ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Wheat Price Hike: ਕਣਕ-ਆਟੇ ਦੀਆਂ ਵਧਦੀਆਂ ਕੀਮਤਾਂ ਸਬੰਧੀ ਕੇਂਦਰ ਨੇ ਸੂਬਿਆਂ ਨਾਲ ਕੀਤੀ ਬੈਠਕ, ਕਿਹਾ ਸਟਾਕ ਲਿਮਿਟ ਦੇ ਫੈਸਲੇ ਦੀ ਕਰੋ ਪਾਲਣਾ

Wheat Price: ਕਣਕ ਦੀਆਂ ਕੀਮਤਾਂ ਵਧਣ ਤੋਂ ਚਿੰਤਤ ਸਰਕਾਰ ਨੇ ਬਰਾਮਦ 'ਤੇ ਪਾਬੰਦੀ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ, ਇਸ ਲਈ ਸਟਾਕ ਰੱਖਣ ਦੀ ਸੀਮਾ ਤੈਅ ਕੀਤੀ ਗਈ ਹੈ।

Wheat Price Hike: ਕਣਕ ਅਤੇ ਆਟੇ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਕੇਂਦਰ ਸਰਕਾਰ ਹਰਕਤ ਵਿੱਚ ਆ ਗਈ ਹੈ। ਕੇਂਦਰ ਸਰਕਾਰ ਨੇ ਕਣਕ ਦੀਆਂ ਵਧਦੀਆਂ ਕੀਮਤਾਂ 'ਤੇ ਨੱਥ ਪਾਉਣ ਅਤੇ ਮੰਡੀ 'ਚ ਇਸ ਦੀ ਉਪਲਬਧਤਾ ਵਧਾਉਣ ਦੇ ਮਕਸਦ ਨਾਲ ਸਾਰੀਆਂ ਸੂਬਾ ਸਰਕਾਰਾਂ ਨਾਲ ਅਹਿਮ ਮੀਟਿੰਗ ਕੀਤੀ ਹੈ। ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਰਾਜਾਂ ਦੇ ਖੁਰਾਕ ਸਕੱਤਰਾਂ ਨਾਲ ਮੀਟਿੰਗ ਕੀਤੀ, ਜਿਸ ਵਿੱਚ ਕੇਂਦਰ ਵੱਲੋਂ ਕਣਕ ਦੀ ਸਟਾਕ ਲਿਮਿਟ ਦੀ ਸਖਤੀ ਨਾਲ ਪਾਲਣਾ ਕਰਨ ਬਾਰੇ ਚਰਚਾ ਕੀਤੀ ਹੈ।

ਇਸ ਮੀਟਿੰਗ ਵਿੱਚ ਕੇਂਦਰ ਸਰਕਾਰ ਨੇ ਰਾਜਾਂ ਨੂੰ ਹੋਸਸੇਲਰਸ, ਰਿਟੇਲਰਸ, ਵਪਾਰੀਆਂ, ਵੱਡੇ ਚੇਨ ਰਿਟੇਲਰਸ ਅਤੇ ਪ੍ਰੋਸੈਸਰਾਂ ਤੋਂ ਕਣਕ ਦੇ ਸਟਾਕ ਦਾ ਵੇਰਵਾ ਪ੍ਰਾਪਤ ਕਰਨ ਲਈ ਕਿਹਾ ਹੈ, ਤਾਂ ਜੋ ਜਮ੍ਹਾਂਖੋਰੀ 'ਤੇ ਪਾਬੰਦੀ ਲਗਾਈ ਜਾ ਸਕੇ ਅਤੇ ਕਣਕ ਦੀ ਅਸਲ ਉਪਲਬਧਤਾ ਦਾ ਪਤਾ ਲਗਾਇਆ ਜਾ ਸਕੇ। ਇਸ ਦੇ ਨਾਲ ਹੀ (https://evegoils.nic.in/wsp/login) 'ਤੇ ਸਟਾਕ ਡਾਟਾ ਸਾਂਝਾ ਕਰਨ ਲਈ ਕਿਹਾ ਹੈ। ਜੇਕਰ ਇਨ੍ਹਾਂ ਸਟਾਕਿਸਟਾਂ ਕੋਲ ਨਿਰਧਾਰਤ ਸੀਮਾ ਤੋਂ ਵੱਧ ਕਣਕ ਹੈ ਤਾਂ ਉਨ੍ਹਾਂ ਨੂੰ ਨੋਟੀਫਿਕੇਸ਼ਨ ਜਾਰੀ ਹੋਣ ਦੇ 30 ਦਿਨਾਂ ਦੇ ਅੰਦਰ ਨਿਰਧਾਰਤ ਸੀਮਾ ਦੇ ਅੰਦਰ ਸਟਾਕ ਲਿਆਉਣਾ ਹੋਵੇਗਾ।

