(Source: ECI/ABP News)
Shocking News: ਮਹਿਲਾ ਦੇ ਕੀਤੇ 32 ਟੁਕੜੇ, ਫਰਿੱਜ 'ਚੋਂ ਬਰਾਮਦ ਹੋਏ Body Parts, ਬੈਂਗਲੁਰੂ 'ਚ ਹੋਇਆ ਸ਼ਰਧਾ ਵਾਲਕਰ ਵਰਗਾ ਕਤਲ ਕੇਸ
Murder Case:ਬੈਂਗਲੁਰੂ ਤੋਂ ਹੈਰਾਨ ਕਰਨ ਵਾਲਾ ਇਕ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਪੂਰੇ ਸ਼ਹਿਰ 'ਚ ਸਨਸਨੀ ਫੈਲਾ ਦਿੱਤੀ ਹੈ। ਇੱਕ 29 ਸਾਲਾ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਅਤੇ ਉਸ ਦੀ ਲਾਸ਼ ਦੇ 32 ਟੁਕੜਿਆਂ
![Shocking News: ਮਹਿਲਾ ਦੇ ਕੀਤੇ 32 ਟੁਕੜੇ, ਫਰਿੱਜ 'ਚੋਂ ਬਰਾਮਦ ਹੋਏ Body Parts, ਬੈਂਗਲੁਰੂ 'ਚ ਹੋਇਆ ਸ਼ਰਧਾ ਵਾਲਕਰ ਵਰਗਾ ਕਤਲ ਕੇਸ bengaluru woman killed body chopped into 32 pieces found in fridge Shocking News Shocking News: ਮਹਿਲਾ ਦੇ ਕੀਤੇ 32 ਟੁਕੜੇ, ਫਰਿੱਜ 'ਚੋਂ ਬਰਾਮਦ ਹੋਏ Body Parts, ਬੈਂਗਲੁਰੂ 'ਚ ਹੋਇਆ ਸ਼ਰਧਾ ਵਾਲਕਰ ਵਰਗਾ ਕਤਲ ਕੇਸ](https://feeds.abplive.com/onecms/images/uploaded-images/2024/09/21/6e9f9198aa489cb9d80ca2f760104f031726925453223700_original.jpg?impolicy=abp_cdn&imwidth=1200&height=675)
Bengaluru Murder Case: ਬੈਂਗਲੁਰੂ ਤੋਂ ਹੈਰਾਨ ਕਰਨ ਵਾਲਾ ਇਕ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਪੂਰੇ ਸ਼ਹਿਰ 'ਚ ਸਨਸਨੀ ਫੈਲਾ ਦਿੱਤੀ ਹੈ। ਇੱਕ 29 ਸਾਲਾ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਅਤੇ ਉਸ ਦੀ ਲਾਸ਼ ਦੇ 32 ਟੁਕੜਿਆਂ ਵਿੱਚ ਕੱਟ ਕੇ ਫਰਿੱਜ ਵਿੱਚ ਰੱਖਿਆ ਗਿਆ। ਦਿ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਪੁਲਿਸ ਨੂੰ ਸ਼ੱਕ ਹੈ ਕਿ ਇਹ ਕਤਲ ਕਰੀਬ 15 ਦਿਨ ਪਹਿਲਾਂ ਹੋਇਆ ਹੈ। ਵਾਰਦਾਤ ਵਾਲੀ ਥਾਂ 'ਤੇ ਪੁਲਿਸ ਨੂੰ ਮ੍ਰਿਤਕ ਦੇ ਸਰੀਰ ਦੇ ਅੰਗ ਉਸਦੇ ਘਰ ਦੇ ਅੰਦਰ ਫਰਿੱਜ 'ਚ ਰੱਖੇ ਹੋਏ ਮਿਲੇ।
ਹੋਰ ਪੜ੍ਹੋ : ਕੁਮਾਰੀ ਸ਼ੈਲਜਾ ਦੇ BJP 'ਚ ਸ਼ਾਮਲ ਹੋਣ ਦੇ ਸਵਾਲ 'ਤੇ ਮਨੋਹਰ ਲਾਲ ਖੱਟਰ ਨੇ ਕਿਹਾ- 'ਸੰਭਾਵਨਾ...'
ਫਿਲਹਾਲ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਕਤਲ ਦੇ ਪਿੱਛੇ ਦੇ ਮਕਸਦ ਜਾਂ ਸ਼ੱਕੀਆਂ ਬਾਰੇ ਅਜੇ ਤੱਕ ਕੋਈ ਹੋਰ ਜਾਣਕਾਰੀ ਨਹੀਂ ਮਿਲੀ ਹੈ। ਕਮਿਸ਼ਨਰ ਨੇ ਦੱਸਿਆ ਕਿ ਮ੍ਰਿਤਕ ਔਰਤ ਕਿਸੇ ਹੋਰ ਸੂਬੇ ਦੀ ਸੀ, ਪਰ ਉਹ ਆਪਣੇ ਪਰਿਵਾਰ ਨਾਲ ਬੈਂਗਲੁਰੂ ਵਿੱਚ ਰਹਿੰਦੀ ਸੀ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਕਤਲ ਦਾ ਪਤਾ ਲੱਗਾ। ਸਥਾਨਕ ਲੋਕਾਂ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ ਘਰ 'ਚੋਂ ਬਦਬੂ ਆ ਰਹੀ ਸੀ, ਜਿਸ ਤੋਂ ਬਾਅਦ ਘਰ ਦਾ ਤਾਲਾ ਤੋੜ ਕੇ ਅੰਦਰ ਜਾਣ 'ਤੇ ਕਤਲ ਦਾ ਪਤਾ ਲੱਗਾ। ਦੱਸਿਆ ਜਾ ਰਿਹਾ ਹੈ ਕਿ ਉਕਤ ਔਰਤ ਤਿੰਨ ਮਹੀਨੇ ਪਹਿਲਾਂ ਹੀ ਇਸ ਜਗ੍ਹਾ 'ਤੇ ਕਿਰਾਏ ਦੇ ਮਕਾਨ 'ਚ ਆਈ ਸੀ। ਪੁਲਿਸ ਅਨੁਸਾਰ ਫੋਰੈਂਸਿਕ ਟੀਮ, ਡੌਗ ਸਕੁਐਡ ਅਤੇ ਐਫਐਸਐਲ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਵਿਸਥਾਰਪੂਰਵਕ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਸਾਲ 2022 'ਚ ਦਿੱਲੀ ਦੇ ਮਹਿਰੌਲੀ 'ਚ ਸ਼ਰਧਾ ਵਾਕਰ ਨਾਂ ਦੀ ਲੜਕੀ ਦੀ ਵੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਉਸ ਦੀ ਲਾਸ਼ ਦੇ 36 ਟੁਕੜੇ ਕਰ ਦਿੱਤੇ ਗਏ ਸਨ। ਉਸ ਸਮੇਂ ਮ੍ਰਿਤਕ ਦੇ ਸਰੀਰ ਦੇ ਅੰਗ ਮਹਿਰੌਲੀ ਦੇ ਜੰਗਲ 'ਚ ਸੁੱਟਣ ਦੀ ਖੌਫਨਾਕ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)