Sidhu Moose Wala Murder Case: ਸਿੱਧੂ ਮੂਸੇਵਾਲਾ ਕਤਲ ਕੇਸ 'ਚ ਲਾਰੈਂਸ ਤੇ ਗੋਲਡੀ ਸਣੇ 5 ਗੈਂਗਸਟਰਾਂ ਨੇ ਰਚੀ ਸੀ ਕਤਲ ਦੀ ਸਾਜ਼ਿਸ਼
ਖੁਲਾਸਾ ਹੋਇਆ ਹੈ ਕਿ ਲਾਰੈਂਸ ਗੈਂਗ ਮੂਸੇਵਾਲਾ ਨਾਲ ਇੰਨੀ ਦੁਸ਼ਮਣੀ 'ਚ ਸੀ ਕਿ ਬੁਲੇਟ ਪਰੂਫ ਫਾਰਚੂਨਰ ਵਿੱਚ ਕਤਲ ਦੀ ਸਾਜ਼ਿਸ਼ ਰਚੀ ਗਈ। ਇਹੀ ਕਾਰਨ ਹੈ ਕਿ ਕਤਲ ਵਿੱਚ ਰੂਸੀ ਹਥਿਆਰ AN94 ਦੀ ਵਰਤੋਂ ਕੀਤੀ ਗਈ।
Lawrence and Goldy: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਵੱਡਾ ਖੁਲਾਸਾ ਹੋਇਆ ਹੈ। ਲਾਰੈਂਸ ਗੈਂਗ ਦੇ 5 ਗੈਂਗਸਟਰਾਂ ਨੇ ਮਿਲ ਕੇ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਇਸ ਵਿੱਚ ਲਾਰੈਂਸ ਤੋਂ ਇਲਾਵਾ ਗੋਲਡੀ ਬਰਾੜ, ਸਚਿਨ ਥਾਪਨ, ਅਨਮੋਲ ਬਿਸ਼ਨੋਈ ਤੇ ਬਿਕਰਮ ਬਰਾੜ ਸ਼ਾਮਲ ਸੀ। ਸੂਤਰਾਂ ਮੁਤਾਬਕ ਲਾਰੈਂਸ ਨੇ ਤਿਹਾੜ ਜੇਲ੍ਹ ਤੋਂ ਸਾਰੀ ਸਾਜ਼ਿਸ਼ ਰਚੀ ਸੀ। ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਤੇ ਦੁਬਈ ਸਥਿਤ ਗੈਂਗਸਟਰ ਵਿਕਰਮ ਬਰਾੜ ਨੇ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ ਸੀ।
ਅਨਮੋਲ ਬਿਸ਼ਨੋਈ ਤੇ ਸਚਿਨ ਥਾਪਨ ਨੇ ਪੂਰੀ ਸਾਜਿਸ਼ 'ਚ ਮੁੱਖ ਭੂਮਿਕਾਵਾਂ ਨਿਭਾਈਆਂ। ਇਹ ਦੋਵੇਂ ਇਸ ਸਮੇਂ ਯੂਰਪ ਵਿਚ ਦੱਸੇ ਜਾ ਰਹੇ ਹਨ। ਇਹ ਪੰਜੇ ਗੈਂਗਸਟਰ ਰੇਕੀ ਤੋਂ ਲੈ ਕੇ ਮੂਸੇਵਾਲਾ ਦੇ ਕਤਲ ਤੱਕ ਸ਼ੂਟਰਾਂ ਨੂੰ ਡਾਇਰੈਕਸ਼ਨ ਦੇ ਰਹੇ ਸੀ। ਇਹ ਖੁਲਾਸਾ ਲਾਰੈਂਸ ਤੋਂ ਪੁੱਛਗਿੱਛ ਤੋਂ ਬਾਅਦ ਪੰਜਾਬ ਪੁਲਿਸ ਦੀ ਜਾਂਚ ਵਿੱਚ ਹੋਇਆ ਹੈ।
ਇਹ ਵੀ ਖੁਲਾਸਾ ਹੋਇਆ ਹੈ ਕਿ ਲਾਰੈਂਸ ਗੈਂਗ ਮੂਸੇਵਾਲਾ ਨਾਲ ਇੰਨੀ ਦੁਸ਼ਮਣੀ 'ਚ ਸੀ ਕਿ ਬੁਲੇਟ ਪਰੂਫ ਫਾਰਚੂਨਰ ਵਿੱਚ ਕਤਲ ਦੀ ਸਾਜ਼ਿਸ਼ ਰਚੀ ਗਈ। ਇਹੀ ਕਾਰਨ ਹੈ ਕਿ ਕਤਲ ਵਿੱਚ ਰੂਸੀ ਹਥਿਆਰ AN94 ਦੀ ਵਰਤੋਂ ਕੀਤੀ ਗਈ। ਇਸ ਹਥਿਆਰ ਦੇ ਤੇਜ਼ੀ ਨਾਲ ਗੋਲੀ ਛੱਡਣ ਕਾਰਨ ਬੁਲੇਟਪਰੂਫ ਸ਼ੀਸ਼ੇ ਨੂੰ ਵੀ ਨਿਊਟਰਲਾਈਜ਼ ਕੀਤਾ ਜਾ ਸਕਦਾ ਹੈ।
ਕੁਝ ਗੈਂਗਸਟਰ ਇਹ ਜਾਣਨ ਲਈ ਜਲੰਧਰ ਗਏ ਕਿ ਬੁਲੇਟਪਰੂਫ ਮੂਸੇਵਾਲਾ ਦੀ ਫਾਰਚੂਨਰ ਕਿਸ ਪੱਧਰ ਦੀ ਹੈ। ਜਿੱਥੇ ਉਨ੍ਹਾਂ ਨੇ ਫਾਰਚੂਨਰ ਬੁਲੇਟ ਪਰੂਫ ਕਰਵਾਉਣ ਦੇ ਬਹਾਨੇ ਕੰਪਨੀ ਨਾਲ ਗੱਲ ਕੀਤੀ। ਹਾਲਾਂਕਿ ਪੰਜਾਬ ਪੁਲਿਸ ਨੇ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।