ਪੜਚੋਲ ਕਰੋ

UPI Transactions: ਹਰ ਮਹੀਨੇ ਨਵੇਂ ਰਿਕਾਰਡ ਬਣਾ ਰਿਹਾ UPI ਪੇਮੈਂਟ, ਨਵੰਬਰ 'ਚ ਛੂਹਿਆ ਨਵਾਂ ਸਿਖਰ, ਫਾਸਟੈਗ ਵੀ ਵਧਿਆ

UPI Transactions: ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਦੇ ਅੰਕੜਿਆਂ ਮੁਤਾਬਕ ਪਿਛਲੇ ਮਹੀਨੇ ਦੇਸ਼ 'ਚ ਯੂਪੀਆਈ ਟ੍ਰਾਂਜੈਕਸ਼ਨਾਂ ਰਾਹੀਂ 17.4 ਖਰਬ ਰੁਪਏ ਦੇ ਲੈਣ-ਦੇਣ ਹੋਏ। ਅਕਤੂਬਰ ਵਿੱਚ ਇਹ ਅੰਕੜਾ 17.16 ਟ੍ਰਿਲੀਅਨ ਰੁਪਏ ਸੀ।

UPI Transactions: ਦੇਸ਼ 'ਚ ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਨੇ ਨਵੰਬਰ 'ਚ ਨਵਾਂ ਰਿਕਾਰਡ ਬਣਾਇਆ ਹੈ। ਇਸ ਦੌਰਾਨ ਫਾਸਟੈਗ ਲੈਣ-ਦੇਣ ਵੀ ਵਧਿਆ ਹੈ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ਼ ਇੰਡੀਆ (ਐਨਪੀਸੀਆਈ) ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਪਿਛਲੇ ਮਹੀਨੇ ਦੇਸ਼ ਵਿੱਚ ਯੂਪੀਆਈ ਟ੍ਰਾਂਜੈਕਸ਼ਨਾਂ ਰਾਹੀਂ 17.4 ਟ੍ਰਿਲੀਅਨ ਰੁਪਏ ਦੇ ਲੈਣ-ਦੇਣ ਹੋਏ। ਇਹ ਅਕਤੂਬਰ 'ਚ ਹੋਏ 17.16 ਟ੍ਰਿਲੀਅਨ ਰੁਪਏ ਦੇ ਲੈਣ-ਦੇਣ ਤੋਂ 1.4 ਫੀਸਦੀ ਜ਼ਿਆਦਾ ਹੈ। ਹਾਲਾਂਕਿ, ਇਸ ਸਮੇਂ ਦੌਰਾਨ ਲੈਣ-ਦੇਣ ਦੀ ਕੁੱਲ ਸੰਖਿਆ ਵਿੱਚ 1.5 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਅਕਤੂਬਰ ਦੇ 11.41 ਅਰਬ ਤੋਂ ਘੱਟ ਕੇ 11.24 ਅਰਬ ਰਹਿ ਗਿਆ ਹੈ। ਇਸ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਪ੍ਰਤੀ ਲੈਣ-ਦੇਣ ਜ਼ਿਆਦਾ ਪੈਸੇ ਦਾ ਲੈਣ-ਦੇਣ ਹੋਇਆ।

ਰੋਜ਼ਾਨਾ ਹੋਣਗੇ 100 ਕਰੋੜ ਯੂਪੀਆਈ ਟ੍ਰਾਂਜੇਕਸ਼ਨ 

ਉਮੀਦ ਹੈ ਕਿ ਵਿੱਤੀ ਸਾਲ 2027 ਤੱਕ ਯੂਪੀਆਈ ਲੈਣ-ਦੇਣ ਦੀ ਗਿਣਤੀ 100 ਕਰੋੜ ਪ੍ਰਤੀ ਦਿਨ ਦੇ ਅੰਕੜੇ ਨੂੰ ਪਾਰ ਕਰ ਜਾਵੇਗੀ। ਇਹ ਅੰਦਾਜ਼ਾ ਲਾਇਆ ਗਿਆ ਹੈ ਕਿ ਪੰਜ ਸਾਲਾਂ ਵਿੱਚ, ਦੁਕਾਨਾਂ 'ਤੇ 90 ਫੀਸਦੀ ਲੈਣ-ਦੇਣ UPI ਰਾਹੀਂ ਹੋਵੇਗਾ।

