸਰਚ ਅਤੇ ਸਲਾਹਕਾਰ ਟੇਕਸਾਈ ਰਿਸਰਚ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2020-21 'ਚ ਦੇਸ਼ ਦਾ ਬੋਤਲਬੰਦ ਪਾਣੀ ਦਾ ਬਾਜ਼ਾਰ ਲਗਭਗ 19,315 ਕਰੋੜ ਰੁਪਏ ਦਾ ਸੀ। ਲੋਕਾਂ 'ਚ ਸਿਹਤ ਅਤੇ ਸਵੱਛਤਾ ਪ੍ਰਤੀ ਜਾਗਰੂਕਤਾ ਵਧਣ ਕਾਰਨ ਬਾਜ਼ਾਰ 'ਚ 13.25 ਫ਼ੀਸਦੀ ਸਲਾਨਾ ਦੀ ਦਰ ਨਾਲ ਵਾਧਾ ਹੋਣ ਦੀ ਉਮੀਦ ਹੈ। ਵਰਤਮਾਨ 'ਚ ਸਿਰਫ ਬਿਸਲੇਰੀ ਹੀ ਇਸ ਮਾਰਕੀਟ ਦਾ ਦਬਦਬਾ ਹੈ। ਕੋਕਾ-ਕੋਲਾ ਦੇ ਬ੍ਰਾਂਡ ਕਿਨਲੇ, ਪੈਪਸੀਕੋ ਦੀ ਐਕਵਾਫਿਨਾ, ਪਾਰਲੇ ਐਗਰੋ ਦੀ ਬੇਲੀਜ਼ ਅਤੇ ਆਈਆਰਸੀਟੀਸੀ ਦੇ ਬ੍ਰਾਂਡ ਰੇਲ ਨੀਰ ਦੀ ਵੀ ਇਸ ਮਾਰਕੀਟ 'ਚ ਮਜ਼ਬੂਤ ਮੌਜੂਦਗੀ ਹੈ।