(Source: ECI/ABP News/ABP Majha)
WPI Inflation: ਸਰਦੀਆਂ 'ਚ ਥੋਕ ਮਹਿੰਗਾਈ ਦਰ 'ਚ ਗਿਰਾਵਟ ਕੀਤੀ ਗਈ ਦਰਜ, ਜਨਵਰੀ 'ਚ ਹੋਲਸੇਲ ਮਹਿੰਗਾਈ ਘੱਟ ਕੇ 0.27 ਫੀਸਦੀ
WPI Inflation: ਥੋਕ ਮਹਿੰਗਾਈ ਦਰ ਦੇ ਅੰਕੜੇ ਆ ਗਏ ਹਨ ਅਤੇ ਜਨਵਰੀ 'ਚ ਥੋਕ ਮਹਿੰਗਾਈ ਦਰ 0.27 ਫੀਸਦੀ 'ਤੇ ਆ ਗਈ ਹੈ। ਸੋਮਵਾਰ ਨੂੰ ਵੀ ਪ੍ਰਚੂਨ ਮਹਿੰਗਾਈ ਦਰ ਵਿੱਚ ਗਿਰਾਵਟ ਦੇਖੀ ਗਈ।
WPI Inflation: ਇਸ ਸਾਲ ਜਨਵਰੀ ਦਾ ਮਹੀਨਾ ਆਪਣੇ ਬੇਹੱਦ ਠੰਢੇ ਮੌਸਮ ਲਈ ਯਾਦ ਕੀਤਾ ਜਾਵੇਗਾ, ਹਾਲਾਂਕਿ ਇਸ ਦੌਰਾਨ ਮਹਿੰਗਾਈ ਦਰ ਵਿੱਚ ਮਾਮੂਲੀ ਗਿਰਾਵਟ ਵੇਖਣ ਨੂੰ ਮਿਲੀ ਹੈ। ਥੋਕ ਮਹਿੰਗਾਈ ਦਰ (Wholesale Inflation Rate) ਦੇ ਅੰਕੜੇ ਹੁਣੇ ਆਏ ਹਨ ਅਤੇ ਜਨਵਰੀ 'ਚ ਥੋਕ ਮਹਿੰਗਾਈ ਦਰ 0.27 ਫੀਸਦੀ 'ਤੇ ਆ ਗਈ ਹੈ। ਪਿਛਲੇ ਮਹੀਨੇ ਭਾਵ ਦਸੰਬਰ 2023 'ਚ ਥੋਕ ਮਹਿੰਗਾਈ ਦਰ 0.73 ਫੀਸਦੀ ਸੀ।
ਥੋਕ ਮਹਿੰਗਾਈ ਮਹੀਨਾ-ਦਰ-ਮਹੀਨਾ ਤੇ ਸਾਲਾਨਾ ਆਧਾਰ 'ਤੇ ਘਟੀ
ਇਸ ਤਰ੍ਹਾਂ ਜਨਵਰੀ 'ਚ ਮਹੀਨੇ-ਦਰ-ਮਹੀਨੇ ਦੇ ਆਧਾਰ 'ਤੇ ਪ੍ਰਚੂਨ ਮਹਿੰਗਾਈ ਅਤੇ ਥੋਕ ਮਹਿੰਗਾਈ ਦੋਵਾਂ 'ਚ ਗਿਰਾਵਟ ਆਈ ਹੈ। ਜੇਕਰ ਸਾਲਾਨਾ ਆਧਾਰ 'ਤੇ ਦੇਖਿਆ ਜਾਵੇ ਤਾਂ ਜਨਵਰੀ 2023 'ਚ ਥੋਕ ਮਹਿੰਗਾਈ ਦਰ 4.8 ਫੀਸਦੀ ਸੀ।
ਪ੍ਰਚੂਨ ਮਹਿੰਗਾਈ ਤੋਂ ਬਾਅਦ ਥੋਕ ਮਹਿੰਗਾਈ ਦਰ ਵੀ ਘਟੀ
