(Source: ECI/ABP News)
UPI Tips: ਫ਼ੋਨ ਗੁਆਚ ਜਾਣ 'ਤੇ UPI ਅਕਾਊਂਟ ਨੂੰ ਕਿਵੇਂ ਕਰਨਾ ਹੈ ਡੀ-ਐਕਟੀਵੇਟ? ਸਿੱਖੋ ਆਸਾਨ ਤਰੀਕਾ
ਕੋਵਿਡ-19 ਤੋਂ ਬਾਅਦ ਡਿਜ਼ੀਟਲ ਪੇਮੈਂਟ (UPI) ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। ਹੁਣ ਲਗਭਗ ਹਰ ਕੋਈ ਡਿਜ਼ੀਟਲ ਭੁਗਤਾਨ ਦੀ ਵਰਤੋਂ ਕਰ ਰਿਹਾ ਹੈ। ਮਹਾਂਮਾਰੀ 'ਚ ਵੀ ਡਿਜ਼ੀਟਲ ਪੇਮੈਂਟ ਆਪਸ਼ਨ ਅਤੇ ਟੱਚਲੈਸ ਟਰਾਂਜੈਕਸ਼ਨ ਨਾਲ ਲੈਣ-ਦੇਣ 'ਚ ਮਦਦ ਮਿਲੀ ਸੀ।
![UPI Tips: ਫ਼ੋਨ ਗੁਆਚ ਜਾਣ 'ਤੇ UPI ਅਕਾਊਂਟ ਨੂੰ ਕਿਵੇਂ ਕਰਨਾ ਹੈ ਡੀ-ਐਕਟੀਵੇਟ? ਸਿੱਖੋ ਆਸਾਨ ਤਰੀਕਾ UPI Tips: How to deactivate UPI account in case of loss of phone? Learn the easy way UPI Tips: ਫ਼ੋਨ ਗੁਆਚ ਜਾਣ 'ਤੇ UPI ਅਕਾਊਂਟ ਨੂੰ ਕਿਵੇਂ ਕਰਨਾ ਹੈ ਡੀ-ਐਕਟੀਵੇਟ? ਸਿੱਖੋ ਆਸਾਨ ਤਰੀਕਾ](https://feeds.abplive.com/onecms/images/uploaded-images/2022/07/11/f0f3fe8ee6bab7f8689098bb85eef6281657519224_original.jpg?impolicy=abp_cdn&imwidth=1200&height=675)
ਕੋਵਿਡ-19 ਤੋਂ ਬਾਅਦ ਡਿਜ਼ੀਟਲ ਪੇਮੈਂਟ (UPI) ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। ਹੁਣ ਲਗਭਗ ਹਰ ਕੋਈ ਡਿਜ਼ੀਟਲ ਭੁਗਤਾਨ ਦੀ ਵਰਤੋਂ ਕਰ ਰਿਹਾ ਹੈ। ਮਹਾਂਮਾਰੀ 'ਚ ਵੀ ਡਿਜ਼ੀਟਲ ਪੇਮੈਂਟ ਆਪਸ਼ਨ ਅਤੇ ਟੱਚਲੈਸ ਟਰਾਂਜੈਕਸ਼ਨ ਨਾਲ ਲੈਣ-ਦੇਣ 'ਚ ਮਦਦ ਮਿਲੀ ਸੀ। ਉਦੋਂ ਤੋਂ ਡਿਜ਼ੀਟਲ ਪੇਮੈਂਟ 'ਚ ਤੇਜ਼ੀ ਆਈ ਹੈ। ਆਮ ਤੌਰ 'ਤੇ ਅਸੀਂ ਖਰੀਦਦਾਰੀ ਲਈ ਡਿਜ਼ੀਟਲ ਪੇਮੈਂਟ ਦਾ ਸਹਾਰਾ ਲੈਂਦੇ ਹਾਂ, ਕਿਉਂਕਿ ਮੋਬਾਈਲ ਦੀ ਵਰਤੋਂ ਕਰਕੇ UPI ਪੇਮੈਂਟ ਕਰਨਾ ਆਸਾਨ ਹੈ। UPI ਪੇਮੈਂਟ ਆਪਸ਼ਨ ਨਾਲ ਤੁਹਾਡੀ ਜੇਬ 'ਚ ਨਕਦੀ ਰੱਖਣ ਦੀ ਜ਼ਰੂਰਤ ਲਗਭਗ ਖ਼ਤਮ ਹੋ ਗਈ ਹੈ। ਆਪਣੇ ਸਮਾਰਟਫ਼ੋਨ ਨਾਲ ਤੁਸੀਂ ਵੱਡੇ ਮਾਲ ਤੋਂ ਲੈ ਕੇ ਛੋਟੇ ਕਰਿਆਨੇ ਦੀਆਂ ਦੁਕਾਨਾਂ ਤੱਕ ਖਰੀਦਦਾਰੀ ਕਰ ਸਕਦੇ ਹੋ। ਅਜਿਹੇ 'ਚ ਜੇਕਰ ਤੁਹਾਡਾ ਮੋਬਾਈਲ ਕਿਤੇ ਗੁੰਮ ਹੋ ਜਾਂਦਾ ਹੈ ਤਾਂ ਇਹ ਤੁਹਾਡੇ ਬੈਂਕ ਅਕਾਊਂਟ ਨੂੰ ਖਾਲੀ ਕਰ ਸਕਦਾ ਹੈ। ਇਸ ਖ਼ਬਰ 'ਚ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਡਾ ਫ਼ੋਨ ਚੋਰੀ ਜਾਂ ਗੁੰਮ ਹੋਣ ਦੀ ਸਥਿਤੀ 'ਚ ਤੁਸੀਂ UPI ਅਕਾਊਂਟ ਨੂੰ ਆਸਾਨੀ ਨਾਲ ਕਿਵੇਂ ਡੀ-ਐਕਟੀਵੇਟ ਕਰ ਸਕਦੇ ਹੋ। ਆਓ ਜਾਣਦੇ ਹਾਂ -
UPI ਨੂੰ ਡੀ-ਐਕਟੀਵੇਟ ਕਰਨ ਲਈ ਇਨਨ੍ਹਾਂ ਸਟੈੱਪਸ ਨੂੰ ਫਾਲੋ ਕਰੋ :
ਫ਼ੋਨ ਚੋਰੀ ਹੋਣ ਜਾਂ ਗੁਆਚ ਜਾਣ ਦੀ ਸਥਿਤੀ 'ਚ ਸਭ ਤੋਂ ਪਹਿਲਾਂ ਆਪਣੇ ਮੋਬਾਈਲ ਨੈੱਟਵਰਕ ਦੇ ਕਸਟਮਰ ਕੇਅਰ ਐਗਜ਼ੀਕਿਊਟਿਵ (Customer care Executive) ਨੂੰ ਕਾਲ ਕਰੋ ਅਤੇ ਆਪਣੇ ਮੋਬਾਈਲ ਨੰਬਰ ਅਤੇ ਸਿਮ ਨੂੰ ਤੁਰੰਤ ਬਲਾਕ ਕਰਨ ਲਈ ਕਹੋ। ਇਹ ਤੁਹਾਡੇ ਮੋਬਾਈਲ ਨੰਬਰ ਦੀ ਵਰਤੋਂ ਕਰਕੇ UPI ਪਿੰਨ ਜੈਨਰੇਟ ਤੋਂ ਰੋਕੇਗਾ।
ਸਿਮ ਨੂੰ ਬਲਾਕ ਕਰਨ ਲਈ ਕਸਟਮਰ ਕੇਅਰ ਐਗਜ਼ੀਕਿਊਟਿਵ ਤੁਹਾਨੂੰ ਤੁਹਾਡੇ ਵੇਰਵੇ ਜਿਵੇਂ ਕਿ ਪੂਰਾ ਨਾਮ, ਬਿਲਿੰਗ ਐਡ੍ਰੈੱਸ, ਆਖਰੀ ਰੀਚਾਰਜ ਡਿਟੇਲਸ, ਈਮੇਲ ਆਈਡੀ ਆਦਿ ਬਾਰੇ ਪੁੱਛ ਸਕਦਾ ਹੈ।
ਇਸ ਤੋਂ ਬਾਅਦ ਤੁਹਾਨੂੰ ਆਪਣੇ ਬੈਂਕ ਦੇ ਹੈਲਪਲਾਈਨ ਨੰਬਰ 'ਤੇ ਕਾਲ ਕਰਨ ਅਤੇ ਉਨ੍ਹਾਂ ਨੂੰ ਤੁਹਾਡੇ ਬੈਂਕ ਅਕਾਊਂਟ ਨੂੰ ਬਲਾਕ ਕਰਨ ਅਤੇ UPI ਸੇਵਾਵਾਂ ਨੂੰ ਬੰਦ ਕਰਨਵਾਉਣਾ ਪਵੇਗਾ।
ਇਸ ਤੋਂ ਬਾਅਦ ਤੁਹਾਨੂੰ ਗੁੰਮ ਹੋਏ ਫ਼ੋਨ ਲਈ ਐਫਆਈਆਰ ਦਰਜ ਕਰਵਾਉਣੀ ਪਵੇਗੀ। ਇਸ ਦੀ ਵਰਤੋਂ ਕਰਕੇ ਤੁਸੀਂ ਬਾਅਦ 'ਚ ਆਪਣਾ ਸਿਮ ਅਤੇ ਬੈਂਕਿੰਗ ਸੇਵਾਵਾਂ ਦੁਬਾਰਾ ਸ਼ੁਰੂ ਕਰਵਾ ਸਕਦੇ ਹੋ।
ਮੋਬਾਈਲ ਦੀ ਵਰਤੋਂ ਕਰਕੇ UPI ਪੇਮੈਂਟ ਕਰਨਾ ਆਸਾਨ ਹੈ। ਇਸ ਨਾਲ ਜੇਬ 'ਚ ਕੈਸ਼ ਰੱਖਣ ਦੀ ਜ਼ਰੂਰਤ ਲਗਭਗ ਖ਼ਤਮ ਹੋ ਗਈ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)