ਪੜਚੋਲ ਕਰੋ
(Source: ECI/ABP News)
ਪ੍ਰੇਮਿਕਾ ਅਤੇ ਉਸਦੇ ਪਰਿਵਾਰ ਤੋਂ ਤੰਗ ਆ ਕੇ ਪ੍ਰੇਮੀ ਨੇ ਜ਼ਹਿਰ ਪੀ ਕੇ ਕੀਤੀ ਖ਼ੁਦਕੁਸ਼ੀ , ਮੋਬਾਈਲ 'ਤੇ ਭੇਜਿਆ ਸੁਸਾਈਡ ਨੋਟ
ਮੋਗਾ ਜਿਲ੍ਹੇ ਦੇ ਪਿੰਡ ਮੀਨੀਆਂ 'ਚ ਇੱਕ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 5 ਸਾਲ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਪ੍ਰੇਮਿਕਾ ਨੇ ਵਿਆਹ ਨੂੰ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਪ੍ਰੇਮੀ ਦਿਲਪ੍ਰੀਤ ਸਿੰਘ ਨੇ ਜ਼ਹਿਰ ਪੀ ਕੇ ਖ਼ੁਦਕੁਸ਼ੀ ਕਰ ਲਈ ਹੈ।
![ਪ੍ਰੇਮਿਕਾ ਅਤੇ ਉਸਦੇ ਪਰਿਵਾਰ ਤੋਂ ਤੰਗ ਆ ਕੇ ਪ੍ਰੇਮੀ ਨੇ ਜ਼ਹਿਰ ਪੀ ਕੇ ਕੀਤੀ ਖ਼ੁਦਕੁਸ਼ੀ , ਮੋਬਾਈਲ 'ਤੇ ਭੇਜਿਆ ਸੁਸਾਈਡ ਨੋਟ Boyfriend commits Suicide by drinking poison after being harassed by Girlfriend and his family, suicide note sent on Mobile ਪ੍ਰੇਮਿਕਾ ਅਤੇ ਉਸਦੇ ਪਰਿਵਾਰ ਤੋਂ ਤੰਗ ਆ ਕੇ ਪ੍ਰੇਮੀ ਨੇ ਜ਼ਹਿਰ ਪੀ ਕੇ ਕੀਤੀ ਖ਼ੁਦਕੁਸ਼ੀ , ਮੋਬਾਈਲ 'ਤੇ ਭੇਜਿਆ ਸੁਸਾਈਡ ਨੋਟ](https://feeds.abplive.com/onecms/images/uploaded-images/2022/05/21/94661619e8ac9402ab55340dbc2bbc01_original.webp?impolicy=abp_cdn&imwidth=1200&height=675)
Boyfriend Suicide
ਮੋਗਾ : ਮੋਗਾ ਜਿਲ੍ਹੇ ਦੇ ਪਿੰਡ ਮੀਨੀਆਂ 'ਚ ਇੱਕ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 5 ਸਾਲ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਪ੍ਰੇਮਿਕਾ ਨੇ ਵਿਆਹ ਨੂੰ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਪ੍ਰੇਮੀ ਦਿਲਪ੍ਰੀਤ ਸਿੰਘ ਨੇ ਜ਼ਹਿਰ ਪੀ ਕੇ ਖ਼ੁਦਕੁਸ਼ੀ ਕਰ ਲਈ ਹੈ। ਪਿਛਲੇ 5 ਸਾਲਾਂ ਤੋਂ ਦਿਲਪ੍ਰੀਤ ਸਿੰਘ ਦੇ ਪਿੰਡ ਲੋਪੋ ਦੀ ਗੁਰਮੀਤ ਕੌਰ ਨਾਲ ਪ੍ਰੇਮ ਸਬੰਧ ਸਨ। ਦੋਵਾਂ ਪਰਿਵਾਰ ਦੀ ਆਪਸੀ ਸਹਿਮਤੀ ਨਾਲ ਵਿਆਹ ਹੋਣ ਵਾਲਾ ਸੀ ਪਰ ਕੁਝ ਦਿਨ ਪਹਿਲਾਂ ਗੁਰਮੀਤ ਕੌਰ ਦੇ ਮਾਮੇ ਦੇ ਮੁੰਡੇ ਨਾਲ ਝਗੜਾ ਹੋ ਗਿਆ।
