ਆਖਰ ਅਡਾਨੀ ਕੰਪਨੀ ਦੇ ਆਡਿਟਰ ਨੇ ਕਿਉਂ ਦਿੱਤਾ ਅਸਤੀਫ਼ਾ? ਹਿੰਡਨਬਰਗ ਨੇ ਉਡਾਏ ਸੀ ਗੰਭੀਰ ਸਵਾਲ
Adani News: ਅਡਾਨੀ ਗਰੁੱਪ ਦੀ ਅਹਿਮਦਾਬਾਦ ਆਧਾਰਿਤ ਚਾਰਟਰਡ ਅਕਾਊਂਟੈਂਟ ਕੰਪਨੀ ਦੇ ਆਡਿਟਰ ਨੇ ਅਸਤੀਫ਼ਾ ਦੇ ਦਿੱਤਾ ਹੈ।
Adani Dispute News: ਅਡਾਨੀ ਗਰੁੱਪ ਦੀ ਅਹਿਮਦਾਬਾਦ ਆਧਾਰਿਤ ਚਾਰਟਰਡ ਅਕਾਊਂਟੈਂਟ ਕੰਪਨੀ ਦੇ ਆਡਿਟਰ ਨੇ ਅਸਤੀਫ਼ਾ ਦੇ ਦਿੱਤਾ ਹੈ। ਬੇਸ਼ੱਕ ਕਿਹਾ ਜਾ ਰਿਹਾ ਹੈ ਕਿ ਆਡਿਟਰ ਦਾ ਕਰਾਰ ਖਤਮ ਹੋ ਗਿਆ ਸੀ ਪਰ ਇਸ ਦਾ ਕਾਰਨ ਹੋਰ ਵੀ ਮੰਨੇ ਜਾ ਰਹੇ ਹਨ। ਯਾਦ ਰਹੇ ਹਿੰਡਨਬਰਗ ਰਿਸਰਚ ਦੀ ਰਿਪੋਰਟ ’ਚ ਆਡਿਟਰ ਕੰਪਨੀ ਦੀ ਨਿਯੁਕਤੀ ’ਤੇ ਸਵਾਲ ਉਠਾਏ ਗਏ ਸਨ।
ਦੱਸ ਦਈਏ ਕਿ ਹਿੰਡਨਬਰਗ ਨੇ ਕਿਹਾ ਸੀ ਕਿ ਅਡਾਨੀ ਐਂਟਰਪ੍ਰਾਇਜ਼ਿਜ਼ ਤੇ ਅਡਾਨੀ ਟੋਟਲ ਗੈਸ ਲਿਮਟਿਡ ਦੀ ਆਡਿਟਰ ਕੰਪਨੀ ਬਹੁਤ ਛੋਟੀ ਕੰਪਨੀ ਹੈ ਜਿਸ ਦਾ ਨਾਮ ਸ਼ਾਹ ਢੰਡਾਰੀਆ ਹੈ। ਉਸ ਨੇ ਕਿਹਾ ਸੀ ਕਿ ਸ਼ਾਹ ਢੰਡਾਰੀਆ ਦੀ ਮੌਜੂਦਾ ਸਮੇਂ ’ਚ ਕੋਈ ਵੈੱਬਸਾਈਟ ਨਹੀਂ ਹੈ ਤੇ ਪਹਿਲਾਂ ਦੀ ਵੈੱਬਸਾਈਟ ’ਚ ਉਸ ਦੇ ਸਿਰਫ਼ ਚਾਰ ਪਾਰਟਨਰ ਤੇ 11 ਮੁਲਾਜ਼ਮ ਦਿਖਾਏ ਗਏ ਹਨ। ਰਿਕਾਰਡ ਮੁਤਾਬਕ ਉਹ 32 ਹਜ਼ਾਰ ਰੁਪਏ ਮਾਸਿਕ ਕਿਰਾਇਆ ਦਿੰਦੇ ਸਨ ਤੇ ਸੂਚੀਬੱਧ ਕੰਪਨੀ, ਜਿਸ ਦੀ ਪੂੰਜੀ ਕਰੀਬ 78 ਲੱਖ ਡਾਲਰ ਹੈ, ਦਾ ਉਹ ਆਡਿਟ ਕਰਦੇ ਹਨ।
ਉਧਰ, ਆਡੀਟਰ ਨੇ ਪੱਤਰ ’ਚ ਕਿਹਾ ਹੈ ਕਿ ਉਸ ਨੂੰ 26 ਜੁਲਾਈ, 2022 ਨੂੰ ਪੰਜ ਸਾਲ ਦੀ ਦੂਜੀ ਮਿਆਦ ਦਿੱਤੀ ਗਈ ਸੀ ਤੇ ਉਨ੍ਹਾਂ 31 ਮਾਰਚ, 2023 ਨੂੰ ਕੰਪਨੀ ਦਾ ਆਡਿਟ ਮੁਕੰਮਲ ਕੀਤਾ ਹੈ। ਉਨ੍ਹਾਂ ਕਿਹਾ ਕਿ ਹੋਰ ਵਧੇਰੇ ਕੰਮ ਹੋਣ ਕਾਰਨ ਉਹ ਅਸਤੀਫ਼ਾ ਦੇ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਸਤੀਫ਼ੇ ਪਿੱਛੇ ਹੋਰ ਕੋਈ ਕਾਰਨ ਨਹੀਂ ਹਨ।
ਸੇਬੀ ਨੇ ਜਾਂਚ ਲਈ ਮੰਗਿਆ ਹੋਰ ਸਮਾਂ
ਅਡਾਨੀ ਗਰੁੱਪ ’ਤੇ ਸ਼ੇਅਰਾਂ ਦੀ ਕੀਮਤ ਨਾਲ ਲੱਗੇ ਛੇੜ-ਛਾੜ ਦੇ ਦੋਸ਼ਾਂ ਦੀ ਜਾਂਚ ਮੁਕੰਮਲ ਕਰਨ ਲਈ ਸੇਬੀ ਵੱਲੋਂ ਹੋਰ ਛੇ ਮਹੀਨੇ ਦਾ ਸਮਾਂ ਮੰਗਿਆ ਹੈ। ਸੇਬੀ ਦੀ ਇਸ ਅਰਜ਼ੀ ਨੂੰ ਚੁਣੌਤੀ ਦਿੰਦਿਆਂ ਇੱਕ ਪਟੀਸ਼ਨ ਪਾਈ ਗਈ ਹੈ। ਜਨਹਿੱਤ ਪਟੀਸ਼ਨਰਾਂ ’ਚੋਂ ਇਕ ਨੇ ਇਹ ਅਰਜ਼ੀ ਦਾਖ਼ਲ ਕਰਦਿਆਂ ਕਿਹਾ ਹੈ ਕਿ ਸੇਬੀ ਨੂੰ ਜਾਂਚ-ਪੜਤਾਲ, ਦਸਤਾਵੇਜ਼ ਜ਼ਬਤ ਕਰਨ ਤੇ ਉਨ੍ਹਾਂ ਨੂੰ ਇਕੱਤਰ ਕਰਨ ਦਾ ਪਹਿਲਾਂ ਹੀ ਢੁੱਕਵਾਂ ਸਮਾਂ ਮਿਲ ਚੁੱਕਾ ਹੈ। ਇਸ ਲਈ ਸੇਬੀ ਨੂੰ ਜਾਂਚ ਲਈ ਹੋਰ ਛੇ ਮਹੀਨਿਆਂ ਦਾ ਸਮਾਂ ਨਾ ਦਿੱਤਾ ਜਾਵੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।