ITR : ਇਨਕਮ ਟੈਕਸ ਰਿਟਰਨ ਭਰਨ ਦਾ ਅੱਜ ਆਖਰੀ ਮੌਕਾ, ਜੇ ਨਹੀਂ ਭਰੀ ITR ਤਾਂ ਆ ਸਕਦੇ ਰਡਾਰ 'ਤੇ
Last Chance To File ITR : ਜੇਕਰ ਤੁਸੀਂ ਸਮਾਂ ਰਹਿੰਦੇ ITR ਨਹੀਂ ਭਰਦੇ ਹੋ, ਤਾਂ ਤੁਹਾਨੂੰ ਬਾਅਦ ਵਿੱਚ ਰਿਟਰਨ ਭਰਨ ਲਈ ਜੁਰਮਾਨਾ ਭਰਨਾ ਪੈ ਸਕਦਾ ਹੈ। ਜੇਕਰ ਕਿਸੇ ਵਿਅਕਤੀਗਤ ਟੈਕਸਦਾਤਾ ਦੀ ਸਾਲਾਨਾ ਆਮਦਨ 5 ਲੱਖ ਰੁਪਏ ਤੋਂ ਵੱਧ ਹੈ, ਤਾਂ..
ਵਿੱਤੀ ਸਾਲ 2022-23 ਲਈ ਇਨਕਮ ਟੈਕਸ ਰਿਟਰਨ (ITR) ਭਰਨ ਦੀ ਅੰਤਿਮ ਮਿਤੀ ਅੱਜ ਖਤਮ ਹੋ ਜਾਵੇਗੀ। ਇਸਦਾ ਮਤਲਬ ਹੈ ਕਿ ਤੁਹਾਡੇ ਕੋਲ ਬਿਨਾਂ ਕਿਸੇ ਜੁਰਮਾਨੇ ਦੇ ITR ਫਾਈਲ ਕਰਨ ਲਈ ਅੱਜ ਅੱਧੀ ਰਾਤ 12 ਤੱਕ ਦਾ ਸਮਾਂ ਹੈ। ਇਨਕਮ ਟੈਕਸ ਵਿਭਾਗ ਮੁਤਾਬਕ 30 ਜੁਲਾਈ ਸ਼ਾਮ 6:30 ਵਜੇ ਤੱਕ 6 ਕਰੋੜ ITR ਇਨ੍ਹਾਂ ਵਿੱਚੋਂ 30 ਜੁਲਾਈ ਨੂੰ ਹੀ ਕਰੀਬ 26.76 ਲੱਖ ITR ਫਾਈਲ ਕੀਤੇ ਗਏ ਸਨ।
ਜੇਕਰ ਤੁਸੀਂ ਸਮਾਂ ਰਹਿੰਦੇ ITR ਨਹੀਂ ਭਰਦੇ ਹੋ, ਤਾਂ ਤੁਹਾਨੂੰ ਬਾਅਦ ਵਿੱਚ ਰਿਟਰਨ ਭਰਨ ਲਈ ਜੁਰਮਾਨਾ ਭਰਨਾ ਪੈ ਸਕਦਾ ਹੈ। ਜੇਕਰ ਕਿਸੇ ਵਿਅਕਤੀਗਤ ਟੈਕਸਦਾਤਾ ਦੀ ਸਾਲਾਨਾ ਆਮਦਨ 5 ਲੱਖ ਰੁਪਏ ਤੋਂ ਵੱਧ ਹੈ, ਤਾਂ ਉਸ ਨੂੰ 5000 ਰੁਪਏ ਦੀ ਲੇਟ ਫੀਸ ਅਦਾ ਕਰਨੀ ਪਵੇਗੀ। ਜੇਕਰ ਟੈਕਸਦਾਤਾ ਦੀ ਸਾਲਾਨਾ ਆਮਦਨ 5 ਲੱਖ ਰੁਪਏ ਤੋਂ ਘੱਟ ਹੈ, ਤਾਂ ਉਸ ਨੂੰ ਲੇਟ ਫੀਸ ਵਜੋਂ 1,000 ਰੁਪਏ ਦੇਣੇ ਹੋਣਗੇ।
