ਟੈਨਸ਼ਨ ਨਾ ਲਓ, ਟਮਾਟਰ ਦੀਆਂ ਕੀਮਤਾਂ 'ਚ ਆਏਗੀ ਹੋਰ ਗਿਰਾਵਟ, ਮਹੀਨੇ 'ਚ 22 ਫੀਸਦੀ ਦੀ ਕਮੀ
ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਲਈ ਖੁਸ਼ਖਬਰੀ ਹੈ। ਹੁਣ ਟਮਾਟਰ ਦੀਆਂ ਕੀਮਤਾਂ ਡਿੱਗਣੀਆਂ ਸ਼ੁਰੂ ਹੋ ਗਈਆਂ ਹਨ। ਟਮਾਟਰ ਦੀ ਸਪਲਾਈ ਵਧਣ ਕਾਰਨ ਇਸ ਦੇ ਭਾਅ ਲਗਭਗ ਡੇਢ ਚੌਥਾਈ ਤੱਕ ਡਿੱਗ ਗਏ ਹਨ।
ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਲਈ ਖੁਸ਼ਖਬਰੀ ਹੈ। ਹੁਣ ਟਮਾਟਰ ਦੀਆਂ ਕੀਮਤਾਂ ਡਿੱਗਣੀਆਂ ਸ਼ੁਰੂ ਹੋ ਗਈਆਂ ਹਨ। ਟਮਾਟਰ ਦੀ ਸਪਲਾਈ ਵਧਣ ਕਾਰਨ ਇਸ ਦੇ ਭਾਅ ਲਗਭਗ ਡੇਢ ਚੌਥਾਈ ਤੱਕ ਡਿੱਗ ਗਏ ਹਨ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਐਤਵਾਰ ਨੂੰ ਅਧਿਕਾਰਤ ਤੌਰ 'ਤੇ ਇਕ ਬਿਆਨ ਜਾਰੀ ਕੀਤਾ ਹੈ। ਜਿਸ 'ਚ ਕਿਹਾ ਗਿਆ ਹੈ ਕਿ ਸਪਲਾਈ 'ਚ ਸੁਧਾਰ ਕਾਰਨ ਟਮਾਟਰਾਂ ਦੀਆਂ ਪ੍ਰਚੂਨ ਕੀਮਤਾਂ 'ਚ ਪਹਿਲਾਂ ਦੀ ਬਜਾਏ ਹੁਣ ਮਹੀਨਾਵਾਰ ਆਧਾਰ 'ਤੇ 22.4 ਫੀਸਦੀ ਦੀ ਗਿਰਾਵਟ ਆਈ ਹੈ।
ਹੋਰ ਪੜ੍ਹੋ : ਯੂਟਿਊਬ ਦੇਖ ਕੇ ਬਣਾਇਆ ਬੰ*ਬ! ਟੀਚਰ ਦੀ ਕੁਰਸੀ ਥੱਲੇ ਰੱਖ ਕੇ ਖੇਡੀ ਜਾ*ਨਲੇਵਾ ਖੇਡ, ਮੱਚ ਗਈ ਤਰਥੱਲੀ
ਮੰਤਰਾਲੇ ਦੇ ਅਨੁਸਾਰ, 14 ਨਵੰਬਰ ਨੂੰ ਟਮਾਟਰ ਦੀ ਆਲ ਇੰਡੀਆ ਔਸਤ ਪ੍ਰਚੂਨ ਕੀਮਤ 52.35 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਜਦੋਂ ਕਿ ਜੇਕਰ 14 ਅਕਤੂਬਰ ਦੀ ਗੱਲ ਕਰੀਏ ਤਾਂ ਔਸਤਨ ਕੀਮਤ 67.50 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਦਿੱਲੀ ਦੀ ਆਜ਼ਾਦਪੁਰ ਮੰਡੀ 'ਚ ਟਮਾਟਰ ਦੀ ਆਮਦ 'ਚ ਭਾਰੀ ਵਾਧਾ ਹੋਇਆ ਹੈ। ਜਿਸ ਕਾਰਨ ਥੋਕ ਕੀਮਤਾਂ ਵਿੱਚ 50 ਫੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਹੁਣ ਟਮਾਟਰ ਦੀ ਕੀਮਤ 5883 ਰੁਪਏ ਤੋਂ ਘੱਟ ਕੇ 2969 ਰੁਪਏ ਪ੍ਰਤੀ ਕੁਇੰਟਲ 'ਤੇ ਆ ਗਈ ਹੈ। ਟਮਾਟਰ ਦੇ ਮੁੱਖ ਬਾਜ਼ਾਰਾਂ ਮਦਨਪੱਲੇ (ਆਂਧਰਾ ਪ੍ਰਦੇਸ਼), ਪਿੰਪਲਗਾਓਂ (ਮਹਾਰਾਸ਼ਟਰ) ਅਤੇ ਕੋਲਾਰ (ਕਰਨਾਟਕ) ਵਿੱਚ ਵੀ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਕੋਲਾਰ ਅਤੇ ਮਦਨਪੱਲੇ ਦੇ ਬਾਜ਼ਾਰਾਂ 'ਚ ਫਿਲਹਾਲ ਟਮਾਟਰ ਦੀ ਆਮਦ ਘੱਟ ਰਹੀ ਹੈ। ਪਰ ਹੁਣ ਗੁਜਰਾਤ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਤੋਂ ਟਮਾਟਰ ਦੀ ਆਮਦ ਸ਼ੁਰੂ ਹੋ ਗਈ ਹੈ। ਜਿਸ ਕਾਰਨ ਮੰਡੀਆਂ ਵਿੱਚ ਟਮਾਟਰਾਂ ਦੀ ਆਮਦ ਵਧ ਗਈ ਹੈ। ਜਿਸ ਦਾ ਸਿੱਧਾ ਅਸਰ ਕੀਮਤਾਂ 'ਤੇ ਪੈ ਰਿਹਾ ਹੈ।
ਮੰਤਰਾਲੇ ਮੁਤਾਬਕ ਅਨੁਕੂਲ ਮੌਸਮ ਕਾਰਨ ਇਸ ਵਾਰ ਟਮਾਟਰ ਦਾ ਬੰਪਰ ਉਤਪਾਦਨ ਹੋਣ ਦੀ ਉਮੀਦ ਹੈ। ਕਿਸਾਨ ਟਮਾਟਰਾਂ ਦੀ ਸਿੱਧੀ ਮੰਡੀਆਂ ਵਿੱਚ ਸਪਲਾਈ ਕਰ ਰਹੇ ਹਨ। ਵਿੱਤੀ ਸਾਲ 2023-24 'ਚ ਟਮਾਟਰ ਦਾ ਉਤਪਾਦਨ 4 ਫੀਸਦੀ ਵਧ ਕੇ 213.20 ਲੱਖ ਟਨ ਹੋ ਸਕਦਾ ਹੈ। ਇਸ ਦੇ ਨਾਲ ਹੀ ਅਕਤੂਬਰ 'ਚ ਥੋਕ ਮੁੱਲ ਸੂਚਕ ਅੰਕ ਮਹਿੰਗਾਈ ਦਰ 2.36 ਫੀਸਦੀ ਵਧੀ ਹੈ।
ਪਿਛਲੇ ਚਾਰ ਮਹੀਨਿਆਂ 'ਚ ਅਕਤੂਬਰ 'ਚ ਇਹ ਜ਼ਿਆਦਾ ਦਰਜ ਕੀਤਾ ਗਿਆ ਹੈ। ਖੁਰਾਕੀ ਵਸਤਾਂ, ਸਬਜ਼ੀਆਂ ਆਦਿ ਦੀਆਂ ਕੀਮਤਾਂ ਵਧਣ ਕਾਰਨ ਥੋਕ ਮਹਿੰਗਾਈ ਵਿੱਚ ਵਾਧਾ ਹੋਇਆ ਹੈ। ਸਤੰਬਰ 'ਚ ਮਹਿੰਗਾਈ ਦਰ 1.84 ਦੇ ਪੱਧਰ 'ਤੇ ਸੀ। ਜਦੋਂ ਕਿ ਅਕਤੂਬਰ 2023 'ਚ ਇਹ ਜ਼ੀਰੋ ਤੋਂ 0.26 ਫੀਸਦੀ ਦੇ ਪੱਧਰ 'ਤੇ ਸੀ।