ਲੁਧਿਆਣਾ 'ਚ ਸ਼ਰਧਾਲੂਆਂ ਨਾਲ ਵਾਪਰਿਆ ਵੱਡਾ ਹਾਦਸਾ, ਨਹਿਰ 'ਚ ਡਿੱਗੀ ਪਿੱਕਅਪ, 6 ਦੀ ਮੌਤ; ਮਚ ਗਿਆ ਚੀਕ ਚੀਹਾੜਾ
Ludhiana News: ਲੁਧਿਆਣਾ ਦੇ ਮਲੇਰਕੋਟਲਾ ਰੋਡ 'ਤੇ ਐਤਵਾਰ ਦੇਰ ਰਾਤ ਨੂੰ ਜਗੇੜਾ ਨਹਿਰ ਦੇ ਪੁਲ ਤੋਂ ਇੱਕ ਮਹਿੰਦਰਾ ਪਿਕਅੱਪ ਗੱਡੀ ਨਹਿਰ ਵਿੱਚ ਡਿੱਗ ਗਈ।

Ludhiana News: ਲੁਧਿਆਣਾ ਦੇ ਮਲੇਰਕੋਟਲਾ ਰੋਡ 'ਤੇ ਐਤਵਾਰ ਦੇਰ ਰਾਤ ਨੂੰ ਜਗੇੜਾ ਨਹਿਰ ਦੇ ਪੁਲ ਤੋਂ ਇੱਕ ਮਹਿੰਦਰਾ ਪਿਕਅੱਪ ਗੱਡੀ ਨਹਿਰ ਵਿੱਚ ਡਿੱਗ ਗਈ। ਗੱਡੀ ਵਿੱਚ ਕੁੱਲ 29 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 2 ਬੱਚਿਆਂ ਅਤੇ 3 ਔਰਤਾਂ ਸਣੇ 6 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਨਹਿਰ ਵਿੱਚ 4 ਲੋਕ ਲਾਪਤਾ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ।
ਸਾਰੇ ਲੋਕ ਹਿਮਾਚਲ ਵਿੱਚ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਕੇ ਆਪਣੇ ਪਿੰਡ ਮਾਨਕਵਾਲ ਵਾਪਸ ਆ ਰਹੇ ਸਨ। ਗੱਡੀ ਵਿੱਚ ਸਵਾਰ ਲੋਕਾਂ ਅਨੁਸਾਰ ਪਿਕਅੱਪ ਗੱਡੀ ਓਵਰਲੋਡ ਸੀ। ਇੱਕ ਗੱਡੀ ਨੂੰ ਓਵਰਟੇਕ ਕਰਦੇ ਸਮੇਂ ਅਚਾਨਕ ਇਸਦਾ ਸੰਤੁਲਨ ਵਿਗੜ ਗਿਆ ਅਤੇ ਇਹ ਹਾਦਸਾ ਵਾਪਰ ਗਿਆ।
ਮ੍ਰਿਤਕਾਂ ਦੀ ਪਛਾਣ ਜਰਨੈਲ ਸਿੰਘ (52), ਕ੍ਰਿਸ਼ਨਾ ਕੌਰ (60), ਮਨਜੀਤ ਕੌਰ (58), ਕਮਲਜੀਤ ਕੌਰ (25), ਸੁਖਮਨ ਕੌਰ (ਡੇਢ ਸਾਲ) ਅਤੇ ਆਕਾਸ਼ਦੀਪ ਸਿੰਘ (8) ਵਜੋਂ ਹੋਈ ਹੈ। ਇਹ ਸਾਰੇ ਪਿੰਡ ਮਾਨਕਵਾਲ ਦੇ ਰਹਿਣ ਵਾਲੇ ਸਨ। ਉਨ੍ਹਾਂ ਦੀਆਂ ਲਾਸ਼ਾਂ ਰਾਤ 2 ਵਜੇ ਲੁਧਿਆਣਾ ਸਿਵਲ ਹਸਪਤਾਲ ਲਿਜਾਈਆਂ ਗਈਆਂ।
ਇਸ ਦੇ ਨਾਲ ਹੀ ਕੇਸ਼ਰ ਸਿੰਘ, ਅਰਸ਼ਦੀਪ ਕੌਰ, ਗੁਰਪ੍ਰੀਤ ਸਿੰਘ ਅਤੇ ਮਹਿੰਦਰ ਕੌਰ ਲਾਪਤਾ ਹਨ, ਜਿਨ੍ਹਾਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਜਾਰੀ ਹੈ। ਰਾਤ ਨੂੰ ਹੀ ਨਹਿਰ ਵਿੱਚੋਂ ਚਾਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ, ਜਦੋਂ ਕਿ ਅੱਜ ਸਵੇਰੇ ਦੋ ਔਰਤਾਂ ਦੀਆਂ ਲਾਸ਼ਾਂ ਮਿਲੀਆਂ।
ਇਸ ਦੌਰਾਨ ਕੇਸ਼ਰ ਸਿੰਘ, ਅਰਸ਼ਦੀਪ ਕੌਰ, ਗੁਰਪ੍ਰੀਤ ਸਿੰਘ ਅਤੇ ਮਹਿੰਦਰ ਕੌਰ ਲਾਪਤਾ ਹਨ, ਉਨ੍ਹਾਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਜਾਰੀ ਹੈ। ਰਾਤ ਨੂੰ ਹੀ ਨਹਿਰ ਵਿੱਚੋਂ 4 ਲਾਸ਼ਾਂ ਬਰਾਮਦ ਕੀਤੀਆਂ ਗਈਆਂ, ਜਦੋਂ ਕਿ ਅੱਜ ਸਵੇਰੇ 2 ਔਰਤਾਂ ਦੀਆਂ ਲਾਸ਼ਾਂ ਮਿਲੀਆਂ।
ਇਸ ਮਾਮਲੇ ਵਿੱਚ, ਡੀਸੀ ਹਿਮਾਂਸ਼ੂ ਜੈਨ ਨੇ ਕਿਹਾ ਕਿ ਇਹ ਹਾਦਸਾ ਜਗੇੜਾ ਪੁਲ 'ਤੇ ਹੋਇਆ। ਹੁਣ ਤੱਕ ਦੀ ਜਾਣਕਾਰੀ ਅਨੁਸਾਰ, ਕਾਰ ਵਿੱਚ ਕੁੱਲ 24 ਲੋਕ ਸਨ। ਸੰਤੁਲਨ ਵਿਗੜਨ ਕਾਰਨ ਕਾਰ ਨਹਿਰ ਵਿੱਚ ਪਲਟ ਗਈ। ਲਗਭਗ 22 ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਹੁਣ ਪਤਾ ਲੱਗਿਆ ਹੈ ਕਿ 2 ਲੋਕ ਵੀ ਲਾਪਤਾ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਡੀਸੀ ਨੇ ਕਿਹਾ ਕਿ ਸਾਰੇ ਲੋਕ ਮਾਨਕਵਾਲ ਅਤੇ ਨੇੜਲੇ ਪਿੰਡਾਂ ਦੇ ਵਸਨੀਕ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਹਸਪਤਾਲਾਂ ਅਤੇ ਪ੍ਰਸ਼ਾਸਨ ਨੂੰ ਅਲਰਟ ਕਰ ਦਿੱਤਾ ਗਿਆ। ਬਚਾਅ ਕਾਰਜ ਜਾਰੀ ਹੈ।






