ਫਾਸਟੈਗ ਲੈਣ-ਦੇਣ ਵਧਿਆ ਪਰ ਘੱਟ ਗਈ ਰਕਮ

NPCI ਦੇ ਅਨੁਸਾਰ, ਪਿਛਲੇ ਸਾਲ ਨਵੰਬਰ ਦੇ ਮੁਕਾਬਲੇ ਇਸ ਸਾਲ UPI ਲੈਣ-ਦੇਣ ਵਿੱਚ 54 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਅਤੇ ਪੈਸੇ ਦੇ ਲੈਣ-ਦੇਣ ਵਿੱਚ ਵੀ 46 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸ ਸਤੰਬਰ, 2023 ਵਿੱਚ, 15.8 ਟ੍ਰਿਲੀਅਨ ਰੁਪਏ ਦੇ 10.56 ਬਿਲੀਅਨ ਲੈਣ-ਦੇਣ ਹੋਏ। ਨਵੰਬਰ 'ਚ 32.1 ਕਰੋੜ ਫਾਸਟੈਗ ਟ੍ਰਾਂਜੈਕਸ਼ਨ ਹੋਏ ਜਦਕਿ ਅਕਤੂਬਰ 'ਚ ਇਹ ਅੰਕੜਾ 32 ਕਰੋੜ ਸੀ। ਫਾਸਟੈਗ ਰਾਹੀਂ 5303 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਜਦਕਿ ਅਕਤੂਬਰ 'ਚ ਇਹ ਅੰਕੜਾ 5539 ਕਰੋੜ ਰੁਪਏ ਸੀ। ਫਾਸਟੈਗ ਲੈਣ-ਦੇਣ ਵਧਿਆ ਹੈ ਪਰ ਰਕਮ ਘੱਟ ਗਈ ਹੈ।

