![ABP Premium](https://cdn.abplive.com/imagebank/Premium-ad-Icon.png)
11 ਸਾਲ ਦੀ ਉਮਰ 'ਚ ਕੁੜੀ ਬਣੀ ਕਰੋੜਪਤੀ, ਨਿੰਬੂ ਪਾਣੀ ਦਾ ਕੀਤਾ ਕਾਰੋਬਾਰ
ਇੱਕ ਘੱਟ ਉਮਰ ਦੀ ਕੁੜੀ ਨੇ ਦੱਸਿਆ ਹੈ ਕਿ ਕਿਵੇਂ ਉਹ 4 ਸਾਲ ਦੀ ਉਮਰ 'ਚ ਨਿੰਬੂ ਪਾਣੀ ਦੇ ਕਾਰੋਬਾਰ ਤੋਂ ਹਰ ਸਾਲ ਲੱਖਾਂ ਰੁਪਏ ਕਮਾ ਲੈਂਦੀ ਸੀ।
![11 ਸਾਲ ਦੀ ਉਮਰ 'ਚ ਕੁੜੀ ਬਣੀ ਕਰੋੜਪਤੀ, ਨਿੰਬੂ ਪਾਣੀ ਦਾ ਕੀਤਾ ਕਾਰੋਬਾਰ The girl turned millionaire at the age of 11, doing lemonade business 11 ਸਾਲ ਦੀ ਉਮਰ 'ਚ ਕੁੜੀ ਬਣੀ ਕਰੋੜਪਤੀ, ਨਿੰਬੂ ਪਾਣੀ ਦਾ ਕੀਤਾ ਕਾਰੋਬਾਰ](https://feeds.abplive.com/onecms/images/uploaded-images/2022/06/22/05744c1e9d7cca38f4a0a5f6e854dc3b_original.jpeg?impolicy=abp_cdn&imwidth=1200&height=675)
Business idea: ਇੱਕ ਘੱਟ ਉਮਰ ਦੀ ਕੁੜੀ ਨੇ ਦੱਸਿਆ ਹੈ ਕਿ ਕਿਵੇਂ ਉਹ 4 ਸਾਲ ਦੀ ਉਮਰ 'ਚ ਨਿੰਬੂ ਪਾਣੀ ਦੇ ਕਾਰੋਬਾਰ ਤੋਂ ਹਰ ਸਾਲ ਲੱਖਾਂ ਰੁਪਏ ਕਮਾ ਲੈਂਦੀ ਸੀ। ਇਹ ਹੈ ਮਿਕਾਏਲਾ ਉਲਮਰ, ਜਿਸ ਨੇ ਆਪਣੀ ਪੜਦਾਦੀ ਤੋਂ ਇੱਕ ਪੁਰਾਣੀ ਰਸੋਈ ਦੀ ਕਿਤਾਬ ਲਈ ਅਤੇ ਇਸ ਤੋਂ ਇਹ ਡਰਿੰਕ ਬਣਾਉਣੀ ਸ਼ੁਰੂ ਕੀਤੀ। ਅਮਰੀਕਾ ਦੇ ਟੈਕਸਾਸ ਦੀ ਰਹਿਣ ਵਾਲੀ 17 ਸਾਲਾ ਉਲਮਰ ਨੇ ਆਪਣੇ 12ਵੇਂ ਜਨਮਦਿਨ ਤੋਂ ਪਹਿਲਾਂ 11 ਮਿਲੀਅਨ ਡਾਲਰ ਕਮਾਏ ਸਨ ਅਤੇ ਉਦੋਂ ਤੋਂ ਉਸ ਦੀ ਕੰਪਨੀ ਲਗਾਤਾਰ ਵੱਧ ਰਹੀ ਹੈ। ਅਲਸੀ ਦੇ ਨੀਂਬੂ ਪਾਣੀ ਲਈ 1940 ਦੇ ਦਹਾਕੇ ਦੀ ਰੈਸਿਪੀ ਲੱਭਦੇ ਹੋਏ ਉਹ ਇਸ ਚੀਜ਼ 'ਚ ਲੱਗ ਗਈ ਅਤੇ ਇਸ 'ਚ ਸ਼ਹਿਦ ਦਾ ਇਕ ਟਵਿਸਟ ਮਿਲਾ ਦਿੱਤਾ, ਜੋ ਪੀਣ ਲਈ ਮਹੱਤਵਪੂਰਨ ਸਾਬਤ ਹੋਇਆ।
