Mobile Connections: ਬੰਦ ਹੋ ਜਾਣਗੇ 6 ਲੱਖ ਮੋਬਾਈਲ ਨੰਬਰ ? ਦੂਰਸੰਚਾਰ ਵਿਭਾਗ ਨੇ ਦਿੱਤਾ ਮੋਬਾਈਲ ਕੁਨੈਕਸ਼ਨਾਂ ਦੀ ਰੀਵੈਰੀਫਿਕੇਸ਼ਨ ਦੇ ਹੁਕਮ
ਦੇਸ਼ ਦੇ 6.80 ਲੱਖ ਮੋਬਾਈਲ ਨੰਬਰਾਂ 'ਤੇ ਸੰਕਟ ਦਾ ਸਮਾਂ ਆ ਗਿਆ ਹੈ। ਜੇਕਰ ਇਹ ਗਲਤ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਪ੍ਰਾਪਤ ਕੀਤੇ ਗਏ ਹਨ ਤਾਂ ਇਨ੍ਹਾਂ ਦਾ ਬੰਦ ਹੋਣਾ ਯਕੀਨੀ ਹੈ।
Telecom Department: ਦੇਸ਼ ਦੇ 6.80 ਲੱਖ ਮੋਬਾਈਲ ਨੰਬਰਾਂ 'ਤੇ ਸੰਕਟ ਦਾ ਸਮਾਂ ਆ ਗਿਆ ਹੈ। ਜੇਕਰ ਇਹ ਗਲਤ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਪ੍ਰਾਪਤ ਕੀਤੇ ਗਏ ਹਨ ਤਾਂ ਇਨ੍ਹਾਂ ਦਾ ਬੰਦ ਹੋਣਾ ਯਕੀਨੀ ਹੈ। ਦੇਸ਼ ਦੇ ਦੂਰਸੰਚਾਰ ਵਿਭਾਗ ਨੇ ਦੂਰਸੰਚਾਰ ਸੇਵਾ ਪ੍ਰਦਾਤਾਵਾਂ ਨੂੰ ਛੇ ਲੱਖ ਤੋਂ ਵੱਧ ਮੋਬਾਈਲ ਕੁਨੈਕਸ਼ਨਾਂ ਦੀ ਰੀ- ਵੈਰੀਫਿਕੇਸ਼ਨ ਕਰਨ ਦੇ ਨਿਰਦੇਸ਼ ਦਿੱਤੇ ਹਨ।
ਫਰਜ਼ੀ ਦਸਤਾਵੇਜ਼ ਰਾਹੀਂ ਨੰਬਰ ਲੈਣ ਦਾ ਸ਼ੱਕ
ਟੈਲੀਕਾਮ ਵਿਭਾਗ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਵਿਸ਼ਲੇਸ਼ਣ ਤੋਂ ਬਾਅਦ ਲਗਭਗ 6.80 ਲੱਖ ਮੋਬਾਈਲ ਕਨੈਕਸ਼ਨਾਂ ਦੀ ਸੰਭਾਵੀ ਤੌਰ 'ਤੇ ਧੋਖਾਧੜੀ ਵਾਲੇ ਨੰਬਰਾਂ ਵਜੋਂ ਪਛਾਣ ਕੀਤੀ ਹੈ। ਇਹ ਅਜਿਹੇ ਕੁਨੈਕਸ਼ਨ ਹਨ ਜੋ ਗਲਤ ਜਾਂ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਪ੍ਰਾਪਤ ਕੀਤੇ ਗਏ ਹਨ।
ਦੂਰਸੰਚਾਰ ਵਿਭਾਗ ਨੇ ਦੋ ਮਹੀਨੇ ਦਾ ਸਮਾਂ ਦਿੱਤਾ ਹੈ
ਦੂਰਸੰਚਾਰ ਵਿਭਾਗ ਨੇ ਦੂਰਸੰਚਾਰ ਕੰਪਨੀਆਂ ਨੂੰ 60 ਦਿਨਾਂ ਦੇ ਅੰਦਰ ਪਛਾਣੇ ਗਏ ਮੋਬਾਈਲ ਨੰਬਰਾਂ ਦੀ ਮੁੜ ਪੁਸ਼ਟੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਬਿਆਨ ਵਿੱਚ ਕਿਹਾ ਗਿਆ ਹੈ, "ਦੂਰਸੰਚਾਰ ਵਿਭਾਗ ਨੇ ਲਗਭਗ 6.80 ਲੱਖ ਮੋਬਾਈਲ ਕਨੈਕਸ਼ਨਾਂ ਦੀ ਪਛਾਣ ਕੀਤੀ ਹੈ। ਇਹ ਸ਼ੱਕ ਹੈ ਕਿ ਇਹ ਗੈਰ-ਕਾਨੂੰਨੀ, ਝੂਠੇ ਅਤੇ ਜਾਅਲੀ ਕੇਵਾਈਸੀ ਦਸਤਾਵੇਜ਼ਾਂ ਜਿਵੇਂ ਕਿ ਪਛਾਣ ਸਬੂਤ ਅਤੇ ਪਤਾ ਸਰਟੀਫਿਕੇਟ ਦੀ ਵਰਤੋਂ ਕਰਕੇ ਪ੍ਰਾਪਤ ਕੀਤੇ ਗਏ ਹਨ।"
ਅੱਗੇ ਦੀ ਕਾਰਵਾਈ ਕੀ ਹੋਵੇਗੀ?