IMPS ਦਾ ਘੱਟ ਹੋਇਆ ਇਸਤੇਮਾਲ

ਪਿਛਲੇ ਮਹੀਨੇ IMPS (Immediate Payment Service) ਦੀ ਵਰਤੋਂ ਵਿੱਚ ਕਮੀ ਆਈ ਹੈ। ਅਕਤੂਬਰ ਦੇ ਮੁਕਾਬਲੇ ਨਵੰਬਰ 'ਚ ਇਹ 4 ਫੀਸਦੀ ਘੱਟ ਕੇ ਸਿਰਫ 47.2 ਕਰੋੜ ਰਹਿ ਗਿਆ ਹੈ। ਇਹ ਸਪੱਸ਼ਟ ਤੌਰ 'ਤੇ ਦੇਖਿਆ ਜਾ ਰਿਹਾ ਹੈ ਕਿ UPI ਨੇ IMPS ਨੂੰ ਪ੍ਰਭਾਵਿਤ ਕੀਤਾ ਹੈ। ਨਵੰਬਰ ਵਿੱਚ, AEPS (Aadhaar Enabled Payment System) ਵੀ 10 ਫੀਸਦੀ ਵਧ ਕੇ 11 ਕਰੋੜ ਲੈਣ-ਦੇਣ ਤੱਕ ਪਹੁੰਚ ਗਿਆ। ਏਈਪੀਐਸ ਰਾਹੀਂ 29640 ਕਰੋੜ ਰੁਪਏ ਦਾ ਲੈਣ-ਦੇਣ ਕੀਤਾ ਗਿਆ। ਯੂਪੀਆਈ, ਟੈਪ ਐਂਡ ਪੇ ਅਤੇ ਹੈਲੋ ਯੂਪੀਆਈ ਵਰਗੀਆਂ ਵਿਸ਼ੇਸ਼ਤਾਵਾਂ ਲੋਕਾਂ ਨੂੰ ਨਕਦ ਲੈਣ-ਦੇਣ ਤੋਂ ਦੂਰ ਲਿਜਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਛੋਟੇ ਤੋਂ ਵੱਡੇ ਕਾਰੋਬਾਰੀਆਂ ਨੇ UPI ਪੇਮੈਂਟ ਸਵੀਕਾਰ ਕਰਕੇ ਆਪਣਾ ਕੰਮ ਆਸਾਨ ਕਰ ਦਿੱਤਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28-11-2024
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28-11-2024
ਪੰਜਾਬ ਦੇ 15 ਜ਼ਿਲ੍ਹਿਆਂ 'ਚ ਪਵੇਗੀ ਸੰਘਣੀ ਧੁੰਦ, ਇੰਨੀ ਤਰੀਕ ਤੋਂ ਪਹਾੜਾਂ 'ਚ ਹੋਵੇਗੀ ਬਰਫਬਾਰੀ, ਜਾਣੋ ਆਪਣੇ ਸ਼ਹਿਰ 'ਚ ਪ੍ਰਦੂਸ਼ਣ ਦਾ ਹਾਲ
ਪੰਜਾਬ ਦੇ 15 ਜ਼ਿਲ੍ਹਿਆਂ 'ਚ ਪਵੇਗੀ ਸੰਘਣੀ ਧੁੰਦ, ਇੰਨੀ ਤਰੀਕ ਤੋਂ ਪਹਾੜਾਂ 'ਚ ਹੋਵੇਗੀ ਬਰਫਬਾਰੀ, ਜਾਣੋ ਆਪਣੇ ਸ਼ਹਿਰ 'ਚ ਪ੍ਰਦੂਸ਼ਣ ਦਾ ਹਾਲ
ਪ੍ਰੈਗਨੈਂਸੀ 'ਚ ਹਲਦੀ ਵਾਲਾ ਦੁੱਧ ਪੀਣ ਦੇ ਜ਼ਬਰਦਸਤ ਫਾਇਦੇ, ਜਾਣੋ ਕਦੋਂ ਮਿਲੇਗਾ Benefit
ਪ੍ਰੈਗਨੈਂਸੀ 'ਚ ਹਲਦੀ ਵਾਲਾ ਦੁੱਧ ਪੀਣ ਦੇ ਜ਼ਬਰਦਸਤ ਫਾਇਦੇ, ਜਾਣੋ ਕਦੋਂ ਮਿਲੇਗਾ Benefit
ਤੁਹਾਡੀਆਂ ਪਲਕਾਂ 'ਚ ਵੀ ਹੁੰਦਾ Dandruff? ਤਾਂ ਜਾਣ ਲਓ ਇਸ ਗੰਭੀਰ ਬਿਮਾਰੀ ਦੇ ਲੱਛਣ
ਤੁਹਾਡੀਆਂ ਪਲਕਾਂ 'ਚ ਵੀ ਹੁੰਦਾ Dandruff? ਤਾਂ ਜਾਣ ਲਓ ਇਸ ਗੰਭੀਰ ਬਿਮਾਰੀ ਦੇ ਲੱਛਣ
Advertisement
ABP Premium

