Digital Rupee: ਵਿਦੇਸ਼ਾਂ 'ਚ ਵੀ ਕਰ ਸਕੋਗੇ Digital Payment ਭੁਗਤਾਨ, ਕਈ ਦੇਸ਼ਾਂ 'ਚ ਚੱਲ ਰਹੇ CBDC ਪ੍ਰੋਜੈਕਟ - RBI ਨੇ ਦਿੱਤੀ ਜਾਣਕਾਰੀ
RBI Digital Currency: ਆਰਬੀਆਈ ਦੇ ਡਿਪਟੀ ਗਵਰਨਰ ਮਾਈਕਲ ਪਾਤਰਾ ਨੇ ਕਿਹਾ ਕਿ ਡਿਜੀਟਲ ਰੁਪਈਆ ਦੇਸ਼ ਤੋਂ ਬਾਹਰ ਭੁਗਤਾਨ ਬਹੁਤ ਆਸਾਨ ਬਣਾ ਦੇਵੇਗਾ। ਕਈ ਦੇਸ਼ਾਂ ਵਿੱਚ ਡਿਜੀਟਲ ਮੁਦਰਾ ਪ੍ਰੋਜੈਕਟ ਇੱਕੋ ਸਮੇਂ ਚੱਲ ਰਹੇ ਹਨ।
RBI Digital Currency: ਭਾਰਤੀ ਰਿਜ਼ਰਵ ਬੈਂਕ (RBI) ਨੇ ਕਿਹਾ ਹੈ ਕਿ ਵਿਦੇਸ਼ਾਂ ਵਿੱਚ ਭੁਗਤਾਨ ਲਈ ਡਿਜੀਟਲ ਰੁਪਏ (Digital Rupee) ਦੀ ਵਰਤੋਂ ਕੀਤੀ ਜਾ ਸਕਦੀ ਹੈ। ਬੈਂਕ ਆਫ਼ ਇੰਟਰਨੈਸ਼ਨਲ ਸੈਟਲਮੈਂਟਸ (BIS) ਦੀ ਅਗਵਾਈ ਵਾਲੇ ਪ੍ਰੋਜੈਕਟ ਡਨਬਰ (Project Dunbar) ਦੀ ਵਰਤੋਂ ਕਰਕੇ ਗਲੋਬਲ ਭੁਗਤਾਨਾਂ ਲਈ ਡਿਜੀਟਲ ਰੁਪਏ ਦੀ ਵਰਤੋਂ ਕਰਨਾ ਸੰਭਵ ਹੋਵੇਗਾ। ਇਸ ਡਿਜੀਟਲ ਕਰੰਸੀ ਨੂੰ ਆਰਬੀਆਈ ਦੁਆਰਾ ਵਿਕਸਤ ਕੀਤਾ ਗਿਆ ਹੈ।
ਆਸਾਨੀ ਨਾਲ ਕੀਤਾ ਜਾ ਸਕਦਾ ਹੈ ਗਲੋਬਲ ਟਰਾਂਜੇਕਸ਼ਨ
ਕੇਂਦਰੀ ਬੈਂਕ ਦੇ ਡਿਪਟੀ ਗਵਰਨਰ ਮਾਈਕਲ ਪਾਤਰਾ (Michael Patra) ਨੇ ਪਿਛਲੇ ਹਫ਼ਤੇ ਮੁੰਬਈ ਵਿੱਚ ਹੋਈ ਦੱਖਣੀ ਏਸ਼ੀਆਈ ਦੇਸ਼ਾਂ ਦੇ ਗਵਰਨਰਾਂ ਦੀ ਮੀਟਿੰਗ ਵਿੱਚ ਇਹ ਮੁੱਦਾ ਉਠਾਇਆ ਸੀ। ਮਾਈਕਲ ਪਾਤਰਾ ਨੇ ਕਿਹਾ ਕਿ ਡਿਜੀਟਲ ਰੁਪਏ ਨਾਲ ਗਲੋਬਲ ਲੈਣ-ਦੇਣ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਭਾਰਤ ਸਮੇਤ ਇੱਕ ਦਰਜਨ ਦੱਖਣੀ ਏਸ਼ੀਆਈ ਦੇਸ਼ਾਂ ਦੇ ਕੇਂਦਰੀ ਬੈਂਕ ਇਸੇ ਤਰ੍ਹਾਂ ਦੇ ਕਰਾਸ ਬਾਰਡਰ ਡਿਜੀਟਲ ਕਰੰਸੀ ਪ੍ਰੋਜੈਕਟ (CBDC Project) 'ਤੇ ਕੰਮ ਕਰ ਰਹੇ ਹਨ। ਕੁਝ ਦੇਸ਼ਾਂ ਦੇ CBDC ਪ੍ਰੋਜੈਕਟ ਅਜ਼ਮਾਇਸ਼ 'ਤੇ ਹਨ। ਨਾਲ ਹੀ, ਕੁਝ ਪ੍ਰੋਜੈਕਟ ਇਸ ਤੋਂ ਵੀ ਅੱਗੇ ਚਲੇ ਗਏ ਹਨ।