ਦੂਰਸੰਚਾਰ ਵਿਭਾਗ ਨੇ ਦੂਰਸੰਚਾਰ ਸਰਵਿਸ ਪ੍ਰੋਵਾਈਡਰ ਨੂੰ ਇਨ੍ਹਾਂ ਚਿੰਨ੍ਹਿਤ ਮੋਬਾਈਲ ਨੰਬਰਾਂ ਦੀ ਮੁੜ ਪੁਸ਼ਟੀ ਕਰਨ ਲਈ ਨਿਰਦੇਸ਼ ਜਾਰੀ ਕੀਤੇ ਹਨ।
ਸਾਰੀਆਂ ਦੂਰਸੰਚਾਰ ਕੰਪਨੀਆਂ ਲਈ 60 ਦਿਨਾਂ ਦੇ ਅੰਦਰ ਪਛਾਣੇ ਗਏ ਕਨੈਕਸ਼ਨਾਂ ਦੀ ਮੁੜ-ਤਸਦੀਕ ਕਰਨਾ ਲਾਜ਼ਮੀ ਹੈ।
ਜੇਕਰ ਕੁਨੈਕਸ਼ਨ ਰੀ-ਵੈਰੀਫਿਕੇਸ਼ਨ ਵਿੱਚ ਅਸਫਲ ਰਹਿੰਦਾ ਹੈ ਤਾਂ ਇਸਨੂੰ ਬੰਦ ਕਰ ਦਿੱਤਾ ਜਾਵੇਗਾ।
ਇਸ ਅਪ੍ਰੈਲ 'ਚ ਦੂਰਸੰਚਾਰ ਵਿਭਾਗ ਨੇ ਕਰ ਦਿੱਤੇ ਸਨ ਕਈ ਹਜ਼ਾਰ ਕੁਨੈਕਸ਼ਨ ਬੰਦ
ਦੂਰਸੰਚਾਰ ਵਿਭਾਗ ਨੇ ਅਪਰੈਲ ਵਿੱਚ ਰੀ-ਵੈਰੀਫਿਕੇਸ਼ਨ ਲਈ 10,834 ਸ਼ੱਕੀ ਮੋਬਾਈਲ ਨੰਬਰਾਂ ਦੀ ਪਛਾਣ ਕੀਤੀ ਸੀ ਅਤੇ ਇਨ੍ਹਾਂ ਵਿੱਚੋਂ 8272 ਮੋਬਾਈਲ ਕਨੈਕਸ਼ਨ ਰੀ-ਵੈਰੀਫਿਕੇਸ਼ਨ ਵਿੱਚ ਅਸਫਲ ਰਹਿਣ ਕਾਰਨ ਬੰਦ ਕਰ ਦਿੱਤੇ ਗਏ ਸਨ। ਗਲਤ ਜਾਂ ਜਾਅਲੀ ਕੇਵਾਈਸੀ ਦਸਤਾਵੇਜ਼ਾਂ ਦੀ ਵਰਤੋਂ ਦਰਸਾਉਂਦੀ ਹੈ ਕਿ ਇਹ ਮੋਬਾਈਲ ਕਨੈਕਸ਼ਨ ਗਲਤ ਤਰੀਕੇ ਨਾਲ ਪ੍ਰਾਪਤ ਕੀਤੇ ਗਏ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।