ਸਕੂਲ ਤੋਂ ਛੁੱਟੀ ਕਰਵਾ ਕੇ ਵਿਦਿਆਰਥਣ ਨੂੰ ਹੋਟਲ ’ਚ ਲੈ ਗਿਆ ਬਸ ਡਰਾਈਵਰ, ਕੀਤਾ ਸਮੂਹਿਕ ਬਲਾਤਕਾਰ
Punjab Crime News : ਪੰਜਾਬ ਦੇ ਲੁਧਿਆਣਾ ਵਿੱਚ ਇੱਕ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਸਕੂਲ ਬੱਸ ਦਾ ਡਰਾਈਵਰ ਹੈ ...
Punjab Crime News : ਪੰਜਾਬ ਦੇ ਲੁਧਿਆਣਾ ਵਿੱਚ ਇੱਕ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਸਕੂਲ ਬੱਸ ਦਾ ਡਰਾਈਵਰ ਹੈ ਜੋ ਪੀੜਤ ਵਿਦਿਆਰਥਣ ਨਾਲ ਵਟਸਐਪ 'ਤੇ ਗੱਲਬਾਤ ਕਰਦਾ ਸੀ। ਇਸ ਦੌਰਾਨ, ਉਹ ਉਸ ਨੂੰ ਸਕੂਲ ਤੋਂ ਛੁੱਟੀ ਕਰਵਾ ਕੇ ਹੋਟਲ ਵਿਚ ਲੈ ਗਿਆ।
ਮੁਲਜ਼ਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵਿਦਿਆਰਥਣ ਨਾਲ ਕੀਤਾ ਬਲਾਤਕਾਰ
ਇੱਥੇ ਉਸ ਨੇ ਵਿਦਿਆਰਥਣ ਨੂੰ ਨਸ਼ੀਲਾ ਪਦਾਰਥ ਮਿਲਾ ਕੇ ਕੋਲਡ ਡਰਿੰਕ ਪਿਲਾਇਆ, ਜਿਸ ਨੂੰ ਪੀਣ ਨਾਲ ਉਹ ਬੇਹੋਸ਼ ਹੋ ਗਈ। ਮੁਲਜ਼ਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬੇਹੋਸ਼ ਵਿਦਿਆਰਥਣ ਨਾਲ ਬਲਾਤਕਾਰ ਕੀਤਾ ਅਤੇ ਉਸ ਦੀਆਂ ਅਸ਼ਲੀਲ ਵੀਡੀਓ ਅਤੇ ਫੋਟੋਆਂ ਖਿੱਚ ਲਈਆਂ। ਅਗਲੇ ਦਿਨ ਮੁਲਜ਼ਮ ਨੇ ਵਿਦਿਆਰਥੀ ਨੂੰ ਵੀਡੀਓ ਅਤੇ ਫੋਟੋ ਵਾਇਰਲ ਕਰ ਲਈ ਬਲੈਕਮੇਲ ਕੀਤਾ।
ਇੰਝ ਹੋਇਆ ਖੁਲਾਸਾ
ਵਿਦਿਆਰਥਣ ਨੂੰ ਧਮਕਾਉਣ ਤੋਂ ਬਾਅਦ ਦੋਸ਼ੀ ਨੇ ਉਸ ਨੂੰ ਦੁਬਾਰਾ ਹੋਟਲ ਬੁਲਾਇਆ ਤੇ ਸਾਥੀਆਂ ਨਾਲ ਮਿਲ ਕੇ ਉਸ ਨਾਲ ਜ਼ਬਰਦਸਤੀ ਬਲਾਤਕਾਰ ਕੀਤਾ। ਡਰੀ ਹੋਈ ਵਿਦਿਆਰਥਣ ਨੇ ਸਾਰੀ ਘਟਨਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸੀ। ਵਿਦਿਆਰਥਣ ਨੇ ਦੱਸਿਆ ਕਿ ਬੱਸ ਦਾ ਡਰਾਈਵਰ ਰਾਜਵਿੰਦਰ ਸਿੰਘ ਉਸ ਨਾਲ ਗੱਲਬਾਤ ਕਰਦਾ ਸੀ। 