ਇਹ ਵੀ ਪੜ੍ਹੋ: ਓਡੀਸ਼ਾ ਵਿੱਚ ਟਾਟਾ ਸਟੀਲ ਪਾਵਰ ਪਲਾਂਟ ਵਿੱਚ ਲੀਕ ਹੋਈ ਸਟੀਮ, ਜ਼ਖ਼ਮੀ ਮੁਲਾਜ਼ਮਾਂ ਨੂੰ ਹਸਪਤਾਲ 'ਚ ਕਰਵਾਇਆ ਭਰਤੀ

ਮੀਟਿੰਗ ਦੌਰਾਨ ਸੂਬਾ ਸਰਕਾਰਾਂ ਦੇ ਨਾਲ-ਨਾਲ ਸਰਕਾਰ ਨੇ ਓਪਨ ਮਾਰਕੀਟ ਸੇਲ ਸਕੀਮ (ਓ.ਐਮ.ਐਸ.ਐਸ.) ਤਹਿਤ ਘਰੇਲੂ ਬਜ਼ਾਰ ਵਿੱਚ ਕਣਕ ਅਤੇ ਚਾਵਲ ਵੇਚਣ ਦੇ ਫੈਸਲੇ ਬਾਰੇ ਜਾਣਕਾਰੀ ਦਿੱਤੀ। ਪਹਿਲੇ ਪੜਾਅ ਵਿੱਚ 15 ਲੱਖ ਮੀਟ੍ਰਿਕ ਟਨ ਕਣਕ ਖੁੱਲੀ ਮੰਡੀ ਵਿੱਚ ਵੇਚੀ ਜਾਵੇਗੀ। ਤਾਂ ਜੋ ਘਰੇਲੂ ਮੰਡੀ ਵਿੱਚ ਕਣਕ-ਝੋਨੇ ਦੀਆਂ ਕੀਮਤਾਂ ਨੂੰ ਕਾਬੂ ਵਿੱਚ ਲਿਆਂਦਾ ਜਾ ਸਕੇ। ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਲੋਕਾਂ ਨੂੰ ਸਸਤੇ ਭਾਅ 'ਤੇ ਕਣਕ-ਝੋਨੇ ਮਿਲ ਸਕਣ।

ਸੋਮਵਾਰ ਨੂੰ ਹੀ ਕੇਂਦਰ ਸਰਕਾਰ ਨੇ ਕਣਕ ਦੀਆਂ ਵਧਦੀਆਂ ਕੀਮਤਾਂ ਅਤੇ ਇਸ ਦੇ ਭੰਡਾਰਨ ਅਤੇ ਜਮ੍ਹਾਖੋਰੀ ਨੂੰ ਰੋਕਣ ਦੇ ਮਕਸਦ ਨਾਲ ਥੋਕ ਵਿਕਰੇਤਾਵਾਂ, ਪ੍ਰਚੂਨ ਵਿਕਰੇਤਾਵਾਂ, ਵਪਾਰੀਆਂ, ਵੱਡੇ ਚੇਨ ਰਿਟੇਲਰਾਂ ਅਤੇ ਪ੍ਰੋਸੈਸਰਾਂ ਲਈ ਸਟਾਕ ਹੋਲਡਿੰਗ ਸੀਮਾ ਤੈਅ ਕੀਤੀ ਹੈ। ਸਰਕਾਰ ਨੇ ਘਰੇਲੂ ਬਾਜ਼ਾਰ ਵਿੱਚ ਵਧਦੀਆਂ ਕੀਮਤਾਂ ਨੂੰ ਰੋਕਣ ਲਈ ਓਪਨ ਮਾਰਕੀਟ ਸੇਲ ਸਕੀਮ (ਓ.ਐਮ.ਐਸ.