ਵਿਆਹ ਦੇ ਇੱਕ ਸਾਲ ਮਗਰੋਂ ਵੀ ਨਹੀਂ ਬਣੇ ਪਤੀ ਨਾਲ ਸਰੀਰਕ ਸਬੰਧ, ਸੱਸ ਨੇ ਨੂੰਹ ਨਾਲ ਜੇਠ ਤੋਂ ਕਰਵਾਇਆ ਸ਼ਰਮਨਾਕ ਕਾਰਾ
ਕੌਮੀ ਰਾਜਧਾਨੀ ਦਿੱਲੀ ਦੇ ਪਿੰਡ ਆਲੀ ਤੋਂ ਇੱਕ ਬੇਹੱਦ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਕਾਰਪੋਰੇਟ ਕੰਪਨੀ ਦੇ ਮੈਨੇਜਰ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ।
ਨਵੀਂ ਦਿੱਲੀ: ਕੌਮੀ ਰਾਜਧਾਨੀ ਦਿੱਲੀ ਦੇ ਪਿੰਡ ਆਲੀ ਤੋਂ ਇੱਕ ਬੇਹੱਦ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਕਾਰਪੋਰੇਟ ਕੰਪਨੀ ਦੇ ਮੈਨੇਜਰ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਔਰਤ ਨੇ ਆਪਣੇ ਜੇਠ 'ਤੇ ਉਸ ਨਾਲ ਬਲਾਤਕਾਰ ਕਰਨ ਦਾ ਦੋਸ਼ ਲਾਇਆ ਹੈ।
ਪੀੜਤਾ ਨੇ ਦੱਸਿਆ ਕਿ ਉਸ ਦੇ ਸਹੁਰੇ ਵਾਲੇ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ। ਪੀੜਤਾ ਨੇ ਇਹ ਗੱਲ ਆਪਣੇ ਮਾਪਿਆਂ ਨੂੰ ਦੱਸੀ। ਪੀੜਤਾ ਨੇ ਇਲਜ਼ਾਮ ਲਾਏ ਹਨ ਕਿ ਗੁੱਸੇ 'ਚ ਆ ਕੇ ਉਸ ਦੇ ਜੇਠ ਨੇ ਉਸ ਨਾਲ ਕੁੱਟਮਾਰ ਕੀਤੀ ਤੇ ਬਲਾਤਕਾਰ ਕੀਤਾ। ਔਰਤ ਦੀ ਸ਼ਿਕਾਇਤ 'ਤੇ ਸਰਿਤਾ ਵਿਹਾਰ ਥਾਣਾ ਪੁਲਿਸ ਨੇ ਬਲਾਤਕਾਰ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੀੜਤਾ ਆਪਣੇ ਪਤੀ ਨਾਲ ਪਿੰਡ ਆਲੀ 'ਚ ਰਹਿੰਦੀ ਹੈ। ਉਸ ਦਾ ਪਿਛਲੇ ਸਾਲ ਵਿਆਹ ਹੋਇਆ ਸੀ। ਉਸ ਦਾ ਪਤੀ ਇੱਕ ਨਿੱਜੀ ਸਾਫਟਵੇਅਰ ਕੰਪਨੀ ਵਿੱਚ ਇੰਜਨੀਅਰ ਹੈ, ਜਦੋਂਕਿ ਉਹ ਖੁਦ ਇੱਕ ਕਾਰਪੋਰੇਟ ਕੰਪਨੀ ਵਿੱਚ ਮੈਨੇਜਰ ਹੈ। ਪੀੜਤਾ ਨੇ ਦੱਸਿਆ ਕਿ ਵਿਆਹ ਦੇ ਕਈ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਉਸ ਨੇ ਆਪਣੇ ਪਤੀ ਨਾਲ ਕਦੇ ਸਰੀਰਕ ਸਬੰਧ ਨਹੀਂ ਬਣਾਏ।
ਇਹ ਗੱਲ ਉਸ ਨੇ ਆਪਣੇ ਮਾਪਿਆਂ ਸਣੇ ਆਪਣੀ ਸੱਸ, ਜੇਠਾਣੀ ਤੇ ਮਾਂ ਨੂੰ ਦੱਸੀ ਸੀ। ਜਦੋਂ ਪੀੜਤਾ ਦੀ ਮਾਂ ਨੇ ਆਪਣੀ ਧੀ ਨਾਲ ਜਵਾਈ ਦੇ ਇਸ ਵਿਵਹਾਰ ਦੀ ਸ਼ਿਕਾਇਤ ਉਸ ਦੀ ਸੱਸ ਤੇ ਜੇਠਾਣੀ ਕੋਲ ਕੀਤੀ ਤਾਂ ਇਸ ਤੋਂ ਬਾਅਦ ਸਹੁਰਿਆਂ ਨੇ ਮਿਲ ਕੇ ਔਰਤ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।
ਪੀੜਤਾ ਦਾ ਦੋਸ਼ ਹੈ ਕਿ ਇੱਕ ਦਿਨ ਉਸ ਦੀ ਸੱਸ ਤੇ ਜੇਠ ਉਸ ਦੇ ਕਮਰੇ 'ਚ ਆਏ ਤੇ ਉਸ ਨਾਲ ਝਗੜਾ ਕਰਨ ਲੱਗੇ। ਸੱਸ ਨੇ ਜੇਠ ਨੂੰ ਉਨ੍ਹਾਂ ਦੇ ਕਮਰੇ ਵਿੱਚ ਛੱਡ ਦਿੱਤਾ ਤੇ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ। ਜੇਠ ਨੂੰ ਪੀੜਤਾ ਨਾਲ ਬਲਾਤਕਾਰ ਕਰਨ ਲਈ ਕਿਹਾ। ਜੇਠ ਨੇ ਇਸ ਬਾਰੇ ਕਿਸੇ ਨੂੰ ਦੱਸਣ 'ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।