(Source: ECI/ABP News/ABP Majha)
Child Crime: 12-13 ਸਾਲ ਦੇ ਬਚਿਆਂ ਨੇ 8 ਸਾਲ ਦੀ ਬੱਚੀ ਨਾਲ ਪਹਿਲਾਂ ਕੀਤਾ ਰੇਪ, ਫਿਰ ਕਤਲ ਤੇ ਬਾਅਦ 'ਚ ਲਾਸ਼ ਨੂੰ ਸੁੱਟਿਆ ਨਹਿਰ 'ਚ
Child Crime: ਜਿਸ ਸਕੂਲ ਵਿੱਚ ਵਿਦਿਆਰਥਣ ਤੀਜੀ ਜਮਾਤ ਦੀ ਵਿਦਿਆਰਥਣ ਸੀ ਉਸੇ ਹੀ ਸਕੂਲ ਵਿੱਚ ਮੁਲਜ਼ਮ 6ਵੀਂ ਅਤੇ 7ਵੀਂ ਜਮਾਤ ਦੇ ਵਿੱਚ ਪੜ੍ਹਦੇ ਹਨ। ਜਿਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ
ਆਂਧਰਾ ਦੇ ਨੰਦਿਆਲ ਜ਼ਿਲ੍ਹੇ ਵਿੱਚ, ਇੱਕ 8 ਸਾਲ ਦੀ ਬੱਚੀ ਨਾਲ ਸਮੂਹਿਕ ਬਲਾਤਕਾਰ ਕੀਤਾ ਜਾਂਦਾ ਹੈ, ਫਿਰ ਉਸਦਾ ਕਤਲ ਕਰ ਦਿੱਤਾ ਜਾਂਦਾ ਹੈ ਅਤੇ ਸਬੂਤ ਨਸ਼ਟ ਕਰਨ ਲਈ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਜਾਂਦਾ ਹੈ। ਇਸ ਘਟਨਾ ਦਾ ਸਭ ਤੋਂ ਹੈਰਾਨ ਕਰਨ ਵਾਲਾ ਪਹਿਲੂ ਇਹ ਹੈ ਕਿ ਇਸ ਨੂੰ ਅੰਜਾਮ ਦੇਣ ਵਾਲੇ ਤਿੰਨੋਂ ਦੋਸ਼ੀ ਨਾਬਾਲਗ ਹਨ। ਇਨ੍ਹਾਂ ਵਿੱਚੋਂ ਦੋ ਦੀ ਉਮਰ 12 ਸਾਲ ਅਤੇ ਇੱਕ ਦੀ 13 ਸਾਲ ਹੈ।
ਘਟਨਾ ਐਤਵਾਰ ਦੀ ਹੈ, ਜਿਸ ਦਾ ਖੁਲਾਸਾ ਬੁੱਧਵਾਰ ਨੂੰ ਹੋਇਆ। ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵੀ ਇਹ ਤਿੰਨੇ ਬੱਚੇ ਆਪਣਾ ਕੰਮਕਾਜ ਸਾਧਾਰਨ ਢੰਗ ਨਾਲ ਕਰ ਰਹੇ ਸਨ। ਜਿਸ ਸਕੂਲ ਵਿੱਚ ਵਿਦਿਆਰਥਣ ਤੀਜੀ ਜਮਾਤ ਦੀ ਵਿਦਿਆਰਥਣ ਸੀ ਉਸੇ ਹੀ ਸਕੂਲ ਵਿੱਚ ਮੁਲਜ਼ਮ 6ਵੀਂ ਅਤੇ 7ਵੀਂ ਜਮਾਤ ਦੇ ਵਿੱਚ ਪੜ੍ਹਦੇ ਹਨ। ਜਿਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਇੰਝ ਬਣਾਇਆ ਸ਼ਿਕਾਰ
ਤਿੰਨਾਂ ਲੜਕਿਆਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਮੁਚੁਮਰੀ ਪਾਰਕ ਨੇੜੇ ਲੜਕੀ ਨੂੰ ਖੇਡਦਿਆਂ ਦੇਖਿਆ ਸੀ। ਮੁੰਡਿਆਂ ਨੇ ਉਸ ਨੂੰ ਆਪਣੇ ਨਾਲ ਖੇਡਣ ਲਈ ਮਨਾ ਲਿਆ। ਲੁਕਣ-ਮੀਚੀ ਦੀ ਖੇਡ ਦੇ ਬਹਾਨੇ ਉਹ ਉਸ ਨੂੰ ਮੁਚੁਮਰੀ ਸਿੰਚਾਈ ਪ੍ਰਾਜੈਕਟ ਨੇੜੇ ਇਕ ਸੁੰਨਸਾਨ ਜਗ੍ਹਾ 'ਤੇ ਲੈ ਗਏ।
ਉੱਥੇ ਉਨ੍ਹਾਂ ਨੇ ਲੜਕੀ ਨੂੰ ਬੰਧਕ ਬਣਾ ਲਿਆ ਅਤੇ ਇਕ-ਇਕ ਕਰਕੇ ਉਸ ਨਾਲ ਬਲਾਤਕਾਰ ਕੀਤਾ। ਇਸ ਦੌਰਾਨ ਲੜਕੀ ਬੇਹੋਸ਼ ਹੋ ਗਈ। ਤਿੰਨਾਂ ਨੂੰ ਡਰ ਸੀ ਕਿ ਜੇਕਰ ਲੜਕੀ ਨੇ ਇਸ ਬਾਰੇ ਆਪਣੇ ਮਾਤਾ-ਪਿਤਾ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਕਿਉਂਕਿ ਲੜਕੀ ਨੇ ਉਨ੍ਹਾਂ ਨੂੰ ਪਛਾਣ ਲਿਆ ਸੀ। ਇਸ ਲਈ ਤਿੰਨਾਂ ਨੇ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਨਜ਼ਦੀਕੀ ਨਹਿਰ ਵਿੱਚ ਸੁੱਟ ਦਿੱਤਾ ਅਤੇ ਮੌਕੇ ਤੋਂ ਭੱਜ ਗਏ।
ਮੁਲਜ਼ਮਾਂ ਨੇ ਜੁਰਮ ਕਬੂਲ ਕਰ ਲਿਆ ਹੈ। ਐਨਸੀਆਰਬੀ ਦੀ ਰਿਪੋਰਟ ਦੇ ਅਨੁਸਾਰ, 2022 ਵਿੱਚ 30,555 ਨਾਬਾਲਗ ਕਿਸੇ ਨਾ ਕਿਸੇ ਅਪਰਾਧ ਵਿੱਚ ਫੜੇ ਗਏ ਸਨ। 2020 ਵਿੱਚ ਇਹ ਅੰਕੜਾ 29,768 ਸੀ। ਮਹਾਰਾਸ਼ਟਰ ਵਿੱਚ ਬੱਚਿਆਂ ਖ਼ਿਲਾਫ਼ ਸਭ ਤੋਂ ਵੱਧ 4,406 ਕੇਸ ਦਰਜ ਕੀਤੇ ਗਏ ਹਨ। ਇਸ ਮਾਮਲੇ 'ਚ ਮੱਧ ਪ੍ਰਦੇਸ਼ ਦੂਜੇ ਨੰਬਰ 'ਤੇ ਰਿਹਾ। ਇੱਥੇ 3,795 ਮਾਮਲੇ ਸਾਹਮਣੇ ਆਏ ਹਨ।