ਐਸ.) ਦੇ ਤਹਿਤ ਕਣਕ ਅਤੇ ਚਾਵਲਾਂ ਨੂੰ ਘਰੇਲੂ ਬਾਜ਼ਾਰ ਵਿੱਚ ਵੇਚਣ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ: Jammu Kashmir : ਕੁਪਵਾੜਾ 'ਚ LoC ਨੇੜੇ 2 ਅੱਤਵਾਦੀ ਢੇਰ, ਸੁਰੱਖਿਆ ਬਲਾਂ ਦਾ ਆਪਰੇਸ਼ਨ ਜਾਰੀ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪਿਕਚਰ ਹਾਲੇ ਬਾਕੀ ਹੈ! ਭਲਕੇ ਵਿਧਾਨ ਸਭਾ 'ਚ ਪੇਸ਼ ਹੋ ਸਕਦੀ CAG ਦੀ ਦੂਜੀ ਰਿਪੋਰਟ
ਪਿਕਚਰ ਹਾਲੇ ਬਾਕੀ ਹੈ! ਭਲਕੇ ਵਿਧਾਨ ਸਭਾ 'ਚ ਪੇਸ਼ ਹੋ ਸਕਦੀ CAG ਦੀ ਦੂਜੀ ਰਿਪੋਰਟ
ਕੇਂਦਰ ਨੇ 32 ਨੇਤਾਵਾਂ ਦੀ ਹਟਾਈ ਸੁਰੱਖਿਆ, ਜਾਣੋ ਕਿਉਂ ਲਿਆ ਆਹ ਫੈਸਲਾ
ਕੇਂਦਰ ਨੇ 32 ਨੇਤਾਵਾਂ ਦੀ ਹਟਾਈ ਸੁਰੱਖਿਆ, ਜਾਣੋ ਕਿਉਂ ਲਿਆ ਆਹ ਫੈਸਲਾ
ਮੁਲਾਜ਼ਮਾਂ ਦੀ ਵੱਧ ਜਾਵੇਗੀ ਪੈਨਸ਼ਨ ਅਤੇ ਤਨਖ਼ਾਹ, ਸਰਕਾਰ ਨੇ ਕਰ'ਤਾ ਵੱਡਾ ਐਲਾਨ
ਮੁਲਾਜ਼ਮਾਂ ਦੀ ਵੱਧ ਜਾਵੇਗੀ ਪੈਨਸ਼ਨ ਅਤੇ ਤਨਖ਼ਾਹ, ਸਰਕਾਰ ਨੇ ਕਰ'ਤਾ ਵੱਡਾ ਐਲਾਨ
Samsung ਨੇ Motorola ਨੂੰ ਟੱਕਰ ਦੇਣ ਲਈ ਲਾਂਚ ਕੀਤੇ 2 ਸਮਾਰਟਫੋਨਸ! ਕੀਮਤ 15 ਹਜ਼ਾਰ ਤੋਂ ਵੀ ਘੱਟ, ਜਾਣੋ ਫੀਚਰਸ
Samsung ਨੇ Motorola ਨੂੰ ਟੱਕਰ ਦੇਣ ਲਈ ਲਾਂਚ ਕੀਤੇ 2 ਸਮਾਰਟਫੋਨਸ! ਕੀਮਤ 15 ਹਜ਼ਾਰ ਤੋਂ ਵੀ ਘੱਟ, ਜਾਣੋ ਫੀਚਰਸ
Advertisement
ABP Premium