ਜਨਵਰੀ 2024 'ਚ ਪ੍ਰਚੂਨ ਮਹਿੰਗਾਈ ਵੀ ਘਟੀ ਅਤੇ ਦਸੰਬਰ ਦੇ ਮੁਕਾਬਲੇ ਇਹ 5.10 ਫੀਸਦੀ 'ਤੇ ਆ ਗਈ। ਦਸੰਬਰ 2023 'ਚ ਪ੍ਰਚੂਨ ਮਹਿੰਗਾਈ ਦਰ 5.69 ਫੀਸਦੀ 'ਤੇ ਰਹੀ।
ਜਨਵਰੀ 'ਚ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ 'ਚ ਆਈ ਹੈ ਕਮੀ
ਜਨਵਰੀ ਵਿੱਚ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ ਅਤੇ ਇਹ ਥੋਕ ਮਹਿੰਗਾਈ ਦਰ ਦੇ ਅੰਕੜਿਆਂ ਵਿੱਚ ਦੇਖਿਆ ਜਾ ਸਕਦਾ ਹੈ। ਜਨਵਰੀ 'ਚ ਥੋਕ ਖੁਰਾਕੀ ਮਹਿੰਗਾਈ ਦਰ 3.79 ਫੀਸਦੀ 'ਤੇ ਆ ਗਈ ਹੈ। ਪਿਛਲੇ ਮਹੀਨੇ ਯਾਨੀ ਦਸੰਬਰ 'ਚ ਖੁਰਾਕੀ ਮਹਿੰਗਾਈ ਦਰ 5.39 ਫੀਸਦੀ ਸੀ।
ਨਿਰਮਾਣ ਉਤਪਾਦਾਂ ਦੀ ਮਹਿੰਗਾਈ ਘਟੀ
ਨਿਰਮਾਣ ਉਤਪਾਦਾਂ ਦੀ ਮਹਿੰਗਾਈ ਦਰ ਜਨਵਰੀ 'ਚ ਘਟ ਕੇ -1.15 ਫੀਸਦੀ 'ਤੇ ਆ ਗਈ ਹੈ, ਜੋ ਪਿਛਲੇ ਮਹੀਨੇ ਯਾਨੀ ਦਸੰਬਰ 2023 'ਚ -0.71 ਫੀਸਦੀ ਸੀ।
ਈਂਧਨ ਅਤੇ ਬਿਜਲੀ ਉਤਪਾਦਾਂ ਦੀ ਮਹਿੰਗਾਈ ਵਧੀ
ਈਂਧਨ ਅਤੇ ਬਿਜਲੀ ਉਤਪਾਦਾਂ ਦੀ ਮਹਿੰਗਾਈ ਦਰ ਜਨਵਰੀ 'ਚ ਵਧ ਕੇ -0.51 ਫੀਸਦੀ ਹੋ ਗਈ ਹੈ। ਪਿਛਲੇ ਮਹੀਨੇ ਯਾਨੀ ਦਸੰਬਰ 2023 'ਚ ਈਂਧਨ ਅਤੇ ਬਿਜਲੀ ਉਤਪਾਦਾਂ ਦੀ ਮਹਿੰਗਾਈ ਦਰ -2.41 ਫੀਸਦੀ ਸੀ।
ਨਵੰਬਰ ਲਈ ਥੋਕ ਮਹਿੰਗਾਈ ਦੇ ਅੰਕੜੇ
ਨਵੰਬਰ 2023 ਵਿੱਚ ਥੋਕ ਮਹਿੰਗਾਈ ਦਰ 0.26 ਪ੍ਰਤੀਸ਼ਤ ਸੀ, ਜਦੋਂ ਕਿ ਜਨਵਰੀ 2024 ਵਿੱਚ ਥੋਕ ਮਹਿੰਗਾਈ ਦਰ 0.27 ਪ੍ਰਤੀਸ਼ਤ ਦੇ ਬਰਾਬਰ ਸੀ।