G20 Summit: G20 ਸੰਮੇਲਨ 'ਚ UPI ਦਾ ਕਮਾਲ ਵੇਖੇਗੀ ਦੁਨੀਆ, ਸਾਰੇ ਡੈਲੀਗੇਟਾਂ ਨੂੰ ਮਿਲਣਗੇ ਇੱਕ-ਇੱਕ ਹਜ਼ਾਰ ਰੁਪਏ
G20 Summit UPI : ਭਾਰਤ ਪਹਿਲੀ ਵਾਰ ਜੀ-20 ਸੰਮੇਲਨ ਦਾ ਮੇਜ਼ਬਾਨ ਬਣਿਆ ਹੈ। ਕੇਂਦਰ ਸਰਕਾਰ ਦੇਸ਼ ਦੀਆਂ ਡਿਜੀਟਲ ਪ੍ਰਾਪਤੀਆਂ ਨੂੰ ਦੁਨੀਆ ਦੇ ਸਾਹਮਣੇ ਰੱਖ ਕੇ ਇਸ ਮੌਕੇ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਹੀ ਹੈ।
G20 Summit UPI : ਦੁਨੀਆ ਦੀਆਂ 20 ਵੱਡੀਆਂ ਆਰਥਿਕ ਸ਼ਕਤੀਆਂ ਭਾਰਤ ਵਿੱਚ ਇਕੱਠੀਆਂ ਹੋਣ ਜਾ ਰਹੀਆਂ ਹਨ। ਪਹਿਲੀ ਵਾਰ, ਭਾਰਤ ਨੇ G20 ਦੀ ਮੇਜ਼ਬਾਨੀ ਕੀਤੀ ਹੈ ਅਤੇ ਦੁਨੀਆ ਦੇ ਚੋਟੀ ਦੇ ਨੇਤਾ ਇਸ ਹਫਤੇ ਨਵੀਂ ਦਿੱਲੀ ਵਿੱਚ G20 ਸੰਮੇਲਨ ਵਿੱਚ ਹਿੱਸਾ ਲੈਣ ਜਾ ਰਹੇ ਹਨ। ਭਾਰਤ ਕਈ ਤਰੀਕਿਆਂ ਨਾਲ ਇਸ ਮੌਕੇ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਵਿੱਚੋਂ ਇੱਕ ਸੰਮੇਲਨ ਵਿੱਚ ਆਉਣ ਵਾਲੇ ਸਾਰੇ ਪ੍ਰਤੀਭਾਗੀਆਂ ਨੂੰ ਦੇਸ਼ ਦੀਆਂ ਡਿਜੀਟਲ ਸਮਰੱਥਾਵਾਂ ਤੋਂ ਜਾਣੂ ਕਰਵਾਉਣਾ ਹੈ।
ਸਾਰਿਆਂ ਨੂੰ ਯੂਪੀਆਈ ਤੋਂ ਭੇਜੇ ਜਾਣਗੇ ਪੈਸੇ
ਕੇਂਦਰ ਸਰਕਾਰ ਦੀ ਯੋਜਨਾ G20 ਡੈਲੀਗੇਟਾਂ ਨੂੰ ਆਧਾਰ, ਡਿਜੀਲੌਕਰ ਅਤੇ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਵਰਗੀਆਂ ਭਾਰਤ ਦੀਆਂ ਪ੍ਰਾਪਤੀਆਂ ਬਾਰੇ ਦੱਸਣ ਦੀ ਹੈ। ਈਟੀ ਦੀ ਰਿਪੋਰਟ ਦੇ ਅਨੁਸਾਰ, ਸਰਕਾਰ ਕਾਨਫਰੰਸ ਦੌਰਾਨ ਸਾਰੇ ਡੈਲੀਗੇਟਾਂ ਨੂੰ UPI ਰਾਹੀਂ ਪੈਸੇ ਭੇਜਣ ਦੀ ਯੋਜਨਾ ਬਣਾ ਰਹੀ ਹੈ। ਸਾਰੇ ਡੈਲੀਗੇਟਾਂ ਨੂੰ ਇੱਕ-ਇੱਕ ਹਜ਼ਾਰ ਰੁਪਏ ਦੇਣ ਦੀ ਯੋਜਨਾ ਹੈ।
ਇਸ ਲਈ ਬਹੁਤ ਸਾਰੇ ਡੈਲੀਗੇਟ ਲੈ ਸਕਦੇ ਹਨ ਹਿੱਸਾ
ਰਿਪੋਰਟ 'ਚ ਸੀਨੀਅਰ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਦੋ ਦਿਨਾਂ ਜੀ-20 ਸੰਮੇਲਨ 'ਚ 1000 ਤੋਂ ਜ਼ਿਆਦਾ ਡੈਲੀਗੇਟਾਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ। ਸਰਕਾਰ ਸਾਰੇ ਸੰਭਾਵੀ ਡੈਲੀਗੇਟਾਂ ਲਈ ਬੌਲੇਟ ਬਣਵਾ ਰਹੀ ਹੈ। ਕਾਨਫਰੰਸ ਦੌਰਾਨ, ਯੂਪੀਆਈ ਰਾਹੀਂ ਹਰੇਕ ਦੇ ਵਾਲਿਟ ਵਿੱਚ 1,000 ਰੁਪਏ ਟਰਾਂਸਫਰ ਕੀਤੇ ਜਾਣਗੇ। ਉਹ ਇਸ ਪੈਸੇ ਦੀ ਵਰਤੋਂ ਸੰਮੇਲਨ ਵਾਲੀ ਥਾਂ 'ਤੇ ਲਾਏ ਗਏ ਸਟਾਲਾਂ ਤੋਂ ਸਾਮਾਨ ਖਰੀਦਣ ਲਈ ਕਰ ਸਕਦੇ ਹਨ।
ਅਜਿਹੀ ਹੈ ਸਰਕਾਰ ਦੀ ਯੋਜਨਾ
ਸਰਕਾਰ ਦੀ ਕੋਸ਼ਿਸ਼ ਹੈ ਕਿ ਦੂਜੇ ਦੇਸ਼ਾਂ ਦੇ ਨੇਤਾਵਾਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਪਤਾ ਲੱਗੇ ਕਿ ਭਾਰਤ 'ਚ ਹੁਣ ਡਿਜੀਟਲ ਭੁਗਤਾਨ ਕਿੰਨਾ ਆਸਾਨ ਹੋ ਗਿਆ ਹੈ। ਇਹ ਉਹਨਾਂ ਨੂੰ ਦੱਸੇਗਾ ਕਿ ਭਾਰਤ ਹੁਣ ਡਿਜੀਟਲ ਭੁਗਤਾਨ ਕਿਵੇਂ ਕਰ ਰਿਹਾ ਹੈ ਅਤੇ ਡਿਜੀਟਲ ਭੁਗਤਾਨ ਇੰਟਰਫੇਸ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਵਿੱਚ ਕਿਵੇਂ ਮਦਦਗਾਰ ਸਾਬਤ ਹੋ ਸਕਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