ਵੀਡੀਓਜ਼

Bikram Majithiya|Harjinder Singh Dhami| ਧਾਮੀ ਕੋਲ ਪਹੁੰਚੇ ਬਿਕਰਮ ਮਜੀਠੀਆ, ਕੀ ਮੰਨਣਗੇ ਧਾਮੀ ?Ludhiana West| Sanjeev Arora| AAP ਨੇ ਲੁਧਿਆਣਾ ਪੱਛਮੀ ਤੋਂ ਸੰਜੀਵ ਅਰੋੜਾ ਨੂੰ ਜਿਮਨੀ ਚੋਣ ਲਈ ਉਮੀਦਵਾਰ ਬਣਾਇਆ..Pargat Singh Vs Aman Arora| ਪਰਗਟ ਸਿੰਘ ਤੇ ਅਮਨ ਅਰੋੜਾ 'ਚ ਹੋਈ ਤਿੱਖੀ ਬਹਿਸ, ਕਿਸਨੇ ਕਿਸਨੂੰ ਕਰਾਇਆ ਚੁੱਪBSF ਨੇ ਭਾਰਤ-ਪਾਕਿਸਤਾਨ ਸਰਹੱਦ ਤੇ ਪਾਕਿਸਤਾਨੀ ਘੁਸਪੈਠੀਆ ਕੀਤਾ ਢੇਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਿਕਚਰ ਹਾਲੇ ਬਾਕੀ ਹੈ! ਭਲਕੇ ਵਿਧਾਨ ਸਭਾ 'ਚ ਪੇਸ਼ ਹੋ ਸਕਦੀ CAG ਦੀ ਦੂਜੀ ਰਿਪੋਰਟ
ਪਿਕਚਰ ਹਾਲੇ ਬਾਕੀ ਹੈ! ਭਲਕੇ ਵਿਧਾਨ ਸਭਾ 'ਚ ਪੇਸ਼ ਹੋ ਸਕਦੀ CAG ਦੀ ਦੂਜੀ ਰਿਪੋਰਟ
ਕੇਂਦਰ ਨੇ 32 ਨੇਤਾਵਾਂ ਦੀ ਹਟਾਈ ਸੁਰੱਖਿਆ, ਜਾਣੋ ਕਿਉਂ ਲਿਆ ਆਹ ਫੈਸਲਾ
ਕੇਂਦਰ ਨੇ 32 ਨੇਤਾਵਾਂ ਦੀ ਹਟਾਈ ਸੁਰੱਖਿਆ, ਜਾਣੋ ਕਿਉਂ ਲਿਆ ਆਹ ਫੈਸਲਾ
ਮੁਲਾਜ਼ਮਾਂ ਦੀ ਵੱਧ ਜਾਵੇਗੀ ਪੈਨਸ਼ਨ ਅਤੇ ਤਨਖ਼ਾਹ, ਸਰਕਾਰ ਨੇ ਕਰ'ਤਾ ਵੱਡਾ ਐਲਾਨ
ਮੁਲਾਜ਼ਮਾਂ ਦੀ ਵੱਧ ਜਾਵੇਗੀ ਪੈਨਸ਼ਨ ਅਤੇ ਤਨਖ਼ਾਹ, ਸਰਕਾਰ ਨੇ ਕਰ'ਤਾ ਵੱਡਾ ਐਲਾਨ
Samsung ਨੇ Motorola ਨੂੰ ਟੱਕਰ ਦੇਣ ਲਈ ਲਾਂਚ ਕੀਤੇ 2 ਸਮਾਰਟਫੋਨਸ! ਕੀਮਤ 15 ਹਜ਼ਾਰ ਤੋਂ ਵੀ ਘੱਟ, ਜਾਣੋ ਫੀਚਰਸ
Samsung ਨੇ Motorola ਨੂੰ ਟੱਕਰ ਦੇਣ ਲਈ ਲਾਂਚ ਕੀਤੇ 2 ਸਮਾਰਟਫੋਨਸ! ਕੀਮਤ 15 ਹਜ਼ਾਰ ਤੋਂ ਵੀ ਘੱਟ, ਜਾਣੋ ਫੀਚਰਸ
ਚੰਡੀਗੜ੍ਹ ‘ਚ ਕਿਸਾਨਾਂ ਦੀ ਛੇਵੀਂ ਮੀਟਿੰਗ ਰਹੀ ਬੇਸਿੱਟਾ, ਹੁਣ ਦੁਬਾਰਾ ਹੋਵੇਗੀ ਮੀਟਿੰਗ
ਚੰਡੀਗੜ੍ਹ ‘ਚ ਕਿਸਾਨਾਂ ਦੀ ਛੇਵੀਂ ਮੀਟਿੰਗ ਰਹੀ ਬੇਸਿੱਟਾ, ਹੁਣ ਦੁਬਾਰਾ ਹੋਵੇਗੀ ਮੀਟਿੰਗ
ਖੁਸ਼ਖ਼ਬਰੀ! ਡਿੱਗ ਗਈਆਂ ਸੋਨੇ ਦੀਆਂ ਕੀਮਤਾਂ, ਜਾਣੋ ਨਵੇਂ ਰੇਟ
ਖੁਸ਼ਖ਼ਬਰੀ! ਡਿੱਗ ਗਈਆਂ ਸੋਨੇ ਦੀਆਂ ਕੀਮਤਾਂ, ਜਾਣੋ ਨਵੇਂ ਰੇਟ
ਵਿਵਾਦ ਤੋਂ ਬਾਅਦ ਭਾਸ਼ਾਵਾਂ ਨੂੰ ਲੈਕੇ CBSE ਦਾ ਵੱਡਾ ਫੈਸਲਾ, ਬੋਰਡ ਦੀਆਂ ਪ੍ਰੀਖਿਆਵਾਂ ਦੇਣ ਵਾਲਿਆਂ ਲਈ ਜ਼ਰੂਰੀ ਖ਼ਬਰ
ਵਿਵਾਦ ਤੋਂ ਬਾਅਦ ਭਾਸ਼ਾਵਾਂ ਨੂੰ ਲੈਕੇ CBSE ਦਾ ਵੱਡਾ ਫੈਸਲਾ, ਬੋਰਡ ਦੀਆਂ ਪ੍ਰੀਖਿਆਵਾਂ ਦੇਣ ਵਾਲਿਆਂ ਲਈ ਜ਼ਰੂਰੀ ਖ਼ਬਰ
ਪੰਜਾਬ ‘ਚ ਪ੍ਰਸ਼ਾਸਨਿਕ ਫੇਰਬਦਲ, 1 ਡੀਸੀ ਸਣੇ IAS ਅਤੇ PCS ਦਾ ਤਬਾਦਲਾ
ਪੰਜਾਬ ‘ਚ ਪ੍ਰਸ਼ਾਸਨਿਕ ਫੇਰਬਦਲ, 1 ਡੀਸੀ ਸਣੇ IAS ਅਤੇ PCS ਦਾ ਤਬਾਦਲਾ
Embed widget