PhonePe, GPay, Paytm ਯੂਜ਼ਰਸ ਲਈ ਵੱਡੀ ਖ਼ਬਰ! 1 ਤਰੀਕ ਤੋਂ ਬਦਲ ਜਾਣਗੇ ਆਹ ਨਿਯਮ
UPI Transaction New Rules: UPI ਦੇ ਨਵੇਂ ਨਿਯਮ 1 ਅਗਸਤ, 2025 ਤੋਂ ਲਾਗੂ ਹੋਣਗੇ। ਜੇਕਰ ਤੁਸੀਂ ਨਿਯਮਿਤ ਤੌਰ 'ਤੇ Paytm, PhonePe, GPay ਜਾਂ ਕਿਸੇ ਹੋਰ UPI ਪਲੇਟਫਾਰਮ ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ।

UPI Transaction New Rules: UPI ਦੇ ਨਵੇਂ ਨਿਯਮ 1 ਅਗਸਤ, 2025 ਤੋਂ ਲਾਗੂ ਹੋਣਗੇ। ਜੇਕਰ ਤੁਸੀਂ ਨਿਯਮਿਤ ਤੌਰ 'ਤੇ Paytm, PhonePe, GPay ਜਾਂ ਕਿਸੇ ਹੋਰ UPI ਪਲੇਟਫਾਰਮ ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਅਗਲੇ ਮਹੀਨੇ ਤੋਂ ਕੀ ਬਦਲਾਅ ਹੋਣ ਵਾਲਾ ਹੈ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (NPCI), ਜੋ UPI ਈਕੋਸਿਸਟਮ ਦੀ ਨਿਗਰਾਨੀ ਕਰਦਾ ਹੈ, ਸਿਸਟਮ 'ਤੇ ਦਬਾਅ ਘਟਾਉਣ ਦੇ ਨਾਲ-ਨਾਲ ਭੁਗਤਾਨ ਵਿੱਚ ਦੇਰੀ ਅਤੇ ਅਸਫਲ ਲੈਣ-ਦੇਣ ਵਰਗੀਆਂ ਸਮੱਸਿਆਵਾਂ ਨੂੰ ਘਟਾਉਣ ਲਈ ਕੁਝ ਨਵੀਆਂ ਸੀਮਾਵਾਂ ਲਗਾ ਕਰਨ ਜਾ ਰਿਹਾ ਹੈ। ਇਸ ਕਾਰਨ, ਬੈਲੇਂਸ ਚੈੱਕ ਕਰਨ ਅਤੇ ਸਟੇਟਸ ਰਿਫਰੈਸ਼ ਕਰਨ ਵਰਗੀਆਂ ਚੀਜ਼ਾਂ 'ਤੇ ਲਿਮਿਟ ਲਾਗੂ ਕਰ ਦਿੱਤੀ ਜਾਵੇਗੀ।
ਅਗਲੇ ਮਹੀਨੇ ਤੋਂ, UPI ਉਪਭੋਗਤਾ ਦਿਨ ਵਿੱਚ ਸਿਰਫ਼ 50 ਵਾਰ ਆਪਣੇ ਖਾਤੇ ਦਾ ਬਕਾਇਆ (Account Balance) ਚੈੱਕ ਕਰ ਸਕਣਗੇ। ਇਸੇ ਤਰ੍ਹਾਂ, ਉਪਭੋਗਤਾ UPI ਐਪ 'ਤੇ ਆਪਣੇ ਫ਼ੋਨ ਨੰਬਰ ਨਾਲ ਜੁੜੇ ਬੈਂਕ ਖਾਤੇ ਨੂੰ ਦਿਨ ਵਿੱਚ ਸਿਰਫ਼ 25 ਵਾਰ ਹੀ ਚੈੱਕ ਕਰ ਸਕਣਗੇ। ਇਹ ਨਵੀਆਂ ਲਿਮਿਟਸ, ਬੇਲੋੜੀ ਟ੍ਰੈਫਿਕ ਨੂੰ ਘਟਾਉਣ ਲਈ ਨਿਰਧਾਰਤ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਦਿਨ ਵੇਲੇ ਸਿਸਟਮ ਹੌਲੀ ਨਾ ਹੋਵੇ ਅਤੇ ਲੈਣ-ਦੇਣ ਵਿੱਚ ਕੋਈ ਸਮੱਸਿਆ ਨਾ ਆਵੇ। ਜੇਕਰ ਨੈੱਟਵਰਕ 'ਤੇ ਬੇਲੋੜਾ ਲੋਡ ਘੱਟ ਹੋਵੇਗਾ, ਤਾਂ ਸਿਸਟਮ ਵੀ ਤੇਜ਼ ਅਤੇ ਵਧੇਰੇ ਸੁਰੱਖਿਅਤ ਢੰਗ ਨਾਲ ਕੰਮ ਕਰੇਗਾ।
ਇਸ ਤੋਂ ਇਲਾਵਾ, NPCI UPI ਆਟੋ ਪੇ ਲੈਣ-ਦੇਣ ਲਈ ਫਿਕਸਡ ਟਾਈਮ ਸਲਾਟ ਵੀ ਪੇਸ਼ ਕਰ ਰਿਹਾ ਹੈ। ਇਸਦਾ ਮਤਲਬ ਹੈ ਕਿ ਆਟੋ ਪੇਮੈਂਟ, ਸਬਸਕ੍ਰਿਪਸ਼ਨ, ਯੂਟਿਲਿਟੀ ਬਿੱਲ ਅਤੇ EMI ਵਰਗੇ ਸ਼ਡਿਊਲ ਪੇਮੈਂਟਸ ਦਿਨ ਵਿੱਚ ਹੀ ਨਹੀਂ,ਸਗੋਂ ਇੱਕ ਪੱਕੇ ਟਾਈਮ ਸਲੋਟ ਵਿੱਚ ਪ੍ਰੋਸੈਸ ਕੀਤੇ ਜਾ ਸਕਣਗੇ। ਹੁਣ AutoPay ਸਿਰਫ ਤਿੰਨ ਫਿਕਸਡ ਟਾਈਮ ਸਲਾਟਾਂ ਵਿੱਚ ਪ੍ਰੋਸੈਸ ਕੀਤੇ ਜਾਣਗੇ - ਸਵੇਰੇ 10 ਵਜੇ ਤੋਂ ਪਹਿਲਾਂ, ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਦੇ ਵਿਚਕਾਰ ਅਤੇ ਰਾਤ 9:30 ਵਜੇ ਤੋਂ ਬਾਅਦ। ਇਨ੍ਹਾਂ ਤੋਂ ਇਲਾਵਾ, ਟ੍ਰਾਂਜੈਕਸ਼ਨ ਸੀਮਾਵਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਹ ਪਹਿਲਾਂ ਵਾਂਗ ਹੀ ਰਹਿਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।





















