(Source: ECI/ABP News/ABP Majha)
Tata To Make iPhone: ਟਾਟਾ ਖਰੀਦਣ ਜਾ ਰਹੀ ਹੈ ਆਈਫੋਨ ਬਣਾਉਣ ਵਾਲਾ ਪਲਾਂਟ! iPhone ਬਣਾਉਣ ਵਾਲੀ ਹੋਵੇਗੀ ਪਹਿਲੀ ਭਾਰਤੀ ਕੰਪਨੀ
ਵਿਸਟ੍ਰੋਨ ਨਾਲ ਟਾਟਾ ਗਰੁੱਪ ਦੀ ਡੀਲ 31 ਮਾਰਚ 2023 ਤੋਂ ਪਹਿਲਾਂ ਪੂਰਾ ਹੋ ਜਾਵੇਗੀ। ਇਸ ਤੋਂ ਬਾਅਦ ਟਾਟਾ ਗਰੁੱਪ ਵਿਸਟ੍ਰੋਨ ਦੀ ਥਾਂ ਲਵੇਗੀ। ਟਾਟਾ ਇਲੈਕਟ੍ਰੋਨਿਕਸ ਨੂੰ ਵੀ ਸਰਕਾਰ ਦੇ ਇੰਸੈਂਟਿਵ ਦਾ ਲਾਭ ਮਿਲੇਗਾ।
Tata To Make iPhone: ਟਾਟਾ ਗਰੁੱਪ (Tata Group) ਜਲਦ ਹੀ ਭਾਰਤ 'ਚ ਆਈਫੋਨ ਦਾ ਨਿਰਮਾਣ ਕਰਦੀ ਨਜ਼ਰ ਆਵੇਗੀ। ਦੇਸ਼ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਪੁਰਾਣਾ ਉਦਯੋਗਿਕ ਸੰਗਠਨ ਟਾਟਾ ਗਰੁੱਪ ਵੀ ਆਈਫ਼ੋਨ ਨਿਰਮਾਤਾਵਾਂ ਦੀ ਲੀਗ 'ਚ ਸ਼ਾਮਲ ਹੋ ਸਕਦਾ ਹੈ। ਟਾਟਾ ਗਰੁੱਪ ਆਈਫੋਨ ਬਣਾਉਣ ਵਾਲੀ ਪਹਿਲੀ ਭਾਰਤੀ ਕੰਪਨੀ ਹੋਵੇਗੀ। ਟਾਟਾ ਗਰੁੱਪ ਦੱਖਣੀ ਭਾਰਤ 'ਚ ਸਥਿੱਤ ਤਾਇਵਾਨ ਦੀ ਵਿਸਟ੍ਰੋਨ ਗਰੁੱਪ (Wistron Group) ਪਲਾਂਟ ਨੂੰ ਖਰੀਦਣ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਡੀਲ ਜਲਦੀ ਹੀ ਪੂਰੀ ਹੋ ਜਾਵੇਗੀ। ਜਿਸ ਤੋਂ ਬਾਅਦ ਟਾਟਾ ਗਰੁੱਪ ਵਿਸਟ੍ਰੋਨ ਨਾਲ ਮਿਲ ਕੇ ਭਾਰਤ 'ਚ ਆਈਫੋਨ ਬਣਾਏਗਾ। ਇਸ ਜੁਆਇੰਟ ਵੈਂਚਰ 'ਚ ਟਾਟਾ ਗਰੁੱਫ ਦੀ ਸਭ ਤੋਂ ਵੱਡੀ ਹਿੱਸੇਦਾਰੀ ਹੋਵੇਗੀ।
ਐਪਲ (Apple) ਦੇ ਆਈਫੋਨ ਦੀ ਅਸੈਂਬਲਿੰਗ ਤਾਇਵਾਨੀ ਦਿੱਗਜ਼ ਕੰਪਨੀਆਂ ਵਿਸਟ੍ਰੋਨ ਅਤੇ ਫੌਕਸਕਾਨ ਟੈਕਨਾਲੋਜੀ ਗਰੁੱਪ (Foxconn Technology Group) ਵੱਲੋਂ ਕੀਤੀ ਜਾਂਦੀ ਹੈ। ਟਾਟਾ ਗਰੁੱਪ ਦੇ ਆਈਫੋਨ ਨਿਰਮਾਣ ਦੀ ਲੀਗ 'ਚ ਦਾਖਲ ਹੋਣ ਤੋਂ ਬਾਅਦ ਇਹ ਚੀਨ ਨੂੰ ਟੱਕਰ ਦੇਵੇਗੀ। ਆਈਫੋਨ ਦੇ ਨਿਰਮਾਣ 'ਚ ਇਸ ਸਮੇਂ ਚੀਨ ਦਾ ਸਭ ਤੋਂ ਵੱਡਾ ਦਬਦਬਾ ਹੈ। ਕੁੱਲ ਆਈਫੋਨ ਦਾ 85 ਫ਼ੀਸਦੀ ਚੀਨ 'ਚ ਤਿਆਰ ਕੀਤਾ ਜਾਂਦਾ ਹੈ। ਐਪਲ ਆਈਫੋਨ ਬਣਾਉਣ ਲਈ ਚੀਨ 'ਤੇ ਆਪਣੀ ਨਿਰਭਰਤਾ ਘੱਟ ਕਰਨਾ ਚਾਹੁੰਦਾ ਹੈ। ਚੀਨ 'ਚ ਕੋਰੋਨਾ ਨੂੰ ਲੈ ਕੇ ਲਾਈਆਂ ਪਾਬੰਦੀਆਂ ਕਾਰਨ ਆਈਫੋਨ ਦੀ ਸਪਲਾਈ 'ਚ ਰੁਕਾਵਟ ਪਈ ਹੈ। ਇਸ ਹਾਈਐਂਡ ਫੋਨ ਦਾ ਵੇਟਿੰਗ ਪੀਰੀਅਡ ਵੱਧ ਗਿਆ ਹੈ।
Bloomberg ਦੀ ਰਿਪੋਰਟ ਮੁਤਾਬਕ ਵਿਸਟ੍ਰੋਨ ਨਾਲ ਟਾਟਾ ਗਰੁੱਪ ਦੀ ਡੀਲ 31 ਮਾਰਚ 2023 ਤੋਂ ਪਹਿਲਾਂ ਪੂਰਾ ਹੋ ਜਾਵੇਗੀ। ਇਸ ਤੋਂ ਬਾਅਦ ਟਾਟਾ ਗਰੁੱਪ ਵਿਸਟ੍ਰੋਨ ਦੀ ਥਾਂ ਲਵੇਗੀ। ਟਾਟਾ ਇਲੈਕਟ੍ਰੋਨਿਕਸ ਨੂੰ ਵੀ ਸਰਕਾਰ ਦੇ ਇੰਸੈਂਟਿਵ ਦਾ ਲਾਭ ਮਿਲੇਗਾ, ਜੋ 1 ਅਪ੍ਰੈਲ 2023 ਤੋਂ ਸ਼ੁਰੂ ਹੋਣ ਵਾਲੇ ਨਵੇਂ ਵਿੱਤੀ ਸਾਲ ਤੋਂ ਸ਼ੁਰੂ ਹੋਵੇਗਾ। ਵਿਸਟ੍ਰੋਨ ਤੋਂ ਇਲਾਵਾ ਤਾਈਵਾਨ ਦੀ ਫੌਕਸਕਾਨ ਅਤੇ ਪੇਗਾਟ੍ਰੋਨ ਵੀ ਆਈਫੋਨ ਬਣਾਉਂਦੀਆਂ ਹਨ।
ਟਾਟਾ ਲਗਾਤਾਰ ਐਪਲ ਦੇ ਨਾਲ ਆਪਣੀ ਸਾਂਝੇਦਾਰੀ ਵਧਾਉਣ 'ਚ ਲੱਗਾ ਹੋਇਆ ਹੈ। ਟਾਟਾ ਕਰਨਾਟਕ 'ਚ ਬੰਗਲੁਰੂ ਦੇ ਨੇੜੇ ਹੋਸੁਰ 'ਚ ਆਈਫੋਨ ਲਈ ਕੰਪੋਨੈਂਟ ਬਣਾਉਂਦਾ ਹੈ। ਇਸ ਦੇ ਨਾਲ ਹੀ ਟਾਟਾ ਲਗਭਗ 100 ਐਪਲ ਸਟੋਰ ਖੋਲ੍ਹਣ ਜਾ ਰਿਹਾ ਹੈ ਅਤੇ ਪਹਿਲਾ ਸਟੋਰ ਮੁੰਬਈ 'ਚ ਖੋਲ੍ਹਣ ਜਾ ਰਿਹਾ ਹੈ।
ਦੱਸ ਦੇਈਏ ਕਿ ਆਈਫੋਨ ਨੂੰ ਅਸੈਂਬਲ ਕਰਨਾ ਇੱਕ ਚੁਣੌਤੀਪੂਰਨ ਕੰਮ ਹੈ, ਕਿਉਂਕਿ ਅਮਰੀਕਾ ਦੇ ਕਈ ਗੁਣਵੱਤਾ ਮਾਪਦੰਡਾਂ ਨੂੰ ਪੂਰਾ ਕਰਨਾ ਪੈਂਦਾ ਹੈ। ਨਵੇਂ ਨਿਰਮਾਣ ਪਲਾਂਟ ਦੇ ਜ਼ਰੀਏ ਆਈਫੋਨ ਦੀ ਅਸੈਂਬਲਿੰਗ ਨੂੰ 5 ਗੁਣਾ ਵਧਾਉਣ ਦਾ ਟੀਚਾ ਹੈ। ਟਾਟਾ ਗਰੁੱਪ ਦੇ ਚੇਅਰਮੈਨ ਨਟਰਾਜਨ ਚੰਦਰਸ਼ੇਖਰਨ ਨੇ ਵੀ ਪਹਿਲਾਂ ਕਿਹਾ ਸੀ ਕਿ ਕੰਪਨੀ ਦਾ ਧਿਆਨ ਇਲੈਕਟ੍ਰਾਨਿਕਸ ਅਤੇ ਉੱਚ ਪੱਧਰੀ ਨਿਰਮਾਣ 'ਤੇ ਹੋਵੇਗਾ। ਵਿਸਟ੍ਰੋਨ 2017 ਤੋਂ ਭਾਰਤੀ ਸੂਬੇ ਕਰਨਾਟਕ 'ਚ ਆਈਫੋਨ ਅਸੈਂਬਲ ਕਰ ਰਿਹਾ ਹੈ। ਕੰਪਨੀ ਇਸ ਸਮੇਂ ਭਾਰੀ ਘਾਟੇ 'ਚ ਚੱਲ ਰਹੀ ਹੈ।