(Source: ECI/ABP News/ABP Majha)
ਸਿਰਫ਼ 31 ਸਾਲ ਦੀ ਉਮਰ ’ਚ ਇਹ ਮਹਿਲਾ ਆਪਣੇ ਦਮ ’ਤੇ ਬਣੀ billionaire, ਜਾਣੋ ਕਿਹੜੇ ਕਾਰੋਬਾਰ ਦਾ ਕਮਾਲ?
ਵ੍ਹਿਟਨੀ ਵੁਲਫ਼ ਦਾ ਜਨਮ ਅਮਰੀਕੀ ਸੂਬੇ ਯੂਟਾਹ ਦੀ ਸਾਲਟ ਲੇਕ ਸਿਟੀ ’ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਪ੍ਰਾਪਰਟੀ ਡਿਵੈਲਪਰ ਤੇ ਮਾਂ ਘਰੇਲੂ ਸੁਆਣੀ ਹਨ।
Forbes Billionaire 2021: ਡੇਟਿੰਗ ਐਪ ‘ਬੰਬਲ’ ਦੀ ਬਾਨੀ ਵ੍ਹਿਟਨੀ ਵੁਲਫ਼ ਹਰਡ ਫ਼ੋਰਬਸ ਦੀ ਸੁਪਰ ਰਿਚ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ। ਦੱਸ ਦੇਈਏ ਕਿ ‘ਫ਼ੋਰਬਸ’ ਵੱਲੋਂ ਜਾਰੀ 2021 ਦੇ ਅਰਬਪਤੀਆਂ ਦੀ ਸੂਚੀ ਵਿੱਚ ਵ੍ਹਿਟਨੀ ਵੁਲਫ਼ ਸਭ ਤੋਂ ਘੱਟ ਉਮਰ ’ਚ ਆਪਣੇ ਦਮ ’ਤ ਅਰਬਪਤੀ ਬਣਨ ਵਾਲਿਆਂ ਦੀ ਸੂਚੀ ਵਿੱਚ ਸ਼ਾਮਲ ਹੋਏ ਹਨ। ਕਿਹਾ ਜਾ ਰਿਹਾ ਹੈ ਕਿ ਕਿਮ ਕਾਰਦਸ਼ੀਅਨ ਫ਼ੋਰਬਸ ਦੀ ਸੂਚੀ ਵਿੱਚ ਸ਼ਾਮਲ ਹੋਣ ’ਤੇ ਸੁਰਖ਼ੀਆਂ ’ਚ ਹੈ ਪਰ ਵ੍ਹਿਟਨੀ ਵੁਲਫ਼ ਹਰਡ ਵੀ ਕਿਸੇ ਰੋਲ ਮਾਡਲ ਤੋਂ ਘੱਟ ਨਹੀਂ।
ਵ੍ਹਿਟਨੀ ਵੁਲਫ਼ ਨੇ ਫ਼ਰਵਰੀ ਮਹੀਨੇ ’ਚ ਵੀ ਇਤਿਹਾਸ ਰਚ ਦਿੱਤਾ ਸੀ। ‘ਫ਼ੋਰਬਸ’ ਅਨੁਸਾਰ ਉਸ ਸਮੇਂ ਉਹ ਸਭ ਤੋਂ ਘੱਟ ਉਮਰ ਦੀ ਸੈਲਫ਼ ਮੇਡ ਮਹਿਲਾ ਅਰਬਪਤੀ ਬਣ ਗਏ ਸਨ। ਦੱਸ ਦੇਈਏ ਕਿ ਵ੍ਹਿਟਨੀ ਵੁਲਫ਼ ਡੇਟਿੰਗ ਐਪ ‘ਬੰਬਲ’ ਦੇ ਸੀਈਓ ਹਨ ਤੇ ਉਨ੍ਹਾਂ ਦੀ ਕੰਪਨੀ ਵਿੱਚ 12 ਫ਼ੀਸਦੀ ਹਿੱਸੇਦਾਰੀ ਹੈ।
ਵ੍ਹਿਟਨੀ ਵੁਲਫ਼ ਦਾ ਜਨਮ ਅਮਰੀਕੀ ਸੂਬੇ ਯੂਟਾਹ ਦੀ ਸਾਲਟ ਲੇਕ ਸਿਟੀ ’ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਪ੍ਰਾਪਰਟੀ ਡਿਵੈਲਪਰ ਤੇ ਮਾਂ ਘਰੇਲੂ ਸੁਆਣੀ ਹਨ। ਵ੍ਹਿਟਨੀ ਪਹਿਲਾਂ ਡੇਟਿੰਗ ਐਪ ‘ਟਿੰਡਰ’ ਦੀ ਮਾਰਕਿਟਿੰਗ ਟੀਮ ਦਾ ਹਿੱਸਾ ਸਨ ਪਰ ਕੰਪਨੀ ’ਚ ਜਿਨਸੀ ਸ਼ੋਸ਼ਣ ਤੋਂ ਬਾਅਦ ਉਨ੍ਹਾਂ ਉਹ ਕੰਪਨੀ ਛੱਡ ਦਿੱਤੀ ਸੀ।
ਫਿਰ ਉਨ੍ਹਾਂ ਲੰਦਨ ਦੇ ਰੂਸੀ ਅਰਬਪਤੀ ਐਂਡ੍ਰੇ ਐਂਡ੍ਰੀਵ ਨਾਲ ਕੰਮ ਕੀਤਾ ਤੇ ਫਿਰ ਖ਼ੁਦ ਦੀ ਆਨਲਾਈਨ ਡੇਟਿੰਗ ਐਪ ‘ਬੰਬਲ’ ਸ਼ੁਰੂ ਕੀਤੀ। ਸਾਲ 2019 ’ਚ ਬਲੈਕਸਟੋਨ ਇਨਕ. ਬੰਬਲ ਵਿੱਚ ਮੈਜੋਰਿਟੀ ਸਟੇਕ ਖ਼ਰੀਦਿਆ ਸੀ; ਜਿਸ ਤੋਂ ਬਾਅਦ ਵ੍ਹਿਟਨੀ ਹਰਡ ਇਸ ਦੇ ਸੀਈਓ ਬਣੇ।
ਅੱਜ ਇਹ ਡੇਟਿੰਗ ਐਪ ਸਭ ਤੋਂ ਵੱਧ ਕਮਾਈ ਕਰਨ ਵਾਲੀ ਐਪ ਬਣ ਚੁੱਕੀ ਹੈ। ਇਸ ਐਪ ਦੇ ਦੁਨੀਆ ਭਰ ’ਚ ਲੱਖਾਂ ਯੂਜ਼ਰਸ ਹਨ। ਇਸ ਵੇਲੇ ਇਸ ਐਪ ਦੀ ਟੱਕਰ ‘ਟਿੰਡਰ’ ਤੇ ‘ਹਿੰਜ’ ਜਿਹੀਆਂ ਪ੍ਰਸਿੱਧ ਐਪਸ ਨਾਲ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904