2 ਫਰਵਰੀ ਨੂੰ ਉਹ ਉਸ ਨੂੰ ਸਕੂਲ ਤੋਂ ਛੁੱਟੀ ਦਿਵਾ ਕੇ ਹੋਟਲ ਵਿਚ ਲੈ ਗਿਆ ਅਤੇ ਉਸ ਨੂੰ ਬੇਹੋਸ਼ ਕਰ ਕੇ ਅਤੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਵੀਡੀਓ ਬਣਾ ਲਈ।
ਬਸ ਡਰਾਇਵਰ ਰੱਖਦਾ ਸੀ ਵਿਦਿਆਰਥਣ 'ਤੇ ਬੁਰੀ
ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਦੋਸ਼ੀ ਖਿਲਾਫ਼ ਥਾਣਾ ਸਦਰ 'ਚ ਮਾਮਲਾ ਦਰਜ ਕਰਵਾਇਆ ਹੈ। ਮੁਲਜ਼ਮਾਂ ਦੀ ਪਛਾਣ ਜਸਪ੍ਰੀਤ ਸਿੰਘ ਵਾਸੀ ਪਿੰਡ ਧਾਂਦਰਾ, ਰਾਜਵਿੰਦਰ ਸਿੰਘ ਵਾਸੀ ਪਿੰਡ ਦਾਦ (ਬੱਸ ਡਰਾਈਵਰ) ਅਤੇ ਲਵ ਵਜੋਂ ਹੋਈ ਹੈ। ਫਿਲਹਾਲ ਤਿੰਨੋਂ ਦੋਸ਼ੀ ਫਰਾਰ ਹਨ। ਪੁਲਿਸ ਅਨੁਸਾਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਦੱਸ ਦੇਈਏ ਕਿ ਰਾਜਵਿੰਦਰ ਸਿੰਘ ਸਕੂਲ ਵਿੱਚ ਬੱਸ ਚਲਾਉਂਦਾ ਹੈ। ਵਿਦਿਆਰਥੀਆਂ ਨੂੰ ਘਰੋਂ ਚੁੱਕਣਾ ਅਤੇ ਛੱਡਣਾ ਉਸ ਦਾ ਕੰਮ ਸੀ। ਮੁਲਜ਼ਮ ਪਿਛਲੇ ਕਾਫੀ ਸਮੇਂ ਤੋਂ ਵਿਦਿਆਰਥਣ 'ਤੇ ਬੁਰੀ ਨਜ਼ਰ ਰੱਖਦਾ ਸੀ। ਉਸ ਨੇ ਵਿਦਿਆਰਥਣ ਨੂੰ ਜਾਲ ਵਿੱਚ ਫਸਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਮੁਲਜ਼ਮਾਂ ਹੋਏ ਫਰਾਰ
ਪਰਿਵਾਰਕ ਮੈਂਬਰਾਂ ਨੇ ਦੋਸ਼ੀ ਖਿਲਾਫ਼ ਥਾਣਾ ਸਦਰ 'ਚ ਮਾਮਲਾ ਦਰਜ ਕਰਵਾਇਆ ਹੈ। ਮੁਲਜ਼ਮਾਂ ਦੀ ਪਛਾਣ ਜਸਪ੍ਰੀਤ ਸਿੰਘ ਵਾਸੀ ਪਿੰਡ ਧਾਂਦਰਾ, ਰਾਜਵਿੰਦਰ ਸਿੰਘ ਵਾਸੀ ਪਿੰਡ ਦਾਦ (ਬੱਸ ਡਰਾਈਵਰ) ਅਤੇ ਲਵ ਵਜੋਂ ਹੋਈ ਹੈ। ਫਿਲਹਾਲ ਤਿੰਨੋਂ ਦੋਸ਼ੀ ਫਰਾਰ ਹਨ।