Sukanya Samriddhi Yojna- ਬਦਲ ਗਏ ਸੁਕੰਨਿਆ ਸਮ੍ਰਿਧੀ ਯੋਜਨਾ ਦੇ ਨਿਯਮ, ਇਹ ਗਲਤੀ ਕੀਤੀ ਤਾਂ ਖਾਤਾ ਹੋਵੇਗਾ ਬੰਦ
Sukanya Samriddhi Yojna- ਨਵੇਂ ਨਿਯਮਾਂ ਅਨੁਸਾਰ ਜਿਹੜੇ ਖਾਤੇ ਕਾਨੂੰਨੀ ਸਰਪ੍ਰਸਤ (legal guardians) ਜਾਂ ਮਾਪਿਆਂ ਦੁਆਰਾ ਨਹੀਂ ਖੋਲ੍ਹੇ ਗਏ ਸਨ, ਉਨ੍ਹਾਂ ਨੂੰ ਜਾਰੀ ਰੱਖਣ ਲਈ ਹੁਣ ਸਰਪ੍ਰਸਤ ਨੂੰ ਟ੍ਰਾਂਸਫਰ ਕਰਨਾ ਹੋਵੇਗਾ।
Sukanya Samriddhi Yojna- ਸਰਕਾਰ ਨੇ ਸੁਕੰਨਿਆ ਸਮ੍ਰਿਧੀ ਯੋਜਨਾ ਵਿਚ ਇਕ ਵੱਡਾ ਬਦਲਾਅ ਕੀਤਾ ਗਿਆ ਹੈ। ਬੇਟੀ ਦੀ ਪੜ੍ਹਾਈ ਅਤੇ ਵਿਆਹ ਲਈ ਪੈਸੇ ਦਾ ਇੰਤਜ਼ਾਮ ਕਰਨ ਦੇ ਸਮਰੱਥ ਇਸ ਸਕੀਮ ਵਿਚ ਹੁਣ ਸਿਰਫ਼ ਮਾਪੇ ਜਾਂ ਕਾਨੂੰਨੀ ਸਰਪ੍ਰਸਤ ਹੀ ਧੀ ਦਾ ਖਾਤਾ ਚਲਾ ਸਕਦੇ ਹਨ।
ਜੇਕਰ ਅਜਿਹਾ ਨਹੀਂ ਹੁੰਦਾ ਹੈ, ਤਾਂ ਇਹ ਖਾਤਾ ਬੰਦ ਕੀਤਾ ਜਾ ਸਕਦਾ ਹੈ। ਨਵੇਂ ਨਿਯਮਾਂ ਅਨੁਸਾਰ ਜਿਹੜੇ ਖਾਤੇ ਕਾਨੂੰਨੀ ਸਰਪ੍ਰਸਤ (legal guardians) ਜਾਂ ਮਾਪਿਆਂ ਦੁਆਰਾ ਨਹੀਂ ਖੋਲ੍ਹੇ ਗਏ ਸਨ, ਉਨ੍ਹਾਂ ਨੂੰ ਜਾਰੀ ਰੱਖਣ ਲਈ ਹੁਣ ਸਰਪ੍ਰਸਤ ਨੂੰ ਟ੍ਰਾਂਸਫਰ ਕਰਨਾ ਹੋਵੇਗਾ। ਸਕੀਮ ਦੇ ਨਵੇਂ ਨਿਯਮ 1 ਅਕਤੂਬਰ ਤੋਂ ਲਾਗੂ ਹੋਣਗੇ।
ਨਵੇਂ ਨਿਯਮ ਅਨੁਸਾਰ, ਹੁਣ ਦਾਦਾ-ਦਾਦੀ ਦੁਆਰਾ ਖੋਲ੍ਹੇ ਗਏ ਸੁਕੰਨਿਆ ਸਮਰਿਧੀ ਖਾਤਿਆਂ ਨੂੰ ਕਾਨੂੰਨੀ ਸਰਪ੍ਰਸਤ ਜਾਂ ਮਾਤਾ-ਪਿਤਾ ਦੇ ਨਾਮ ‘ਤੇ ਟ੍ਰਾਂਸਫਰ ਕਰਨਾ ਲਾਜ਼ਮੀ ਹੋਵੇਗਾ। ਦੱਸ ਦਈਏ ਕਿ ਪਹਿਲਾਂ ਦਾਦਾ-ਦਾਦੀ ਆਪਣੀ ਪੋਤੀ ਲਈ ਇਸ ਨੂੰ ਖੋਲ੍ਹਦੇ ਸੀ, ਪਰ ਹੁਣ ਅਜਿਹਾ ਸੰਭਵ ਨਹੀਂ ਹੋਵੇਗਾ।
ਨਵੇਂ ਨਿਯਮ ਮੁਤਾਬਕ ਜੇਕਰ ਕਿਸੇ ਵੀ ਪਰਿਵਾਰ ‘ਚ ਦੋ ਤੋਂ ਵੱਧ ਸੁਕੰਨਿਆ ਸਮ੍ਰਿਧੀ ਖਾਤੇ ਖੁੱਲ੍ਹਦੇ ਹਨ ਤਾਂ ਬਾਕੀ ਖਾਤੇ ਬੰਦ ਕਰ ਦਿੱਤੇ ਜਾਣਗੇ। ਇਸ ਦਾ ਉਦੇਸ਼ ਖਾਤਿਆਂ ਦੇ ਪ੍ਰਬੰਧਨ ਵਿਚ ਕਿਸੇ ਵੀ ਤਰ੍ਹਾਂ ਦੀਆਂ ਬੇਨਿਯਮੀਆਂ ਨੂੰ ਰੋਕਣਾ ਹੈ। ਨਾਲ ਹੀ, ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਸਿਰਫ ਉਹੀ ਲੋਕ ਜੋ ਧੀਆਂ ਦੇ ਕਾਨੂੰਨੀ ਸਰਪ੍ਰਸਤ ਹਨ, ਇਸ ਸਕੀਮ ਦਾ ਲਾਭ ਲੈ ਸਕਦੇ ਹਨ।
ਦੱਸ ਦਈਏ ਕਿ ਸੁਕੰਨਿਆ ਸਮ੍ਰਿਧੀ ਯੋਜਨਾ 22 ਜਨਵਰੀ 2015 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਤਹਿਤ ਸ਼ੁਰੂ ਕੀਤੀ ਸੀ। ਇਸ ਸਕੀਮ ਦਾ ਮੂਲ ਉਦੇਸ਼ ਧੀਆਂ ਦੀ ਸਿੱਖਿਆ ਅਤੇ ਵਿਆਹ ਲਈ ਵਿੱਤੀ ਸੁਰੱਖਿਆ ਪ੍ਰਦਾਨ ਕਰਨਾ ਹੈ, ਤਾਂ ਜੋ ਉਹ ਆਰਥਿਕ ਤੌਰ ਉਤੇ ਆਤਮ ਨਿਰਭਰ ਬਣ ਸਕਣ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।