ਵੀਡੀਓਜ਼

Son of Sardaar ਡਾਇਰੈਕਟਰ Ashwni Dhir ਦੇ 18 ਸਾਲਾ ਬੇਟੇ Jalaj Dhir ਦੀ ਕਾਰ ਹਾਦਸੇ 'ਚ ਮੌਤ, ਦੋਸਤ ਗ੍ਰਿਫਤਾਰ!Bhagwant Maan | ਜਿਮਨੀ ਚੋਣਾਂ ਤੋਂ ਬਾਅਦ ਵਿਧਾਇਕਾਂ ਦੇ ਨਾਲ ਮੁੱਖ ਮੰਤਰੀ ਪੰਜਾਬ ਦੀ ਪਹਿਲੀ ਮੁਲਾਕਾਤ |Abp SanjahPolice Encounter | Lawrence Bishnoi ਦੇ ਸਾਥੀਆਂ ਨੂੰ ਪੰਜਾਬ ਪੁਲਿਸ ਨੇਚਟਾਈ ਧੂਲ! |Abp SanjhaHarsimrat Kaur | ਸਦਨ 'ਚ ਗੱਜੀ ਹਰਸਿਮਰਤ ਕੌਰ ਬਾਦਲ! ਅਸੀਂ ਮੁੱਦੇ ਕਿੱਥੇ ਜਾ ਕੇ ਉਠਾਈਏ ? |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28-11-2024
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28-11-2024
ਪੰਜਾਬ ਦੇ 15 ਜ਼ਿਲ੍ਹਿਆਂ 'ਚ ਪਵੇਗੀ ਸੰਘਣੀ ਧੁੰਦ, ਇੰਨੀ ਤਰੀਕ ਤੋਂ ਪਹਾੜਾਂ 'ਚ ਹੋਵੇਗੀ ਬਰਫਬਾਰੀ, ਜਾਣੋ ਆਪਣੇ ਸ਼ਹਿਰ 'ਚ ਪ੍ਰਦੂਸ਼ਣ ਦਾ ਹਾਲ
ਪੰਜਾਬ ਦੇ 15 ਜ਼ਿਲ੍ਹਿਆਂ 'ਚ ਪਵੇਗੀ ਸੰਘਣੀ ਧੁੰਦ, ਇੰਨੀ ਤਰੀਕ ਤੋਂ ਪਹਾੜਾਂ 'ਚ ਹੋਵੇਗੀ ਬਰਫਬਾਰੀ, ਜਾਣੋ ਆਪਣੇ ਸ਼ਹਿਰ 'ਚ ਪ੍ਰਦੂਸ਼ਣ ਦਾ ਹਾਲ
ਪ੍ਰੈਗਨੈਂਸੀ 'ਚ ਹਲਦੀ ਵਾਲਾ ਦੁੱਧ ਪੀਣ ਦੇ ਜ਼ਬਰਦਸਤ ਫਾਇਦੇ, ਜਾਣੋ ਕਦੋਂ ਮਿਲੇਗਾ Benefit
ਪ੍ਰੈਗਨੈਂਸੀ 'ਚ ਹਲਦੀ ਵਾਲਾ ਦੁੱਧ ਪੀਣ ਦੇ ਜ਼ਬਰਦਸਤ ਫਾਇਦੇ, ਜਾਣੋ ਕਦੋਂ ਮਿਲੇਗਾ Benefit
ਤੁਹਾਡੀਆਂ ਪਲਕਾਂ 'ਚ ਵੀ ਹੁੰਦਾ Dandruff? ਤਾਂ ਜਾਣ ਲਓ ਇਸ ਗੰਭੀਰ ਬਿਮਾਰੀ ਦੇ ਲੱਛਣ
ਤੁਹਾਡੀਆਂ ਪਲਕਾਂ 'ਚ ਵੀ ਹੁੰਦਾ Dandruff? ਤਾਂ ਜਾਣ ਲਓ ਇਸ ਗੰਭੀਰ ਬਿਮਾਰੀ ਦੇ ਲੱਛਣ
Punjab Police: ਦਵਿੰਦਰ ਬੰਬੀਹਾ ਗੈਂਗ ਦੇ 2 ਮੈਂਬਰ ਗ੍ਰਿਫਤਾਰ, ਦੋ ਪਿਸ*ਤੌਲਾਂ ਸਮੇਤ ਸੱਤ ਕਾਰ*ਤੂਸ ਬਰਾਮਦ
Punjab Police: ਦਵਿੰਦਰ ਬੰਬੀਹਾ ਗੈਂਗ ਦੇ 2 ਮੈਂਬਰ ਗ੍ਰਿਫਤਾਰ, ਦੋ ਪਿਸ*ਤੌਲਾਂ ਸਮੇਤ ਸੱਤ ਕਾਰ*ਤੂਸ ਬਰਾਮਦ
Punjab News: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ
Punjab News: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ
Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ
Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Embed widget