ਗੁਰਮੀਤ ਕੌਰ ਨੇ ਦਿਲਪ੍ਰੀਤ ਸਿੰਘ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਦਿਲਪ੍ਰੀਤ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਕਾਰਨ ਦਿਲਪ੍ਰੀਤ ਸਿੰਘ ਕਾਫੀ ਪਰੇਸ਼ਾਨ ਸੀ ਅਤੇ ਉਸ ਨੇ ਜ਼ਹਿਰ ਪੀ ਲਿਆ। ਜਿਨ੍ਹਾਂ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਸੀ, ਜਿੱਥੇ ਉਸਦੀ ਮੌਤ ਹੋਈ ਗਈ ਹੈ। ਜ਼ਹਿਰ ਪੀਣ ਤੋਂ ਪਹਿਲਾਂ ਦਿਲਪ੍ਰੀਤ ਇੱਕ ਸੁਸਾਈਡ ਨੋਟ ਲਿਖ ਕੇ ਗਿਆ ਸੀ ਅਤੇ ਮੌਤ ਦੇ ਕਾਰਨ ਦੀ ਵੀਡੀਓ ਵੀ ਬਣਾਈ ਸੀ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਗੁਰਮੀਤ ਕੌਰ ਦੇ ਉਸ ਦੇ ਲੜਕੇ ਨਾਲ ਪਿਛਲੇ 5 ਸਾਲਾਂ ਤੋਂ ਸਬੰਧ ਸਨ ਅਤੇ ਕਿਸੇ ਆਪਸੀ ਝਗੜੇ ਕਾਰਨ ਉਸ ਨੇ ਥਾਣੇ 'ਚ ਦਿਲਪ੍ਰੀਤ ਖਿਲਾਫ ਦਰਖਾਸਤ ਦਿੱਤੀ ਸੀ, ਜਿਸ ਤੋਂ ਪਰੇਸ਼ਾਨ ਹੋ ਕੇ ਦਿਲਪ੍ਰੀਤ ਨੇ ਇਹ ਕਦਮ ਚੁੱਕਿਆ। ਗੁਰਮੀਤ ਕੌਰ ਦੀ ਪੜ੍ਹਾਈ ਦਾ ਖਰਚਾ ਅਤੇ ਆਈਲੈਟਸ ਵੀ ਦਿਲਪ੍ਰੀਤ ਨੇ ਕਰਵਾਇਆ ਸੀ ਪਰ ਗੁਰਮੀਤ ਕੌਰ ਦੇ ਮਾਮੇ ਦਾ ਲੜਕੇ ਕਾਰਨ ਉਸ ਦੇ ਪਰਿਵਾਰ ਅਤੇ ਗੁਰਮੀਤ ਕੌਰ ਨੇ ਦਰਖ਼ਾਸਤ ਦਿੱਤੀ। ਮੌਤ ਦੀ ਥਾਂ ਇੱਕ ਨੋਟ ਲਿਖ ਕੇ ਸਾਨੂੰ ਵਟਸਐਪ ਕੀਤਾ, ਜਿਸ ਨੂੰ ਦੇਖਣ ਤੋਂ ਬਾਅਦ ਪਤਾ ਲੱਗਾ ਕਿ ਦਿਲਪ੍ਰੀਤ ਨੇ ਜ਼ਹਿਰ ਪੀ ਲਿਆ ਤੇ ਡੀਐਮਸੀ ਜਾ ਕੇ ਮੌਤ ਹੋ ਗਈ।
ਓਥੇ ਹੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਮੋਗਾ ਜਿਲ੍ਹੇ ਦੇ ਪਿੰਡ ਮੀਨੀਆਂ ਦੇ ਦਿਲਪ੍ਰੀਤ ਸਿੰਘ ਨੇ ਜ਼ਹਿਰ ਪੀ ਕੇ ਖ਼ੁਦਕੁਸ਼ੀ ਕੀਤੀ ਹੈ ਅਤੇ ਪਹਿਲਾਂ ਇੱਕ ਸੁਸਾਈਡ ਨੋਟ ਵੀ ਲਿਖਿਆ ਸੀ।ਦਿਲਪ੍ਰੀਤ ਦੇ ਲੋਪੋ ਦੀ ਗੁਰਮੀਤ ਕੌਰ ਨਾਲ ਪਿਛਲੇ 5 ਸਾਲਾਂ ਤੋਂ ਪ੍ਰੇਮ ਸਬੰਧ ਸਨ, ਜਿਸ ਕਾਰਨ ਉਨ੍ਹਾਂ ਦੀ ਆਪਸੀ ਰੰਜਿਸ਼ ਕਾਰਨ ਕੁਝ ਦਿਨ ਪਹਿਲਾਂ ਦਿਲਪ੍ਰੀਤ ਖਿਲਾਫ਼ ਗੁਰਮੀਤ ਕੌਰ ਨੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ। ਮ੍ਰਿਤਕ ਦਿਲਪ੍ਰੀਤ ਸਿੰਘ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਗੁਰਮੀਤ ਕੌਰ ਅਤੇ ਉਸਦੇ ਮਾਮੇ ਦੇ ਲੜਕੇ ਅਤੇ ਗੁਰਮੀਤ ਕੌਰ ਦੀ ਮਾਤਾ ਦੇ ਖਿਲਾਫ ਆਈ.ਪੀ.ਸੀ. ਦੀ 306-506 ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Follow ਅਪਰਾਧ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਵਿਸ਼ਵ
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)