ਉਲਮਰ ਨੇ 2016 'ਚ ਆਪਣੇ ਮੀ ਐਂਡ ਦੀ ਬੀਜ਼ ਲੈਮੋਨੇਡ ਨੂੰ ਵੇਚਣ ਲਈ 2016 'ਚ ਹੋਲ ਫੂਡਜ਼ ਤੋਂ ਇੱਕ ਮੈਗਾ ਮਨੀ ਡੀਲ ਪ੍ਰਾਪਤ ਕੀਤੀ ਅਤੇ 18 ਸਾਲ ਦੀ ਉਮਰ ਹੋਣ ਤੋਂ ਪਹਿਲਾਂ ਉਸ ਦੇ ਪ੍ਰੋਡਕਟ ਨੂੰ ਅਮਰੀਕਾ ਭਰ 'ਚ 1500 ਸਟੋਰਾਂ 'ਚ ਸਟਾਕ ਕਰ ਲਿਆ ਗਿਆ। ਨੌਜਵਾਨ ਉੱਦਮੀ ਨੇ ਨਵੇਂ ਡਰਿੰਕ 'ਤੇ ਕੰਮ ਕਰਨਾ ਬੰਦ ਨਹੀਂ ਕੀਤਾ ਅਤੇ ਉਸ ਕੋਲ ਲਿਪ ਬਾਮ ਦੀ ਆਪਣੀ ਲਾਈਨ ਹੈ ਅਤੇ ਉਨ੍ਹਾਂ ਨੇ ਆਪਣੀ ਕਿਤਾਬ ਲਿਖੀ ਹੈ। ਇਹ ਸਭ ਉਲਮਰ ਨੇ ਸਕੂਲ 'ਚ ਪੜ੍ਹਦਿਆਂ ਹੀ ਹਾਸਲ ਕੀਤਾ ਹੈ।
ਮਿਰਰ ਦੀ ਇਕ ਰਿਪੋਰਟ ਦੇ ਅਨੁਸਾਰ ਉਲਮਰ ਦਾ ਕਹਿਣਾ ਹੈ ਕਿ ਵੇਚੇ ਜਾਣ ਵਾਲੇ ਹਰੇਕ ਡਰਿੰਕ ਦੇ ਮੁਨਾਫ਼ੇ ਦਾ 10 ਫ਼ੀਸਦੀ ਬੀ ਰੈਸਕਿਊ ਫ਼ਾਊਂਡੇਸ਼ਨ ਨੂੰ ਜਾਂਦਾ ਹੈ। ਅਮਰੀਕਾ ਦੇ ਡਰੈਗਨ ਡੇਨ ਵਰਗੇ ਟੈਲੀਵਿਜ਼ਨ ਸ਼ੋਅ ਸ਼ਾਰਕ ਟੈਂਕ 'ਤੇ ਦਿਖਾਈ ਦੇਣ ਤੋਂ ਬਾਅਦ ਅਲਮਰ ਕੰਪਨੀ ਨੂੰ ਅਗਲੇ ਪੱਧਰ 'ਤੇ ਲਿਜਾਣ ਲਈ ਉਨ੍ਹਾਂ ਨੇ ਕਾਫ਼ੀ ਮਹੱਤਵਪੂਰਨ ਨਿਵੇਸ਼ ਪ੍ਰਾਪਤ ਕੀਤਾ। ਆਪਣੀ ਵੈੱਬਸਾਈਟ 'ਤੇ ਉਨ੍ਹਾਂ ਲਿਖਿਆ ਹੈ ਕਿ ਉਨ੍ਹਾਂ ਨੇ ਆਪਣੇ ਪਿਆਰੇ ਨੀਂਬੂ ਪਾਣੀ 'ਚ ਸਿਰਫ਼ ਚੀਨੀ ਦੀ ਬਜਾਏ ਮਧੂਮੱਖੀਆਂ ਦਾ ਸ਼ਹਿਦ ਮਿਲਾ ਕੇ ਨਵਾਂ ਟਵਿਸਟ ਦੇਣ ਦਾ ਫ਼ੈਸਲਾ ਕੀਤਾ ਹੈ।
ਨੀਂਬੂ ਪਾਣੀ 'ਚ ਚੀਨੀ ਦੀ ਬਜਾਏ ਮਧੂ ਮੱਖੀਆਂ ਦੇ ਸ਼ਹਿਰ ਨੂੰ ਮਿਲਾਉਣ ਨਾਲ ਬੀ ਸਵੀਟ ਲੇਮੋਨੇਡ ਦਾ ਜਨਮ ਹੋਇਆ। ਹਾਲਾਂਕਿ ਉਨ੍ਹਾਂ ਨੂੰ ਕਾਪੀਰਾਈਟ ਇਸ਼ੂ ਕਾਰਨ ਨਾਮ ਬਦਲਣਾ ਪਿਆ। ਇਸ ਲਈ ਉਨ੍ਹਾਂ ਨੇ ਇਸ ਦਾ ਨਾਮ 'ਮੀ ਐਂਡ ਦੀ ਬੀਜ਼ ਲੈਮੋਨੇਡ' ਰੱਖਣ ਦਾ ਫ਼ੈਸਲਾ ਕੀਤਾ, ਕਿਉਂਕਿ ਉਹ ਮਧੂ ਮੱਖੀਆਂ ਨੂੰ ਬਚਾਉਣ 'ਚ ਮਦਦ ਕਰਨ ਲਈ ਵਿਕਰੀ ਦਾ ਕੁੱਝ ਫ਼ੀਸਦ ਦਿੰਦੇ ਹਨ। ਉਲਮਰ ਦੇ ਕਾਰੋਬਾਰ ਨੂੰ 10 ਸਾਲ ਤੋਂ ਵੱਧ ਹੋ ਚੁੱਕੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)