ਕਈ ਦੇਸ਼ਾਂ ਵਿੱਚ ਚੱਲ ਰਿਹਾ ਡਿਜ਼ੀਟਲ ਕਰੰਸੀ ਉੱਤੇ ਕੰਮ
ਮਾਈਕਲ ਪਾਤਰਾ ਨੇ ਕਿਹਾ ਕਿ ਬੈਂਕ ਇੰਡੋਨੇਸ਼ੀਆ (Bank Indonesia), ਸੈਂਟਰਲ ਬੈਂਕ ਆਫ ਮਲੇਸ਼ੀਆ (Central Bank of Malaysia) ਅਤੇ ਮੌਨੇਟਰੀ ਅਥਾਰਟੀ ਆਫ ਸਿੰਗਾਪੁਰ (Monetary Authority of Singapore) ਇਸ ਪ੍ਰੋਜੈਕਟ ਡਨਬਰ ਨਾਲ ਜੁੜੇ ਹੋਏ ਹਨ। ਫਿਲੀਪੀਨਜ਼ ਦੇ ਬੈਂਕੋ ਸੈਂਟਰਲ ਐਨਜੀ ਪਿਲੀਪੀਨਸ (Bangko Sentral ng Pilipinas) ਨੇ ਡਿਜੀਟਲ ਮੁਦਰਾ ਲਈ ਪ੍ਰੋਜੈਕਟ ਐਜੀਲਾ (Project Agila) ਸ਼ੁਰੂ ਕੀਤਾ ਹੈ। ਸਿੰਗਾਪੁਰ ਨੇ ਪ੍ਰੋਜੈਕਟ ਉਬਿਨ (Project Ubin) ਦੇ ਤਹਿਤ ਉਦਯੋਗ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਦੀ ਕੋਸ਼ਿਸ਼ ਕੀਤੀ ਹੈ।
ਇਨ੍ਹਾਂ ਦੇਸ਼ਾਂ ਵਿੱਚ ਸੀਬੀਡੀਸੀ ਪ੍ਰੋਜੇਕਟ ਉੱਤੇ ਚੱਲ ਰਿਹਾ ਕੰਮ
ਸ੍ਰੀਲੰਕਾ, ਥਾਈਲੈਂਡ, ਦੱਖਣੀ ਕੋਰੀਆ, ਕੰਬੋਡੀਆ, ਹਾਂਗਕਾਂਗ, ਭਾਰਤ, ਮਿਆਂਮਾਰ, ਲਾਓ ਪੀਡੀਆਰ, ਨੇਪਾਲ ਅਤੇ ਵੀਅਤਨਾਮ ਦੇ ਕੇਂਦਰੀ ਬੈਂਕ ਵੀ ਸੀਬੀਡੀਸੀ ਪ੍ਰੋਜੈਕਟ 'ਤੇ ਕੰਮ ਕਰ ਰਹੇ ਹਨ। ਇਹ ਸਾਰੇ ਕੇਂਦਰੀ ਬੈਂਕ ਆਪੋ-ਆਪਣੇ ਦੇਸ਼ਾਂ ਵਿੱਚ ਵਿੱਤੀ ਈਕੋਸਿਸਟਮ ਦੇ ਅਨੁਸਾਰ ਡਿਜੀਟਲ ਮੁਦਰਾ ਪ੍ਰੋਜੈਕਟਾਂ 'ਤੇ ਕੰਮ ਕਰ ਰਹੇ ਹਨ। ਬੀਆਈਐਸ ਦੇ ਪ੍ਰੋਜੈਕਟ ਡਨਬਰ ਦੇ ਤਹਿਤ ਦੋ ਪ੍ਰੋਟੋਟਾਈਪ ਪਲੇਟਫਾਰਮ ਤਿਆਰ ਕੀਤੇ ਗਏ ਹਨ। ਮਾਈਕਲ ਪਾਤਰਾ ਨੇ ਕਿਹਾ ਕਿ ਇਹ ਪਲੇਟਫਾਰਮ ਵੱਖ-ਵੱਖ ਕੇਂਦਰੀ ਬੈਂਕਾਂ ਦੁਆਰਾ ਜਾਰੀ ਡਿਜੀਟਲ ਮੁਦਰਾਵਾਂ ਦੀ ਵਰਤੋਂ ਕਰਕੇ ਅੰਤਰਰਾਸ਼ਟਰੀ ਭੁਗਤਾਨ ਨੂੰ ਸੰਭਵ ਬਣਾ ਸਕਦਾ ਹੈ।