ਜੇ ਕੋਈ ਵਿਅਕਤੀ ਕਿਸੇ ਕੰਪਨੀ 'ਚ ਭਾਈਵਾਲ ਹੈ ਤੇ ਉਸ ਫਰਮ ਦਾ ਆਡਿਟ ਜ਼ਰੂਰੀ ਹੈ ਤਾਂ ਉਹ ਵਿਅਕਤੀ ਆਗਾਮੀ 30 ਸਤੰਬਰ ਤੱਕ ਆਈਟੀਆਰ ਭਰ ਸਕਦਾ ਹੈ। ਆਮਦਨ ਕਰ ਵਿਭਾਗ ਮੁਤਾਬਕ 30 ਜੁਲਾਈ ਦੀ ਦੁਪਹਿਰ ਇੱਕ ਵਜੇ ਤੱਕ 583 ਕਰੋੜ ਆਈਟੀਆਰ ਦਾਖ਼ਲ ਕੀਤੀਆਂ ਜਾ ਚੁੱਕੀਆਂ ਸਨ। ਇਹ ਅੰਕੜਾ ਪਿਛਲੀ ਵਾਰ ਇਸੇ ਸਮੇਂ ਤੱਕ ਦਾਖ਼ਲ ਕੀਤੀਆਂ ਗਈਆਂ ਕੁੱਲ ਰਿਟਰਨਾਂ ਤੋਂ ਜ਼ਿਆਦਾ ਹੈ।31 ਮਾਰਚ 2023 ਤੱਕ ਜੁਰਮਾਨੇ ਸਣੇ 7.78 ਕਰੋੜ ਰਿਟਰਨਾਂ ਦਾਖ਼ਲ ਕੀਤੀਆਂ ਜਾ ਚੁੱਕੀਆਂ ਸਨ।
ਟੈਕਸ ਜਾਣਕਾਰਾਂ ਦਾ ਮੰਨਣਾ ਹੈ ਕਿ ਜਿਨ੍ਹਾਂ ਵਿਅਕਤੀਆਂ ਦੀ ਸਾਲਾਨਾ ਆਮਦਨ ਟੈਕਸ ਦੀ ਹੱਦ 'ਚ ਨਹੀਂ ਵੀ ਆਉਂਦੀ, ਉਨ੍ਹਾਂ ਨੂੰ ਵੀ ਆਈਟੀਆਰ ਭਰਨੀ ਚਾਹੀਦੀ ਹੈ। ਆਈਟੀਆਰ ਭਰਨ ਨਾਲ ਵਿਅਕਤੀ ਨੂੰ ਕਰਜ਼ ਤੋਂ ਲੈ ਕੇ ਵੀਜ਼ਾ ਮਿਲਣ ਤੱਕ 'ਚ ਆਸਾਨੀ ਹੁੰਦੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਆਈਟੀਆਰ ਭਰਨ ਤੋਂ ਪਹਿਲਾਂ ਆਪਣਾ ਐਨੁਅਲ ਇਨਫਰਮੇਸ਼ਨ ਸਟੇਟਮੈਂਟ (ਆਈਈਐੱਸ) ਜ਼ਰੂਰ ਦੇਖ ਲੈਣ ਤਾਂ ਜੋ ਸ਼ੇਅਰ ਖ਼ਰੀਦ-ਫਰੋਖ਼ਤ ਤੋਂ ਲੈ ਕੇ ਹੋਰ ਪ੍ਰਕਾਰ ਨਾਲ ਹੋਣ ਵਾਲੀ ਆਮਦਨ ਦਾ ਵੀ ਵੇਰਵਾ ਰਿਟਰਨ 'ਚ ਦਿੱਤੀ ਜਾ ਸਕੇ। ਆਮਦਨ ਕਰ ਵਿਭਾਗ ਮੁਤਾਬਕ 30 ਜੁਲਾਈ ਨੂੰ ਦੁਪਹਿਰ ਇਕ ਵਜੇ ਤੱਕ 46 ਲੱਖ ਲੋਕ ਆਈਟੀਆਰ ਪੋਰਟਨ 'ਤੇ ਲਾਗ ਇਨ ਕਰ ਚੁੱਕੇ ਸਨ।
ਇਨਕਮ ਟੈਕਸ ਰਿਟਰਨ ਭਰਨ ਲਈ ਦੋ ਵਿਕਲਪ ਹਨ। ਨਵਾਂ ਸਲੈਬ ਵਿਕਲਪ 1 ਅਪ੍ਰੈਲ, 2023 ਤੋਂ ਦਿੱਤਾ ਗਿਆ ਸੀ। ਨਵੀਂ ਟੈਕਸ ਸਲੈਬ 'ਚ 5 ਲੱਖ ਰੁਪਏ ਤੋਂ ਵੱਧ ਦੀ ਆਮਦਨ 'ਤੇ ਟੈਕਸ ਦਰਾਂ ਘੱਟ ਰੱਖੀਆਂ ਗਈਆਂ ਹਨ, ਪਰ ਕਟੌਤੀਆਂ ਦੂਰ ਕਰ ਲਈਆਂ ਗਈਆਂ ਹਨ। ਦੂਜੇ ਪਾਸੇ, ਜੇਕਰ ਤੁਸੀਂ ਪੁਰਾਣੇ ਟੈਕਸ ਸਲੈਬ ਨੂੰ ਚੁਣਦੇ ਹੋ, ਤਾਂ ਤੁਸੀਂ ਕਈ ਤਰ੍ਹਾਂ ਦੀਆਂ ਟੈਕਸ ਕਟੌਤੀਆਂ ਦਾ ਲਾਭ ਲੈ ਸਕਦੇ ਹੋ।